ਮੈਂ ਨਾਇਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੇ ਪੰਜ ਦਿਨਾਂ ਦੇ ਦੌਰੇ ’ਤੇ ਜਾ ਰਿਹਾ ਹਾਂ।

ਮਹਾਮਹਿਮ ਰਾਸ਼ਟਰਪਤੀ ਬੋਲਾ ਅਹਿਮਦ ਟੀਨੂਬੂ (H.E. President Bola Ahmed Tinubu) ਦੇ ਸੱਦੇ ’ਤੇ, ਇਹ ਨਾਇਜੀਰੀਆ ਦੀ ਮੇਰੀ ਪਹਿਲੀ ਯਾਤਰਾ ਹੋਵੇਗੀ। ਇਹ ਪੱਛਮ ਅਫਰੀਕੀ ਖੇਤਰ ਵਿੱਚ ਸਾਡਾ ਕਰੀਬੀ ਸਾਂਝੇਦਾਰ ਹੈ। ਮੇਰੀ ਇਹ ਯਾਤਰਾ ਲੋਕਤੰਤਰ ਅਤੇ ਬਹੁਲਵਾਦ ਵਿੱਚ ਸਾਂਝੇ ਵਿਸ਼ਵਾਸ ’ਤੇ ਅਧਾਰਿਤ ਸਾਡੀ ਰਣਨੀਤਕ ਸਾਂਝੇਦਾਰੀ (Strategic Partnership) ਨੂੰ ਅੱਗੇ ਵਧਾਉਣ ਦਾ ਇੱਕ ਅਵਸਰ ਹੋਵੇਗੀ। ਮੈਂ ਨਾਇਜੀਰੀਆ ਦੇ ਭਾਰਤੀ ਸਮੁਦਾਇ ਅਤੇ ਮਿੱਤਰਾਂ ਨੂੰ ਮਿਲਣ ਦੀ ਭੀ ਬੇਸਬਰੀ ਨਾਲ ਪਰਤੀਖਿਆ ਕਰ ਰਿਹਾ ਹਾਂ, ਉਨ੍ਹਾਂ ਨੇ ਮੈਨੂੰ ਹਿੰਦੀ ਵਿੱਚ ਨਿੱਘੇ ਸੁਆਗਤੀ ਸੰਦੇਸ਼ ਭੇਜੇ ਹਨ।

 

ਬ੍ਰਾਜ਼ੀਲ ਵਿੱਚ, ਮੈਂ ਟ੍ਰੌਇਕਾ ਮੈਂਬਰ ਦੇ ਰੂਪ ਵਿੱਚ (as a Troika member) 19ਵੇਂ ਜੀ-20 ਸਮਿਟ (19th G-20 Summit) ਵਿੱਚ ਹਿੱਸਾ ਲਵਾਂਗਾ। ਪਿਛਲੇ ਵਰ੍ਹੇ, ਭਾਰਤ ਦੀ ਸਫ਼ਲ ਪ੍ਰਧਾਨਗੀ ਨੇ ਜੀ-20 (G-20) ਨੂੰ ਲੋਕਾਂ ਦੇ ਜੀ-20 (people’s G-20) ਵਿੱਚ ਬਦਲ ਦਿੱਤਾ (elevated) ਅਤੇ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਨੂੰ ਆਪਣੇ ਏਜੰਡਾ (Agenda) ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ । ਇਸ ਵਰ੍ਹੇ, ਬ੍ਰਾਜ਼ੀਲ ਨੇ ਭਾਰਤ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਮੈਂ “ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ” (“One Earth, One Family, One Future”) ਦੇ ਸਾਡੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਥਕ ਚਰਚਾਵਾਂ ਪ੍ਰਤੀ ਆਸਵੰਦ ਹਾਂ। ਮੈਂ ਕਈ ਹੋਰ ਨੇਤਾਵਾਂ ਦੇ ਨਾਲ ਦੁਵੱਲੇ ਸਹਿਯੋਗ (bilateral cooperation) ਨੂੰ ਅੱਗੇ ਵਧਾਉਣ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੇ ਅਵਸਰਾਂ ਦਾ ਭੀ ਸਿਰਜਣਾਤਮਕ ਉਪਯੋਗ ਕਰਨ ਦਾ ਇੱਛੁਕ ਹਾਂ।

 

ਮਹਾਮਹਿਮ ਰਾਸ਼ਟਰਪਤੀ ਮੁਹੰਮਦ ਇਰਫ਼ਾਨ ਅਲੀ (H.E. President Mohamed Irfaan Ali) ਦੇ ਸੱਦੇ ’ਤੇ ਗੁਆਨਾ ਦੀ ਮੇਰੀ ਯਾਤਰਾ, 50 ਵਰ੍ਹਿਆਂ ਤੋਂ ਅਧਿਕ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ। ਅਸੀਂ ਆਪਣੇ ਸ਼ਾਨਦਾਰ ਸਬੰਧਾਂ (our unique relationship) ਨੂੰ ਰਣਨੀਤਕ ਦਿਸ਼ਾ ਦੇਣ ਦੇ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਾਂਗੇ, ਇਹ ਸਾਡੀ ਸਾਂਝੀ ਵਿਰਾਸਤ, ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ’ਤੇ ਅਧਾਰਿਤ ਹਨ। ਮੈਂ 185 ਵਰ੍ਹਿਆਂ ਤੋਂ ਭੀ ਅਧਿਕ ਸਮੇਂ ਪਹਿਲੇ ਪ੍ਰਵਾਸ ਕਰਨ ਵਾਲੇ ਸਭ ਤੋਂ ਪੁਰਾਣੇ ਭਾਰਤੀ ਪ੍ਰਵਾਸੀਆਂ (one of the oldest Indian diaspora) ਦੇ ਪ੍ਰਤੀ ਭੀ ਆਪਣਾ ਸਨਮਾਨ ਅਰਪਿਤ ਕਰਾਂਗਾ ਅਤੇ ਉਨ੍ਹਾਂ ਦੀ ਸੰਸਦ ਵਿੱਚ ਆਪਣੇ ਸੰਬੋਧਨ ਦੇ ਨਾਲ ਇਸ ਸਾਥੀ ਲੋਕਤੰਤਰ (fellow democracy) ਨਾਲ ਭੀ ਜੁੜਾਅ ਬਣਾਵਾਂਗਾ।

 

ਇਸ ਯਾਤਰਾ ਦੇ ਦੌਰਾਨ, ਕੈਰੇਬਿਆਈ  ਸਾਂਝੇਦਾਰ (Caribbean partner) ਦੇਸ਼ਾਂ ਦੇ ਨੇਤਾਵਾਂ ਨਾਲ ਦੂਸਰੇ ਭਾਰਤ-ਕੈਰੀਕੌਮ ਸਮਿਟ (2nd India-CARICOM Summit) ਵਿੱਚ ਹਿੱਸਾ ਲਵਾਂਗਾ। ਅਸੀਂ ਹਰ ਕਠਿਨ ਸਮੇਂ ਵਿੱਚ ਇਕੱਠੇ ਖੜ੍ਹੇ ਰਹੇ ਹਾਂ। ਇਹ ਸਮਿਟ ਸਾਨੂੰ ਆਪਣੇ ਇਤਿਹਾਸਿਕ ਸਬੰਧਾਂ ਨੂੰ ਨਵੀਨੀਕ੍ਰਿਤ ਕਰਨ ਅਤੇ ਨਵੇਂ ਖੇਤਰਾਂ (new domains) ਵਿੱਚ ਆਪਣੇ ਸਹਿਯੋਗ ਦਾ ਵਿਸਤਾਰ ਕਰਨ ਦੇ ਮਹੱਤਵਪੂਰਨ ਅਵਸਰ ਪ੍ਰਦਾਨ ਕਰੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਦਸੰਬਰ 2025
December 07, 2025

National Resolve in Action: PM Modi's Policies Driving Economic Dynamism and Inclusivity