ਐਮਰਜੈਂਸੀ ਲਾਗੂ ਹੋਣ ਦੇ ਪੰਜਾਹ ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਨ੍ਹਾਂ ਅਣਗਿਣਤ ਭਾਰਤੀਆਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ, ਜੋ ਦੇਸ਼ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਇਆਂ ਵਿੱਚੋਂ ਇੱਕ ਦੇ ਦੌਰਾਨ ਲੋਕਤੰਤਰ ਦੀ ਰੱਖਿਆ ਵਿੱਚ ਡਟੇ ਰਹੇ।
ਸੰਵਿਧਾਨਿਕ ਕਦਰਾਂ ਕੀਮਤਾਂ ‘ਤੇ ਹੋਏ ਗੰਭੀਰ ਹਮਲੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਜੂਨ ਸੰਵਿਧਾਨ ਹੱਤਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ-ਇੱਕ ਅਜਿਹਾ ਦਿਨ ਜਦੋਂ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ ਸੀ ਅਤੇ ਅਣਗਿਣਤ ਰਾਜਨੀਤਕ ਨੇਤਾਵਾਂ, ਸਮਾਜ ਸੇਵਕਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।
ਸ਼੍ਰੀ ਮੋਦੀ ਨੇ ਸੰਵਿਧਾਨ ਵਿੱਚ ਦਰਜ ਸਿਧਾਂਤਾਂ ਨੂੰ ਮਜ਼ਬੂਤ ਕਰਨ ਅਤੇ ਵਿਕਸਿਤ ਭਾਰਤ ਦੀ ਕਲਪਨਾ ਨੂੰ ਸਾਕਾਰ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ।
ਉਨ੍ਹਾਂ ਨੇ ਕਿਹਾ ਕਿ ਐਂਟੀ-ਐਮਰਜੈਂਸੀ ਮੂਵਮੈਂਟ ਇੱਕ ਸਿੱਖਣ ਵਾਲਾ ਅਨੁਭਵ ਸੀ, ਜਿਸ ਨੇ ਸਾਡੇ ਲੋਕਤੰਤਰੀ ਢਾਂਚੇ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਦੀ ਪੁਸ਼ਟੀ ਕੀਤੀ।
ਸ਼੍ਰੀ ਮੋਦੀ ਨੇ ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਯਾਦ ਰੱਖਣ ਵਾਲੇ ਜਾਂ ਉਸ ਦੌਰਾਨ ਜਿਨ੍ਹਾਂ ਪਰਿਵਾਰਾਂ ਨੇ ਦੁਖ ਸਹੇ, ਉਨ੍ਹਾਂ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਅਨੁਭਵਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ, ਤਾਕਿ ਨੌਜਵਾਨਾਂ ਵਿੱਚ 1975 ਤੋਂ 1977 ਤੱਕ ਦੇ ਸ਼ਰਮਨਾਕ ਸਮੇਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਐਕਸ ‘ਤੇ ਪੋਸਟਾਂ ਦੀ ਇੱਕ ਸੀਰੀਜ਼ ਵਿੱਚ, ਉਨ੍ਹਾਂ ਨੇ ਲਿਖਿਆ:
“ਅੱਜ ਭਾਰਤ ਦੇ ਲੋਕਤੰਤਰੀ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਇਆਂ ਵਿੱਚੋਂ ਇੱਕ, ਐਮਰਜੈਂਸੀ ਲਾਗੂ ਹੋਣ ਦੇ ਪੰਜਾਹ ਵਰ੍ਹੇ ਪੂਰੇ ਹੋ ਗਏ ਹਨ। ਭਾਰਤ ਦੇ ਲੋਕ ਇਸ ਦਿਨ ਨੂੰ ਸੰਵਿਧਾਨ ਹੱਤਿਆ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ। ਇਸੇ ਦਿਨ, ਭਾਰਤੀ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ, ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਪ੍ਰੈੱਸ ਦੀ ਆਜ਼ਾਦੀ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਕਈ ਰਾਜਨੀਤਕ ਨੇਤਾਵਾਂ, ਸਮਾਜ ਸੇਵਕਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਇੰਝ ਲਗ ਰਿਹਾ ਸੀ ਜਿਵੇਂ ਉਸ ਸਮੇਂ ਸੱਤਾ ਵਿੱਚ ਬੈਠੀ ਕਾਂਗਰਸ ਸਰਕਾਰ ਨੇ ਲੋਕਤੰਤਰ ਨੂੰ ਕਬਜ਼ੇ ਵਿੱਚ ਲੈ ਲਿਆ ਹੋਵੇ! ! #ਸੰਵਿਧਾਨ ਹੱਤਿਆ ਦਿਵਸ” (#SamvidhanHatyaDiwas”)।
““ਕੋਈ ਵੀ ਭਾਰਤੀ ਕਦੇ ਨਹੀਂ ਭੁੱਲ ਸਕੇਗਾ ਕਿ ਕਿਸ ਤਰ੍ਹਾਂ ਸਾਡੇ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਕੀਤੀ ਗਈ, ਸੰਸਦ ਦੀ ਆਵਾਜ਼ ਦਬਾ ਦਿੱਤੀ ਗਈ ਅਤੇ ਅਦਾਲਤਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ। 42ਵਾਂ ਸੰਸ਼ੋਧਨ ਉਨ੍ਹਾਂ ਦੇ ਸ਼ੋਸ਼ਣ ਦੀ ਇੱਕ ਮੁੱਖ ਉਦਾਹਰਣ ਹੈ। ਗ਼ਰੀਬਾਂ, ਹਾਸ਼ੀਏ ‘ਤੇ ਪਏ ਲੋਕਾਂ ਅਤੇ ਦਲਿਤਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਉਨ੍ਹਾਂ ਦੇ ਮਾਣਮੱਤੇ ਦਾ ਅਪਮਾਨ ਵੀ ਸ਼ਾਮਲ ਹੈ। #ਸੰਵਿਧਾਨ ਹੱਤਿਆ ਦਿਵਸ”
“ਅਸੀਂ ਐਮਰਜੈਂਸੀ ਦੇ ਖ਼ਿਲਾਫ ਲੜਾਈ ਵਿੱਚ ਡਟੇ ਰਹਿਣ ਵਾਲੇ ਹਰ ਵਿਅਕਤੀ ਨੂੰ ਸਲਾਮ ਕਰਦੇ ਹਾਂ। ਇਨ੍ਹਾਂ ਵਿੱਚ ਪੂਰੇ ਭਾਰਤ ਤੋਂ, ਹਰ ਖੇਤਰ ਤੋਂ, ਵੱਖ-ਵੱਖ ਵਿਚਾਰਧਾਰਾਵਾਂ ਤੋਂ ਆਏ ਲੋਕ ਸਨ ਜਿਨ੍ਹਾਂ ਨੇ ਇੱਕ ਹੀ ਉਦੇਸ਼ ਨਾਲ ਇੱਕ-ਦੂਸਰੇ ਦੇ ਨਾਲ ਮਿਲ ਕੇ ਕੰਮ ਕੀਤਾ: ਭਾਰਤ ਦੇ ਲੋਕਤੰਤਰੀ ਢਾਂਚੇ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਆਦਰਸ਼ਾਂ ਨੂੰ ਬਣਾਏ ਰੱਖਣਾ ਜਿਨ੍ਹਾਂ ਲਈ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਹ ਉਨ੍ਹਾਂ ਦਾ ਸਮੂਹਿਕ ਸੰਘਰਸ਼ ਹੀ ਸੀ ਜਿਸ ਨੇ ਯਕੀਨੀ ਬਣਾਇਆ ਕਿ ਤਤਕਾਲੀ ਕਾਂਗਰਸ ਸਰਕਾਰ ਨੂੰ ਲੋਕਤੰਤਰ ਬਹਾਲ ਕਰਨਾ ਪਿਆ ਅਤੇ ਨਵੀਆਂ ਚੋਣਾਂ ਕਰਵਾਉਣੀਆਂ ਪਈਆਂ, ਜਿਸ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਏ। #ਸੰਵਿਧਾਨ ਹੱਤਿਆ ਦਿਵਸ” (#SamvidhanHatyaDiwas”)
“ਅਸੀਂ ਆਪਣੇ ਸੰਵਿਧਾਨ ਵਿੱਚ ਦਰਜ ਸਿਧਾਂਤਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਵਿਕਸਿਤ ਭਾਰਤ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਵੀ ਦੁਹਰਾਉਂਦੇ ਹਾਂ। ਅਸੀਂ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੀਏ ਅਤੇ ਗ਼ਰੀਬਾਂ ਅਤੇ ਵੰਚਿਤਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ। #ਸੰਵਿਧਾਨ ਹੱਤਿਆ ਦਿਵਸ”।
Today marks fifty years since one of the darkest chapters in India’s democratic history, the imposition of the Emergency. The people of India mark this day as Samvidhan Hatya Diwas. On this day, the values enshrined in the Indian Constitution were set aside, fundamental rights…
— Narendra Modi (@narendramodi) June 25, 2025
“ਜਦੋਂ ਐਮਰਜੈਂਸੀ ਲਗਾਈ ਗਈ ਸੀ, ਤਾਂ ਮੈਂ ਇੱਕ ਯੁਵਾ ਆਰਐੱਸਐੱਸ ਪ੍ਰਚਾਰਕ (RSS Pracharak) ਸੀ। ਐਂਟੀ-ਐਮਰਜੈਂਸੀ ਮੂਵਮੈਂਟ ਮੇਰੇ ਲਈ ਸਿੱਖਣ ਦਾ ਇੱਕ ਅਨੁਭਵ ਸੀ। ਇਸ ਨੇ ਸਾਡੇ ਲੋਕਤੰਤਰੀ ਢਾਂਚੇ ਨੂੰ ਸੁਰੱਖਿਅਤ ਕਰਨ ਦੀ ਮਹੱਤਤਾ ਦੀ ਪੁਸ਼ਟੀ ਕੀਤੀ। ਨਾਲ ਹੀ, ਮੈਨੂੰ ਰਾਜਨੀਤਕ ਸਪੈਕਟ੍ਰਮ ਦੇ ਲੋਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਨੂੰ ਖੁਸ਼ੀ ਹੈ ਕਿ ਬਲੂਕ੍ਰਾਫਟ ਡਿਜੀਟਲ ਫਾਉਂਡੇਸ਼ਨ ਨੇ ਉਨ੍ਹਾਂ ਅਨੁਭਵਾਂ ਵਿੱਚੋਂ ਕੁਝ ਅਨੁਭਵਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਸੰਕਲਿਤ ਕੀਤਾ ਹੈ, ਜਿਸ ਦੀ ਪ੍ਰਸਤਾਵਨਾ ਸ਼੍ਰੀ ਐੱਚਡੀ ਦੇਵਗੌੜਾ ਜੀ ਦੁਆਰਾ ਲਿਖੀਆ ਗਈ ਹੈ, ਜੋ ਖੁਦ ਐਂਟੀ-ਐਮਰਜੈਂਸੀ ਮੂਵਮੈਂਟ ਦੇ ਇੱਕ ਦਿੱਗਜ ਸਨ।
@ ਬਲੂਕ੍ਰਾਫਟ
@ਐੱਚ_ਡੀ_ਦੇਵਗੌੜਾ
#ਸੰਵਿਧਾਨਹੱਤਿਆਦਿਵਸ”
When the Emergency was imposed, I was a young RSS Pracharak. The anti-Emergency movement was a learning experience for me. It reaffirmed the vitality of preserving our democratic framework. At the same time, I got to learn so much from people across the political spectrum. I am… https://t.co/nLY4Vb30Pu
— Narendra Modi (@narendramodi) June 25, 2025
“ਦ ਐਮਰਜੈਂਸੀ ਡਾਇਰੀਜ਼’ ਐਮਰਜੈਂਸੀ ਦੇ ਵਰ੍ਹਿਆਂ ਦੌਰਾਨ ਮੇਰੀ ਯਾਤਰਾ ਦਾ ਬਿਰਤਾਂਤ ਹੈ। ਇਸ ਨੇ ਉਸ ਸਮੇਂ ਦੀਆਂ ਕਈ ਯਾਦਾਂ ਤਾਜ਼ਾ ਕਰ ਦਿੱਤੀਆਂ।
ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਤਾਕੀਦ ਕਰਦਾ ਹਾਂ ਜਿਨ੍ਹਾਂ ਨੂੰ ਐਮਰਜੈਂਸੀ ਦੇ ਉਹ ਕਾਲੇ ਦਿਨ ਯਾਦ ਹਨ ਜਾਂ ਜਿਨ੍ਹਾਂ ਦੇ ਪਰਿਵਾਰਾਂ ਨੇ ਉਸ ਦੌਰਾਨ ਦੁਖ ਝੱਲੇ ਸਨ, ਉਹ ਆਪਣੇ ਅਨੁਭਵਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ। ਇਸ ਨਾਲ ਨੌਜਵਾਨਾਂ ਵਿੱਚ 1975 ਤੋਂ 1977 ਤੱਕ ਦੇ ਸ਼ਰਮਨਾਕ ਸਮੇਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ। #ਸੰਵਿਧਾਨਹੱਤਿਆਦਿਵਸ”
‘The Emergency Diaries’ chronicles my journey during the Emergency years. It brought back many memories from that time.
— Narendra Modi (@narendramodi) June 25, 2025
I call upon all those who remember those dark days of the Emergency or those whose families suffered during that time to share their experiences on social…


