ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਅਤੇ ਮਨੁੱਖਤਾ ਦੀ ਸੇਵਾ ਵਿੱਚ ਪੂਰੇ ਸਮਰਪਣ ਨੂੰ ਦਰਸਾਉਣ ਵਾਲਾ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:
"यस्येमे हिमवन्तो महित्वा यस्य समुद्रं रसया सहाहुः।
यस्येमाः प्रदिशो यस्य बाहू कस्मै देवाय हविषा विधेम॥"
ਸੁਭਾਸ਼ਤਮ ਦੱਸਦਾ ਹੈ, " ਜਿਸ ਰਾਸ਼ਟਰ ਦੀ ਮਹਾਨਤਾ ਦਾ ਵਰਣਨ ਖ਼ੁਦ ਹਿਮਾਲਿਆ ਕਰਦਾ ਹੈ, ਜਿਸਦੀ ਮਹਿਮਾ ਨਦੀਆਂ ਦੇ ਨਾਲ ਸਮੁੰਦਰ ਵਿੱਚ ਵਗਦੀ ਹੈ ਅਤੇ ਜਿਸਦੇ ਅੱਗੇ ਦਿਸ਼ਾਵਾਂ ਸ਼ਕਤੀਸ਼ਾਲੀ ਬਹਾਂ ਵਾਂਗ ਝੁਕਦੀਆਂ ਹਨ, ਉਸ ਰਾਸ਼ਟਰ ਨੂੰ ਅਸੀਂ ਆਪਣਾ ਪੂਰਾ ਵਜੂਦ ਸਮਰਪਿਤ ਕਰਦੇ ਹਾਂ।"
ਸ਼੍ਰੀ ਮੋਦੀ ਨੇ ਕਿਹਾ ਕਿ ਅੰਤਯੋਦਿਆ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਨੇ ਵੀ ਇਸੇ ਭਾਵਨਾ ਦੇ ਨਾਲ ਆਪਣਾ ਪੂਰਾ ਜੀਵਨ ਦੇਸ਼ ਦੇ ਹਰੇਕ ਨਾਗਰਿਕ ਨੂੰ ਸਸ਼ਕਤ ਬਣਾਉਣ ਲਈ ਸਮਰਪਿਤ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ:
"ਸਭ ਕੁਝ ਸਮਰਪਿਤ ਕਰਨਾ ਉਸ ਚੇਤਨਾ ਦਾ ਪ੍ਰਗਟਾਵਾ ਹੈ, ਜਿਸ ਵਿੱਚ ਰਾਸ਼ਟਰ ਅਤੇ ਮਨੁੱਖਤਾ ਸਰਬਉੱਚ ਹੁੰਦੀ ਹੈ। ਅੰਤਯੋਦਿਆ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਜੀ ਨੇ ਵੀ ਇਸੇ ਭਾਵਨਾ ਨਾਲ ਦੇਸ਼ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
यस्येमे हिमवन्तो महित्वा यस्य समुद्रं रसया सहाहुः।
यस्येमाः प्रदिशो यस्य बाहू कस्मै देवाय हविषा विधेम॥"
सर्वस्व समर्पण उस चेतना की अभिव्यक्ति है, जिसमें राष्ट्र और मानवता सर्वोपरि होती है। अंत्योदय के प्रणेता पंडित दीनदयाल उपाध्याय जी ने भी इसी भावना से देश के जन-जन को सशक्त बनाने के लिए अपना जीवन समर्पित कर दिया।
— Narendra Modi (@narendramodi) February 11, 2026
यस्येमे हिमवन्तो महित्वा यस्य समुद्रं रसया सहाहुः।
यस्येमाः… pic.twitter.com/VPMkqiLWiq


