ਰਾਸ਼ਟਰਪਤੀ ਜੀ ਨੇ 'ਵਿਕਸਿਤ ਭਾਰਤ' ਦੇ ਸਫ਼ਰ ਵਿੱਚ ਪਿਛਲੇ ਇੱਕ ਸਾਲ ਦੌਰਾਨ ਤੇਜ਼ੀ ਨਾਲ ਹੋਏ ਵਿਕਾਸ ਨੂੰ ਬੜੇ ਸਪਸ਼ਟ ਰੂਪ ਵਿੱਚ ਦਰਸਾਇਆ ਹੈ: ਪ੍ਰਧਾਨ ਮੰਤਰੀ
ਇਸ ਸਦੀ ਦੀ ਦੂਜੀ ਚੌਥਾਈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਅਹਿਮ ਹੋਵੇਗੀ: ਪ੍ਰਧਾਨ ਮੰਤਰੀ
ਹਰ ਨਾਗਰਿਕ ਮਹਿਸੂਸ ਕਰਦਾ ਹੈ ਕਿ ਦੇਸ਼ ਇੱਕ ਨਾਜ਼ੁਕ ਮੋੜ 'ਤੇ ਪਹੁੰਚ ਗਿਆ ਹੈ ਅਤੇ ਪਿੱਛੇ ਮੁੜ ਕੇ ਦੇਖੇ ਬਿਨਾਂ ਅੱਗੇ ਵਧਦੇ ਰਹਿਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਭਾਰਤ ਗਲੋਬਲ ਸਾਊਥ ਦੀ ਮਜ਼ਬੂਤ ਆਵਾਜ਼ ਬਣ ਕੇ ਉੱਭਰਿਆ ਹੈ: ਪ੍ਰਧਾਨ ਮੰਤਰੀ
ਦੇਸ਼ ਦੇ ਨੌਜਵਾਨਾਂ ਲਈ ਇਹ ਅਣਗਿਣਤ ਮੌਕਿਆਂ ਦਾ ਸਮਾਂ ਹੈ: ਪ੍ਰਧਾਨ ਮੰਤਰੀ
ਚੁਣੌਤੀਆਂ ਭਾਵੇਂ ਕਿੰਨੀਆਂ ਵੀ ਹੋਣ, ਸਾਡੇ ਕੋਲ 140 ਕਰੋੜ ਹੱਲ ਹਨ: ਪ੍ਰਧਾਨ ਮੰਤਰੀ
ਭਾਰਤ ਹੁਣ ਮੌਕਾ ਨਹੀਂ ਖੁੰਝਾਏਗਾ, ਇਹ ਹੁਣ ਮੋਹਰੀ ਹੋ ਕੇ ਅਗਵਾਈ ਕਰੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨਵਾਦ ਮਤੇ ਦੇ ਸਮਰਥਨ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਪਿਛਲਾ ਸਾਲ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਤੇਜ਼ ਤਰੱਕੀ ਵਾਲਾ ਰਿਹਾ ਹੈ, ਜਿਸ ਵਿੱਚ ਹਰ ਖੇਤਰ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਬਦਲਾਅ ਦਿਖਾਈ ਦੇ ਰਿਹਾ ਹੈ, ਕਿਉਂਕਿ ਦੇਸ਼ ਬਹੁਤ ਤੇਜ਼ੀ ਨਾਲ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਨੇ ਇਨ੍ਹਾਂ ਵਿਸ਼ਿਆਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਸਪਸ਼ਟਤਾ ਨਾਲ ਪੇਸ਼ ਕੀਤਾ ਹੈ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਨੇ ਮੱਧ ਵਰਗ, ਹੇਠਲੇ ਮੱਧ ਵਰਗ, ਗ਼ਰੀਬਾਂ, ਪਿੰਡਾਂ, ਕਿਸਾਨਾਂ, ਔਰਤਾਂ, ਵਿਗਿਆਨ, ਤਕਨਾਲੋਜੀ ਅਤੇ ਖੇਤੀਬਾੜੀ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਸੰਸਦ ਵਿੱਚ ਭਾਰਤ ਦੀ ਤਰੱਕੀ ਦੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੋਟ ਕੀਤਾ ਕਿ ਰਾਸ਼ਟਰਪਤੀ ਨੇ ਇਸ ਬਾਰੇ ਵੀ ਦੱਸਿਆ ਕਿ ਕਿਵੇਂ ਨੌਜਵਾਨ ਭਾਰਤ ਦੀ ਤਾਕਤ ਨੂੰ ਅੱਗੇ ਵਧਾ ਰਹੇ ਹਨ।  ਉਨ੍ਹਾਂ ਨੇ ਹਰ ਵਰਗ ਦੀਆਂ ਸਮਰੱਥਾਵਾਂ ਅਤੇ ਭਾਰਤ ਦੇ ਸੁਨਹਿਰੀ ਭਵਿੱਖ ਵਿੱਚ ਪੱਕੇ ਭਰੋਸੇ ਦੀ ਜੋ ਗੱਲ ਕੀਤੀ ਹੈ, ਉਹ ਸਾਰਿਆਂ ਲਈ ਪ੍ਰੇਰਨਾਦਾਇਕ ਹੈ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ 21ਵੀਂ ਸਦੀ ਦੀ ਪਹਿਲੀ ਚੌਥਾਈ ਖ਼ਤਮ ਹੋ ਚੁੱਕੀ ਹੈ। ਜਿਸ ਤਰ੍ਹਾਂ ਪਿਛਲੀ ਸਦੀ ਦੀ ਦੂਜੀ ਚੌਥਾਈ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਫੈਸਲਾਕੁੰਨ ਸੀ, ਉਸੇ ਤਰ੍ਹਾਂ ਇਹ ਦੂਜੀ ਚੌਥਾਈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਓਨੀ ਹੀ ਤਾਕਤਵਰ ਅਤੇ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਮਹਿਸੂਸ ਕਰਦਾ ਹੈ ਕਿ ਦੇਸ਼ ਅਜਿਹੇ ਅਹਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿੱਥੇ ਰੁਕਣ ਜਾਂ ਪਿੱਛੇ ਮੁੜ ਕੇ ਦੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਸਿਰਫ਼ ਤੇਜ਼ੀ ਨਾਲ ਅੱਗੇ ਵਧਣਾ ਹੈ, ਟੀਚੇ ਨੂੰ ਹਾਸਲ ਕਰਨਾ ਹੈ ਅਤੇ ਉੱਥੇ ਪਹੁੰਚ ਕੇ ਹੀ ਸਾਹ ਲੈਣਾ ਹੈ; ਦੇਸ਼ ਇਸੇ ਦਿਸ਼ਾ ਵਿੱਚ ਵੱਧ ਰਿਹਾ ਹੈ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤ ਇਸ ਵੇਲੇ ਅਨੁਕੂਲ ਹਾਲਾਤ ਦੇ ਸੁਮੇਲ ਦਾ ਗਵਾਹ ਬਣ ਰਿਹਾ ਹੈ, ਪ੍ਰਧਾਨ ਮੰਤਰੀ ਨੇ ਇਸ ਨੂੰ ਬਹੁਤ ਸ਼ੁਭ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਦੁਨੀਆ ਦੇ ਅਮੀਰ ਦੇਸ਼ ਬੁੱਢੇ ਹੋ ਰਹੇ ਹਨ, ਉੱਥੇ ਹੀ ਭਾਰਤ ਵਿਕਾਸ ਦੀਆਂ ਨਵੀਆਂ ਉਚਾਈਆਂ ਛੂਹ ਰਿਹਾ ਹੈ ਅਤੇ ਵੱਧ ਰਹੀ ਨੌਜਵਾਨ ਆਬਾਦੀ ਨਾਲ ਹੋਰ ਜਵਾਨ ਹੁੰਦਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵੱਲ ਦੁਨੀਆ ਦਾ ਖਿੱਚ ਬਹੁਤ ਵਧ ਗਈ ਹੈ ਅਤੇ ਭਾਰਤ ਦੇ ਹੁਨਰ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਸੁਪਨੇ ਲੈਣ ਵਾਲੇ, ਦ੍ਰਿੜ੍ਹ ਇਰਾਦੇ ਵਾਲੇ ਅਤੇ ਕਾਬਲ ਨੌਜਵਾਨਾਂ ਦੀ ਵੱਡੀ ਤਾਕਤ ਹੈ, ਜੋ ਕਿ ਵਰਦਾਨ ਵਾਂਗ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਉਮੀਦ ਦੀ ਕਿਰਨ ਬਣ ਕੇ ਉਭਰਿਆ ਹੈ, ਜੋ ਆਲਮੀ  ਚੁਣੌਤੀਆਂ ਦਾ ਹੱਲ ਕੱਢ ਰਿਹਾ ਹੈ। ਉਨ੍ਹਾਂ ਨੇ ਭਾਰਤੀ ਅਰਥ-ਵਿਵਸਥਾ ਵਿੱਚ ਉੱਚ ਵਿਕਾਸ ਦਰ ਅਤੇ ਘੱਟ ਮਹਿੰਗਾਈ ਦੇ ਅਨੋਖੇ ਸੁਮੇਲ ਦਾ ਜ਼ਿਕਰ ਕੀਤਾ, ਜੋ ਦੇਸ਼ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਿਆ ਸੀ, ਉਦੋਂ ਭਾਰਤ ਦੀ ਗਿਣਤੀ ਦੁਨੀਆ ਦੀਆਂ ਪੰਜ ਸਭ ਤੋਂ ਨਾਜ਼ੁਕ ਅਰਥ-ਵਿਵਸਥਾਵਾਂ ਵਿੱਚ ਹੁੰਦੀ ਸੀ। ਆਜ਼ਾਦੀ ਵੇਲੇ ਭਾਰਤ ਛੇਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਸੀ, ਜੋ ਬਾਅਦ ਵਿੱਚ ਗਿਆਰਵੇਂ ਨੰਬਰ 'ਤੇ ਖਿਸਕ ਗਈ ਸੀ, ਪਰ ਅੱਜ ਭਾਰਤ ਤੇਜ਼ੀ ਨਾਲ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਵੱਲ ਵਧ ਰਿਹਾ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ ਵਿਗਿਆਨ, ਪੁਲਾੜ ਅਤੇ ਖੇਡਾਂ ਵਰਗੇ ਹਰ ਖੇਤਰ ਵਿੱਚ ਭਾਰਤ ਦਾ ਆਤਮ-ਵਿਸ਼ਵਾਸ ਸਿਖਰਾਂ 'ਤੇ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਜਦੋਂ ਅਸਥਿਰਤਾ ਵਧ ਰਹੀ ਹੈ, ਤਾਂ ਇੱਕ ਨਵਾਂ ਵਿਸ਼ਵ ਕ੍ਰਮ ਬਣ ਰਿਹਾ ਹੈ ਅਤੇ ਸਹੀ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਦੁਨੀਆ ਦਾ ਝੁਕਾਅ ਸਪਸ਼ਟ ਤੌਰ 'ਤੇ ਭਾਰਤ ਵੱਲ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਕਈ ਦੇਸ਼ਾਂ ਲਈ ਇੱਕ ਭਰੋਸੇਮੰਦ ਸਾਥੀ ਅਤੇ ਦੋਸਤ ਬਣ ਗਿਆ ਹੈ, ਜੋ ਵਿਸ਼ਵ ਦੇ ਭਲੇ ਲਈ ਮੋਢੇ ਨਾਲ ਮੋਢਾ ਜੋੜ ਕੇ ਯੋਗਦਾਨ ਪਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਮੰਚਾਂ 'ਤੇ ਗਲੋਬਲ ਸਾਊਥ ਦੀ ਮਜ਼ਬੂਤ ਆਵਾਜ਼ ਬਣ ਗਿਆ ਹੈ ਅਤੇ ਵੱਡੇ ਦੇਸ਼ਾਂ ਨਾਲ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਵਪਾਰਕ ਸਮਝੌਤੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ 9 ਅਹਿਮ ਵਪਾਰਕ ਸਮਝੌਤੇ ਹੋਏ ਹਨ, ਜਿਨ੍ਹਾਂ ਵਿੱਚ 27 ਦੇਸ਼ਾਂ ਦੇ ਯੂਰਪੀ ਯੂਨੀਅਨ ਨਾਲ ਹੋਇਆ ਵੱਡਾ ਸਮਝੌਤਾ ਵੀ ਸ਼ਾਮਲ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਅਜਿਹੀ ਹਾਲਤ ਵਿੱਚ ਛੱਡ ਦਿੱਤਾ ਸੀ ਕਿ ਕੋਈ ਵੀ ਦੇਸ਼ ਵਪਾਰਕ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ, ਜਦਕਿ ਅੱਜ ਵਿਕਸਿਤ ਦੇਸ਼ ਭਾਰਤ ਨਾਲ ਸਾਂਝੇਦਾਰੀ ਕਰਨ ਲਈ ਕਾਹਲੇ ਹਨ।

ਗੁਜਰਾਤ ਦਾ ਤਜਰਬਾ ਯਾਦ ਕਰਦਿਆਂ, ਜਿੱਥੇ ਵਾਈਬ੍ਰੈਂਟ ਗੁਜਰਾਤ ਸੰਮੇਲਨ ਵਿੱਚ ਜਾਪਾਨ ਇੱਕ ਭਾਈਵਾਲ ਦੇਸ਼ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਇੱਕ ਰਾਸ਼ਟਰ ਵਜੋਂ ਅਜਿਹੀ ਹੀ ਤਾਕਤ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਦੇਸ਼ ਕੋਲ ਆਰਥਿਕ ਸ਼ਕਤੀ, ਨਾਗਰਿਕਾਂ ਦੀ ਊਰਜਾ ਅਤੇ ਮਜ਼ਬੂਤ ਉਤਪਾਦਨ ਪ੍ਰਣਾਲੀ ਹੋਵੇ। ਉਨ੍ਹਾਂ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਨਿਖੇਧੀ ਕੀਤੀ, ਜਿਸ ਨੇ ਇਨ੍ਹਾਂ ਤਰਜੀਹਾਂ ਨੂੰ ਅੱਖੋਂ-ਪਰੋਖੇ ਕੀਤਾ ਅਤੇ ਦਾਅਵਾ ਕੀਤਾ ਕਿ ਵਿਰੋਧੀ ਸਰਕਾਰਾਂ ਕੋਲ ਦੂਰ-ਅੰਦੇਸ਼ੀ, ਇੱਛਾ ਸ਼ਕਤੀ ਅਤੇ ਵਿਚਾਰਾਂ ਦੀ ਘਾਟ ਸੀ, ਜਿਸ ਕਾਰਨ ਦੇਸ਼ ਦਾ ਨੁਕਸਾਨ ਹੋਇਆ।

ਸ਼੍ਰੀ ਮੋਦੀ ਨੇ ਸੇਵਾ ਦਾ ਮੌਕਾ ਦੇਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਬਹੁਤੀ ਊਰਜਾ ਪਿਛਲੀਆਂ ਗ਼ਲਤੀਆਂ ਨੂੰ ਸੁਧਾਰਨ ਅਤੇ ਭਾਰਤ ਦੇ ਵਿਸ਼ਵ ਅਕਸ ਨੂੰ ਮੁੜ ਬਣਾਉਣ ਵਿੱਚ ਲੱਗੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਹੁਣ ਜੁਗਾੜ ਨਾਲ ਨਹੀਂ ਬਲਕਿ ਨੀਤੀਆਂ ਨਾਲ ਚੱਲ ਰਿਹਾ ਹੈ ਅਤੇ "ਸੁਧਾਰ, ਪ੍ਰਦਰਸ਼ਨ, ਤਬਦੀਲੀ" ਦੇ ਮੰਤਰ ਨੇ ਦੇਸ਼ ਨੂੰ "ਸੁਧਾਰ ਐਕਸਪ੍ਰੈਸ" 'ਤੇ ਚੜ੍ਹਾ ਦਿੱਤਾ ਹੈ। ਉਨ੍ਹਾਂ ਨੇ ਉਤਪਾਦਨ ਨੂੰ ਮਜ਼ਬੂਤ ਕਰਨ, ਉੱਦਮੀਆਂ ਨੂੰ ਸ਼ਕਤੀ ਦੇਣ ਅਤੇ ਵਧੀਆ ਗੁਣਵੱਤਾ ਯਕੀਨੀ ਬਣਾਉਣ ਲਈ ਕੀਤੇ ਗਏ ਢਾਂਚਾਗਤ ਅਤੇ ਨੀਤੀਗਤ ਸੁਧਾਰਾਂ ਦਾ ਵੇਰਵਾ ਦਿੱਤਾ ਅਤੇ ਐਲਾਨ ਕੀਤਾ ਕਿ ਭਾਰਤ ਹੁਣ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਵਿਸ਼ਵ-ਵਿਆਪੀ ਕੰਪਨੀਆਂ ਦੇ ਮੁਖੀ ਹੁਣ ਭਾਰਤੀ ਉੱਦਮੀਆਂ ਨੂੰ ਆਪਣੇ ਬਰਾਬਰ ਸਮਝਦੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵਫ਼ਦਾਂ ਨੇ ਵੀ ਵਿਦੇਸ਼ਾਂ ਵਿੱਚ ਇਸ ਬਰਾਬਰੀ ਦਾ ਅਨੁਭਵ ਕੀਤਾ ਹੈ ਅਤੇ ਮਾਣ ਨਾਲ ਵਾਪਸ ਆਏ ਹਨ। ਉਨ੍ਹਾਂ ਨੇ ਭਾਰਤ ਦੇ ਐੱਮਐੱਸਐੱਮਈ ਨੈੱਟਵਰਕ ਦੀ ਤਾਕਤ ਬਾਰੇ ਦੱਸਿਆ, ਜੋ ਲੰਬੇ ਸਮੇਂ ਦੀ ਆਰਥਿਕ ਸ਼ਕਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹਵਾਈ ਜਹਾਜ਼ਾਂ ਦੇ ਕਈ ਪੁਰਜ਼ੇ ਭਾਰਤ ਦੀਆਂ ਛੋਟੀਆਂ ਇਕਾਈਆਂ ਵੱਲੋਂ ਬਣਾਏ ਜਾਂਦੇ ਹਨ, ਜਿਨ੍ਹਾਂ ਨੇ ਵਿਸ਼ਵ ਭਰ ਵਿੱਚ ਭਰੋਸਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਸਾਫ਼ ਦਿਖਾਈ ਦੇ ਰਹੇ ਹਨ ਅਤੇ ਵੱਡੇ ਦੇਸ਼ ਭਾਰਤ ਨਾਲ ਵਪਾਰਕ ਸਬੰਧ ਬਣਾਉਣ ਲਈ ਉਤਸੁਕ ਹਨ। ਉਨ੍ਹਾਂ ਯੂਰਪੀ ਯੂਨੀਅਨ ਅਤੇ ਅਮਰੀਕਾ ਨਾਲ ਹੋਏ ਹਾਲੀਆ ਸਮਝੌਤਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਕੌਮਾਂਤਰੀ ਪੱਧਰ 'ਤੇ ਸ਼ਲਾਘਾ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤੇ ਵਿਸ਼ਵ ਸਥਿਰਤਾ ਅਤੇ ਭਾਰਤ ਦੀ ਚੜ੍ਹਤ ਲਈ ਸਕਾਰਾਤਮਕ ਸੰਕੇਤ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੌਜੂਦਾ ਮੌਕਿਆਂ ਦਾ ਸਭ ਤੋਂ ਵੱਡਾ ਫਾਇਦਾ ਭਾਰਤ ਦੇ ਨੌਜਵਾਨਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਉਹ ਨੌਜਵਾਨਾਂ ਦੀ ਗੱਲ ਕਰਦੇ ਹਨ, ਤਾਂ ਇਸ ਵਿੱਚ ਮੱਧ ਵਰਗ, ਸ਼ਹਿਰੀ, ਦਿਹਾਤੀ ਅਤੇ ਧੀਆਂ-ਪੁੱਤ ਸਭ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਪਣੇ ਨੌਜਵਾਨਾਂ ਦੀ ਤਾਕਤ 'ਤੇ ਮਾਣ ਹੋਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਲਈ ਵਿਸ਼ਵ ਬਾਜ਼ਾਰ ਖੁੱਲ੍ਹ ਗਿਆ ਹੈ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਹ ਹਿੰਮਤ ਨਾਲ ਅੱਗੇ ਵਧਣ ਕਿਉਂਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਕੰਪਨੀਆਂ ਹੁਣ ਭਾਰਤੀ ਪੇਸ਼ੇਵਰਾਂ ਦੀ ਭਰਤੀ ਲਈ ਭਾਰਤ ਵਿੱਚ ਖ਼ਾਸ ਦਫ਼ਤਰ ਖੋਲ੍ਹ ਰਹੀਆਂ ਹਨ, ਜੋ ਦਰਸਾਉਂਦਾ ਹੈ ਕਿ ਦੁਨੀਆ ਭਰ ਵਿੱਚ ਭਾਰਤੀਆਂ ਲਈ ਕਿੰਨੇ ਮੌਕੇ ਪੈਦਾ ਹੋ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਸਭਾ ਸੂਬਿਆਂ ਦੀ ਨੁਮਾਇੰਦਗੀ ਕਰਦੀ ਹੈ, ਪਰ ਉੱਥੇ ਬਹਿਸ ਦਾ ਪੱਧਰ ਹੋਰ ਉੱਚਾ ਹੋਣਾ ਚਾਹੀਦਾ ਸੀ, ਖ਼ਾਸ ਕਰਕੇ ਉਨ੍ਹਾਂ ਵੱਲੋਂ ਜਿਨ੍ਹਾਂ ਨੇ ਦਹਾਕਿਆਂ ਤੱਕ ਰਾਜ ਕੀਤਾ ਹੈ,  ਜਿਸ ਨਾਲ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਦੇਸ਼ ਉਨ੍ਹਾਂ 'ਤੇ ਕਿਵੇਂ ਭਰੋਸਾ ਕਰ ਸਕਦਾ ਹੈ। ਉਨ੍ਹਾਂ ਇੱਕ ਮੈਂਬਰ ਵੱਲ ਇਸ਼ਾਰਾ ਕਰਦਿਆਂ ਵਿਅੰਗ ਕੀਤਾ ਜੋ ਮਾਣ ਨਾਲ ਖ਼ੁਦ ਨੂੰ ਰਾਜਾ ਕਹਿੰਦੇ ਹਨ ਪਰ ਆਰਥਿਕ ਬਰਾਬਰੀ ਦੀ ਗੱਲ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹੇ ਵਿਰੋਧਾਭਾਸ ਹੀ ਦੇਸ਼ ਦੇ ਦੇਖਣ ਲਈ ਰਹਿ ਗਏ ਹਨ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ, ਕਿਉਂਕਿ ਉਨ੍ਹਾਂ ਦੇ ਸ਼ਾਸਨ ਨੇ ਸਾਰੇ ਮਾਪਦੰਡਾਂ ਵਿੱਚ ਗਿਰਾਵਟ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ, ਜਿਸ ਨਾਲ ਲੋਕਾਂ ਦਾ ਭਵਿੱਖ ਹਨੇਰੇ ਵਿੱਚ ਹੈ ਜਦਕਿ ਉਹ ਦੂਜਿਆਂ ਨੂੰ ਭਾਸ਼ਣ ਦਿੰਦੇ ਹਨ। ਉਨ੍ਹਾਂ ਗ਼ੈਰ-ਕਾਨੂੰਨੀ ਘੁਸਪੈਠੀਆਂ ਦੇ ਬਚਾਅ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਘੁਸਪੈਠੀਏ ਭਾਰਤੀ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕਾਂ, ਰੋਜ਼ੀ-ਰੋਟੀ ਅਤੇ ਕਬਾਇਲੀ ਜ਼ਮੀਨਾਂ ਤੋਂ ਵਾਂਝਾ ਕਰਦੇ ਹਨ, ਅਤੇ ਧੀਆਂ-ਪੁੱਤਰਾਂ ਦੀ ਜਾਨ ਲਈ ਖਤਰਾ ਬਣਦੇ ਹਨ, ਜਦਕਿ ਔਰਤਾਂ ਵਿਰੁੱਧ ਅੱਤਿਆਚਾਰ ਬੇਰੋਕ ਜਾਰੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਲੋਕ ਘੁਸਪੈਠੀਆਂ ਨੂੰ ਬਚਾਉਣ ਲਈ ਅਦਾਲਤਾਂ 'ਤੇ ਦਬਾਅ ਪਾਉਂਦੇ ਹਨ, ਉਹ ਭਾਰਤ ਦੇ ਨੌਜਵਾਨਾਂ ਨਾਲ ਧੋਖਾ ਕਰ ਰਹੇ ਹਨ, ਅਤੇ ਅਜਿਹੀਆਂ ਕਾਰਵਾਈਆਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।

ਪ੍ਰਧਾਨ ਮੰਤਰੀ ਨੇ ਅੱਗੇ ਉਨ੍ਹਾਂ ਮੈਂਬਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਦੀਆਂ ਸਰਕਾਰਾਂ ਭ੍ਰਿਸ਼ਟਾਚਾਰ ਅਤੇ ਵਧੀਕੀਆਂ ਵਿੱਚ ਡੁੱਬੀਆਂ ਹੋਈਆਂ ਹਨ, ਅਤੇ ਨੋਟ ਕੀਤਾ ਕਿ ਉਨ੍ਹਾਂ ਦੇ ਮਹਿਲ ਨਫ਼ਰਤ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਵਿਰੋਧੀ ਪਾਰਟੀਆਂ ਕੇਂਦਰ ਅਤੇ ਰਾਜਾਂ ਵਿੱਚ ਦਹਾਕਿਆਂ ਤੱਕ ਸੱਤਾ ਵਿੱਚ ਰਹੀਆਂ ਹਨ, ਫਿਰ ਵੀ ਉਨ੍ਹਾਂ ਦੀ ਪਛਾਣ ਭ੍ਰਿਸ਼ਟਾਚਾਰ ਅਤੇ ਅਸਫਲ ਸ਼ਾਸਨ ਵਾਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਬਿੱਲਾਂ ਦੀ ਚਰਚਾ ਹੁੰਦੀ ਹੈ, ਤਾਂ ਮਾਣ ਨਾਲ ਗੱਲ ਕੀਤੀ ਜਾਂਦੀ ਹੈ, ਪਰ ਅਤੀਤ ਵਿੱਚ, ਸੌਦਿਆਂ ਦੀ ਚਰਚਾ ਸਿਰਫ਼ ਬੋਫੋਰਸ ਸੌਦੇ ਵਰਗੇ ਘੁਟਾਲਿਆਂ ਨੂੰ ਸਾਹਮਣੇ ਲਿਆਉਂਦੀ ਸੀ, ਕਿਉਂਕਿ ਉਹ ਸਰਕਾਰਾਂ ਨਾਗਰਿਕਾਂ ਦੇ ਜੀਵਨ ਨੂੰ ਸੁਧਾਰਨ ਦੀ ਬਜਾਏ ਸਿਰਫ਼ ਆਪਣੀਆਂ ਜੇਬਾਂ ਭਰਨ 'ਤੇ ਧਿਆਨ ਦਿੰਦੀਆਂ ਸਨ।

ਸ਼੍ਰੀ ਮੋਦੀ ਨੇ ਬੈਂਕਿੰਗ ਖੇਤਰ ਦੀ ਮਿਸਾਲ ਦਿੰਦਿਆਂ ਇਸ ਨੂੰ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ (ਗਰਿੱਡ) ਦੱਸਿਆ। ਉਨ੍ਹਾਂ ਯਾਦ ਕਰਵਾਇਆ ਕਿ 2014 ਤੋਂ ਪਹਿਲਾਂ "ਫੋਨ ਬੈਂਕਿੰਗ" ਦਾ ਦੌਰ ਚੱਲਦਾ ਸੀ, ਜਿੱਥੇ ਵੱਡੇ ਆਗੂਆਂ ਦੇ ਇੱਕ ਫੋਨ 'ਤੇ ਕਰੋੜਾਂ ਰੁਪਏ ਵੰਡੇ ਜਾਂਦੇ ਸਨ, ਜਦਕਿ ਗ਼ਰੀਬਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਪਹੁੰਚ ਤੋਂ ਵਾਂਝਾ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ 50% ਤੋਂ ਵੱਧ ਆਬਾਦੀ ਨੇ ਕਦੇ ਬੈਂਕ ਦਾ ਦਰਵਾਜ਼ਾ ਵੀ ਨਹੀਂ ਦੇਖਿਆ ਸੀ, ਜਦਕਿ ਉਸ ਸਮੇਂ ਦੇ ਸੱਤਾਧਾਰੀ ਨੇਤਾ ਇਹ ਯਕੀਨੀ ਬਣਾਉਂਦੇ ਸਨ ਕਿ ਉਨ੍ਹਾਂ ਦੇ ਸਾਥੀਆਂ ਨੂੰ ਅਰਬਾਂ ਰੁਪਏ ਦਿੱਤੇ ਜਾਣ, ਜੋ ਪੈਸੇ ਨੂੰ ਨਿੱਜੀ ਜਾਇਦਾਦ ਸਮਝਦੇ ਸਨ।  ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸੱਤਾਧਾਰੀ ਧਿਰ ਦੇ ਰਾਜ ਹੇਠ ਅਤੇ ਹੁਣ ਵਿਰੋਧੀ ਗਠਜੋੜ ਵੱਲੋਂ ਚਲਾਏ ਜਾ ਰਹੇ ਰਾਜਾਂ ਵਿੱਚ, ਬੈਂਕਿੰਗ ਪ੍ਰਣਾਲੀ ਢਹਿ-ਢੇਰੀ ਹੋਣ ਕੰਢੇ ਸੀ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਜਦੋਂ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ, ਤਾਂ ਇੱਕ ਵਿਦੇਸ਼ੀ ਨੇਤਾ ਨੇ ਉਨ੍ਹਾਂ ਨੂੰ ਸੁਧਾਰਾਂ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਭਾਰਤ ਦੀ ਬੈਂਕਿੰਗ ਪ੍ਰਣਾਲੀ ਦਾ ਅਧਿਐਨ ਕਰਨ ਦੀ ਸਲਾਹ ਦਿੱਤੀ ਸੀ, ਜੋ ਹਾਲਾਤ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪਿਛਲੀਆਂ ਸਰਕਾਰਾਂ ਨੇ ਐਨ.ਪੀ.ਏ (ਨਾ-ਮੁੜਨ ਵਾਲੇ ਕਰਜ਼ੇ) ਦੇ ਪਹਾੜ ਖੜ੍ਹੇ ਕਰ ਦਿੱਤੇ ਸਨ ਅਤੇ ਹਰ ਵੇਲੇ ਸਿਰਫ਼ ਇਸੇ ਸੰਕਟ ਤੋਂ ਬਚਣ ਦੀਆਂ ਗੱਲਾਂ ਹੁੰਦੀਆਂ ਸਨ, ਜੋ ਬੈਂਕਿੰਗ ਪ੍ਰਣਾਲੀ ਦੀ ਅਣਦੇਖੀ ਦਾ ਸਬੂਤ ਸੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ ਕਿ ਚੁਣੌਤੀ ਬਹੁਤ ਵੱਡੀ ਸੀ, ਪਰ ਸਰਕਾਰ ਨੇ ਸਮਝਦਾਰੀ ਨਾਲ ਕੰਮ ਕੀਤਾ ਅਤੇ ਬੈਂਕਿੰਗ ਪ੍ਰਣਾਲੀ ਦੇ ਸਾਰੇ ਹਿੱਸੇਦਾਰਾਂ ਨੂੰ ਭਰੋਸੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਕਿ ਸੁਧਾਰ ਜ਼ਰੂਰੀ ਸਨ ਅਤੇ ਇਨ੍ਹਾਂ ਨੂੰ ਹਿੰਮਤ ਨਾਲ ਕਰਕੇ ਪਾਰਦਰਸ਼ੀ ਪ੍ਰਣਾਲੀ ਬਣਾਈ ਗਈ। ਉਨ੍ਹਾਂ ਦੱਸਿਆ ਕਿ ਕਈ ਬੈਂਕਿੰਗ ਸੁਧਾਰ ਕੀਤੇ ਗਏ, ਅਤੇ ਕਮਜ਼ੋਰ ਸਰਕਾਰੀ ਬੈਂਕਾਂ ਜੋ ਠੀਕ ਤਰ੍ਹਾਂ ਕੰਮ ਕਰਨ ਦੇ ਯੋਗ ਨਹੀਂ ਸਨ, ਨੂੰ ਮਜ਼ਬੂਤ ਬੈਂਕਾਂ ਨਾਲ ਮਿਲਾ ਦਿੱਤਾ ਗਿਆ। ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਇੱਕ ਬੁੱਧੀਜੀਵੀ ਨੇ ਕਦੇ ਲਿਖਿਆ ਸੀ ਕਿ ਜੇ ਮੋਦੀ ਸਰਕਾਰ ਇਹ ਕਰ ਸਕਦੀ ਹੈ, ਤਾਂ ਇਹ ਭਾਰਤ ਲਈ ਇੱਕ ਵੱਡਾ ਸੁਧਾਰ ਹੋਵੇਗਾ, ਅਤੇ ਉਨ੍ਹਾਂ ਜ਼ੋਰ ਦਿੱਤਾ ਕਿ ਅਹੁਦਾ ਸੰਭਾਲਦਿਆਂ ਹੀ ਇਹ ਪੂਰਾ ਕਰ ਦਿੱਤਾ ਗਿਆ। ਨਤੀਜੇ ਵਜੋਂ, ਬੈਂਕ ਡੂੰਘੀ ਜੜ੍ਹ ਫੜ ਚੁੱਕੀ ਬਿਮਾਰੀ ਤੋਂ ਮੁਕਤ ਹੋਏ, ਉਨ੍ਹਾਂ ਦੀ ਸਿਹਤ ਲਗਾਤਾਰ ਸੁਧਰੀ, ਅਤੇ ਉਹ ਹੁਣ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ। ਉਨ੍ਹਾਂ ਨੋਟ ਕੀਤਾ ਕਿ ਬੈਂਕਾਂ ਦੀ ਹਾਲਤ ਸੁਧਰਨ ਨਾਲ ਲੈਣ-ਦੇਣ ਵਧਿਆ, ਲੋਕਾਂ ਨੂੰ ਫੰਡਾਂ ਤੱਕ ਪਹੁੰਚ ਮਿਲੀ ਅਤੇ ਆਮ ਨਾਗਰਿਕਾਂ ਨੂੰ ਪੈਸਾ ਮਿਲਿਆ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਕਰਜ਼ੇ ਉਨ੍ਹਾਂ ਗ਼ਰੀਬ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਕਦੇ ਬੈਂਕਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਸੀ। ਉਨ੍ਹਾਂ ਨੇ ਮੁਦਰਾ ਯੋਜਨਾ ਦੀ ਸਫਲਤਾ ਦਾ ਜ਼ਿਕਰ ਕੀਤਾ, ਜੋ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਸਮਰੱਥ ਬਣਾਉਂਦੀ ਹੈ ਅਤੇ ਸਿਰਫ਼ ਭਾਸ਼ਣਾਂ ਰਾਹੀਂ ਹੀ ਨਹੀਂ ਸਗੋਂ ਅਸਲ ਸਹਾਇਤਾ ਦੇ ਕੇ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਮੁਦਰਾ ਯੋਜਨਾ ਰਾਹੀਂ ਨੌਜਵਾਨਾਂ ਨੂੰ ਬਿਨਾਂ ਗਾਰੰਟੀ ਤੋਂ 30 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਗਏ, ਜਿਸ ਨਾਲ ਉਹ ਆਪਣੇ ਕਾਰੋਬਾਰ ਵਧਾ ਸਕਣ, ਜਿਸ ਵਿੱਚ ਮਹਿਲਾ ਲਾਭਪਾਤਰੀਆਂ ਦੀ ਵੱਡੀ ਗਿਣਤੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਪੇਂਡੂ ਔਰਤਾਂ, ਸਵੈ-ਸਹਾਇਤਾ ਸਮੂਹਾਂ ਰਾਹੀਂ, ਹੁਣ ਵੱਡੇ ਸੁਪਨੇ ਦੇਖ ਰਹੀਆਂ ਹਨ ਅਤੇ ਸੁਤੰਤਰ ਹੋ ਕੇ ਖੜ੍ਹੀਆਂ ਹਨ, ਜਿਨ੍ਹਾਂ ਵਿੱਚ 10 ਕਰੋੜ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐੱਮਐੱਸਐੱਮਈ ਖੇਤਰ ਨੂੰ ਭਰਪੂਰ ਕਰਜ਼ੇ ਦਿੱਤੇ ਗਏ। ਸ਼੍ਰੀ ਮੋਦੀ ਨੇ ਤਸੱਲੀ ਪ੍ਰਗਟਾਈ ਕਿ ਐੱਨਪੀਏ, ਜੋ 2014 ਤੋਂ ਪਹਿਲਾਂ ਅਸਮਾਨ ਛੂਹ ਰਹੇ ਸਨ, ਹੁਣ ਘਟ ਕੇ ਇੱਕ ਫੀਸਦੀ ਤੋਂ ਵੀ ਘੱਟ ਰਹਿ ਗਏ ਹਨ, ਜਿਸ ਨਾਲ ਬੈਂਕਾਂ ਦੀ ਸਿਹਤ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਰਿਕਾਰਡ ਮੁਨਾਫ਼ਾ ਕਮਾ ਰਹੇ ਹਨ, ਜਿਸ ਨਾਲ ਪੂਰੀ ਅਰਥਵਿਵਸਥਾ ਮਜ਼ਬੂਤ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਸਰਕਾਰੀ ਕੰਪਨੀਆਂ (PSUs) ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਸੇ ਸਮੇਂ ਇਹ ਸਮਝਿਆ ਜਾਂਦਾ ਸੀ ਕਿ ਇਹ ਸੰਸਥਾਵਾਂ ਫੇਲ੍ਹ ਹੋਣ ਜਾਂ ਬੰਦ ਹੋਣ ਲਈ ਹੀ ਬਣੀਆਂ ਹਨ। ਉਨ੍ਹਾਂ ਕਿਹਾ ਕਿ ਅਸਲੀਅਤ ਦੇ ਆਧਾਰ 'ਤੇ ਇਸ ਸੋਚ ਨੂੰ ਬਦਲਿਆ ਗਿਆ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਸਰਕਾਰੀ ਕੰਪਨੀਆਂ ਬਾਰੇ ਨਕਾਰਾਤਮਕਤਾ ਫੈਲਾਉਂਦੇ ਹਨ, ਉਨ੍ਹਾਂ ਦੀ ਤੁਲਨਾ 'ਅਰਬਨ ਨਕਸਲੀਆਂ' ਨਾਲ ਕੀਤੀ ਜੋ ਪੀਐੱਸਯੂ ਦੇ ਗੇਟਾਂ ਦੇ ਬਾਹਰ ਮਜ਼ਦੂਰਾਂ ਨੂੰ ਗੁੰਮਰਾਹ ਕਰਦੇ ਸਨ। ਉਨ੍ਹਾਂ ਕਿਹਾ ਕਿ ਐੱਲਆਈਸੀ, ਐੱਲਆਈਸੀ ਅਤੇ ਐੱਚਏਐੱਲ ਵਰਗੀਆਂ ਸੰਸਥਾਵਾਂ ਪਿਛਲੀਆਂ ਸਰਕਾਰਾਂ ਵੇਲੇ ਬੁਰੀ ਹਾਲਤ ਵਿੱਚ ਸਨ, ਪਰ ਉਨ੍ਹਾਂ ਦੀ ਸਰਕਾਰ ਨੇ ਹਿੰਮਤ ਦਿਖਾਈ ਅਤੇ ਲਗਾਤਾਰ ਸੁਧਾਰ ਕੀਤੇ। ਉਨ੍ਹਾਂ ਦੱਸਿਆ ਕਿ ਅੱਜ ਐੱਲਆਈਸੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਹ ਸਰਕਾਰੀ ਕੰਪਨੀਆਂ ਜੋ ਵਿਰੋਧੀਆਂ ਦੇ ਰਾਜ ਵਿੱਚ ਬੰਦ ਹੋਣ ਕੰਢੇ ਸਨ, ਅੱਜ ਮੁਨਾਫ਼ਾ ਕਮਾ ਰਹੀਆਂ ਹਨ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਪੀਐੱਸਯੂ ਹੁਣ ਉਤਪ੍ਰੇਰਕ ਏਜੰਟਾਂ ਵਜੋਂ 'ਮੇਕ ਇਨ ਇੰਡੀਆ' ਨੂੰ ਚਲਾ ਰਹੇ ਹਨ, ਰਿਕਾਰਡ ਰੁਜ਼ਗਾਰ ਪੈਦਾ ਕਰ ਰਹੇ ਹਨ, ਅਤੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਆਰਡਰ ਪ੍ਰਾਪਤ ਕਰਕੇ ਵਿਸ਼ਵ ਪੱਧਰ 'ਤੇ ਫੈਲ ਰਹੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਪੀਐੱਸਯੂ ਹੁਣ ਕਈ ਦੇਸ਼ਾਂ ਦੀਆਂ ਵਿਕਾਸ ਯਾਤਰਾਵਾਂ ਵਿੱਚ ਹਿੱਸਾ ਲੈ ਰਹੇ ਹਨ, ਜੋ ਇਸ ਮਹੱਤਵਪੂਰਨ 25-ਸਾਲਾ ਸਮੇਂ ਵਿੱਚ ਭਾਰਤ ਦੀ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਕਿਸਾਨਾਂ ਨਾਲ ਵੀ ਧੋਖਾ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਅਤੇ ਨੋਟ ਕੀਤਾ ਕਿ ਦੋ ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ 10 ਕਰੋੜ ਛੋਟੇ ਕਿਸਾਨਾਂ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਦਾ ਮੰਨਣਾ ਸੀ ਕਿ ਕੁਝ ਵੱਡੇ ਕਿਸਾਨਾਂ ਨੂੰ ਸੰਭਾਲਣਾ ਹੀ ਸਿਸਟਮ ਚਲਾਉਣ ਲਈ ਕਾਫ਼ੀ ਹੈ, ਜਿਸ ਨਾਲ ਛੋਟੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਛੋਟੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਕਰਕੇ 'ਪੀਐੱਮ ਕਿਸਾਨ ਸਨਮਾਨ ਨਿਧੀ' ਸਕੀਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਥੋੜ੍ਹੇ ਸਮੇਂ ਵਿੱਚ ਹੀ 4 ਲੱਖ ਕਰੋੜ ਰੁਪਏ ਸਿੱਧੇ ਛੋਟੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਨਵੀਂ ਤਾਕਤ ਅਤੇ ਵੱਡੇ ਸੁਪਨੇ ਦੇਖਣ ਦੀ ਸਮਰੱਥਾ ਮਿਲੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਿਸਾਨ ਭਾਰਤ ਦੀਆਂ ਉਮੰਗਾਂ ਦੇ ਅਨੁਸਾਰ ਨਤੀਜੇ ਦੇਣਗੇ।

ਪ੍ਰਧਾਨ ਮੰਤਰੀ ਨੇ ਕੰਮ ਕਰਨ ਦੇ ਤਰੀਕੇ (ਇੰਪਲੀਮੈਂਟੇਸ਼ਨ) ਬਾਰੇ ਹੋ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਕੁਝ ਮੈਂਬਰ ਸ਼ਿਕਾਇਤਾਂ ਕਰਨ ਲਈ ਪਹਿਲਾਂ ਤੋਂ ਹੀ ਪੱਕਾ ਮਨ ਬਣਾ ਕੇ ਆਏ ਲੱਗਦੇ ਸਨ, ਜੋ ਉਨ੍ਹਾਂ ਦੇ ਗਠਜੋੜ ਨੂੰ ਜ਼ਾਹਰ ਕਰਦਾ ਹੈ। ਉਨ੍ਹਾਂ ਨੇ ਇੱਕ ਘਟਨਾ ਸੁਣਾਈ, ਇਹ ਸਪਸ਼ਟ ਕਰਦਿਆਂ ਕਿ ਉਹ ਸਿਰਫ਼ ਤੱਥ ਪੇਸ਼ ਕਰ ਰਹੇ ਸਨ। ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਇੱਕ ਸੀਨੀਅਰ ਵਿਰੋਧੀ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨੇ ਖ਼ੁਦ ਯੋਜਨਾ ਕਮਿਸ਼ਨ ਨਾਲ ਸੰਘਰਸ਼ ਕਰਨ ਦੀ ਗੱਲ ਕਬੂਲੀ ਸੀ, ਜਿਸ ਨੇ ਪਹਾੜੀ ਖੇਤਰਾਂ ਲਈ ਵੱਖਰੀਆਂ ਸਕੀਮਾਂ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਨੁਕਸਦਾਰ ਕੰਮਕਾਜ ਦਾ ਪਤਾ ਹੋਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਕੀਤਾ।ਉਨ੍ਹਾਂ ਇਸ਼ਾਰਾ ਕੀਤਾ ਕਿ ਯੋਜਨਾ ਕਮਿਸ਼ਨ ਦਹਾਕਿਆਂ ਤੱਕ ਬੇਅਸਰ ਤਰੀਕੇ ਨਾਲ ਕੰਮ ਕਰਦਾ ਰਿਹਾ, ਜਿਸ ਨਾਲ ਲੋਕ 2014 ਤੱਕ ਪ੍ਰੇਸ਼ਾਨ ਰਹੇ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਦੀ ਸਰਕਾਰ ਨੇ ਯੋਜਨਾ ਕਮਿਸ਼ਨ ਖ਼ਤਮ ਕਰ ਦਿੱਤਾ ਅਤੇ ਨੀਤੀ ਆਯੋਗ ਦੀ ਸਥਾਪਨਾ ਕੀਤੀ, ਜੋ ਹੁਣ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਖਾਹਿਸ਼ੀ ਜ਼ਿਲ੍ਹਿਆਂ ਦੀ ਸਫਲਤਾ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਆਲਮੀ ਸੰਸਥਾਵਾਂ ਵਿਕਾਸਸ਼ੀਲ ਦੇਸ਼ਾਂ ਲਈ ਵਿਕਾਸ ਮਾਡਲ ਵਜੋਂ ਮਾਨਤਾ ਦੇ ਰਹੀਆਂ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਜਿਹੜੇ ਜ਼ਿਲ੍ਹੇ ਕਦੇ ਪਛੜੇ ਅਤੇ ਅਣਗੌਲੇ ਮੰਨੇ ਜਾਂਦੇ ਸਨ, ਉਹ ਹੁਣ ਬਦਲਾਅ ਦੇਖ ਰਹੇ ਹਨ। ਸ਼੍ਰੀ ਮੋਦੀ ਨੇ ਅਫਸਰਾਂ ਨੂੰ ਸਜ਼ਾ ਵਜੋਂ ਅਜਿਹੇ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਦੇ ਪੁਰਾਣੇ ਸਭਿਆਚਾਰ ਦੀ ਆਲੋਚਨਾ ਕੀਤੀ, ਜਿਸ ਨਾਲ ਹਾਲਾਤ ਹੋਰ ਖ਼ਰਾਬ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨ, ਹੋਣਹਾਰ ਅਫਸਰਾਂ ਨੂੰ ਤਿੰਨ ਸਾਲਾਂ ਦੇ ਕਾਰਜਕਾਲ ਲਈ ਨਿਯੁਕਤ ਕਰਕੇ ਇਸ ਨੂੰ ਬਦਲਿਆ ਅਤੇ ਫੈਸਲਾਕੁੰਨ ਕਦਮ ਚੁੱਕੇ। ਉਨ੍ਹਾਂ ਛੱਤੀਸਗੜ੍ਹ ਦੇ ਬਸਤਰ ਦਾ ਜ਼ਿਕਰ ਕੀਤਾ, ਜੋ ਕਦੇ ਇੱਕ ਖਾਹਿਸ਼ੀ ਜ਼ਿਲ੍ਹਾ ਸੀ, ਹੁਣ ਬਸਤਰ ਓਲੰਪਿਕ ਲਈ ਦੇਸ਼ ਭਰ ਵਿੱਚ ਜਾਣਿਆ ਜਾਂਦਾ ਹੈ, ਜਿੱਥੇ ਵਿਕਾਸ ਉਨ੍ਹਾਂ ਪਿੰਡਾਂ ਤੱਕ ਪਹੁੰਚ ਰਿਹਾ ਹੈ ਜਿੱਥੇ ਪਹਿਲੀ ਵਾਰ ਬੱਸਾਂ ਦੇਖੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਤਿਉਹਾਰ ਵਾਂਗ ਮਨਾਇਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਦਲਾਅ ਦੇਸ਼ ਦੀ ਨਵੀਂ ਦਿਸ਼ਾ ਨੂੰ ਦਰਸਾਉਂਦਾ ਹੈ, ਜੋ ਅਤੀਤ ਦੀ ਅਣਗਹਿਲੀ ਦੇ ਬਿਲਕੁਲ ਉਲਟ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਖਾਹਿਸ਼ੀ ਜ਼ਿਲ੍ਹੇ ਲਾਗੂਕਰਨ (ਇੰਪਲੀਮੈਂਟੇਸ਼ਨ) ਦੀ ਸ਼ਾਨਦਾਰ ਮਿਸਾਲ ਹਨ। ਉਨ੍ਹਾਂ ਨੋਟ ਕੀਤਾ ਕਿ ਹਾਲਾਂਕਿ ਅਜਿਹੀਆਂ ਸੈਂਕੜੇ ਮਿਸਾਲਾਂ ਹਨ, ਪਰ ਉਨ੍ਹਾਂ ਨੇ ਖ਼ਾਸ ਤੌਰ 'ਤੇ ਇਸ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾ ਲਾਗੂਕਰਨ ਰਾਹੀਂ ਲਿਆਂਦੇ ਬਦਲਾਅ ਨੂੰ ਦੇਖਣ ਵਿੱਚ ਅਸਫਲ ਰਹਿੰਦੇ ਹਨ, ਕਿਉਂਕਿ ਉਹ ਯੋਜਨਾ ਕਮਿਸ਼ਨ ਦੇ ਜੀਪਾਂ ਅਤੇ ਖੱਚਰਾਂ ਵਾਲੇ ਪੁਰਾਣੇ ਮਾਡਲ ਵਿੱਚ ਫਸੇ ਹੋਏ ਹਨ ਅਤੇ ਉਸ ਤੋਂ ਅੱਗੇ ਕੁਝ ਨਹੀਂ ਜਾਣਦੇ। ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਵੀ ਸਰਦਾਰ ਵੱਲਭਭਾਈ ਪਟੇਲ ਨੇ ਨਰਮਦਾ ਨਦੀ 'ਤੇ ਡੈਮ ਬਣਾਉਣ ਦੀ ਕਲਪਨਾ ਕੀਤੀ ਸੀ, ਨੀਂਹ ਪੱਥਰ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਰੱਖਿਆ ਸੀ, ਪਰ ਉਦਘਾਟਨ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਹੋਇਆ, ਜੋ ਪਿਛਲੀਆਂ ਸਰਕਾਰਾਂ ਵੱਲੋਂ ਲਾਗੂਕਰਨ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਸਰਦਾਰ ਸਰੋਵਰ ਡੈਮ ਦੇ ਨਿਰਮਾਣ ਨੂੰ ਅੱਗੇ ਵਧਾਉਣ ਲਈ ਗੁਜਰਾਤ ਦੇ ਕਿਸਾਨਾਂ ਵਾਸਤੇ ਤਿੰਨ ਦਿਨਾਂ ਦੇ ਵਰਤ 'ਤੇ ਬੈਠਣਾ ਪਿਆ ਸੀ, ਅਤੇ ਕੇਂਦਰ ਸਰਕਾਰ ਨੂੰ ਕਾਰਵਾਈ ਕਰਨ ਲਈ ਮਜਬੂਰ ਕਰਨ ਵਾਸਤੇ ਖ਼ੁਦ ਨੂੰ ਜੋਖਮ ਵਿੱਚ ਪਾਇਆ ਅਤੇ ਆਖਰਕਾਰ ਪ੍ਰੋਜੈਕਟ ਨੇ ਰਫ਼ਤਾਰ ਫੜੀ। ਉਨ੍ਹਾਂ ਮਾਣ ਜ਼ਾਹਰ ਕੀਤਾ ਕਿ ਅੱਜ ਨਰਮਦਾ ਦਾ ਸ਼ੁੱਧ ਪਾਣੀ ਕੱਛ ਦੇ ਖਾਵੜਾ ਤੱਕ ਪਹੁੰਚਦਾ ਹੈ ਜਿੱਥੇ ਬੀਐੱਸਐੱਫ ਦੇ ਜਵਾਨ ਤਾਇਨਾਤ ਹਨ।

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੀ ਇਸ ਗੱਲੋਂ ਨਿੰਦਾ ਕੀਤੀ ਕਿ ਉਹ ਸਿਰਫ਼ ਸਿਆਸੀ ਲਾਭਾਂ ਲਈ ਪ੍ਰੋਜੈਕਟਾਂ ਦਾ ਐਲਾਨ ਕਰਦੇ ਸਨ, ਨੀਂਹ ਪੱਥਰ ਰੱਖਦੇ ਸਨ ਪਰ ਅੱਗੇ ਕੁਝ ਨਹੀਂ ਸੀ ਹੁੰਦਾ। ਇਸ ਕੰਮਕਾਜ ਨੂੰ ਬਦਲਣ ਲਈ ਉਨ੍ਹਾਂ ਨੇ ਪ੍ਰਗਤੀ ਨਾਂ ਦਾ ਇੱਕ ਤਕਨਾਲੋਜੀ ਪਲੇਟਫਾਰਮ ਬਣਾਇਆ, ਜੋ ਰੁਕੇ ਹੋਏ ਪ੍ਰੋਜੈਕਟਾਂ ਦੀ ਸਮੀਖਿਆ ਕਰਦਾ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ (ਸ਼ਾਇਦ ਊਨਾ) ਦੀ ਇੱਕ ਟ੍ਰੇਨ ਦੀ ਮਿਸਾਲ ਦਿੱਤੀ ਜਿਸਦਾ ਐਲਾਨ ਤਾਂ ਹੋ ਗਿਆ ਸੀ ਪਰ ਨਕਸ਼ਾ ਤੱਕ ਤਿਆਰ ਨਹੀਂ ਸੀ। । ਸ਼੍ਰੀ ਮੋਦੀ ਨੇ ਸਮਝਾਇਆ ਕਿ 'ਪ੍ਰਗਤੀ' ਰਾਹੀਂ ਉਨ੍ਹਾਂ ਨੇ ਜਾਂਚ ਕੀਤੀ ਕਿ ਪ੍ਰੋਜੈਕਟ ਕਿਉਂ ਫਸੇ ਹੋਏ ਸਨ, ਕਿਹੜੇ ਵਿਭਾਗ ਜ਼ਿੰਮੇਵਾਰ ਸਨ, ਰਾਜਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੁਪ੍ਰਬੰਧਨ ਕਾਰਨ ਲਾਗਤ 900 ਕਰੋੜ ਰੁਪਏ ਤੋਂ ਵਧ ਕੇ 90,000 ਕਰੋੜ ਰੁਪਏ ਕਿਵੇਂ ਹੋ ਗਈ। ਉਨ੍ਹਾਂ ਜ਼ੋਰ ਦਿੱਤਾ ਕਿ ਹਰ ਮਹੀਨੇ ਇਨ੍ਹਾਂ ਪ੍ਰੋਜੈਕਟਾਂ ਦੀ ਨਿੱਜੀ ਤੌਰ 'ਤੇ ਸਮੀਖਿਆ ਕਰਕੇ, ਅਜਿਹੀਆਂ ਮੀਟਿੰਗਾਂ ਦੇ 50 ਐਪੀਸੋਡ ਪੂਰੇ ਕਰਕੇ ਅਤੇ ਰਾਜਾਂ ਨੂੰ ਸ਼ਾਮਲ ਕਰਕੇ, ਉਨ੍ਹਾਂ ਨੇ ਤਰੱਕੀ ਯਕੀਨੀ ਬਣਾਈ। ਉਨ੍ਹਾਂ ਮਾਣ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਪੱਧਰ 'ਤੇ ਇਸ ਬਾਰੀਕ ਨਿਗਰਾਨੀ ਕਾਰਨ, 85 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਖੋਲ੍ਹਿਆ ਅਤੇ ਤੇਜ਼ ਕੀਤਾ ਗਿਆ, ਜੋ ਇਹ ਦਰਸਾਉਂਦਾ ਹੈ ਕਿ ਲਾਗੂਕਰਨ ਦਾ ਅਸਲ ਮਤਲਬ ਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਧੀ ਤਹਿਤ ਰੇਲਵੇ, ਸੜਕਾਂ, ਸਿੰਚਾਈ ਅਤੇ ਪੇਂਡੂ ਬੁਨਿਆਦੀ ਢਾਂਚੇ ਸਭ ਨੂੰ ਹੱਲ ਕੀਤਾ ਗਿਆ।

ਸ਼੍ਰੀ ਮੋਦੀ ਨੇ ਜੰਮੂ-ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਾਈਨ ਦੀ ਮਿਸਾਲ ਦਿੱਤੀ, ਜੋ ਤਿੰਨ ਦਹਾਕਿਆਂ ਤੋਂ ਲਟਕ ਰਹੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਪੂਰੀ ਕੀਤੀ। ਉਨ੍ਹਾਂ ਵਾਇਰਲ ਵੀਡੀਓ ਦਾ ਜ਼ਿਕਰ ਕੀਤਾ ਜਿਸ ਵਿੱਚ ਵੰਦੇ ਭਾਰਤ ਰੇਲਗੱਡੀ ਬਰਫ਼ ਨਾਲ ਢਕੇ ਨਜ਼ਾਰਿਆਂ ਵਿੱਚੋਂ ਲੰਘ ਰਹੀ ਸੀ, ਜਿਸ ਬਾਰੇ ਲੋਕਾਂ ਨੇ ਟਿੱਪਣੀ ਕੀਤੀ ਕਿ ਇਹ ਵਿਦੇਸ਼ੀ ਲੱਗਦੀ ਸੀ, ਪਰ ਇਹ ਭਾਰਤ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਲਾਗੂਕਰਨ ਦੀ ਤਾਕਤ ਸੀ।

ਪ੍ਰਧਾਨ ਮੰਤਰੀ ਨੇ ਫਿਰ ਅਸਾਮ ਦਾ ਹਵਾਲਾ ਦਿੱਤਾ, ਅਰੁਣਾਚਲ ਅਤੇ ਅਸਾਮ ਨੂੰ ਜੋੜਨ ਵਾਲੇ ਬੋਗੀਬੀਲ ਪੁਲ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰ ਦੀ ਆਲੋਚਨਾ ਕੀਤੀ, ਜੋ ਸਾਲਾਂ ਤੋਂ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 'ਪ੍ਰਗਤੀ' ਤਹਿਤ ਇਸ ਦੀ ਸਮੀਖਿਆ ਕੀਤੀ ਅਤੇ ਇਸ ਨੂੰ ਪੂਰਾ ਕੀਤਾ, ਜਿਸ ਨਾਲ ਅਸਾਮ ਅਤੇ ਪੂਰੇ ਉੱਤਰ ਪੂਰਬ ਨੂੰ ਬਹੁਤ ਲਾਭ ਮਿਲਿਆ।

ਸ਼੍ਰੀ ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਪ੍ਰੋਜੈਕਟਾਂ ਨੂੰ ਸਮੇਂ ਸਿਰ ਹੀ ਨਹੀਂ, ਸਗੋਂ ਸਮੇਂ ਤੋਂ ਪਹਿਲਾਂ ਪੂਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ 2030 ਤੱਕ ਕੁਝ ਸੂਰਜੀ ਟੀਚੇ ਹਾਸਲ ਕਰਨ ਦਾ ਵਾਅਦਾ ਕੀਤਾ ਸੀ, ਪਰ ਉਹ 2025 ਤੱਕ ਪੂਰੇ ਕਰ ਲਏ ਗਏ। ਇਸੇ ਤਰ੍ਹਾਂ, ਈਥਾਨੌਲ ਦੇ ਟੀਚੇ ਦੋ ਤੋਂ ਤਿੰਨ ਸਾਲ ਪਹਿਲਾਂ ਹੀ ਪ੍ਰਾਪਤ ਕਰ ਲਏ ਗਏ ਸਨ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਉਨ੍ਹਾਂ ਦੀ ਸਰਕਾਰ ਦੇ ਲਾਗੂਕਰਨ ਦੀ ਤਾਕਤ ਨੂੰ ਦਰਸਾਉਂਦਾ ਹੈ, ਜੋ ਵਾਅਦਿਆਂ ਤੋਂ ਅੱਗੇ ਵਧ ਕੇ ਸਮੇਂ ਤੋਂ ਪਹਿਲਾਂ ਨਤੀਜੇ ਦੇਣ ਤੱਕ ਜਾਂਦੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਚੁਣੌਤੀਆਂ ਅਤੇ ਹੱਲਾਂ ਪ੍ਰਤੀ ਉਨ੍ਹਾਂ ਦੀ ਪਾਰਟੀ ਦਾ ਨਜ਼ਰੀਆ ਵਿਰੋਧੀ ਧਿਰ ਨਾਲੋਂ ਬੁਨਿਆਦੀ ਤੌਰ 'ਤੇ ਵੱਖਰਾ ਹੈ, ਜਿਸ ਨੂੰ ਉਨ੍ਹਾਂ ਨੇ ਜ਼ਮੀਨ-ਅਸਮਾਨ ਦਾ ਫਰਕ ਦੱਸਿਆ। ਉਨ੍ਹਾਂ ਟਿੱਪਣੀ ਕੀਤੀ ਕਿ ਸਰਕਾਰ ਦਾ ਵਿਸ਼ਵਾਸ ਹੈ ਕਿ 140 ਕਰੋੜ ਨਾਗਰਿਕ ਚੁਣੌਤੀਆਂ ਦਾ ਹੱਲ ਕਰਨ ਦੇ ਯੋਗ ਹਨ ਅਤੇ ਲੋਕਾਂ ਵਿੱਚ ਇਹ ਭਰੋਸਾ ਲੋਕਤੰਤਰ ਦੀ ਅਸਲ ਤਾਕਤ ਹੈ। ਇਸ ਦੇ ਉਲਟ ਵਿਰੋਧੀ ਧਿਰ ਨਾਗਰਿਕਾਂ ਨੂੰ ਖ਼ੁਦ ਸਮੱਸਿਆਵਾਂ ਮੰਨਦੀ ਹੈ। ਅਤੀਤ ਦੀ ਮਿਸਾਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਿਹੀ ਮਾਨਸਿਕਤਾ ਨੂੰ ਦਰਸਾਉਂਦਾ ਸੀ ਜਿੱਥੇ ਨਾਗਰਿਕਾਂ ਨੂੰ ਸਮੱਸਿਆਵਾਂ ਵਜੋਂ ਦੇਖਿਆ ਜਾਂਦਾ ਸੀ, ਜਦਕਿ ਉਨ੍ਹਾਂ ਦੀ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਦੇ ਲੋਕਾਂ ਵਿੱਚ ਹੀ 140 ਕਰੋੜ ਹੱਲ ਮੌਜੂਦ ਹਨ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਲਈ ਨਾਗਰਿਕ ਸਹਿਯੋਗੀ ਪੂੰਜੀ ਹਨ, ਭਾਰਤ ਦੇ ਉੱਜਵਲ ਭਵਿੱਖ ਦੇ ਨਿਰਮਾਤਾ ਅਤੇ ਚਾਲਕ ਹਨ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਨਹੀਂ ਮੰਨਿਆ ਜਾ ਸਕਦਾ।

ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਦਾ ਅਪਮਾਨ ਕਰਨਾ ਵਿਰੋਧੀ ਧਿਰ ਦੇ ਸੁਭਾਅ ਅਤੇ ਸੱਭਿਆਚਾਰ ਵਿੱਚ ਰਚ-ਮਿਚ ਗਿਆ ਹੈ। ਉਨ੍ਹਾਂ ਉਜਾਗਰ ਕੀਤਾ ਕਿ ਵਿਰੋਧੀ ਧਿਰ ਨੇ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਦਾ ਅਪਮਾਨ ਕੀਤਾ ਅਤੇ ਚੋਣਾਂ ਤੋਂ ਬਾਅਦ ਵਰਤੇ ਗਏ ਸ਼ਬਦ ਸ਼ਰਮਨਾਕ ਸਨ। ਉਨ੍ਹਾਂ ਨੋਟ ਕੀਤਾ ਕਿ ਲੋਕ ਸਭਾ ਵਿੱਚ ਵੀ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਨਹੀਂ ਹੋ ਸਕੀ, ਜਿਸ ਨੂੰ ਉਨ੍ਹਾਂ ਨੇ ਸਰਬਉੱਚ ਸੰਵਿਧਾਨਕ ਦਫ਼ਤਰ ਦਾ ਗੰਭੀਰ ਅਪਮਾਨ ਦੱਸਿਆ। ਉਨ੍ਹਾਂ ਜ਼ੋਰ ਦਿੱਤਾ ਕਿ ਜਦੋਂ ਇੱਕ ਗ਼ਰੀਬ, ਕਬਾਇਲੀ ਪਰਿਵਾਰ ਦੀ ਔਰਤ ਸਰਬਉੱਚ ਸੰਵਿਧਾਨਕ ਅਹੁਦੇ 'ਤੇ ਪਹੁੰਚਦੀ ਹੈ, ਤਾਂ ਉਨ੍ਹਾਂ ਦਾ ਅਪਮਾਨ ਸਿਰਫ਼ ਉਨ੍ਹਾਂ ਦਾ ਅਪਮਾਨ ਨਹੀਂ ਹੈ ਸਗੋਂ ਕਬਾਇਲੀ ਭਾਈਚਾਰੇ, ਔਰਤਾਂ, ਸੰਵਿਧਾਨ ਅਤੇ ਖ਼ੁਦ ਦੇਸ਼ ਦਾ ਵੀ ਅਪਮਾਨ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਲੋਕ ਸਭਾ ਵਿੱਚ ਵਾਪਰੀ ਉਸ ਦੁਖਦਾਈ ਘਟਨਾ ਨੂੰ ਯਾਦ ਕੀਤਾ ਜਿੱਥੇ ਕਾਗਜ਼ ਸੁੱਟੇ ਗਏ ਅਤੇ ਮੇਜ਼ਾਂ 'ਤੇ ਚੜ੍ਹਿਆ ਗਿਆ ਜਦੋਂ ਅਸਾਮ ਦਾ ਇੱਕ ਮੈਂਬਰ ਪ੍ਰਧਾਨਗੀ ਕਰ ਰਿਹਾ ਸੀ। ਉਨ੍ਹਾਂ ਪੁੱਛਿਆ ਕਿ ਕੀ ਇਹ ਉੱਤਰ ਪੂਰਬ ਅਤੇ ਉੱਥੋਂ ਦੇ ਨਾਗਰਿਕਾਂ ਦਾ ਅਪਮਾਨ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਆਂਧਰਾ ਪ੍ਰਦੇਸ਼ ਦੇ ਇੱਕ ਦਲਿਤ ਪਰਿਵਾਰ ਦਾ ਪੁੱਤਰ ਕੁਰਸੀ 'ਤੇ ਸੀ, ਤਾਂ ਉਨ੍ਹਾਂ ਦਾ ਵੀ ਅਪਮਾਨ ਕੀਤਾ ਗਿਆ, ਜੋ ਹਾਸ਼ੀਏ 'ਤੇ ਪਏ ਭਾਈਚਾਰਿਆਂ ਪ੍ਰਤੀ ਵਿਰੋਧੀ ਧਿਰ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਅਸਾਮ ਦੇ ਲੋਕਾਂ ਪ੍ਰਤੀ ਨਫ਼ਰਤ ਰੱਖਦੀ ਹੈ, ਕਿਉਂਕਿ ਉਹ ਉਨ੍ਹਾਂ ਵੱਲੋਂ ਠੁਕਰਾਏ ਹੋਏ ਮਹਿਸੂਸ ਕਰਦੇ ਹਨ। ਉਨ੍ਹਾਂ ਭਾਰਤ ਰਤਨ ਭੁਪੇਨ ਹਜ਼ਾਰਿਕਾ ਨੂੰ ਯਾਦ ਕੀਤਾ, ਜਿਨ੍ਹਾਂ ਦੀ ਆਵਾਜ਼ ਅਤੇ ਪ੍ਰਗਟਾਵੇ ਨੇ ਦੇਸ਼ ਨੂੰ ਇੱਕਜੁੱਟ ਕੀਤਾ ਅਤੇ ਨੋਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਉਨ੍ਹਾਂ ਇਸ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਅਸਾਮ, ਦੇਸ਼ ਭਰ ਦੇ ਕਲਾ ਪ੍ਰੇਮੀਆਂ ਅਤੇ ਹਜ਼ਾਰਿਕਾ ਦੀ ਵਿਰਾਸਤ ਦਾ ਅਪਮਾਨ ਦੱਸਿਆ। 

ਸ਼੍ਰੀ ਮੋਦੀ ਨੇ ਉਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਜਿਸ ਵਿੱਚ ਇੱਕ ਵਿਰੋਧੀ ਆਗੂ ਨੇ ਇੱਕ ਸਿੱਖ ਸੰਸਦ ਮੈਂਬਰ ਨੂੰ "ਗੱਦਾਰ" ਕਿਹਾ ਸੀ। ਉਨ੍ਹਾਂ ਕਿਹਾ ਕਿ ਹੰਕਾਰ ਆਪਣੀ ਸਿਖਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਕਈ ਆਗੂਆਂ ਨੇ ਵਿਰੋਧੀ ਧਿਰ ਛੱਡੀ ਹੈ, ਪਰ ਕਿਸੇ ਨੂੰ ਵੀ ਗੱਦਾਰ ਨਹੀਂ ਕਿਹਾ ਗਿਆ, ਸਿਵਾਏ ਇਸ ਸਿੱਖ ਸੰਸਦ ਮੈਂਬਰ ਦੇ। ਉਨ੍ਹਾਂ ਇਸ ਨੂੰ ਸਿੱਖਾਂ ਅਤੇ ਗੁਰੂਆਂ ਦਾ ਅਪਮਾਨ ਦੱਸਿਆ ਅਤੇ ਕਿਹਾ ਕਿ ਇਹ ਸਿੱਖ ਕੌਮ ਪ੍ਰਤੀ ਵਿਰੋਧੀ ਧਿਰ ਦੇ ਮਨ ਵਿੱਚ ਭਰੀ ਡੂੰਘੀ ਨਫ਼ਰਤ ਦਾ ਪ੍ਰਗਟਾਵਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨਾਗਰਿਕ ਨੂੰ ਗੱਦਾਰ ਕਹਿਣਾ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰਕੇ ਉਸ ਨੂੰ ਜਿਸ ਦਾ ਪਰਿਵਾਰ ਦੇਸ਼ ਲਈ ਕੁਰਬਾਨੀਆਂ ਦੇਣ ਵਾਲਾ ਹੋਵੇ।

ਪ੍ਰਧਾਨ ਮੰਤਰੀ ਨੇ ਇਸ ਦੀ ਤੁਲਨਾ ਸਦਾਨੰਦਨ ਮਾਸਟਰ ਦੀ ਸ਼ਾਨ ਨਾਲ ਕੀਤੀ, ਜਿਨ੍ਹਾਂ ਨੇ ਸਿਆਸੀ ਦੁਸ਼ਮਣੀ ਕਾਰਨ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ, ਪਰ ਉਹ ਫਿਰ ਵੀ ਬਿਨਾਂ ਕਿਸੇ ਕੁੜੱਤਣ ਦੇ ਨਿਮਰਤਾ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਉਸ ਪਲ ਨੂੰ ਬਹੁਤ ਦਰਦਨਾਕ ਪਰ ਦੇਸ਼ ਲਈ ਪ੍ਰੇਰਨਾਦਾਇਕ ਦੱਸਿਆ ਜਦੋਂ ਸਦਾਨੰਦਨ ਜੀ ਨੇ ਸਦਨ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਆਪਣੀ ਨਕਲੀ ਲੱਤ ਰੱਖੀ ਸੀ। ਸ਼੍ਰੀ ਮੋਦੀ ਨੇ ਸਮਾਜ ਵਿੱਚ ਸਤਿਕਾਰਤ ਇੱਕ ਨੌਜਵਾਨ ਅਧਿਆਪਕ ਵਿਰੁੱਧ ਅਜਿਹੀ ਹਿੰਸਾ ਲਈ ਜ਼ਿੰਮੇਵਾਰ ਹੋਣ ਵਾਸਤੇ ਵਿਰੋਧੀ ਗਠਜੋੜ ਦੀ ਨਿੰਦਾ ਕੀਤੀ। ਉਨ੍ਹਾਂ ਸਦਾਨੰਦਨ ਮਾਸਟਰ ਦੀ ਸ਼ਲਾਘਾ ਕੀਤੀ ਕਿ ਇੰਨੇ ਵਹਿਸ਼ੀ ਹਮਲੇ ਦੇ ਬਾਵਜੂਦ ਉਨ੍ਹਾਂ ਨੇ ਸੇਵਾ ਦਾ ਆਪਣਾ ਅਹਿਦ ਜਾਰੀ ਰੱਖਿਆ ਅਤੇ ਨੀਤੀ ਨਿਰਮਾਣ ਵਿੱਚ ਯੋਗਦਾਨ ਪਾਇਆ, ਜਿਸ ਨੂੰ ਉਨ੍ਹਾਂ ਨੇ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਅੰਤ ਵਿੱਚ ਕਿਹਾ ਕਿ ਅਜਿਹੇ ਵਿਅਕਤੀ ਕੁਰਬਾਨੀ ਅਤੇ ਸੇਵਾ ਦੀ ਭਾਵਨਾ ਦੀ ਮਿਸਾਲ ਹਨ, ਅਤੇ ਇਨ੍ਹਾਂ ਵਰਗੇ ਅਣਗਿਣਤ ਵਰਕਰਾਂ ਦੀ ਮਿਹਨਤ ਸਦਕਾ ਹੀ ਦੇਸ਼ ਨੂੰ ਭਾਰਤ ਦੀ ਤਰੱਕੀ ਲਈ ਜਿਊਣ ਅਤੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਕੋਈ ਵੀ ਜ਼ਿੰਮੇਵਾਰੀ ਮਿਲੇ, ਉਨ੍ਹਾਂ ਨੇ ਦੇਸ਼ ਲਈ ਜਿਊਣਾ ਸਿੱਖਿਆ ਹੈ ਅਤੇ ਉਹ ਇੱਕ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ ਤਾਂ ਜੋ ਨੌਜਵਾਨਾਂ ਲਈ ਠੋਸ ਜ਼ਮੀਨ ਤਿਆਰ ਕੀਤੀ ਜਾ ਸਕੇ। ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਕੋਈ ਪਛਤਾਵਾ ਨਹੀਂ ਹੈ, ਅਤੇ ਉਹ ਇੱਥੋਂ ਤੱਕ ਦਾਅਵਾ ਕਰਦੇ ਹਨ ਕਿ ਪ੍ਰਧਾਨ ਮੰਤਰੀ ਰਾਜ ਸਭਾ ਵਿੱਚ ਰੋਏ ਸਨ, ਜੋ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਯਾਦ ਕਰਵਾਇਆ ਕਿ 2002 ਤੋਂ ਲੈ ਕੇ, ਭਾਵੇਂ ਉਹ ਵਿਰੋਧੀ ਧਿਰ ਵਿੱਚ ਰਹੇ ਜਾਂ 2004 ਤੋਂ ਸੱਤਾ ਵਿੱਚ, ਅਤੇ 2014 ਵਿੱਚ ਸੰਸਦ ਵਿੱਚ ਆਉਣ ਤੋਂ ਬਾਅਦ ਵੀ, ਪਿਛਲੇ 25 ਸਾਲਾਂ ਵਿੱਚ ਇੱਕ ਵੀ ਸੈਸ਼ਨ ਅਜਿਹਾ ਨਹੀਂ ਲੰਘਿਆ ਜਦੋਂ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਗਾਲ੍ਹਾਂ ਨਾ ਕੱਢੀਆਂ ਹੋਣ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਧਾਰਾ 370 ਹਟਾਈ, ਉੱਤਰ ਪੂਰਬ ਵਿੱਚ ਸ਼ਾਂਤੀ ਅਤੇ ਵਿਕਾਸ ਲਿਆਂਦਾ, ਪਾਕਿਸਤਾਨੀ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਵੜ ਕੇ ਜਵਾਬ ਦਿੱਤਾ, ਅਪਰੇਸ਼ਨ ਸਿੰਧੂਰ ਚਲਾਇਆ, ਦੇਸ਼ ਨੂੰ ਮਾਓਵਾਦੀ ਦਹਿਸ਼ਤ ਤੋਂ ਮੁਕਤ ਕਰਨ ਲਈ ਦਲੇਰਾਨਾ ਕਦਮ ਚੁੱਕੇ, ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੁਆਰਾ ਦਸਤਖਤ ਕੀਤੇ ਗਏ ਬੇਇਨਸਾਫ਼ੀ ਵਾਲੇ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਵਿਰੋਧੀ ਧਿਰ ਦੀ ਅਸਲ ਸਮੱਸਿਆ ਇਹ ਹੈ ਕਿ ਉਹ ਇਹ ਸਵੀਕਾਰ ਕਰਨ ਤੋਂ ਅਸਮਰੱਥ ਹਨ ਕਿ ਉਹ ਇਸ ਮੁਕਾਮ ਤੱਕ ਕਿਵੇਂ ਪਹੁੰਚ ਗਏ ਅਤੇ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਕਾਰਨ ਵਿਰੋਧੀ ਧਿਰ ਦੀ ਨਿਰਾਸ਼ਾ ਵਧ ਰਹੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਲੋਕਤੰਤਰ ਅਤੇ ਸੰਵਿਧਾਨ ਦਾ ਕੋਈ ਮਤਲਬ ਨਹੀਂ ਹੈ, ਉਹ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਉਨ੍ਹਾਂ ਦੇ ਪਰਿਵਾਰ ਦੀ ਵਿਰਾਸਤ ਹੈ, ਅਤੇ ਕੋਈ ਹੋਰ ਇਸ 'ਤੇ ਨਹੀਂ ਬੈਠ ਸਕਦਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਨੇ ਵਿਰੋਧੀ ਧਿਰ ਨੂੰ ਦਹਾਕਿਆਂ ਤੱਕ ਮੌਕੇ ਦਿੱਤੇ, ਲੋਕਾਂ ਨੇ ਆਪਣਾ ਭਵਿੱਖ ਵੀ ਉਨ੍ਹਾਂ 'ਤੇ ਦਾਅ 'ਤੇ ਲਗਾਇਆ, ਪਰ ਉਨ੍ਹਾਂ ਨੇ ਗ਼ਰੀਬੀ ਹਟਾਉਣ ਦੇ ਨਾਅਰਿਆਂ ਨਾਲ ਦੇਸ਼ ਨੂੰ ਗੁੰਮਰਾਹ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਦੇ ਹਰ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਗ਼ਰੀਬੀ ਹਟਾਉਣ ਦੀ ਗੱਲ ਕੀਤੀ, ਫਿਰ ਵੀ ਕਿਸੇ ਨੇ ਕਦੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੇ ਨਾਅਰੇ ਖੋਖਲੇ ਰਹੇ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਗ਼ਰੀਬਾਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਰਾਹ ਚੁਣਿਆ, ਸਰਕਾਰੀ ਸਕੀਮਾਂ ਨੂੰ ਸਮਝਣ ਅਤੇ ਅਪਣਾਉਣ ਲਈ ਭਾਰਤ ਦੇ ਗ਼ਰੀਬਾਂ ਨੂੰ ਸਲਾਮ ਕੀਤਾ ਅਤੇ ਆਪਣੀਆਂ ਸਮਰੱਥਾਵਾਂ ਵਧਾਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਰਕਾਰ ਦੇ ਇਰਾਦੇ ਵਿੱਚ ਗ਼ਰੀਬਾਂ ਦੇ ਭਰੋਸੇ ਦਾ ਜਸ਼ਨ ਮਨਾਇਆ ਅਤੇ ਨੋਟ ਕੀਤਾ ਕਿ 25 ਕਰੋੜ ਪਰਿਵਾਰਾਂ ਨੇ ਗ਼ਰੀਬੀ ਨੂੰ ਹਰਾਇਆ ਅਤੇ ਨਿਰਾਸ਼ਾ ਵਿੱਚੋਂ ਉੱਠੇ, ਤਰੱਕੀ ਵਿੱਚ ਭਾਈਵਾਲ ਬਣੇ। ਉਨ੍ਹਾਂ ਇਨ੍ਹਾਂ 25 ਕਰੋੜ ਨਾਗਰਿਕਾਂ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਉਮੀਦ ਲੱਭੀ ਅਤੇ ਦੇਸ਼ ਦੇ ਨਾਲ ਚੱਲਣ ਲਈ ਖੜ੍ਹੇ ਹੋਏ।

ਪ੍ਰਧਾਨ ਮੰਤਰੀ ਨੇ ਯਾਦ ਕਰਵਾਇਆ ਕਿ 2014 ਤੋਂ ਪਹਿਲਾਂ, ਰੇਲਵੇ ਫਾਟਕਾਂ 'ਤੇ ਸੈਂਕੜੇ ਲੋਕ ਮਰਦੇ ਸਨ, ਸਕੂਲੀ ਬੱਸਾਂ ਟਕਰਾਉਣ ਅਤੇ ਬੱਚਿਆਂ ਦੀ ਜਾਨ ਜਾਣ ਦੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਸਨ। ਉਨ੍ਹਾਂ ਜ਼ੋਰ ਦਿੱਤਾ ਕਿ ਮਾਨਵ ਰਹਿਤ ਰੇਲਵੇ ਫਾਟਕਾਂ ਨੂੰ ਹੱਲ ਕਰਨਾ ਕੋਈ ਅਸੰਭਵ ਕੰਮ ਨਹੀਂ ਸੀ, ਫਿਰ ਵੀ ਕਿਸੇ ਨੇ ਕਾਰਵਾਈ ਨਹੀਂ ਕੀਤੀ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਸਾਰਿਆਂ ਨੂੰ ਬੰਦ ਨਹੀਂ ਕਰ ਦਿੱਤਾ, ਜਿਸ ਨਾਲ ਅਣਗਿਣਤ ਜਾਨਾਂ ਬਚਾਈਆਂ ਗਈਆਂ।

ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ 2014 ਤੋਂ ਪਹਿਲਾਂ, 18,000 ਪਿੰਡਾਂ ਨੇ ਕਦੇ ਬਿਜਲੀ ਨਹੀਂ ਦੇਖੀ ਸੀ, ਕਦੇ ਬੱਲਬ ਜਾਂ ਰੋਸ਼ਨੀ ਬਾਰੇ ਨਹੀਂ ਸੁਣਿਆ ਸੀ। 2014 ਵਿੱਚ ਜ਼ਿੰਮੇਵਾਰੀ ਮਿਲਣ ਤੋਂ ਬਾਅਦ, ਉਨ੍ਹਾਂ ਦੀ ਸਰਕਾਰ ਉਨ੍ਹਾਂ ਪਿੰਡਾਂ ਵਿੱਚ ਰੋਸ਼ਨੀ ਲੈ ਕੇ ਆਈ।

ਪ੍ਰਧਾਨ ਮੰਤਰੀ ਨੇ ਅੱਗੇ ਯਾਦ ਕਰਵਾਇਆ ਕਿ ਪਹਿਲਾਂ ਦੀਆਂ ਸੁਰਖੀਆਂ ਵਾਰ-ਵਾਰ ਸਰਹੱਦਾਂ 'ਤੇ ਕਮੀਆਂ ਦੀ ਰਿਪੋਰਟ ਕਰਦੀਆਂ ਸਨ—ਕੋਈ ਗੋਲਾ ਬਾਰੂਦ ਨਹੀਂ, ਕੋਈ ਬੁਲੇਟਪਰੂਫ ਜੈਕਟ ਨਹੀਂ, ਫੌਜੀ ਬਿਨਾਂ ਢੁਕਵੇਂ ਬੂਟਾਂ ਦੇ ਬਰਫ਼ ਵਿੱਚ ਖੜ੍ਹੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫੌਜੀਆਂ ਲਈ ਦੇਸ਼ ਦਾ ਖਜ਼ਾਨਾ ਖੋਲ੍ਹ ਦਿੱਤਾ, ਜੋ ਵੀ ਉਨ੍ਹਾਂ ਨੂੰ ਚਾਹੀਦਾ ਸੀ ਮੁਹੱਈਆ ਕਰਵਾਉਣ ਦਾ ਸੰਕਲਪ ਲਿਆ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉੱਤਰ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਇੱਕ ਵਾਰ ਸੰਸਦ ਵਿੱਚ ਦਿਮਾਗੀ ਬੁਖਾਰ ਕਾਰਨ ਮਰਨ ਵਾਲੇ ਅਣਗਿਣਤ ਬੱਚਿਆਂ ਬਾਰੇ ਬੋਲਦਿਆਂ ਰੋ ਪਏ ਸਨ, ਇੱਕ ਅਜਿਹਾ ਸੰਕਟ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਕਦੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਟਰੈਕੋਮਾ ਬਿਮਾਰੀ ਜੋ ਵਿਗਿਆਨਕ ਤਰੱਕੀ ਦੇ ਬਾਵਜੂਦ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਖੋਹ ਲੈਂਦੀ ਸੀ, ਨੂੰ ਵੀ ਅਣਗੌਲਿਆ ਕੀਤਾ ਗਿਆ। ਸ਼੍ਰੀ ਮੋਦੀ ਨੇ ਜ਼ੋਰ ਦੇਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਨੂੰ ਦਿਮਾਗੀ ਬੁਖਾਰ ਤੋਂ ਮੁਕਤ ਕੀਤਾ ਅਤੇ ਅੱਖਾਂ ਨੂੰ ਟਰੈਕੋਮਾ ਤੋਂ ਬਚਾਇਆ, ਜੋ ਸੰਵੇਦਨਸ਼ੀਲਤਾ, ਵਚਨਬੱਧਤਾ, ਅਤੇ ਸਮਾਜ ਲਈ ਜਿਉਣ ਤੇ ਕੁਰਬਾਨੀ ਦੇਣ ਦੇ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਸਮਰਪਣ, ਲੋਕਾਂ ਲਈ ਇਹ ਲਗਾਤਾਰ ਮਿਹਨਤ, ਉਨ੍ਹਾਂ ਦੇ ਵਿਰੋਧੀਆਂ ਨੂੰ ਪਰੇਸ਼ਾਨ ਕਰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਪਹਿਲੀਆਂ ਸਰਕਾਰਾਂ ਰਿਮੋਟ ਕੰਟਰੋਲ ਨਾਲ ਚਲਾਈਆਂ ਜਾਂਦੀਆਂ ਸਨ, ਉਨ੍ਹਾਂ ਦੀ ਸਰਕਾਰ ਵੀ ਰਿਮੋਟ ਨਾਲ ਚਲਦੀ ਹੈ—ਪਰ ਉਹ ਰਿਮੋਟ ਭਾਰਤ ਦੇ 140 ਕਰੋੜ ਨਾਗਰਿਕ, ਉਨ੍ਹਾਂ ਦੇ ਸੁਪਨੇ, ਉਮੰਗਾਂ ਅਤੇ ਨੌਜਵਾਨਾਂ ਦਾ ਸੰਕਲਪ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸੱਤਾ ਐਸ਼ੋ-ਆਰਾਮ ਦਾ ਰਾਹ ਨਹੀਂ ਸਗੋਂ ਸੇਵਾ ਦਾ ਜ਼ਰੀਆ ਹੈ। ਉਨ੍ਹਾਂ ਮੁਦਰਾ ਯੋਜਨਾ ਦਾ ਹਵਾਲਾ ਦਿੱਤਾ ਜਿਸ ਨੇ ਸਵੈ-ਰੁਜ਼ਗਾਰ ਰਾਹੀਂ ਲੱਖਾਂ ਲੋਕਾਂ ਨੂੰ ਸਮਰੱਥ ਬਣਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਕਦੇ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਨਹੀਂ ਕੀਤਾ, ਸਿਰਫ਼ ਕੁਝ ਸੌ ਸਟਾਰਟਅੱਪਾਂ ਬਾਰੇ ਜਾਣਦੇ ਸਨ, ਜਦਕਿ ਉਨ੍ਹਾਂ ਦੀ ਸਰਕਾਰ ਨੇ 2 ਲੱਖ ਤੋਂ ਵੱਧ ਸਟਾਰਟਅੱਪ ਤਿਆਰ ਕੀਤੇ ਹਨ। ਉਨ੍ਹਾਂ ਕਿਹਾ ਕਿ "ਸਫਲਤਾ ਲੋਕਾਂ ਦੇ ਦਿਲ ਜਿੱਤਦੀ ਹੈ।" ਸ਼੍ਰੀ ਮੋਦੀ ਨੇ ਉਹ ਦਿਨ ਯਾਦ ਕੀਤੇ ਜਦੋਂ ਬੀਐੱਸਐੱਨਐੱਲ ਦਾ ਮਜ਼ਾਕ ਉਡਾਇਆ ਜਾਂਦਾ ਸੀ, ਪਰ ਉਨ੍ਹਾਂ ਦੀ ਸਰਕਾਰ ਅਧੀਨ ਸਵਦੇਸ਼ੀ 4ਜੀ ਸਟੈਕ ਸਥਾਪਤ ਕੀਤਾ ਗਿਆ ਅਤੇ ਭਾਰਤ ਨੇ ਸੰਚਾਰ ਤਕਨਾਲੋਜੀ ਅਤੇ ਨਵੀਨਤਾ ਨੂੰ ਅੱਗੇ ਵਧਾਉਂਦਿਆਂ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ 5ਜੀ ਸ਼ੁਰੂ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਸੁਭਾਗ ਹੈ। ਉਨ੍ਹਾਂ 4 ਕਰੋੜ ਗ਼ਰੀਬ ਪਰਿਵਾਰਾਂ ਨੂੰ ਪੱਕੇ ਮਕਾਨ, ਬਿਜਲੀ, ਪਾਣੀ, ਗੈਸ ਸਿਲੰਡਰ ਅਤੇ ਪਖਾਨੇ ਮੁਹੱਈਆ ਕਰਵਾਉਣ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਉਸ ਬਦਲਾਅ ਦਾ ਜ਼ਿਕਰ ਕੀਤਾ ਜਿੱਥੇ ਪੇਂਡੂ ਔਰਤਾਂ ਹੁਣ ਮਾਣ ਨਾਲ ਆਪਣੇ ਆਪ ਨੂੰ ਲਖਪਤੀ ਦੀਦੀਆਂ ਕਹਿੰਦੀਆਂ ਹਨ ਅਤੇ ਹੁਣ ਕਰੋੜਪਤੀ ਬਣਨ ਦੇ ਸੁਪਨੇ ਦੇਖ ਰਹੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਮਾਵਾਂ-ਭੈਣਾਂ ਦਾ ਇਹ ਆਸ਼ੀਰਵਾਦ ਉਨ੍ਹਾਂ ਲਈ ਇੱਕ ਸੁਰੱਖਿਆ ਕਵਚ ਹੈ। ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਲਈ ਉਨ੍ਹਾਂ ਦਾ ਇਹ ਸਤਿਕਾਰ, ਜਿਨ੍ਹਾਂ ਦੀ ਪਹਿਲਾਂ ਕਿਸੇ ਨੇ ਪਰਵਾਹ ਨਹੀਂ ਕੀਤੀ, ਵਿਰੋਧੀਆਂ ਦੀ ਪਰੇਸ਼ਾਨੀ ਦਾ ਕਾਰਨ ਹੈ।

ਸ਼੍ਰੀ ਮੋਦੀ ਨੇ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਕਿ ਚੋਰੀ ਉਨ੍ਹਾਂ ਦਾ ਜੱਦੀ ਪੇਸ਼ਾ ਹੈ, ਇੱਥੋਂ ਤੱਕ ਕਿ ਇੱਕ ਗੁਜਰਾਤੀ—ਮਹਾਤਮਾ ਗਾਂਧੀ—ਦਾ ਉਪਨਾਮ (ਸਰਨੇਮ) ਵੀ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਇੰਨੇ ਸਮਝਦਾਰ ਹਨ ਕਿ ਅਜਿਹੀ ਧੋਖੇਬਾਜ਼ੀ ਨੂੰ ਕਰਾਰਾ ਜਵਾਬ ਦੇ ਸਕਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਵਿਕਸਿਤ ਭਾਰਤ ਦਾ ਸੁਪਨਾ ਲੈ ਕੇ ਚੱਲ ਰਹੀ ਹੈ, ਜੋ ਹੁਣ ਲੋਕਾਂ ਦੀ ਊਰਜਾ ਨਾਲ ਚੱਲਣ ਵਾਲੇ ਰਾਸ਼ਟਰੀ ਸੰਕਲਪ ਵਿੱਚ ਬਦਲ ਗਿਆ ਹੈ। ਉਨ੍ਹਾਂ ਕੁਝ ਮੈਂਬਰਾਂ ਦੀ ਨਿਰਾਸ਼ਾਵਾਦੀ ਸੋਚ 'ਤੇ ਹੈਰਾਨੀ ਪ੍ਰਗਟਾਈ ਜੋ 2047 ਦੇ ਵਿਜ਼ਨ 'ਤੇ ਸਵਾਲ ਉਠਾਉਂਦੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਆਜ਼ਾਦੀ ਘੁਲਾਟੀਆਂ ਨੇ ਇਹ ਜਾਣੇ ਬਿਨਾਂ ਕੁਰਬਾਨੀਆਂ ਦਿੱਤੀਆਂ ਸਨ ਕਿ ਆਜ਼ਾਦੀ ਉਨ੍ਹਾਂ ਦੇ ਜੀਵਨ ਕਾਲ ਵਿੱਚ ਮਿਲੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਜਿਹੀ ਦੂਰਅੰਦੇਸ਼ੀ ਅਤੇ ਕੁਰਬਾਨੀ ਤੋਂ ਬਿਨਾਂ ਭਾਰਤ ਕਦੇ ਆਜ਼ਾਦ ਨਹੀਂ ਸੀ ਹੋ ਸਕਦਾ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਸ਼ੱਕ ਕਰਨ ਵਾਲੇ ਲੋਕਾਂ ਨੇ ਡਿਜੀਟਲ ਇੰਡੀਆ, ਫਿਨਟੈਕ ਅਤੇ ਯੂਪੀਆਈ ਦਾ ਮਜ਼ਾਕ ਉਡਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਗ਼ਰੀਬ ਲੋਕ ਕਦੇ ਵੀ ਮੋਬਾਈਲ 'ਤੇ ਲੈਣ-ਦੇਣ ਨਹੀਂ ਕਰ ਸਕਣਗੇ। ਤਿੰਨ ਸਾਲਾਂ ਦੇ ਅੰਦਰ ਭਾਰਤ ਨੇ ਉਨ੍ਹਾਂ ਨੂੰ ਗਲਤ ਸਾਬਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸਲੀ ਜਵਾਬ ਲੋਕਾਂ ਦੇ ਹੱਥਾਂ ਵਿੱਚ ਫੜੇ ਮੋਬਾਈਲ ਫੋਨਾਂ ਵਿੱਚ ਹੈ, ਭਾਸ਼ਣਾਂ ਵਿੱਚ ਨਹੀਂ। ਉਨ੍ਹਾਂ ਇਸ਼ਾਰਾ ਕੀਤਾ ਕਿ ਵਿਰੋਧੀ ਧਿਰ ਦੇ ਸਮੇਂ "ਭਾਰਤ ਮੌਕਾ ਖੁੰਝ ਗਿਆ" ਵਰਗੇ ਵਾਕ ਆਮ ਸਨ। ਅੱਜ, ਉਨ੍ਹਾਂ ਐਲਾਨ ਕੀਤਾ ਕਿ ਭਾਰਤ ਕੋਈ ਮੌਕਾ ਨਹੀਂ ਖੁੰਝ ਰਿਹਾ, ਸਗੋਂ ਹੁਣ ਸਭ ਤੋਂ ਅੱਗੇ ਰਹਿ ਕੇ ਅਗਵਾਈ ਕਰੇਗਾ।

ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਸੁਨਹਿਰੀ ਭਵਿੱਖ ਬਣਾਉਣ ਲਈ ਵਰਤਮਾਨ ਨੂੰ ਸੰਵਾਰਨ ਲਈ ਲਗਾਤਾਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਪੰਜ ਸਾਲਾਂ ਦੇ ਚੱਕਰਾਂ ਵਿੱਚ ਯੋਜਨਾ ਬਣਾਉਂਦੀ ਹੈ, ਸਾਲਾਨਾ ਬਜਟ ਤਿਆਰ ਕਰਦੀ ਹੈ ਅਤੇ ਚੋਣਾਂ ਦੇ ਫਾਇਦੇ ਲਈ ਨਹੀਂ ਸਗੋਂ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਲਈ ਦਿਸ਼ਾ ਤੈਅ ਕਰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਦੇਸ਼ ਸਦੀਵੀ ਹੈ। ਉਨ੍ਹਾਂ ਦਾ ਮਿਸ਼ਨ ਨੌਜਵਾਨਾਂ ਨੂੰ ਇੱਕ ਖੁਸ਼ਹਾਲ ਭਾਰਤ ਸੌਂਪਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਅੱਜ ਬੱਚਿਆਂ ਨੂੰ ਦੇਖਦੇ ਹਨ, ਤਾਂ ਉਹ ਉਨ੍ਹਾਂ ਨੂੰ ਇੱਕ ਮਜ਼ਬੂਤ ਭਾਰਤ ਦੇਣ ਦਾ ਸੁਪਨਾ ਦੇਖਦੇ ਹਨ।

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਹਰ ਖੇਤਰ—ਪੁਲਾੜ, ਵਿਗਿਆਨ, ਤਕਨਾਲੋਜੀ, ਸਮੁੰਦਰ, ਜ਼ਮੀਨ, ਅਸਮਾਨ ਅਤੇ ਬਾਹਰੀ ਪੁਲਾੜ—ਵਿੱਚ ਨਵੀਂ ਊਰਜਾ ਅਤੇ ਪ੍ਰਾਪਤੀਆਂ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਗ੍ਰੀਨ ਹਾਈਡ੍ਰੋਜਨ, ਕੁਆਂਟਮ ਕੰਪਿਊਟਿੰਗ ਅਤੇ ਏਆਈ ਮਿਸ਼ਨ ਵਿੱਚ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਦੁਨੀਆ ਹੁਣ ਮੰਨਦੀ ਹੈ ਕਿ ਭਾਰਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਅਹਿਮ ਖਣਿਜਾਂ ਅਤੇ ਰੇਅਰ ਅਰਥਸ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਭੂ-ਰਾਜਨੀਤਿਕ ਹਥਿਆਰ ਬਣ ਗਏ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਨੂੰ ਕਦੇ ਦੂਜਿਆਂ ਅੱਗੇ ਹੱਥ ਨਾ ਫੈਲਾਉਣਾ ਪਵੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਣਗਿਣਤ ਪ੍ਰੋਜੈਕਟ ਵਿਦੇਸ਼ੀ ਨਿਵੇਸ਼ ਨੂੰ ਖਿੱਚ ਰਹੇ ਹਨ ਕਿਉਂਕਿ ਦੁਨੀਆ ਹੁਣ ਭਾਰਤ ਦੀ ਧਰਤੀ 'ਤੇ ਆਪਣਾ ਭਵਿੱਖ ਦੇਖਦੀ ਹੈ, ਭਾਰਤ ਦੇ ਹੁਨਰ 'ਤੇ ਭਰੋਸਾ ਕਰਦੀ ਹੈ, ਅਤੇ ਆਪਣੇ ਉੱਜਵਲ ਭਵਿੱਖ ਨੂੰ ਭਾਰਤ ਦੇ ਸ਼ਾਨਦਾਰ ਰਾਹ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਕੁਝ ਲੋਕ ਇਹ ਸਮਝਣ ਵਿੱਚ ਅਸਫਲ ਰਹਿੰਦੇ ਹਨ ਕਿ ਭਾਰਤ ਵਿਕਸਿਤ ਰਾਸ਼ਟਰ ਬਣਨ ਦੀ ਗੱਲ ਕਿਉਂ ਕਰਦਾ ਹੈ, ਦੁਨੀਆ ਸਮਝਦੀ ਹੈ ਕਿ ਭਾਰਤ ਨੇ ਸਹੀ ਦਿਸ਼ਾ ਚੁਣੀ ਹੈ। ਹੁਣ ਦੁਨੀਆ ਵਿੱਚ ਚਰਚਾ "ਭਾਰਤ ਮੌਕਾ ਖੁੰਝ ਗਿਆ" ਤੋਂ ਬਦਲ ਕੇ "ਆਓ ਭਾਰਤ ਪਹੁੰਚਣ ਵਿੱਚ ਦੇਰ ਨਾ ਕਰੀਏ" 'ਤੇ ਆ ਗਈ ਹੈ।

ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਆਉਣ ਵਾਲਾ ਯੁੱਗ ਭਾਰਤ ਲਈ, ਖ਼ਾਸ ਕਰਕੇ ਨੌਜਵਾਨਾਂ ਲਈ ਮੌਕਿਆਂ ਨਾਲ ਭਰਪੂਰ ਹੈ, ਅਤੇ ਇਨ੍ਹਾਂ ਸੰਭਾਵਨਾਵਾਂ ਨੂੰ ਵਰਤਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨਾਗਰਿਕਾਂ ਨੂੰ ਸੱਦਾ ਦਿੱਤਾ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਲਕਿਆਂ ਵਿੱਚ ਲੋਕਾਂ ਨੂੰ ਗੁਣਵੱਤਾ 'ਤੇ ਧਿਆਨ ਦੇਣ ਲਈ ਉਤਸ਼ਾਹਿਤ ਕਰਨ। ਮੌਕਿਆਂ ਦੀ ਸਥਿਰਤਾ ਸਮਝੌਤਾ ਰਹਿਤ ਮਿਆਰਾਂ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿ ਮੁਨਾਫਾ ਭਾਵੇਂ ਘੱਟ ਹੋਵੇ, ਪਰ ਨਵੀਨਤਾ, ਖੋਜ ਅਤੇ ਸਮੱਗਰੀ ਅਪਗ੍ਰੇਡੇਸ਼ਨ ਰਾਹੀਂ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੋਣਾ ਚਾਹੀਦਾ ਹੈ, ਤਾਂ ਜੋ ਭਾਰਤ ਨੂੰ ਆਲਮੀ ਪੱਧਰ 'ਤੇ ਉੱਤਮਤਾ ਲਈ ਮਾਨਤਾ ਮਿਲੇ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸਮਝੌਤਾ ਗੁਣਵੱਤਾ ਯਕੀਨੀ ਬਣਾਉਣ ਵਿੱਚ ਉਨ੍ਹਾਂ ਦਾ ਸਾਥ ਦੇਣ। ਦੁਨੀਆ "ਮੇਡ ਇਨ ਇੰਡੀਆ, ਮੇਡ ਇਨ ਭਾਰਤ" ਦੇ ਗੁਣ ਗਾਏਗੀ।

ਪ੍ਰਧਾਨ ਮੰਤਰੀ ਨੇ ਵਿਰੋਧੀ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਪੰਜ-ਛੇ ਵਾਰ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਹ ਜਾਣਦੇ ਹਨ ਕਿ ਇੱਕ ਵਾਰ ਜਦੋਂ ਉਹ ਸ਼ੁਰੂ ਹੋ ਜਾਂਦੇ ਹਨ, ਤਾਂ ਉਹ ਰੁਕਦੇ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣ ਤਜਰਬੇ ਤੋਂ ਸਿੱਖ ਲਿਆ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਅਤੇ ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਕਿ ਇਹ ਸਮਝ ਵਧਦੀ ਰਹੇ। ਸ਼੍ਰੀ ਮੋਦੀ ਨੇ ਉਨ੍ਹਾਂ ਸਾਰੇ ਸੰਸਦ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਾਂਝੇ ਕੀਤੇ ਗਏ ਕੀਮਤੀ ਵਿਚਾਰ ਦੇਸ਼ ਦੀ ਤਰੱਕੀ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਰਾਸ਼ਟਰਪਤੀ ਜੀ ਦੇ ਭਾਸ਼ਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਆਪਣੀ ਗੱਲ ਸਮਾਪਤ ਕੀਤੀ।

 

Click here to read full text speech

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Cyber crime reports down from 1.2Lin 2024 to 16,377 now: Government

Media Coverage

Cyber crime reports down from 1.2Lin 2024 to 16,377 now: Government
NM on the go

Nm on the go

Always be the first to hear from the PM. Get the App Now!
...
Prime Minister marks seven years of the abrogation of Articles 370 and 35(A)
August 05, 2026

The Prime Minister, Shri Narendra Modi, today marked seven years since the historic abrogation of Articles 370 and 35(A), describing 5th August 2019 as a defining milestone in India's journey towards inclusive development.

Shri Modi noted that over the past seven years, the people of Jammu and Kashmir and Ladakh have witnessed wide-ranging transformation across sectors. Infrastructure has expanded significantly, while new opportunities have emerged in education, healthcare, entrepreneurship and sports. "The women and members of marginalised communities, who had been deprived of several constitutional rights for decades, have now been empowered through the full application of the Constitution of India", Shri Modi added.

The Prime Minister observed that this year's anniversary assumes even greater significance as the nation commemorates the 125th birth anniversary of Dr. Syama Prasad Mookerjee. He said that Dr. Mookerjee's lifelong commitment to national unity continues to inspire generations, and that the vision he championed found historic fulfilment on 5th August 2019.

Reaffirming the Government's unwavering commitment to the development of Jammu and Kashmir and Ladakh, the Prime Minister said that every citizen must have the opportunity to dream big, realise their aspirations and contribute to the vision of a Viksit Bharat.

The Prime Minister posted on X:

Seven years ago, on this day, Articles 370 and 35(A) became history, marking a decisive new chapter in the journey of Jammu and Kashmir as well as Ladakh.

Since then, the lives of the people of J&K and Ladakh have witnessed wide-ranging transformation. Infrastructure has expanded, opportunities in areas such as education, healthcare, entrepreneurship and sports have grown. Be it the women or the marginalised communities, those who were denied their basic constitutional rights for decades have been empowered thanks to the full application of the Constitution of India.

5th August this year assumes even greater significance as this is the year our nation commemorates the 125th birth anniversary of Dr. Syama Prasad Mookerjee. His lifelong commitment to national unity continues to inspire generations. What he envisioned decades ago found historic fulfilment on 5th August 2019.

We reaffirm our commitment to the progress of Jammu and Kashmir as well as Ladakh and to ensure that every citizen has the opportunity to dream big, achieve and contribute to the making of a Viksit Bharat.

#Article370Abrogation