ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਰਾਤਿਆਂ ਦੀ ਅਧਿਆਤਮਿਕ ਮਹੱਤਤਾ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੇਵੀ ਮਾਤਾ ਦੀ ਭਗਤੀ ਤੋਂ ਪ੍ਰਾਪਤ ਹੋਣ ਵਾਲੀ ਡੂੰਘੀ ਊਰਜਾ ਅਤੇ ਸ਼ਕਤੀ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਤਾ ਦੀ ਭਗਤੀ ਵਿੱਚ ਅਥਾਹ ਸ਼ਕਤੀ ਹੈ ਅਤੇ ਦੇਵੀ ਮਾਂ ਦੀ ਪੂਜਾ ਸ਼ਰਧਾਲੂਆਂ ਦੇ ਹਿਰਦਿਆਂ ਨੂੰ ਸਕਾਰਾਤਮਿਕ ਊਰਜਾ ਨਾਲ ਭਰ ਦਿੰਦੀ ਹੈ। ਇਸ ਮੌਕੇ ਤੇ ਸ਼੍ਰੀ ਮੋਦੀ ਨੇ ਦੇਵੀ ਨੂੰ ਸਮਰਪਿਤ ਇੱਕ ਭਗਤੀ ਭਰਪੂਰ ਭਜਨ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
“ਮਾਤਾ ਦੀ ਭਗਤੀ ਵਿੱਚ ਅਥਾਹ ਸ਼ਕਤੀ ਹੈ। ਦੇਵੀ ਮਾਂ ਦੀ ਪੂਜਾ ਨਾਲ ਸ਼ਰਧਾਲੂਆਂ ਦੇ ਮਨ ਸਕਾਰਾਤਮਿਕ ਊਰਜਾ ਨਾਲ ਭਰ ਜਾਂਦੇ ਹਨ।”
माता की भक्ति में विराट शक्ति है। देवी मां की वंदना से श्रद्धालुओं का मन सकारात्मक ऊर्जा से भर जाता है।https://t.co/79ZDpS0dho
— Narendra Modi (@narendramodi) March 22, 2026


