ਕਨੈਕਟੀਵਿਟੀ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਖੇਤਰਾਂ ਤੱਕ ਪਹੁੰਚ ਵਧਾਉਣ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਪ੍ਰੋਜੈਕਟ, ਜਿਨ੍ਹਾਂ ਨੂੰ ਕਦੇ ਦੂਰ-ਦਰਾਜ ਮੰਨਿਆ ਜਾਂਦਾ ਸੀ
ਦਿੱਲੀ-ਦੇਹਰਾਦੂਨ ਆਰਥਿਕ ਗਲਿਆਰਾ ਯਾਤਰਾ ਦੇ ਸਮੇਂ ਨੂੰ 2.5 ਘੰਟੇ ਤੱਕ ਘਟਾ ਦੇਵੇਗਾ; ਬੇਰੋਕ ਜੰਗਲੀ ਜੀਵ ਆਵਾਜਾਈ ਲਈ ਏਸ਼ੀਆ ਦਾ ਸਭ ਤੋਂ ਵੱਡਾ ਵਾਈਲਡਲਾਈਫ ਐਲੀਵੇਟਿਡ ਕੌਰੀਡੋਰ ਹੋਵੇਗਾ
ਉਦਘਾਟਨ ਕੀਤੇ ਜਾ ਰਹੇ ਸੜਕ ਪ੍ਰੋਜੈਕਟ ਚਾਰਧਾਮ ਸਮੇਤ ਖੇਤਰ ਨੂੰ ਸੁਚਾਰੂ ਕਨੈਕਟੀਵਿਟੀ ਪ੍ਰਦਾਨ ਕਰਨਗੇ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣਗੇ
ਲੰਬੇ ਸਮੇਂ ਤੋਂ ਢਿੱਗਾਂ ਡਿੱਗਣ ਵਾਲੇ ਖੇਤਰ ਲੰਬਾਗੜ (Lambagad) ਵਿੱਚ ਜ਼ਮੀਨ ਖਿਸਕਣ ਨੂੰ ਘਟਾਉਣ ਦਾ ਪ੍ਰੋਜੈਕਟ ਯਾਤਰਾ ਨੂੰ ਅਸਾਨ ਅਤੇ ਸੁਰੱਖਿਅਤ ਬਣਾਏਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ, 2021 ਨੂੰ ਦੇਹਰਾਦੂਨ ਦਾ ਦੌਰਾ ਕਰਨਗੇ ਅਤੇ ਦੁਪਹਿਰ 1 ਵਜੇ ਤਕਰੀਬਨ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੌਰੇ ਦਾ ਇੱਕ ਮਹੱਤਵਪੂਰਨ ਫੋਕਸ ਸੜਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਾਲੇ ਪ੍ਰੋਜੈਕਟਾਂ 'ਤੇ ਹੋਵੇਗਾ, ਜਿਸ ਨਾਲ ਯਾਤਰਾ ਸੁਚਾਰੂ ਅਤੇ ਸੁਰੱਖਿਅਤ ਬਣੇਗੀ, ਅਤੇ ਖੇਤਰ ਵਿੱਚ ਟੂਰਿਜ਼ਮ ਵੀ ਵਧੇਗਾ। ਇਹ ਪ੍ਰਧਾਨ ਮੰਤਰੀ ਦੇ ਉਨ੍ਹਾਂ ਖੇਤਰਾਂ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਵਿਜ਼ਨ ਦੇ ਅਨੁਸਾਰ ਹੈ ਜੋ ਕਦੇ ਦੂਰ-ਦਰਾਜ ਸਮਝੇ ਜਾਂਦੇ ਸਨ।

ਪ੍ਰਧਾਨ ਮੰਤਰੀ 11 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰਾ (ਪੂਰਬੀ ਪੈਰੀਫੇਰਲ ਐਕਸਪ੍ਰੈੱਸਵੇਅ ਜੰਕਸ਼ਨ ਤੋਂ ਦੇਹਰਾਦੂਨ ਤੱਕ) ਸ਼ਾਮਲ ਹੈ ਜੋ ਤਕਰੀਬਨ 8300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਦਿੱਲੀ ਤੋਂ ਦੇਹਰਾਦੂਨ ਦੇ ਸਫ਼ਰ ਦੇ ਸਮੇਂ ਨੂੰ ਛੇ ਘੰਟੇ ਤੋਂ ਘਟਾ ਕੇ ਤਕਰੀਬਨ 2.5 ਘੰਟੇ ਕਰ ਦੇਵੇਗਾ। ਇਸ ਵਿੱਚ ਹਰਿਦੁਆਰ, ਮੁਜ਼ੱਫਰਨਗਰ, ਸ਼ਾਮਲੀ, ਯਮੁਨਾਨਗਰ, ਬਾਗ਼ਪਤ, ਮੇਰਠ ਅਤੇ ਬਰੌਤ ਨਾਲ ਕਨੈਕਟੀਵਿਟੀ ਲਈ ਸੱਤ ਵੱਡੇ ਇੰਟਰਚੇਂਜ ਹੋਣਗੇ। ਇਸ ਵਿੱਚ ਬੇਰੋਕ ਜੰਗਲੀ ਜੀਵ ਆਵਾਜਾਈ ਲਈ ਏਸ਼ੀਆ ਦਾ ਸਭ ਤੋਂ ਵੱਡਾ ਵਾਈਲਡਲਾਈਫ ਐਲੀਵੇਟਿਡ ਕੌਰੀਡੋਰ (12 ਕਿਲੋਮੀਟਰ) ਹੋਵੇਗਾ। ਨਾਲ ਹੀ, ਡਾਟ ਕਾਲੀ ਮੰਦਿਰ, ਦੇਹਰਾਦੂਨ ਨਜ਼ਦੀਕ 340 ਮੀਟਰ ਲੰਬੀ ਸੁਰੰਗ ਜੰਗਲੀ ਜੀਵਾਂ 'ਤੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ, ਜਾਨਵਰਾਂ ਅਤੇ ਵਾਹਨਾਂ ਦੀ ਟੱਕਰ ਤੋਂ ਬਚਣ ਲਈ ਗਣੇਸ਼ਪੁਰ-ਦੇਹਰਾਦੂਨ ਸੈਕਸ਼ਨ ਵਿੱਚ ਜਾਨਵਰਾਂ ਲਈ ਕਈ ਪਾਸ ਦਿੱਤੇ ਗਏ ਹਨ। ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਵਿੱਚ 500 ਮੀਟਰ ਦੇ ਅੰਤਰਾਲਾਂ 'ਤੇ 400 ਤੋਂ ਵੱਧ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ ਅਤੇ ਵਾਟਰ ਰੀਚਾਰਜ ਪੁਆਇੰਟ ਵੀ ਹੋਣਗੇ।

ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ ਤੋਂ ਗ੍ਰੀਨਫੀਲਡ ਅਲਾਈਨਮੈਂਟ ਪ੍ਰੋਜੈਕਟ, ਹਲਗੋਆ, ਸਹਾਰਨਪੁਰ ਤੋਂ ਭਦਰਾਬਾਦ, ਹਰਿਦੁਆਰ ਨੂੰ ਜੋੜਨ ਵਾਲਾ ਪ੍ਰੋਜੈਕਟ 2000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਦਿੱਲੀ ਤੋਂ ਹਰਿਦੁਆਰ ਤੱਕ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ। ਮਨੋਹਰਪੁਰ ਤੋਂ ਕਾਂਗੜੀ ਤੱਕ 1600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲਾ ਹਰਿਦੁਆਰ ਰਿੰਗ ਰੋਡ ਪ੍ਰੋਜੈਕਟ, ਹਰਿਦੁਆਰ ਸ਼ਹਿਰ ਦੇ ਨਿਵਾਸੀਆਂ ਨੂੰ ਟ੍ਰੈਫਿਕ ਭੀੜ ਤੋਂ ਰਾਹਤ ਦੇਵੇਗਾ, ਖ਼ਾਸ ਤੌਰ 'ਤੇ ਪੀਕ ਟੂਰਿਸਟ ਸੀਜ਼ਨ ਦੌਰਾਨ, ਅਤੇ ਕੁਮਾਊਂ ਜ਼ੋਨ ਨਾਲ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ।

ਦੇਹਰਾਦੂਨ - ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਸੜਕ ਪ੍ਰੋਜੈਕਟ, ਜਿਸ ਦਾ ਨਿਰਮਾਣ ਤਕਰੀਬਨ 1700 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ, ਯਾਤਰਾ ਦੇ ਸਮੇਂ ਨੂੰ ਘਟਾਏਗਾ ਅਤੇ ਦੋਹਾਂ ਸਥਾਨਾਂ ਦਰਮਿਆਨ ਸੀਮਲੈੱਸ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਨਾਲ ਇੰਟਰ-ਸਟੇਟ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਨਾਜ਼ਿਮਾਬਾਦ-ਕੋਟਦਵਾਰ ਸੜਕ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਯਾਤਰਾ ਦੇ ਸਮੇਂ ਨੂੰ ਘਟਾਏਗਾ ਅਤੇ ਲੈਂਸਡਾਊਨ ਨਾਲ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ।

ਲਕਸ਼ਮਣ ਝੂਲਾ ਦੇ ਨਜ਼ਦੀਕ ਗੰਗਾ ਨਦੀ ਉੱਤੇ ਇੱਕ ਪੁਲ ਵੀ ਬਣਾਇਆ ਜਾਵੇਗਾ। ਵਿਸ਼ਵ ਪ੍ਰਸਿੱਧ ਲਕਸ਼ਮਣ ਝੂਲੇ ਦਾ ਨਿਰਮਾਣ 1929 ਵਿੱਚ ਕੀਤਾ ਗਿਆ ਸੀ, ਪਰ ਹੁਣ ਲੋਡ ਚੁੱਕਣ ਦੀ ਸਮਰੱਥਾ ਘੱਟ ਹੋ ਜਾਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸਾਰੇ ਜਾਣ ਵਾਲੇ ਪੁਲ 'ਤੇ ਲੋਕਾਂ ਦੇ ਪੈਦਲ ਚਲਣ ਲਈ ਸ਼ੀਸ਼ੇ ਦੇ ਡੈੱਕ ਦੀ ਵਿਵਸਥਾ ਹੋਵੇਗੀ ਅਤੇ ਹਲਕੇ ਵਜ਼ਨ ਵਾਲੇ ਵਾਹਨਾਂ ਨੂੰ ਪਾਰ ਲੰਘਣ ਦੀ ਵੀ ਇਜਾਜ਼ਤ ਹੋਵੇਗੀ।

ਪ੍ਰਧਾਨ ਮੰਤਰੀ ਚਾਈਲਡ ਫ੍ਰੈਂਡਲੀ ਸਿਟੀ ਪ੍ਰੋਜੈਕਟ, ਦੇਹਰਾਦੂਨ ਦਾ ਨੀਂਹ ਪੱਥਰ ਵੀ ਰੱਖਣਗੇ, ਤਾਂ ਜੋ ਸ਼ਹਿਰ ਵਿੱਚ ਬਚਿਆਂ ਦੀ ਯਾਤਰਾ ਲਈ ਸੜਕਾਂ ਨੂੰ ਸੁਰੱਖਿਅਤ ਬਣਾ ਕੇ ਬਾਲ ਅਨੁਕੂਲ ਬਣਾਇਆ ਜਾ ਸਕੇ। ਦੇਹਰਾਦੂਨ ਵਿੱਚ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਜਲ ਸਪਲਾਈ, ਸੜਕ ਅਤੇ ਡਰੇਨੇਜ ਪ੍ਰਣਾਲੀ ਦੇ ਵਿਕਾਸ ਨਾਲ ਸਬੰਧਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।

ਸਮਾਰਟ ਅਧਿਆਤਮਿਕ ਸ਼ਹਿਰਾਂ ਨੂੰ ਵਿਕਸਿਤ ਕਰਨ ਅਤੇ ਟੂਰਿਜ਼ਮ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਸ਼੍ਰੀ ਬਦਰੀਨਾਥ ਧਾਮ ਅਤੇ ਗੰਗੋਤਰੀ-ਯਮੁਨੋਤਰੀ ਧਾਮ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖੇ ਜਾਣਗੇ। ਨਾਲ ਹੀ, ਹਰਿਦੁਆਰ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ।

ਪ੍ਰਧਾਨ ਮੰਤਰੀ ਸੱਤ ਪਰਿਯੋਜਨਾਵਾਂ ਦਾ ਉਦਘਾਟਨ ਵੀ ਕਰਨਗੇ, ਜਿਨ੍ਹਾਂ ਵਿੱਚ ਖੇਤਰ ਵਿੱਚ ਜ਼ਮੀਨ ਖਿਸਕਣ ਦੀ ਸਮੱਸਿਆ ਨਾਲ ਨਜਿੱਠਣ ਦੁਆਰਾ ਯਾਤਰਾ ਨੂੰ ਸੁਰੱਖਿਅਤ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਹਨਾਂ ਪ੍ਰੋਜੈਕਟਾਂ ਵਿੱਚ ਲੰਬਾਗੜ (ਜੋ ਕਿ ਬਦਰੀਨਾਥ ਧਾਮ ਦੇ ਰਸਤੇ ਵਿੱਚ ਹੈ) ਵਿਖੇ ਜ਼ਮੀਨ ਖਿਸਕਣ ਨੂੰ ਘਟਾਉਣ ਦਾ ਪ੍ਰੋਜੈਕਟ ਅਤੇ ਐੱਨਐੱਚ-58 'ਤੇ ਸਕਾਨੀਧਰ, ਸ੍ਰੀਨਗਰ ਅਤੇ ਦੇਵਪ੍ਰਯਾਗ ਵਿਖੇ ਕ੍ਰੋਨਿਕ ਲੈਂਡਸਲਾਈਡ ਟਰੀਟਮੈਂਟ ਦੇ ਪ੍ਰੋਜੈਕਟ ਸ਼ਾਮਲ ਹਨ। ਲੰਬੇ ਸਮੇਂ ਤੋਂ ਜ਼ਮੀਨ ਖਿਸਕਣ ਵਾਲੇ ਜ਼ੋਨ ਵਿੱਚ ਲੰਬਾਗੜ ਲੈਂਡਸਲਾਈਡ ਮਿਟੀਗੇਸ਼ਨ ਪ੍ਰੋਜੈਕਟ ਵਿੱਚ ਮਿੱਟੀ ਦੀ ਮਜ਼ਬੂਤ ਦੀਵਾਰ ਅਤੇ ਚੱਟਾਨਾਂ ਨੂੰ ਡਿੱਗਣ ਤੋਂ ਰੋਕਣ ਲਈ ਰੁਕਾਵਟਾਂ ਦਾ ਨਿਰਮਾਣ ਸ਼ਾਮਲ ਹੈ। ਪ੍ਰੋਜੈਕਟ ਦੀ ਸਥਿਤੀ ਇਸ ਦੀ ਰਣਨੀਤਕ ਮਹੱਤਤਾ ਨੂੰ ਹੋਰ ਵਧਾਉਂਦੀ ਹੈ।

ਚਾਰਧਾਮ ਰੋਡ ਕਨੈਕਟੀਵਿਟੀ ਪ੍ਰੋਜੈਕਟ ਦੇ ਤਹਿਤ ਦੇਵਪ੍ਰਯਾਗ ਤੋਂ ਸ੍ਰੀਕੋਟ ਤੱਕ, ਅਤੇ ਐੱਨਐੱਚ-58 'ਤੇ ਬ੍ਰਹਮਪੁਰੀ ਤੋਂ ਕੋਡਿਯਾਲਾ ਤੱਕ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ ਜਾ ਰਿਹਾ ਹੈ।

ਦੇਹਰਾਦੂਨ ਵਿਖੇ ਹਿਮਾਲੀਅਨ ਕਲਚਰ ਸੈਂਟਰ ਦੇ ਨਾਲ-ਨਾਲ, ਯਮੁਨਾ ਨਦੀ ਉੱਤੇ 1700 ਕਰੋੜ ਰੁਪਏ ਦੀ ਲਾਗਤ ਨਾਲ ਬਣੇ 120 ਮੈਗਾਵਾਟ ਵਿਆਸੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ ਜਾਵੇਗਾ। ਹਿਮਾਲੀਅਨ ਕਲਚਰ ਸੈਂਟਰ ਵਿੱਚ ਇੱਕ ਰਾਜ ਪੱਧਰੀ ਅਜਾਇਬ ਘਰ, 800 ਸੀਟਾਂ ਵਾਲਾ ਆਰਟ ਆਡੀਟੋਰੀਅਮ, ਲਾਇਬ੍ਰੇਰੀ, ਕਾਨਫ਼ਰੰਸ ਹਾਲ ਆਦਿ ਹੋਣਗੇ ਜੋ ਲੋਕਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਨੂੰ ਫੌਲੋ ਕਰਨ ਦੇ ਨਾਲ-ਨਾਲ ਰਾਜ ਦੀ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕਰਨ ਵਿੱਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਦੇਹਰਾਦੂਨ ਵਿੱਚ ਸਟੇਟ ਆਵ੍ ਆਰਟ ਪਰਫਿਊਮਰੀ ਅਤੇ ਅਰੋਮਾ ਲੈਬੋਰਟਰੀ (ਸੈਂਟਰ ਫੌਰ ਐਰੋਮੈਟਿਕ ਪਲਾਂਟਸ) ਦਾ ਵੀ ਉਦਘਾਟਨ ਕਰਨਗੇ। ਇੱਥੇ ਕੀਤੀ ਗਈ ਖੋਜ ਅਤਰ (ਪਰਫ਼ਿਊਮ), ਸਾਬਣ, ਸੈਨੀਟਾਈਜ਼ਰ, ਏਅਰ ਫਰੈਸ਼ਨਰ, ਧੂਪ ਸਟਿਕਸ ਆਦਿ ਸਮੇਤ ਕਈ ਤਰ੍ਹਾਂ ਦੇ ਉਤਪਾਦਾਂ ਦੇ ਉਤਪਾਦਨ ਲਈ ਲਾਭਦਾਇਕ ਸਿੱਧ ਹੋਵੇਗੀ ਅਤੇ ਇਸ ਖੇਤਰ ਵਿੱਚ ਸਬੰਧਿਤ ਉਦਯੋਗਾਂ ਦੀ ਸਥਾਪਨਾ ਲਈ ਵੀ ਸਹਾਇਕ ਹੋਵੇਗੀ। ਇਹ ਖੁਸ਼ਬੂਦਾਰ ਪੌਦਿਆਂ ਦੀਆਂ ਅਧਿਕ ਉਪਜ ਵਾਲੀਆਂ ਉੱਨਤ ਕਿਸਮਾਂ ਦੇ ਵਿਕਾਸ 'ਤੇ ਵੀ ਧਿਆਨ ਕੇਂਦ੍ਰਿਤ ਕਰੇਗੀ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s AI moment: Sarvam turns unicorn at $1.5 billion valuation

Media Coverage

India’s AI moment: Sarvam turns unicorn at $1.5 billion valuation
NM on the go

Nm on the go

Always be the first to hear from the PM. Get the App Now!
...
Text of Prime Minister addressing session on ''Forging New Partnerships and Rebuilding International Solidarity'' at G7 summit in Evian, France
June 16, 2026

राष्ट्रपति मैक्रों,
Your Excellencies,

नमस्कार!

G-7 समिट में हमारे गर्मजोशी भरे स्वागत के लिए मैं राष्ट्रपति मैक्रों का हार्दिक आभार व्यक्त करता हूँ।

Friends,

आज का विश्व पहले से कहीं अधिक inter-connected और inter-dependent है। किसी भी देश की ऊर्जा सुरक्षा, खाद्य सुरक्षा, स्वास्थ्य सुरक्षा, साइबर सुरक्षा और आर्थिक समृद्धि केवल उसकी सीमाओं के भीतर तय नहीं होती। Mobility, data, capital, technology, ये सभी हमें आपस में जोड़ते हैं।

ऐसे समय में Partnerships का महत्व स्वाभाविक रूप से बढ़ जाता है। लेकिन साझेदारियाँ तभी सफल होती हैं जब उनके केंद्र में विश्वास हो। आज सबसे महत्वपूर्ण Strategic Asset कोई mineral, technology या market नहीं, बल्कि आपसी विश्वास है।

विश्वास कि टेक्नॉलजी और supply chains को हथियार के रूप में नहीं, global good के लिए इस्तेमाल किया जाएगा। विश्वास कि विकास के अवसर कुछ देशों तक सीमित नहीं रहेंगे। विश्वास कि वैश्विक संस्थान सभी देशों की आकांक्षाओं को पूरा करने में सक्षम होंगे।

Friends,

पिछली सदी में मानवता को दो विश्व युद्धों से गुज़रना पड़ा। अनेक बलिदानों के बाद विश्व समुदाय ने शांति, स्थिरता और समृद्धि की ओर बढ़ने के लिए व्यवस्थाएं विकसित की। इन व्यवस्थाओं का आधार भी trust ही था।

किन्तु अनेक दशकों से, अनेक पीढ़ियों के योगदान से बनाए गए विश्वास को आज चोट पहुँच रही है। कोविड ने हमें आईना दिखाया कि trust और solidarity के दावे कितने खोखले थे।

Today the world does not suffer from a shortage of resources; it suffers from a shortage of trust. And the future of our partnerships depends on building this trust.

अमेरिका के राष्ट्रपति रोनल्ड रेगन ने कहा था: Trust but Verify. यह आज के समय में भी प्रासंगिक है। भावी पीढ़ियों के प्रति हमारा दायित्व है कि हम नए युग के अनुरूप trusted rules based order का निर्माण करें।

Friends,

भारत ने सदैव विश्व को एक परिवार के रूप में देखा है। हमारे सभी प्रयास “सर्वजन हिताय, सर्वजन सुखाय” यानि, welfare and happiness for all के मूल सिद्धांत पर आधारित रहे हैं।

भारत का अनुभव दिखाता है कि विकास सबसे अधिक प्रभावी तब होता है जब वह लोगों की आकांक्षाओं से जुड़ा हो। यही सिद्धांत हमारी अंतरराष्ट्रीय साझेदारियों का भी आधार है। इसी सोच के साथ भारत ने International Solar Alliance, Coalition for Disaster Resilient Infrastructure, ग्लोबल बायोफ्यूल्स एलायंस, Mission LiFE, और “एक पेड़ माँ के नाम” जैसी वैश्विक पहलों को आगे बढ़ाया है।

संकट के समय भारत ने First Responder के रूप में सभी देशों की सहायता करना अपना दायित्व समझा है। कोविड महामारी के दौरान भारत ने डेढ़ सौ से अधिक देशों को दवाइयाँ और vaccines उपलब्ध कराईं।

श्रीलंका में cyclone हो, अफगानिस्तान में भूकंप हो, मोज़ाम्बिक में floods हों, या क्यूबा और जमैका में hurricane, भारत ने सदैव "Humanity First" के सिद्धांत पर कार्य किया है। हमारी विकास साझेदारियाँ भी इसी भावना को प्रतिबिंबित करती हैं। हमारे प्रयास पार्टनर देशों में capacity building और कौशल विकास पर केन्द्रित रहे हैं।

भारत का मानना है: The true test of partnership is not what we build for others, but what we enable others to build for themselves.

Friends,

आज ग्लोबल साउथ की विश्व समुदाय से बहुत उम्मीदें हैं। किन्तु उनकी अपेक्षा सहारे की नहीं, साथ की है। वे वैश्विक विकास के लाभार्थी नहीं, उसके भागीदार बनना चाहते हैं।

हमें donor–recipient की सोच से आगे बढ़कर, equal पार्टनर्स के रूप में काम करना होगा। उनके पास-पास नहीं, साथ-साथ चलना होगा। साझेदारी को dependency के बजाय, dignity से जोड़ना होगा। इन प्रयासों से हम भावी पीढ़ियों के सतत विकास की मजबूत नींव रख सकेंगे।

Friends,

अंतरराष्ट्रीय साझेदारियाँ और वैश्विक एकजुटता तभी सार्थक बन सकती हैं, जब हम साझा चुनौतियों का मिलकर समाधान करें। भारत का दृढ विश्वास है कि विश्व के विभिन्न हिस्सों में चल रहे तनावों और युद्धों का स्थायी समाधान dialogue, diplomacy और अंतरराष्ट्रीय सहयोग के मार्ग से ही संभव है।

हम west asia में शांति प्रयासों में हुई प्रगति का स्वागत करते हैं। इस संघर्ष से west asia में हमारे मित्र देशों को जान-माल का नुकसान झेलना पड़ा है। होर्मुज़ स्ट्रेट में maritime ट्रेड में आई बाधा के कारण पूरे विश्व की अर्थव्यवस्था को नुकसान पहुंचा। भारत के कई civilians को जान गंवानी पड़ी। Global maritime ट्रेड के माध्यम से सभी देशों को आपस में जोड़ने वाले नाविकों की सुरक्षा हमारा दायित्व है। हमें यह सुनिश्चित करना होगा कि समुद्री मार्ग सुरक्षित रहें, और Seafarers बिना भय के अपना कार्य कर सकें।

Friends,

भारत इन विषयों पर सभी पार्टनर्स के साथ मिलकर काम करने के लिए पूरी तरह से तैयार है।

बहुत-बहुत धन्यवाद।