ਕਾਨਫ਼ਰੰਸ ਦਾ ਮੁੱਖ ਵਿਸ਼ਾ: ਵਿਕਸਤ ਭਾਰਤ ਲਈ ਮਨੁੱਖੀ ਪੂੰਜੀ
ਚਰਚਾ ਦੇ ਮੁੱਖ ਖੇਤਰਾਂ ਵਿੱਚ ਮੁਢਲੀ ਬਚਪਨ ਦੀ ਸਿੱਖਿਆ, ਸਕੂਲ ਸਿੱਖਿਆ, ਹੁਨਰ ਵਿਕਾਸ, ਉੱਚ ਸਿੱਖਿਆ, ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਸ਼ਾਮਲ
ਰਾਜਾਂ ਵਿੱਚ ਡੀਰੇਗੂਲੇਸ਼ਨ ਦੀ ਸੌਖ; ਸ਼ਾਸਨ ਵਿੱਚ ਤਕਨਾਲੋਜੀ; ਖੇਤੀਬਾੜੀ; ਇੱਕ ਰਾਜ, ਇੱਕ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ; ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ ਅਤੇ ਪੋਸਟ-ਐੱਲਡਬਲਯੂਈ ਭਵਿੱਖ ਦੀਆਂ ਯੋਜਨਾਵਾਂ 'ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਤੇ 28 ਦਸੰਬਰ, 2025 ਨੂੰ ਦਿੱਲੀ ਵਿੱਚ ਹੋਣ ਵਾਲੇ ਮੁੱਖ ਸਕੱਤਰਾਂ ਦੇ ਪੰਜਵੇਂ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਹ ਸੰਮੇਲਨ ਰਾਸ਼ਟਰੀ ਵਿਕਾਸ ਤਰਜੀਹਾਂ ਅਤੇ ਨਿਰੰਤਰ ਗੱਲਬਾਤ ਰਾਹੀਂ ਕੇਂਦਰ-ਰਾਜ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।

ਪ੍ਰਧਾਨ ਮੰਤਰੀ ਦੇ ਸਹਿਕਾਰੀ ਸੰਘਵਾਦ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਇਹ ਕਾਨਫ਼ਰੰਸ ਇੱਕ ਅਜਿਹੇ ਪਲੇਟਫਾਰਮ ਵਜੋਂ ਕੰਮ ਕਰਦੀ ਹੈ, ਜਿੱਥੇ ਕੇਂਦਰ ਅਤੇ ਰਾਜ ਭਾਰਤ ਦੀ ਮਨੁੱਖੀ ਪੂੰਜੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਅਤੇ ਸਮਾਵੇਸ਼ੀ ਭਵਿੱਖ ਲਈ ਤਿਆਰ ਵਿਕਾਸ ਨੂੰ ਗਤੀ ਦੇਣ ਲਈ ਇੱਕ ਏਕੀਕ੍ਰਿਤ ਢਾਂਚਾ ਵਿਕਸਤ ਕਰਨ ਲਈ ਸਹਿਯੋਗ ਕਰਦੇ ਹਨ।

26 ਤੋਂ 28 ਦਸੰਬਰ, 2025 ਤੱਕ ਹੋਣ ਵਾਲੀ ਇਸ ਤਿੰਨ-ਰੋਜ਼ਾ ਕਾਨਫ਼ਰੰਸ ਵਿੱਚ ਇੱਕ ਸਾਂਝੇ ਵਿਕਾਸ ਏਜੰਡੇ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਕਾਨਫ਼ਰੰਸ ਭਾਰਤ ਦੀ ਆਬਾਦੀ ਨੂੰ ਸਿਰਫ਼ ਜਨ-ਸੰਖਿਆ ਲਾਭਅੰਸ਼ ਵਜੋਂ ਦੇਖਣ ਦੀ ਬਜਾਏ ਨਾਗਰਿਕਾਂ ਨੂੰ ਮਨੁੱਖੀ ਪੂੰਜੀ ਵਜੋਂ ਸਥਾਪਤ ਕਰਨ ਲਈ ਸਹਿਯੋਗੀ ਅਧਾਰ ਤਿਆਰ ਕਰੇਗਾ। ਇਸ ਲਈ ਸਿੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ, ਹੁਨਰ ਵਿਕਾਸ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਅਤੇ ਭਵਿੱਖ ਲਈ  ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਰਣਨੀਤੀਆਂ ਵਿਕਸਤ ਕੀਤੀਆਂ ਜਾਣਗੀਆਂ।

ਕੇਂਦਰੀ ਮੰਤਰਾਲਿਆਂ/ਵਿਭਾਗਾਂ, ਨੀਤੀ ਆਯੋਗ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਖੇਤਰ ਦੇ ਮਾਹਰਾਂ ਵਿਚਕਾਰ ਵਿਆਪਕ ਵਿਚਾਰ-ਵਟਾਂਦਰੇ ਦੇ ਆਧਾਰ 'ਤੇ, ਪੰਜਵੀਂ ਰਾਸ਼ਟਰੀ ਕਾਨਫ਼ਰੰਸ ਦਾ ਵਿਸ਼ਾ "ਵਿਕਸਤ ਭਾਰਤ ਲਈ ਮਨੁੱਖੀ ਪੂੰਜੀ" ਹੋਵੇਗਾ, ਜਿਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਸਰਬੋਤਮ ਕਾਰਜ ਪ੍ਰਣਾਲੀਆਂ ਅਤੇ ਰਣਨੀਤੀਆਂ ਸ਼ਾਮਲ ਹੋਣਗੀਆਂ।

ਇਸ ਵਿਆਪਕ ਵਿਸੇ ਤਹਿਤ, ਪੰਜ ਮੁੱਖ ਖੇਤਰਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ: ਮੁਢਲੀ ਬਚਪਨ ਦੀ ਸਿੱਖਿਆ, ਸਕੂਲ ਸਿੱਖਿਆ, ਹੁਨਰ ਵਿਕਾਸ, ਉੱਚ ਸਿੱਖਿਆ, ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ, ਜਿਨ੍ਹਾਂ ਨੂੰ ਵਿਸਤ੍ਰਿਤ ਚਰਚਾ ਲਈ ਚੁਣਿਆ ਗਿਆ ਹੈ।

ਰਾਜਾਂ ਵਿੱਚ ਡੀਰੇਗੂਲੇਸ਼ਨ; ਸ਼ਾਸਨ ਵਿੱਚ ਤਕਨਾਲੋਜੀ: ਮੌਕੇ, ਜੋਖਮ ਅਤੇ ਸ਼ਮਨ; ਸਮਾਰਟ ਸਪਲਾਈ ਚੇਨਾਂ ਅਤੇ ਮਾਰਕੀਟ ਸਬੰਧਾਂ ਲਈ ਐਗਰੀਸਟੈਕ; ਇੱਕ ਰਾਜ, ਇੱਕ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ; ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ ਅਤੇ ਐੱਲਡਬਲਯੂਈ ਤੋਂ ਬਾਅਦ ਦੀਆਂ ਭਵਿੱਖ ਦੀਆਂ ਯੋਜਨਾਵਾਂ ਵਰਗੇ ਵਿਸ਼ਿਆਂ 'ਤੇ ਛੇ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਦੁਪਹਿਰ ਦੇ ਖਾਣੇ ਦੌਰਾਨ ਵਿਰਾਸਤ ਅਤੇ ਹੱਥ-ਲਿਖਤ ਸੰਭਾਲ ਅਤੇ ਡਿਜੀਟਾਈਜ਼ੇਸ਼ਨ ਅਤੇ ਸਾਰਿਆਂ ਦੇ ਲਈ ਆਯੁਸ਼-ਪ੍ਰਾਇਮਰੀ ਹੈਲਥਕੇਅਰ ਡਿਲੀਵਰੀ ਵਿੱਚ ਗਿਆਨ ਦੇ ਏਕੀਕਰਨ ਵਰਗੇ ਵਿਸ਼ਿਆਂ 'ਤੇ ਕੇਂਦ੍ਰਿਤ ਚਰਚਾਵਾਂ ਕੀਤੀਆਂ ਜਾਣਗੀਆਂ।

ਮੁੱਖ ਸਕੱਤਰਾਂ ਦੀ ਰਾਸ਼ਟਰੀ ਕਾਨਫ਼ਰੰਸ ਪਿਛਲੇ ਚਾਰ ਸਾਲਾਂ ਤੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਇਸ ਦੀ ਪਹਿਲੀ ਕਾਨਫ਼ਰੰਸ ਜੂਨ, 2022 ਵਿੱਚ ਧਰਮਸ਼ਾਲਾ ਵਿੱਚ ਹੋਈ ਸੀ। ਇਸ ਤੋਂ ਬਾਅਦ ਦੀਆਂ ਕਾਨਫ਼ਰੰਸਾਂ ਜਨਵਰੀ 2023, ਦਸੰਬਰ 2023 ਅਤੇ ਦਸੰਬਰ, 2024 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ।

ਇਸ ਕਾਨਫ਼ਰੰਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ, ਸੀਨੀਅਰ ਅਧਿਕਾਰੀ, ਸਬੰਧਤ ਖੇਤਰ ਦੇ ਮਾਹਰ ਅਤੇ ਹੋਰ ਪਤਵੰਤੇ ਮੌਜੂਦ ਰਹਿਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Chai Pe Charcha' With Xi, Putin: Unseen Footage From BRICS Summit Show PM Modi's Moments With Leaders

Media Coverage

'Chai Pe Charcha' With Xi, Putin: Unseen Footage From BRICS Summit Show PM Modi's Moments With Leaders
NM on the go

Nm on the go

Always be the first to hear from the PM. Get the App Now!
...
Prime Minister extends greetings on Samvatsari
September 15, 2026

The Prime Minister, Shri Narendra Modi, has extended his greetings to the people on the sacred occasion of Samvatsari. Shri Modi said that Samvatsari reminds us that forgiveness and compassion strengthen every bond. He called upon everyone to embrace humility and let kindness and goodwill guide their actions.

The Prime Minister posted on X:

Samvatsari reminds us that forgiveness and compassion strengthen every bond.

On this sacred occasion, may humility guide us and may kindness and goodwill shape our every action.

Michhami Dukkadam!