ਗ੍ਰੈਂਡ ਫਿਨਾਲੇ ਵਿੱਚ 75 ਕੇਂਦਰਾਂ ’ਤੇ 15,000 ਤੋਂ ਅਧਿਕ ਵਿਦਿਆਰਥੀ ਹਿੱਸਾ ਲੈਣਗੇ
ਇਸ ਫਿਨਾਲੇ ਵਿੱਚ 2900 ਤੋਂ ਅਧਿਕ ਸਕੂਲਾਂ ਅਤੇ 2200 ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ 53 ਕੇਂਦਰੀ ਮੰਤਰਾਲਿਆਂ ਦੁਆਰਾ ਸਾਹਮਣੇ ਰੱਖੀਆਂ ਗਈਆਂ 476 ਸਮੱਸਿਆਵਾਂ ਦਾ ਸਮਾਧਾਨ ਢੂੰਡਣਗੇ
ਸਮਾਰਟ ਇੰਡੀਆ ਹੈਕਾਥੌਨ ਨੇ ਨੌਜਵਾਨਾਂ ਦੇ ਦਰਮਿਆਨ ਪ੍ਰੋਡਕਟ ਇਨੋਵੇਸ਼ਨ, ਸਮੱਸਿਆ-ਸਮਾਧਾਨ ਅਤੇ ਲੀਕ ਤੋਂ ਹਟ ਕੇ ਸੋਚਣ ਦਾ ਸੱਭਿਆਚਾਰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਅਗਸਤ ਨੂੰ ਰਾਤ ਅੱਠ ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦਾ ਨਿਰੰਤਰ ਦੇਸ਼ ਵਿੱਚ, ਖਾਸ ਕਰਕੇ ਨੌਜਵਾਨਾਂ ਵਿੱਚ ਇਨੋਵੇਸ਼ਨ ਦੀ ਭਾਵਨਾ ਨੂੰ ਹੁਲਾਰਾ ਦੇਣ ਦਾ ਪ੍ਰਯਾਸ ਰਿਹਾ ਹੈ। ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇ, ਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ) ਦੀ ਸ਼ੁਰੂਆਤ ਸਾਲ 2017 ਵਿੱਚ ਕੀਤੀ ਗਈ ਸੀ। ਐੱਸਆਈਐੱਚ ਵਿਦਿਆਰਥੀਆਂ ਨੂੰ ਸਮਾਜ, ਸੰਗਠਨਾਂ ਅਤੇ ਸਰਕਾਰ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨ ਦੀ ਇੱਕ ਰਾਸ਼ਟਰਵਿਆਪੀ ਪਹਿਲ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਦੇ ਦਰਮਿਆਨ ਪ੍ਰੋਡਕਟ ਇਨੋਵੇਸ਼ਨ, ਸਮੱਸਿਆ-ਸਮਾਧਾਨ ਅਤੇ ਲੀਕ ਤੋਂ ਹਟ ਕੇ ਸੋਚਣ ਦਾ ਸੱਭਿਆਚਾਰ ਵਿਕਸਿਤ ਕਰਨਾ ਹੈ।

ਐੱਸਆਈਐੱਚ ਦੀ ਵਧਦੀ ਮਕੂਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐੱਸਆਈਐੱਚ ਦੇ ਲਈ ਰਜਿਸਟਰਡ ਟੀਮਾਂ ਦੀ ਸੰਖਿਆ ਪਹਿਲੇ ਸੰਸਕਰਣ ਵਿੱਚ ਲਗਭਗ 7500 ਤੋਂ ਚਾਰ ਗੁਣਾ ਵਧ ਕੇ ਵਰਤਮਾਨ ਵਿੱਚ ਚਲ ਰਹੇ ਪੰਜਵੇਂ ਸੰਸਕਰਣ ਵਿੱਚ ਲਗਭਗ 29,000 ਹੋ ਗਈ ਹੈ। ਇਸ ਸਾਲ ਐੱਸਆਈਐੱਚ 2022 ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਦੇ ਲਈ 15,000  ਤੋਂ ਅਧਿਕ ਵਿਦਿਆਰਥੀ ਅਤੇ ਮੈਂਟਰ ਨੋਡਲ ਕੇਂਦਰਾਂ ’ਤੇ ਪਹੁੰਚ ਰਹੇ ਹਨ। ਇਸ ਫਿਨਾਲੇ ਵਿੱਚ 2900 ਤੋਂ ਅਧਿਕ ਸਕੂਲਾਂ ਅਤੇ 2200  ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ 53 ਕੇਂਦਰੀ ਮੰਤਰਾਲਿਆਂ ਦੁਆਰਾ ਸਾਹਮਣੇ ਰੱਖੀਆਂ ਗਈਆਂ 476 ਸਮੱਸਿਆਵਾਂ ਦਾ ਸਮਾਧਾਨ ਢੂੰਡਣਗੇ। ਇਨ੍ਹਾਂ ਵਿੱਚ ਮੰਦਿਰ ਵਿੱਚ ਉੱਕਰੇ ਸ਼ਿਲਾਲੇਖ ਅਤੇ ਦੇਵਨਗਰੀ ਲਿਪੀ ਵਿੱਚ ਉਨ੍ਹਾਂ ਦੇ ਅਨੁਵਾਦਾਂ ਦੇ ਔਪਟੀਕਲ ਕਰੈਕਟਰ ਰਿਕੋਗੀਨੇਸ਼ਨ (ਓਸੀਆਰ), ਜਲਦੀ ਖਰਾਬ ਹੋਣ ਵਾਲੇ ਖੁਰਾਕੀ ਪਦਾਰਥਾਂ ਦੀ ਕੋਲਡ ਸਪਲਾਈ ਚੇਨ  ਵਿੱਚ ਆਈਓਟੀ-ਅਧਾਰਿਤ ਜੋਖਮ ਨਿਗਰਾਨੀ ਪ੍ਰਣਾਲੀ, ਕਿਸੇ ਇਲਾਕੇ ਦੇ ਹਾਈ ਰੈਜ਼ੋਲਿਊਏਸ਼ਨ ਵਾਲੇ 3ਡੀ ਮਾਡਲ, ਆਪਦਾ ਪ੍ਰਭਾਵਿਤ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਅਤੇ ਸੜਕਾਂ ਦੀ ਸਥਿਤੀ ਆਦਿ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ।

ਇਸ ਸਾਲ, ਸਕੂਲੀ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਦੇ ਸੱਭਿਆਚਾਰ ਦਾ ਨਿਰਮਾਣ ਕਰਨ ਅਤੇ ਸਕੂਲ ਦੇ ਪੱਧਰ ’ਤੇ ਸਮੱਸਿਆ-ਸਮਾਧਾਨ ਦੀ ਮਨੋਬਿਰਤੀ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਪ੍ਰਯੋਗ ਦੇ ਤੌਰ ’ਤੇ ਸਮਾਰਟ ਇੰਡੀਆ ਹੈਕਾਥੌਨ-ਜੂਨੀਅਰ ਦੀ ਸ਼ੁਰੂਆਤ ਵੀ ਕੀਤੀ ਗਈ ਹੈ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s contribution to BRICS: Nari Shakti moves from promise to delivery

Media Coverage

India’s contribution to BRICS: Nari Shakti moves from promise to delivery
NM on the go

Nm on the go

Always be the first to hear from the PM. Get the App Now!
...
Prime Minister speaks with the President of Iran
June 30, 2026
President Pezeshkian briefs PM on the recent developments in West Asia.
PM welcomes the understanding reached and reiterates the need for continued efforts for lasting peace and stability.

Prime Minister Shri Narendra Modi had a telephone conversation today with the President of the Islamic Republic of Iran, H.E. Dr. Masoud Pezeshkian.

President Pezeshkian briefed the Prime Minister on the recent developments in West Asia and the way forward.

Prime Minister welcomed the understanding reached, and reiterated India’s consistent position that all issues must be resolved through dialogue and diplomacy.

Prime Minister reiterated the need for continued efforts to ensure lasting peace and stability in the region, and for safeguarding freedom of navigation and commerce.