ਮਾਣਯੋਗ ਪ੍ਰਧਾਨ ਮੰਤਰੀ ਕ੍ਰਿਸਟਰਸਨ,

ਮਾਣਯੋਗ ਉਰਸੁਲਾ ਜੀ,

ਦੋਵਾਂ ਦੇਸ਼ਾਂ ਦੇ ਨੁਮਾਇੰਦਿਓ,

ਮੀਡੀਆ ਦੇ ਸਾਥੀਓ,

ਨਮਸਕਾਰ!

ਸਭ ਤੋਂ ਪਹਿਲਾਂ, ਮੈਂ ਪ੍ਰਧਾਨ ਮੰਤਰੀ ਕ੍ਰਿਸਟਰਸਨ ਦਾ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। 

ਕੁਝ ਸਮਾਂ ਪਹਿਲਾਂ ਮੈਨੂੰ ਸਵੀਡਨ ਦੇ 'ਰੌਇਲ ਆਰਡਰ ਆਫ ਦਿ ਪੋਲਰ ਸਟਾਰ' ਦੇ ਸਰਬ-ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ, ਇਹ ਇੱਕ ਸੌ ਚਾਲੀ ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਸਵੀਡਨ ਦੇ ਸਾਡੇ ਉਨ੍ਹਾਂ ਸਾਰੇ ਸਾਥੀਆਂ ਦਾ ਵੀ ਸਨਮਾਨ ਹੈ, ਜਿਨ੍ਹਾਂ ਨੇ ਭਾਰਤ-ਸਵੀਡਨ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਇੱਕ ਪੱਕਾ ਆਧਾਰ ਦਿੱਤਾ।

ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮੈਂ ਉਰਸੁਲਾ ਜੀ ਦਾ ਖ਼ਾਸ ਤੌਰ 'ਤੇ ਧੰਨਵਾਦ ਕਰਦਾ ਹਾਂ। ਸਵੀਡਨ ਅਤੇ ਯੂਰਪ ਦੇ ਸਨਅਤੀ ਧੁਰੇ "ਗੋਥਨਬਰਗ", ਵਿੱਚ ਆਉਣਾ ਮੇਰੀ ਇਸ ਯਾਤਰਾ ਨੂੰ ਇੱਕ ਖ਼ਾਸ ਮਹੱਤਵ ਦਿੰਦਾ ਹੈ।

ਦੋਸਤੋ,

ਭਾਰਤ ਅਤੇ ਸਵੀਡਨ ਦੇ ਸਬੰਧ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ ਅਤੇ ਮਨੁੱਖ-ਕੇਂਦਰਿਤ ਵਿਕਾਸ ਦੀ ਮਜ਼ਬੂਤ ਨੀਂਹ 'ਤੇ ਆਧਾਰਿਤ ਹਨ। ਅਸੀਂ ਦੋਵੇਂ ਨਵੀਨਤਾ ਨੂੰ ਵਿਕਾਸ ਦਾ ਮਾਧਿਅਮ ਮੰਨਦੇ ਹਾਂ, ਟਿਕਾਊਪਣ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਅਤੇ ਲੋਕਤੰਤਰ ਨੂੰ ਆਪਣੀ ਤਾਕਤ ਮੰਨਦੇ ਹਾਂ। 

ਅੱਜ ਦੀ ਮੀਟਿੰਗ ਵਿੱਚ ਅਸੀਂ ਇਨ੍ਹਾਂ ਸਮਾਨਤਾਵਾਂ ਦੇ ਆਧਾਰ 'ਤੇ ਅੱਗੇ ਵਧਣ ਬਾਰੇ ਚਰਚਾ ਕੀਤੀ। ਹਰ ਖੇਤਰ ਵਿੱਚ ਸਾਡੇ ਵਧਦੇ ਸਹਿਯੋਗ ਨੂੰ ਦੇਖਦੇ ਹੋਏ, ਅਸੀਂ ਆਪਣੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਸੂਤਰ ਵਿੱਚ ਬੰਨ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਭਾਈਵਾਲੀ ਦੇ ਤਹਿਤ ਅਸੀਂ ਵਾਤਾਵਰਨ-ਪੱਖੀ ਬਦਲਾਅ, ਰੱਖਿਆ, ਉੱਭਰਦੀਆਂ ਤਕਨੀਕਾਂ ਅਤੇ ਲੋਕਾਂ ਦੇ ਆਪਸੀ ਸੰਪਰਕ ਵਰਗੇ ਮੁੱਖ ਥੰਮ੍ਹਾਂ 'ਤੇ ਅੱਗੇ ਵਧਾਂਗੇ।

ਦੋਸਤੋ,

ਏਆਈ, ਸਿਹਤ-ਤਕਨੀਕ ਅਤੇ ਵਾਤਾਵਰਨ-ਪੱਖੀ ਆਵਾਜਾਈ ਵਰਗੇ ਉੱਚ-ਤਕਨੀਕੀ ਖੇਤਰਾਂ ਵਿੱਚ ਸਾਡੇ ਸਹਿਯੋਗ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਇਸ ਸਾਲ ਭਾਰਤ ਵਿੱਚ ਕਰਵਾਏ ਗਏ 'ਏਆਈ ਇਮਪੈਕਟ ਸਮਿਟ' ਵਿੱਚ ਸਵੀਡਨ ਦੇ ਵੱਡੇ ਵਪਾਰਕ ਵਫ਼ਦ ਨੇ ਹਿੱਸਾ ਲਿਆ। ਅਸੀਂ "ਸਵੀਡਨ-ਇੰਡੀਆ ਟੈਕਨਾਲੋਜੀ ਐਂਡ ਏਆਈ ਕੌਰੀਡੋਰ" ਨੂੰ ਮਜ਼ਬੂਤ ​​ਕਰਨ ਲਈ ਠੋਸ ਪਹਿਲਕਦਮੀਆਂ 'ਤੇ ਕੰਮ ਕਰਾਂਗੇ।

ਦੋਵਾਂ ਦੇਸ਼ਾਂ ਦੇ ਨਵੇਂ ਉੱਦਮਾਂ ਅਤੇ ਖੋਜ ਪ੍ਰਣਾਲੀਆਂ ਦੇ ਵਿਚਕਾਰ ਸੰਪਰਕ ਵਧਾਉਣ ਲਈ, ਅਸੀਂ 'ਇੰਡੀਆ-ਸਵੀਡਨ ਸਾਇੰਸ ਐਂਡ ਟੈਕਨਾਲੋਜੀ ਸੈਂਟਰ' ਬਣਾਉਣ ਜਾ ਰਹੇ ਹਾਂ।

ਜਲਵਾਯੂ ਪਰਿਵਰਤਨ ਅਤੇ ਟਿਕਾਊਪਣ ਬਾਰੇ ਵੀ ਭਾਰਤ ਅਤੇ ਸਵੀਡਨ ਦੀ ਸੋਚ ਵਿੱਚ ਡੂੰਘੀ ਸਾਂਝ ਹੈ। 'ਲੀਡਰਸ਼ਿਪ ਗਰੁੱਪ ਫਾਰ ਇੰਡਸਟਰੀ ਟ੍ਰਾਂਜ਼ਿਸ਼ਨ', ਯਾਨੀ ਲੀਡ-ਆਈਟੀ ਸਾਡੀ ਸਾਂਝੀ ਆਲਮੀ ਪਹਿਲ ਹੈ, ਜਿਸ ਦੇ ਤਹਿਤ ਅਸੀਂ ਘੱਟ-ਕਾਰਬਨ ਵਾਲੇ ਸਨਅਤੀ ਬਦਲਾਅ 'ਤੇ ਜ਼ੋਰ ਦੇ ਰਹੇ ਹਾਂ। ਅੱਜ ਅਸੀਂ ਇਸਦੇ ਤੀਜੇ ਪੜਾਅ 'ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।

ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ, ਚੱਕਰਦਾਰ ਆਰਥਿਕਤਾ ਅਤੇ ਟਿਕਾਊ ਬੁਨਿਆਦੀ ਢਾਂਚੇ 'ਤੇ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਅਸੀਂ ਸਵੀਡਨ ਦੀ ਤਕਨੀਕ ਅਤੇ ਭਾਰਤ ਦੀ ਵਿਸ਼ਾਲਤਾ ਨੂੰ ਮਿਲਾ ਕੇ ਪੂਰੀ ਦੁਨੀਆ ਲਈ ਜਲਵਾਯੂ ਸਬੰਧੀ ਹੱਲ ਤਿਆਰ ਕਰ ਸਕਦੇ ਹਾਂ। ਆਰਕਟਿਕ ਖੇਤਰ 'ਤੇ ਭਾਰਤ ਅਤੇ ਸਵੀਡਨ ਦਾ ਸਹਿਯੋਗ, ਆਲਮੀ ਜਲਵਾਯੂ ਸਮਝ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।

ਦੋਸਤੋ,

ਰੱਖਿਆ ਖੇਤਰ ਵਿੱਚ ਸਾਡਾ ਸਹਿਯੋਗ ਲਗਾਤਾਰ ਵੱਧ ਰਿਹਾ ਹੈ। ਸਵੀਡਨ ਦੀਆਂ ਕੰਪਨੀਆਂ ਵੱਲੋਂ ਭਾਰਤ ਵਿੱਚ ਉਤਪਾਦਨ ਸਹੂਲਤਾਂ ਬਣਾਇਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਖਰੀਦਦਾਰ-ਵਿਕਰੇਤਾ ਦੇ ਰਿਸ਼ਤੇ ਤੋਂ ਅੱਗੇ ਵਧ ਕੇ ਲੰਬੇ ਸਮੇਂ ਦੀ ਸਨਅਤੀ ਭਾਈਵਾਲੀ ਵੱਲ ਵਧ ਰਹੇ ਹਾਂ।

ਦੋਸਤੋ,

ਉਰਸੁਲਾ ਜੀ ਦੀ ਮੌਜੂਦਗੀ ਅੱਜ ਇਸ ਮੌਕੇ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ। ਇਸ ਸਾਲ ਜਨਵਰੀ ਵਿੱਚ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ, ਅਸੀਂ ਭਾਰਤ-ਯੂਰਪੀ ਸੰਘ ਸਬੰਧਾਂ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਕਈ ਇਤਿਹਾਸਕ ਫ਼ੈਸਲੇ ਲਏ ਸਨ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਸਾਰੇ ਨਤੀਜਿਆਂ 'ਤੇ ਤਰੱਕੀ ਹੋ ਰਹੀ ਹੈ।

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨਾਲ ਸਨਅਤਾਂ, ਨਿਵੇਸ਼ਕਾਂ ਅਤੇ ਨਵੀਆਂ ਖੋਜਾਂ ਕਰਨ ਵਾਲਿਆਂ ਲਈ ਨਵੇਂ ਮੌਕੇ ਖੁੱਲ੍ਹਣਗੇ। ਉਰਸੁਲਾ ਜੀ ਦੇ ਸ਼ਬਦਾਂ ਵਿੱਚ ਕਹਾਂ ਤਾਂ ਇਹ "ਸਾਰੇ ਸਮਝੌਤਿਆਂ ਦੀ ਮਾਂ" ਹੈ।

ਸੁਰੱਖਿਆ ਅਤੇ ਰੱਖਿਆ ਭਾਈਵਾਲੀ ਅਤੇ ਆਵਾਜਾਈ ਸਮਝੌਤੇ ਨਾਲ ਸਾਡੀ ਰਣਨੀਤਕ ਅਤੇ ਲੋਕ-ਕੇਂਦਰਿਤ ਭਾਈਵਾਲੀ ਨੂੰ ਨਵੀਂ ਡੂੰਘਾਈ ਮਿਲੀ ਹੈ। 'ਭਾਰਤ-ਯੂਰਪੀ ਸੰਘ ਵਪਾਰ ਅਤੇ ਤਕਨੀਕੀ ਕੌਂਸਲ' ਨੇ ਸਾਡੀ ਭਾਈਵਾਲੀ ਨੂੰ ਮਜ਼ਬੂਤ ​​ਕੀਤਾ ਹੈ। ਡਿਜੀਟਲ ਤਕਨੀਕਾਂ, ਸਾਫ਼ ਊਰਜਾ, ਸੈਮੀਕੰਡਕਟਰਾਂ, ਮਜ਼ਬੂਤ ਸਪਲਾਈ ਲੜੀਆਂ ਅਤੇ ਨਵੀਨਤਾ ਵਿੱਚ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ।

ਭਾਰਤ ਅਤੇ ਯੂਰਪ ਦੇ ਵਿਚਕਾਰ ਸਿਆਸੀ, ਆਰਥਿਕ ਅਤੇ ਰਣਨੀਤਕ ਸਾਂਝ ਪੂਰੀ ਦੁਨੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਮਹੱਤਵਪੂਰਨ ਹੈ।

ਦੋਸਤੋ,

ਅੱਜ ਦੀ ਤਣਾਅਪੂਰਨ ਆਲਮੀ ਸਥਿਤੀ ਵਿੱਚ ਭਾਰਤ ਅਤੇ ਸਵੀਡਨ ਵਰਗੇ ਲੋਕਤੰਤਰਾਂ ਵਿਚਕਾਰ ਕਰੀਬੀ ਸਹਿਯੋਗ ਖ਼ਾਸ ਮਹੱਤਵ ਰੱਖਦਾ ਹੈ। ਵੱਖ-ਵੱਖ ਤਣਾਅ ਅਤੇ ਸਮੱਸਿਆਵਾਂ ਦੇ ਹੱਲ ਲਈ ਭਾਰਤ ਨੇ ਹਮੇਸ਼ਾ ਗੱਲਬਾਤ ਅਤੇ ਕੂਟਨੀਤੀ 'ਤੇ ਜ਼ੋਰ ਦਿੱਤਾ ਹੈ।

ਭਾਰਤ ਅਤੇ ਸਵੀਡਨ ਸਹਿਮਤ ਹਨ ਕਿ ਅੱਤਵਾਦ ਪੂਰੀ ਮਨੁੱਖਤਾ ਲਈ ਇੱਕ ਗੰਭੀਰ ਚੁਣੌਤੀ ਹੈ। ਪਿਛਲੇ ਸਾਲ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਾਨੂੰ ਸਵੀਡਨ ਤੋਂ ਮਿਲੇ ਸਮਰਥਨ ਲਈ ਮੈਂ ਪ੍ਰਧਾਨ ਮੰਤਰੀ ਕ੍ਰਿਸਟਰਸਨ ਦਾ ਧੰਨਵਾਦ ਕਰਦਾ ਹਾਂ। ਅਸੀਂ ਅੱਤਵਾਦ ਅਤੇ ਇਸ ਦੇ ਸਮਰਥਕਾਂ ਦੇ ਖਿਲਾਫ ਲੜਾਈ ਜਾਰੀ ਰੱਖਾਂਗੇ।

ਮਾਣਯੋਗ ਸ਼ਖ਼ਸੀਅਤੋ,

ਅੱਜ ਦੀ ਸਾਰਥਕ ਚਰਚਾ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਭਾਰਤ-ਸਵੀਡਨ ਅਤੇ ਭਾਰਤ-ਯੂਰਪ ਦੀ ਭਾਈਵਾਲੀ ਲਗਾਤਾਰ ਅੱਗੇ ਵਧਦੀ ਰਹੇਗੀ, ਅਤੇ ਅਸੀਂ ਮਿਲ ਕੇ ਆਲਮੀ ਸ਼ਾਂਤੀ, ਸੁਰੱਖਿਆ ਅਤੇ ਖ਼ੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਾਂਗੇ।

ਬਹੁਤ-ਬਹੁਤ ਧੰਨਵਾਦ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How BrahMos is breaking through the shackles on India’s defence exports

Media Coverage

How BrahMos is breaking through the shackles on India’s defence exports
NM on the go

Nm on the go

Always be the first to hear from the PM. Get the App Now!
...
Prime Minister pays homage to former Prime Minister Shri Rajiv Gandhi
August 20, 2026

The Prime Minister, Shri Narendra Modi has paid homage to former Prime Minister, Shri Rajiv Gandhi, on the occasion of his birth anniversary.

In a post on X, Shri Modi said;

“On the occasion of his birth anniversary, paying homage to former Prime Minister of India, Shri Rajiv Gandhi.”