ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਅੰਦਰੂਨੀ ਗਿਆਨ ਦੀ ਮਹੱਤਤਾ ਨੂੰ ਬ੍ਰਹਿਮੰਡ ਦਾ ਅਸਲ ਸਾਰ ਦੱਸਦੇ ਹੋਏ ਉਸ ਦੇ ਮਹੱਤਵ ‘ਤੇ ਚਾਨਣਾ ਪਾਇਆ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਵਿਰਾਸਤ ਅਤੇ ਸਭਿਆਚਾਰ ਨੇ ਹਮੇਸ਼ਾ ਇਹ ਸਿਖਾਇਆ ਹੈ ਕਿ ਸੱਚਾ ਗਿਆਨ ਅਤੇ ਉਸ ਦੀ ਸੁਚੱਜੀ ਵਰਤੋਂ ਹੀ ਕਿਸੇ ਰਾਸ਼ਟਰ ਦੀ ਤਰੱਕੀ ਦੀ ਨੀਂਹ ਹੈ। ਉਨ੍ਹਾਂ ਦੱਸਿਆ ਕਿ ਇਸੇ ਮਾਰਗ 'ਤੇ ਚਲਦਿਆਂ ਦੇਸ਼ ਦੇ ਨੌਜਵਾਨ ਇੱਕ ਖ਼ੁਸ਼ਹਾਲ ਅਤੇ ਸਸ਼ਕਤ ਭਾਰਤ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਗਿਆਨ, ਜੋ ਸਾਡੇ ਅੰਦਰ ਹੀ ਮੌਜੂਦ ਹੈ ਅਤੇ ਆਮ ਗਿਆਨ ਨਾਲੋਂ ਕਿਤੇ ਉੱਤਮ ਹੈ, ਮਹਾਨ ਅਤੇ ਵਿਦਵਾਨ ਵਿਅਕਤੀਆਂ ਵੱਲੋਂ ਸਤਿਕਾਰਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:
"ਸਾਡੀ ਵਿਰਾਸਤ ਅਤੇ ਸਭਿਆਚਾਰ ਸਾਨੂੰ ਹਮੇਸ਼ਾ ਇਹੀ ਸਿਖਾਉਂਦਾ ਆਇਆ ਹੈ ਕਿ ਸੱਚਾ ਗਿਆਨ ਅਤੇ ਇਸਦੀ ਸੁਚੱਜੀ ਵਰਤੋਂ ਹੀ ਰਾਸ਼ਟਰ ਦੀ ਤਰੱਕੀ ਦੀ ਨੀਂਹ ਹੈ। ਇਸੇ ਰਸਤੇ 'ਤੇ ਚੱਲਦੇ ਹੋਏ ਅੱਜ ਸਾਡੇ ਦੇਸ਼ ਦੇ ਨੌਜਵਾਨ ਇੱਕ ਖ਼ੁਸ਼ਹਾਲ ਅਤੇ ਸਸ਼ਕਤ ਭਾਰਤ ਬਣਾਉਣ ਵਿੱਚ ਲੱਗੇ ਹੋਏ ਹਨ।"
अन्तःस्थमेव यज्ज्ञानं ज्ञानादपि च यत्परम्।
तदेव सर्वसंसारसारं सद्भिरुपास्यते॥"
ਜਿਹੜਾ ਗਿਆਨ ਸਾਡੇ ਅੰਦਰ ਮੌਜੂਦ ਹੈ ਅਤੇ ਜੋ ਆਮ ਜਾਂ ਬਾਹਰੀ ਗਿਆਨ ਤੋਂ ਵੀ ਉੱਤਮ ਹੈ, ਓਹੀ ਇਸ ਸਮੁੱਚੇ ਬ੍ਰਹਿਮੰਡ ਦਾ ਅਸਲ ਸਾਰ ਹੈ। ਮਹਾਨ ਪੁਰਸ਼ਾਂ ਅਤੇ ਗਿਆਨੀਆਂ ਵੱਲੋਂ ਉਸੇ ਅੰਦਰੂਨੀ ਗਿਆਨ ਦੀ ਪੂਜਾ ਕੀਤੀ ਜਾਂਦੀ ਹੈ ।
हमारी विरासत और संस्कृति हमें यही सिखाती आई है कि सच्चा ज्ञान और उसका सदुपयोग ही राष्ट्र की प्रगति का आधार है। इसी मार्ग पर चलकर आज हमारे देश के युवा समृद्ध और सशक्त भारत को गढ़ने में जुटे हैं।
— Narendra Modi (@narendramodi) April 9, 2026
अन्तःस्थमेव यज्ज्ञानं ज्ञानादपि च यत्परम्।
तदेव सर्वसंसारसारं सद्भिरुपास्यते॥ pic.twitter.com/JHwoZmnM54


