Share
 
Comments
ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀਆਂ ਦੀਆਂ ਸੱਤ ਪਹਿਲਾਂ ਨੂੰ ਹਰੀ ਝੰਡੀ ਦਿਖਾਈ
“ਅਸੀਂ ਇੱਕ ਅਜਿਹੇ ਭਾਰਤ ਦੇ ਉਦੈ ਨੂੰ ਦੇਖ ਰਹੇ ਹਾਂ ਜਿਸ ਦੀ ਸੋਚ ਅਤੇ ਪਹੁੰਚ ਇਨੋਵੇਟਿਵ ਹੈ ਅਤੇ ਜਿਸ ਦੇ ਫ਼ੈਸਲੇ ਪ੍ਰਗਤੀਸ਼ੀਲ ਹਨ”
"ਅੱਜ ਅਸੀਂ ਇੱਕ ਅਜਿਹੀ ਵਿਵਸਥਾ ਬਣਾ ਰਹੇ ਹਾਂ ਜਿਸ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜੋ ਬਰਾਬਰੀ ਅਤੇ ਸਮਾਜਿਕ ਨਿਆਂ ਦੀ ਨੀਂਹ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ"
"ਜਦੋਂ ਦੁਨੀਆ ਗਹਿਰੇ ਹਨੇਰੇ ਵਿੱਚ ਸੀ ਅਤੇ ਮਹਿਲਾਵਾਂ ਬਾਰੇ ਪੁਰਾਣੀ ਸੋਚ ਵਿੱਚ ਫਸੀ ਹੋਈ ਸੀ, ਭਾਰਤ ਮਹਿਲਾਵਾਂ ਨੂੰ ਮਾਤਰੁ ਸ਼ਕਤੀ ਅਤੇ ਦੇਵੀ ਵਜੋਂ ਪੂਜ ਰਿਹਾ ਸੀ”
“ਅੰਮ੍ਰਿਤ ਕਾਲ ਨੀਂਦਰ ਵਿੱਚ ਸੁਪਨੇ ਦੇਖਣ ਲਈ ਨਹੀਂ ਹੈ, ਬਲਕਿ ਆਪਣੇ ਸੰਕਲਪਾਂ ਨੂੰ ਸੋਚ-ਸਮਝ ਕੇ ਪੂਰਾ ਕਰਨ ਲਈ ਹੈ। ਆਉਣ ਵਾਲੇ 25 ਵਰ੍ਹੇ ਸਖ਼ਤ ਮਿਹਨਤ, ਤਿਆਗ ਅਤੇ ਤਪੱਸਿਆ ਦਾ ਸਮਾਂ ਹੈ। 25 ਵਰ੍ਹਿਆਂ ਦਾ ਇਹ ਸਮਾਂ ਸਾਡੇ ਸਮਾਜ ਨੇ ਜੋ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਵਿੱਚ ਗੁਆਇਆ ਹੈ ਉਸ ਨੂੰ ਵਾਪਸ ਪ੍ਰਾਪਤ ਕਰਨ ਲਈ ਹੈ”
“ਸਾਨੂੰ ਸਾਰਿਆਂ ਨੂੰ ਦੇਸ਼ ਦੇ ਹਰ ਨਾਗਰਿਕ ਦੇ ਦਿਲ ਵਿੱਚ ਇੱਕ ਦੀਵਾ ਜਗਾਉਣਾ ਹੈ – ਕਰਤੱਵ ਦਾ ਦੀਵਾ। ਅਸੀਂ ਰਲ ਕੇ ਦੇਸ਼ ਨੂੰ ਕਰਤੱਵ ਦੇ ਮਾਰਗ 'ਤੇ ਅੱਗੇ ਲੈ ਕੇ ਜਾਵਾਂਗੇ, ਤਦ ਹੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੂਰ ਹੋਣਗੀਆਂ ਅਤੇ ਦੇਸ਼ ਨਵੀਆਂ ਬੁਲੰਦੀਆਂ
ਨਵੇਂ ਭਾਰਤ ਦੀ ਇਨੋਵੇਟਿਵ ਅਤੇ ਪ੍ਰਗਤੀਸ਼ੀਲ ਨਵੀਂ ਸੋਚ ਅਤੇ ਨਵੀਂ ਪਹੁੰਚ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ "ਅੱਜ ਅਸੀਂ ਇੱਕ ਅਜਿਹੀ ਪ੍ਰਣਾਲੀ ਬਣਾ ਰਹੇ ਹਾਂ ਜਿਸ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜੋ ਬਰਾਬਰੀ ਅਤੇ ਸਮਾਜਿਕ ਨਿਆਂ ਦੀ ਨੀਂਹ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ’ ਦੇ ਨੈਸ਼ਨਲ ਲਾਂਚ ਸਮਾਰੋਹ ਵਿੱਚ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਬ੍ਰਹਮ ਕੁਮਾਰੀਆਂ ਦੀਆਂ ਸੱਤ ਪਹਿਲਾਂ ਨੂੰ ਵੀ ਹਰੀ ਝੰਡੀ ਦਿਖਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ, ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਭੂਪੇਂਦਰ ਯਾਦਵ, ਸ਼੍ਰੀ ਅਰਜੁਨ ਰਾਮ ਮੇਘਵਾਲ, ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ੍ਰੀ ਕੈਲਾਸ਼ ਚੌਧਰੀ ਵੀ ਹਾਜ਼ਰ ਸਨ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਗਮਾਂ ਵਿੱਚ ਬ੍ਰਹਮ ਕੁਮਾਰੀ ਸੰਸਥਾ ਦਾ ਪ੍ਰੋਗਰਾਮ ਸੁਨਹਿਰੀ ਭਾਰਤ ਦੇ ਜਜ਼ਬਾਤ, ਭਾਵਨਾ ਅਤੇ ਪ੍ਰੇਰਣਾ ਦੀ ਮਿਸਾਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਵਿਅਕਤੀਗਤ ਇੱਛਾਵਾਂ ਅਤੇ ਸਫ਼ਲਤਾਵਾਂ ਅਤੇ ਦੂਸਰੇ ਪਾਸੇ ਰਾਸ਼ਟਰੀ ਇੱਛਾਵਾਂ ਅਤੇ ਸਫ਼ਲਤਾਵਾਂ ਵਿਚ ਕੋਈ ਅੰਤਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਹੀ ਸਾਡੀ ਪ੍ਰਗਤੀ ਹੈ। ਉਨ੍ਹਾਂ ਕਿਹਾ  "ਰਾਸ਼ਟਰ ਦੀ ਹੋਂਦ ਸਾਡੇ ਤੋਂ ਹੈ ਅਤੇ ਸਾਡੀ ਹੋਂਦ ਰਾਸ਼ਟਰ ਦੇ ਜ਼ਰੀਏ ਹੈ। ਇਹ ਅਹਿਸਾਸ ਨਵੇਂ ਭਾਰਤ ਦੇ ਨਿਰਮਾਣ ਵਿੱਚ ਅਸੀਂ ਭਾਰਤੀਆਂ ਦੀ ਸਭ ਤੋਂ ਵੱਡੀ ਤਾਕਤ ਬਣ ਰਿਹਾ ਹੈ। ਅੱਜ ਦੇਸ਼ ਜੋ ਕੁਝ ਵੀ ਕਰ ਰਿਹਾ ਹੈ, ਉਸ ਵਿੱਚ 'ਸਬਕਾ ਪ੍ਰਯਾਸ' ਸ਼ਾਮਲ ਹੈ। ਉਨ੍ਹਾਂ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇਸ਼ ਦਾ ਮਾਰਗਦਰਸ਼ਕ ਆਦਰਸ਼ ਵਾਕ ਬਣ ਰਿਹਾ ਹੈ।

ਨਵੇਂ ਭਾਰਤ ਦੀ ਇਨੋਵੇਟਿਵ ਅਤੇ ਪ੍ਰਗਤੀਸ਼ੀਲ ਨਵੀਂ ਸੋਚ ਅਤੇ ਨਵੀਂ ਪਹੁੰਚ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ "ਅੱਜ ਅਸੀਂ ਇੱਕ ਅਜਿਹੀ ਪ੍ਰਣਾਲੀ ਬਣਾ ਰਹੇ ਹਾਂ ਜਿਸ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜੋ ਬਰਾਬਰੀ ਅਤੇ ਸਮਾਜਿਕ ਨਿਆਂ ਦੀ ਨੀਂਹ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ।"

ਪ੍ਰਧਾਨ ਮੰਤਰੀ ਨੇ ਪੂਜਾ ਕਰਨ ਦੀ ਭਾਰਤੀ ਪਰੰਪਰਾ ਅਤੇ ਮਹਿਲਾਵਾਂ ਦੇ ਮਹੱਤਵ 'ਤੇ ਟਿੱਪਣੀ ਕੀਤੀ।  ਉਨ੍ਹਾਂ ਕਿਹਾ, “ਜਦੋਂ ਦੁਨੀਆ ਗਹਿਰੇ ਹਨੇਰੇ ਵਿੱਚ ਸੀ ਅਤੇ ਮਹਿਲਾਵਾਂ ਬਾਰੇ ਪੁਰਾਣੀ ਸੋਚ ਵਿੱਚ ਫਸੀ ਹੋਈ ਸੀ, ਉਦੋਂ ਭਾਰਤ ਵਿੱਚ ਮਹਿਲਾਵਾਂ ਨੂੰ ਮਾਤਰੂ ਸ਼ਕਤੀ ਅਤੇ ਦੇਵੀ ਵਜੋਂ ਪੂਜਿਆ ਜਾਂਦਾ ਸੀ। ਸਾਡੇ ਪਾਸ ਗਾਰਗੀ, ਮੈਤ੍ਰੇਈ, ਅਨੁਸੂਯਾ, ਅਰੁੰਧਤੀ ਅਤੇ ਮਦਾਲਸਾ ਜਿਹੀਆਂ ਇਸਤਰੀ ਵਿਦਵਾਨ ਸਨ ਜੋ ਸਮਾਜ ਨੂੰ ਗਿਆਨ ਪ੍ਰਦਾਨ ਕਰਦੀਆਂ ਸਨ। ਉਨ੍ਹਾਂ ਭਾਰਤੀ ਇਤਿਹਾਸ ਦੇ ਵਿਭਿੰਨ ਯੁਗਾਂ ਵਿੱਚ ਉਤਕ੍ਰਿਸ਼ਟ ਮਹਿਲਾਵਾਂ ਦੇ ਯੋਗਦਾਨ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮੱਧ ਕਾਲ ਦੇ ਕਠਿਨ ਸਮੇਂ ਵਿੱਚ, ਇਸ ਦੇਸ਼ ਵਿੱਚ ਪੰਨਾ ਦਾਈ ਅਤੇ ਮੀਰਾਬਾਈ ਜਿਹੀਆਂ ਮਹਾਨ ਮਹਿਲਾਵਾਂ ਸਨ।  ਅਤੇ ਆਜ਼ਾਦੀ ਦੇ ਸੰਘਰਸ਼ ਦੌਰਾਨ ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਿੱਤੂਰ ਦੀ ਰਾਣੀ ਚੇਨੰਮਾ, ਮਾਤੰਗਿਨੀ ਹਾਜ਼ਰਾ, ਰਾਣੀ ਲਕਸ਼ਮੀਬਾਈ, ਵੀਰਾਂਗਣਾ ਝਲਕਾਰੀ ਬਾਈ ਤੋਂ ਲੈ ਕੇ ਅਹਿਲਿਆਬਾਈ ਹੋਲਕਰ ਅਤੇ ਸਾਵਿਤਰੀਬਾਈ ਫੂਲੇ ਨੇ ਸਮਾਜਿਕ ਖੇਤਰ ਵਿੱਚ ਭਾਰਤ ਦੀ ਪਹਿਚਾਣ ਬਣਾਈ ਰੱਖੀ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਦੇ ਪ੍ਰਵੇਸ਼, ਵਧੇਰੇ ਪ੍ਰਸੂਤੀ ਛੁੱਟੀਆਂ, ਵਧੇਰੇ ਵੋਟਿੰਗ ਦੇ ਰੂਪ ਵਿੱਚ ਬਿਹਤਰ ਰਾਜਨੀਤਿਕ ਭਾਗੀਦਾਰੀ ਅਤੇ ਮੰਤਰੀ ਪਰਿਸ਼ਦ ਵਿੱਚ ਪ੍ਰਤੀਨਿਧਤਾ ਜਿਹੇ ਵਿਕਾਸ ਨੂੰ ਮਹਿਲਾਵਾਂ ਵਿੱਚ ਨਵੇਂ ਆਤਮਵਿਸ਼ਵਾਸ ਦੇ ਪ੍ਰਤੀਕ ਵਜੋਂ ਸੂਚੀਬੱਧ ਕੀਤਾ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਸਮਾਜ ਦੁਆਰਾ ਇਸ ਅੰਦੋਲਨ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਦੇਸ਼ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸਾਡੇ ਸੱਭਿਆਚਾਰ, ਸਾਡੀ ਸੱਭਿਅਤਾ, ਸਾਡੀਆਂ ਕਦਰਾਂ-ਕੀਮਤਾਂ ਨੂੰ ਜ਼ਿੰਦਾ ਰੱਖਣ ਅਤੇ ਸਾਡੀ ਅਧਿਆਤਮਿਕਤਾ ਅਤੇ ਸਾਡੀ ਵਿਵਿਧਤਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟੈਕਨੋਲੋਜੀ, ਬੁਨਿਆਦੀ ਢਾਂਚੇ, ਸਿੱਖਿਆ ਅਤੇ ਸਿਹਤ ਦੀਆਂ ਪ੍ਰਣਾਲੀਆਂ ਨੂੰ ਲਗਾਤਾਰ ਆਧੁਨਿਕ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ “ਅੰਮ੍ਰਿਤ ਕਾਲ ਦਾ ਸਮਾਂ ਸੌਂਦਿਆਂ ਸੁਪਨੇ ਦੇਖਣ ਦਾ ਨਹੀਂ ਹੈ, ਬਲਕਿ ਜਾਗਦੇ ਹੋਏ ਆਪਣੇ ਸੰਕਲਪਾਂ ਨੂੰ ਪੂਰਾ ਕਰਨ ਦਾ ਹੈ। ਆਉਣ ਵਾਲੇ 25 ਵਰ੍ਹੇ ਸਖ਼ਤ ਮਿਹਨਤ, ਕੁਰਬਾਨੀ ਅਤੇ ਤਪੱਸਿਆ ਦਾ ਸਮਾਂ ਹੈ।  25 ਵਰ੍ਹਿਆਂ ਦਾ ਇਹ ਸਮਾਂ ਸਾਡੇ ਸਮਾਜ ਨੇ ਜੋ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਵਿੱਚ ਗੁਆਇਆ ਹੈ ਉਸ ਨੂੰ ਵਾਪਸ ਪ੍ਰਾਪਤ ਕਰਨ ਲਈ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੀ ਮੰਨਣਾ ਹੋਵੇਗਾ ਕਿ ਆਜ਼ਾਦੀ ਤੋਂ ਬਾਅਦ 75 ਵਰ੍ਹਿਆਂ ਵਿੱਚ ਕਰਤੱਵਾਂ ਦੀ ਅਣਦੇਖੀ ਅਤੇ ਉਨ੍ਹਾਂ ਨੂੰ ਸਰਬਉੱਚ ਨਾ ਰੱਖਣ ਦੀ ਬੁਰਾਈ ਸਾਡੇ ਰਾਸ਼ਟਰੀ ਜੀਵਨ ਵਿੱਚ ਦਾਖਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਿਆਦ ਦੇ ਦੌਰਾਨ, ਅਸੀਂ ਸਿਰਫ਼ ਹੱਕਾਂ ਬਾਰੇ ਗੱਲ ਕਰਨ ਅਤੇ ਲੜਨ ਵਿੱਚ ਸਮਾਂ ਬਿਤਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਧਿਕਾਰਾਂ ਦੀ ਗੱਲ ਕਿਸੇ ਹੱਦ ਤੱਕ ਸਹੀ ਵੀ ਹੋ ਸਕਦੀ ਹੈ, ਪਰ ਆਪਣੇ ਕਰਤੱਵਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਣ ਨੇ ਭਾਰਤ ਨੂੰ ਕਮਜ਼ੋਰ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ "ਦੇਸ਼ ਦੇ ਹਰ ਨਾਗਰਿਕ ਦੇ ਦਿਲ ਵਿੱਚ ਇੱਕ ਦੀਵਾ ਜਗਾਓ - ਕਰਤੱਵ ਦਾ ਦੀਵਾ। ਅਸੀਂ ਰਲ ਕੇ ਦੇਸ਼ ਨੂੰ ਕਰਤੱਵ ਦੇ ਰਸਤੇ 'ਤੇ ਅੱਗੇ ਲੈ ਕੇ ਜਾਵਾਂਗੇ, ਫਿਰ ਸਮਾਜ ਵਿੱਚ ਫੈਲੀਆਂ ਬੁਰਾਈਆਂ ਵੀ ਦੂਰ ਹੋ ਜਾਣਗੀਆਂ ਅਤੇ ਦੇਸ਼ ਨਵੀਆਂ ਉਚਾਈਆਂ 'ਤੇ ਪਹੁੰਚੇਗਾ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੇ ਰੁਝਾਨ 'ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ  “ਅਸੀਂ ਇਹ ਕਹਿ ਕੇ ਇਸ ਤੋਂ ਦੂਰ ਨਹੀਂ ਹੋ ਸਕਦੇ ਕਿ ਇਹ ਸਿਰਫ਼ ਰਾਜਨੀਤੀ ਹੈ। ਇਹ ਰਾਜਨੀਤੀ ਨਹੀਂ ਹੈ, ਇਹ ਸਾਡੇ ਦੇਸ਼ ਦਾ ਸਵਾਲ ਹੈ। ਅੱਜ, ਜਦੋਂ ਅਸੀਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਦੁਨੀਆ ਭਾਰਤ ਨੂੰ ਸਹੀ ਢੰਗ ਨਾਲ ਜਾਣੇ।” ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਅਜਿਹੀਆਂ ਸੰਸਥਾਵਾਂ ਜਿਨ੍ਹਾਂ ਦੀ ਅੰਤਰਰਾਸ਼ਟਰੀ ਮੌਜੂਦਗੀ ਹੈ, ਨੂੰ ਭਾਰਤ ਦੀ ਸਹੀ ਤਸਵੀਰ ਦੂਸਰੇ ਦੇਸ਼ਾਂ ਦੇ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਅਤੇ ਭਾਰਤ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਬਾਰੇ ਸਚਾਈ ਦੱਸਣੀ ਚਾਹੀਦੀ ਹੈ। ਉਨ੍ਹਾਂ ਬ੍ਰਹਮ ਕੁਮਾਰੀ ਜਿਹੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਭਾਰਤ ਆ ਕੇ ਦੇਸ਼ ਬਾਰੇ ਜਾਣਨ ਲਈ ਉਤਸ਼ਾਹਿਤ ਕਰਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Core sector growth at three-month high of 7.4% in December: Govt data

Media Coverage

Core sector growth at three-month high of 7.4% in December: Govt data
...

Nm on the go

Always be the first to hear from the PM. Get the App Now!
...
PM to participate in the Krishnaguru Eknaam Akhanda Kirtan for World Peace on 3rd February
February 01, 2023
Share
 
Comments

Prime Minister Shri Narendra Modi will participate in the Krishnaguru Eknaam Akhanda Kirtan for World Peace, being held at Krishnaguru Sevashram at Barpeta, Assam, on 3rd February 2023 at 4:30 PM via video conferencing. Prime Minister will also address the devotees of Krishnaguru Sevashram.

Paramguru Krishnaguru Ishwar established the Krishnaguru Sevashram in the year 1974, at village Nasatra, Barpeta Assam. He is the ninth descendant of Mahavaishnab Manohardeva, who was the follower of the great Vaishnavite saint Shri Shankardeva. Krishnaguru Eknaam Akhanda Kirtan for World Peace is a month-long kirtan being held from 6th January at Krishnaguru Sevashram.