ਪ੍ਰਧਾਨ ਮੰਤਰੀ ਨੇ ‘ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਯਾਨ’ (‘Suposhit Gram Panchayat Abhiyan’) ਲਾਂਚ ਕੀਤਾ
ਵੀਰ ਬਾਲ ਦਿਵਸ ‘ਤੇ ਅਸੀਂ ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਬਲੀਦਾਨ ਨੂੰ ਯਾਦ ਕਰਦੇ ਹਾਂ, ਅਸੀਂ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੀ ਸ਼ਰਧਾਂਜਲੀ ਦਿੰਦੇ ਹਾਂ: ਪ੍ਰਧਾਨ ਮੰਤਰੀ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਵਿੱਚ ਬਾਲ ਅਵਸਥਾ ਵਿੱਚ ਹੀ ਅਜਿੱਤ ਸਾਹਸ ਸੀ : ਪ੍ਰਧਾਨ ਮੰਤਰੀ
ਸਮਾਂ ਚਾਹੇ ਕਿਤਨਾ ਭੀ ਕਠਿਨ ਕਿਉਂ ਨਾ ਹੋਵੇ, ਦੇਸ਼ ਅਤੇ ਉਸ ਦੇ ਹਿਤਾਂ ਤੋਂ ਬੜਾ ਕੁਝ ਨਹੀਂ ਹੈ: ਪ੍ਰਧਾਨ ਮੰਤਰੀ
ਸਾਡੇ ਲੋਕਤੰਤਰ ਦੀ ਵਿਸ਼ਾਲਤਾ ਗੁਰੂਆਂ ਦੀਆਂ ਸਿੱਖਿਆਵਾਂ, ਸਾਹਿਬਜ਼ਾਦਿਆਂ ਦੇ ਬਲੀਦਾਨ ਅਤੇ ਦੇਸ਼ ਦੀ ਏਕਤਾ ਦੇ ਮੂਲ ਮੰਤਰ ‘ਤੇ ਅਧਾਰਿਤ ਹੈ : ਪ੍ਰਧਾਨ ਮੰਤਰੀ
ਇਤਹਾਸ ਤੋਂ ਲੈ ਕੇ ਵਰਤਮਾਨ ਸਮੇਂ ਤੱਕ, ਨੌਜਵਾਨਾਂ ਨੇ ਹਮੇਸ਼ਾ ਭਾਰਤ ਦੀ ਪ੍ਰਗਤੀ ਵਿੱਚ ਬੜੀ ਭੂਮਿਕਾ ਨਿਭਾਈ ਹੈ: ਪ੍ਰਧਾਨ ਮੰਤਰੀ
ਹੁਣ, ਕੇਵਲ ਬਿਹਤਰੀਨ ਹੀ ਸਾਡਾ ਮਿਆਰ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ਆਯੋਜਿਤ ਵੀਰ ਬਾਲ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਤੀਸਰੇ ਵੀਰ ਬਾਲ ਦਿਵਸ (3rd Veer Baal Diwas) ਆਯੋਜਨ ਦੇ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਅਦੁੱਤੀ ਵੀਰਤਾ ਅਤੇ ਬਲੀਦਾਨ ਦੀ ਯਾਦ ਵਿੱਚ ਵੀਰ ਬਾਲ ਦਿਵਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਹੁਣ ਕਰੋੜਾਂ ਭਾਰਤੀਆਂ ਦੇ ਲਈ ਰਾਸ਼ਟਰੀ ਪ੍ਰੇਰਣਾ ਦਾ ਪੁਰਬ ਬਣ ਗਿਆ ਹੈ ਅਤੇ ਇਸ ਦਿਨ ਨੇ ਕਈ ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿੱਤ ਸਾਹਸ ਦੇ ਲਈ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਵੀਰਤਾ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਅੱਜ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ 17 ਬੱਚਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪੁਰਸਕਾਰ ਵਿਜੇਤਾ ਭਾਰਤ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦੀ ਸਮਰੱਥਾ ਦੇ ਪ੍ਰਤੀਕ ਹਨ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਗੁਰੂਆਂ ਅਤੇ ਵੀਰ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਪੁਰਸਕਾਰ ਵਿਜੇਤਾਵਾਂ ਅਤੇ ਉਨ੍ਹਾਂ  ਦੇ  ਪਰਿਵਾਰਾਂ  ਨੂੰ ਵਧਾਈਆਂ ਭੀ ਦਿੱਤੀਆਂ ।

 

 ਵੀਰ ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਦੇ ਲਈ ਉਨ੍ਹਾਂ ਦੀ ਵੀਰਤਾ ਦੀ ਗਾਥਾ ਨੂੰ ਜਾਣਨਾ ਜ਼ਰੂਰੀ ਹੈ ਅਤੇ ਇਸ ਲਈ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਨਾ ਭੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਸ਼ਤਾਬਦੀ ਪਹਿਲੇ ਅੱਜ ਹੀ ਦੇ ਦਿਨ ਵੀਰ ਸਾਹਿਬਜ਼ਾਦਿਆਂ ਨੇ ਬਾਲ ਅਵਸਥਾ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਵਿੱਚ ਬਾਲ ਅਵਸਥਾ ਵਿੱਚ ਹੀ ਅਪਾਰ ਸਾਹਸ ਸੀ। ਉਨ੍ਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਮੁਗਲ ਸਲਤਨਤ  ਦੇ ਸਾਰੇ ਪ੍ਰਲੋਭਨਾਂ ਨੂੰ ਠੁਕਰਾ ਦਿੱਤਾ, ਸਾਰੇ ਅੱਤਿਆਚਾਰਾਂ ਨੂੰ ਸਹਿਣ ਕੀਤਾ ਅਤੇ ਵਜ਼ੀਰ ਖਾਨ  ਦੁਆਰਾ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਪੂਰੀ ਬਹਾਦਰੀ ਦੇ ਨਾਲ ਸਵੀਕਾਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਉਨ੍ਹਾਂ ਨੂੰ ਗੁਰੂ ਅਰਜਨ ਦੇਵ,  ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀ ਵੀਰਤਾ ਦੀ ਯਾਦ ਦਿਵਾਈ ਅਤੇ ਇਹ ਵੀਰਤਾ ਸਾਡੀ ਆਸਥਾ ਦੀ ਅਧਿਆਤਮਿਕ ਤਾਕਤ ਸੀ। ਉਨ੍ਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਦਾ ਵਿਕਲਪ ਚੁਣਿਆ ਅਤੇ ਆਸਥਾ  ਦੇ ਮਾਰਗ ਤੋਂ ਕਦੇ ਵਿਚਲਿਤ ਨਹੀਂ ਹੋਏ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵੀਰ ਬਾਲ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਪਰਿਸਥਿਤੀਆਂ ਕਿਤਨੀਆਂ ਭੀ ਕਠਿਨ ਕਿਉਂ ਨਾ ਹੋਣ, ਰਾਸ਼ਟਰ ਅਤੇ ਰਾਸ਼ਟਰਹਿਤ ਤੋਂ ਬੜਾ ਕੁਝ ਨਹੀਂ ਹੈ। ਉਨ੍ਹਾਂ ਨੇ ਕਿਹਾ, "ਦੇਸ਼ ਦੇ ਲਈ ਕੀਤਾ ਗਿਆ ਹਰ ਕੰਮ ਵੀਰਤਾ ਦਾ ਕਾਰਜ ਹੈ ਅਤੇ ਦੇਸ਼ ਦੇ ਲਈ ਜੀਣ ਵਾਲਾ ਹਰ ਬੱਚਾ ਅਤੇ ਯੁਵਾ ਵੀਰ ਬਾਲਕ (Veer Balak) ਹੈ।"

 

 ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਾਲ ਦਾ ਵੀਰ ਬਾਲ ਦਿਵਸ (Veer Bal Diwas) ਹੋਰ ਭੀ ਵਿਸ਼ੇਸ਼ ਹੈ, ਕਿਉਂਕਿ ਇਹ ਭਾਰਤੀ ਗਣਤੰਤਰ ਅਤੇ ਸਾਡੇ ਸੰਵਿਧਾਨ ਦੀ ਸਥਾਪਨਾ ਦਾ 75ਵਾਂ ਵਰ੍ਹਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤੀ ਸੰਵਿਧਾਨ ਦੇ ਇਸ 75ਵੇਂ ਵਰ੍ਹੇ ਵਿੱਚ ਦੇਸ਼ ਦਾ ਹਰੇਕ ਨਾਗਰਿਕ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਲਈ ਕੰਮ ਕਰਨ ਦੇ ਲਈ ਵੀਰ ਸਾਹਿਬਜ਼ਾਦਿਆਂ ਤੋਂ ਪ੍ਰੇਰਣਾ ਲੈ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਭੀ ਪ੍ਰਕਾਸ਼ ਪਾਇਆ ਕਿ ਭਾਰਤ ਦੇ ਮਜ਼ਬੂਤ ਲੋਕਤੰਤਰ ਨੂੰ ਇਸ ਬਾਤ ‘ਤੇ ਗਰਵ(ਮਾਣ) ਹੈ ਕਿ ਇਹ ਦਿਨ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਬਲੀਦਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡਾ ਲੋਕਤੰਤਰ ਸਾਨੂੰ ਸਮਾਜ ਦੇ ਅੰਤਿਮ ਵਿਅਕਤੀ ਦੇ ਉਥਾਨ ਦੀ ਤਰਫ਼ ਪ੍ਰੇਰਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ,  "ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਵਿੱਚ ਕੋਈ ਛੋਟਾ ਜਾਂ ਬੜਾ ਨਹੀਂ ਹੈ।" ਉਨ੍ਹਾਂ ਨੇ ਕਿਹਾ ਕਿ ਇਹ ਸਿਧਾਂਤ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਰੂਪ ਹੈ, ਜਿਨ੍ਹਾਂ ਨੇ ਸਭ ਦੇ ਕਲਿਆਣ ਦੀ ਵਕਾਲਤ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਹਿਬਜ਼ਾਦਿਆਂ ਦਾ ਜੀਵਨ ਸਾਨੂੰ ਰਾਸ਼ਟਰ ਦੀ ਅਖੰਡਤਾ ਅਤੇ ਆਦਰਸ਼ਾਂ ਨਾਲ ਸਮਝੌਤਾ ਨਾ ਕਰਨ ਦੀ ਸਿੱਖਿਆ ਦਿੰਦਾ ਹੈ ਅਤੇ ਇਸੇ ਤਰ੍ਹਾਂ, ਸੰਵਿਧਾਨ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਸਿਧਾਂਤ ਨੂੰ ਕਾਇਮ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲੋਕਤੰਤਰ ਦੀ ਵਿਸ਼ਾਲਤਾ ਗੁਰੂਆਂ ਦੀਆਂ ਸਿੱਖਿਆਵਾਂ,  ਸਾਹਿਬਜ਼ਾਦਿਆਂ ਦੇ ਬਲੀਦਾਨ ਅਤੇ ਰਾਸ਼ਟਰੀ ਏਕਤਾ ਦੇ ਮੰਤਰ ਦਾ ਪ੍ਰਤੀਕ ਹੈ।

 

 ਸ਼੍ਰੀ ਮੋਦੀ ਨੇ ਕਿਹਾ, "ਅਤੀਤ ਤੋਂ ਲੈ ਕੇ ਅੱਜ ਤੱਕ ਨੌਜਵਾਨਾਂ ਦੀ ਊਰਜਾ ਨੇ ਭਾਰਤ ਦੀ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।" ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੁਤੰਤਰਤਾ ਸੰਗ੍ਰਾਮ ਤੋਂ ਲੈ ਕੇ 21ਵੀਂ ਸਦੀ  ਦੇ ਅੰਦੋਲਨਾਂ ਤੱਕ,  ਭਾਰਤੀ ਨੌਜਵਾਨਾਂ ਨੇ ਹਰ ਕ੍ਰਾਂਤੀ ਵਿੱਚ ਯੋਗਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਯੁਵਾ ਸ਼ਕਤੀ ਦੇ ਕਾਰਨ ਹੀ ਦੁਨੀਆ ਭਾਰਤ ਦੀ ਤਰਫ਼ ਆਸ਼ਾ ਅਤੇ ਉਮੀਦਾਂ ਨਾਲ ਦੇਖਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਟਾਰਟ-ਅਪ ਤੋਂ ਲੈ ਕੇ ਵਿਗਿਆਨ, ਖੇਡਾਂ ਤੋਂ ਲੈ ਕੇ ਉੱਦਮਤਾ ਤੱਕ,  ਯੁਵਾ ਸ਼ਕਤੀ ਨਵੀਆਂ ਕ੍ਰਾਂਤੀਆਂ ਨੂੰ ਜਨਮ ਦੇ ਰਹੀ ਹੈ ਇਸ ਲਈ ਸਰਕਾਰ ਦੀਆਂ ਨੀਤੀਆਂ ਵਿੱਚ ਸਭ ਤੋਂ ਬੜਾ ਫੋਕਸ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਨੂੰ ਲੈ ਕੇ ਹੈ। ਉਨ੍ਹਾਂ ਨੇ ਕਿਹਾ ਕਿ ਸਭ ਨੀਤੀਆਂ,  ਚਾਹੇ ਸਟਾਰਟ-ਅਪ ਈਕੋਸਿਸਟਮ ਦੇ ਲਈ ਹੋਣ, ਪੁਲਾੜ ਅਰਥਵਿਵਸਥਾ ਦੇ ਭਵਿੱਖ ਦੇ ਲਈ ਹੋਣ, ਖੇਡਾਂ ਅਤੇ ਫਿਟਨਸ ਖੇਤਰ, ਫਿਨਟੈੱਕ ਅਤੇ ਮੈਨੂਫੈਕਚਰਿੰਗ ਉਦਯੋਗ, ਜਾਂ ਕੌਸ਼ਲ ਵਿਕਾਸ ਅਤੇ ਇੰਟਰਨਸ਼ਿਪ ਯੋਜਨਾਵਾਂ ਦੇ ਲਈ ਹੋਣ, ਸਭ ਯੁਵਾ ‘ਤੇ ਕੇਂਦ੍ਰਿਤ ਹਨ ਅਤੇ ਇਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦੇਸ਼ ਦੇ ਵਿਕਾਸ ਨਾਲ ਜੁੜੇ ਹਰ ਖੇਤਰ ਵਿੱਚ ਨੌਜਵਾਨਾਂ ਨੂੰ ਨਵੇਂ ਅਵਸਰ ਮਿਲ ਰਹੇ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਅਤੇ ‍ਆਤਮਵਿਸ਼ਵਾਸ ਨੂੰ ਸਰਕਾਰ ਦੀ ਤਰਫ਼ੋਂ ਸਮਰਥਨ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਨਵੀਆਂ ਜਰੂਰਤਾਂ, ਉਮੀਦਾਂ ਅਤੇ ਭਵਿੱਖ ਦੀਆਂ ਦਿਸ਼ਾਵਾਂ ਉੱਭਰ ਰਹੀਆਂ ਹਨ। ਉਨ੍ਹਾਂ ਨੇ ਪਰੰਪਰਾਗਤ ਸੌਫਟਵੇਅਰ ਤੋਂ ਏਆਈ (AI) ਦੀ ਤਰਫ਼  ਬਦਲਾਅ ਅਤੇ ਮਸ਼ੀਨ ਲਰਨਿੰਗ ਦੇ ਦੌਰ ਨੂੰ ਦੇਖਦੇ ਹੋਏ ਸਾਡੇ ਨੌਜਵਾਨਾਂ ਨੂੰ ਭਵਿੱਖ-ਮੁਖੀ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਦੇਸ਼ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਨਾਲ ਬਹੁਤ ਪਹਿਲੇ ਤੋਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ, ਜਿਸ ਨੇ ਸਿੱਖਿਆ ਨੂੰ ਆਧੁਨਿਕ ਬਣਾਇਆ ਅਤੇ ਸਿੱਖਣ ਦੇ ਲਈ ਖੁੱਲ੍ਹੇ ਅਵਸਰ ਪ੍ਰਦਾਨ ਕੀਤੇ।  ਉਨ੍ਹਾਂ ਨੇ ਦੱਸਿਆ ਕਿ ਯੁਵਾ ਬੱਚਿਆਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ 10,000 ਤੋਂ ਅਧਿਕ ਅਟਲ ਟਿੰਕਰਿੰਗ ਲੈਬਸ ਸਥਾਪਿਤ ਕੀਤੀਆਂ ਗਈਆਂ ਹਨ।  ਸ਼੍ਰੀ ਮੋਦੀ ਨੇ ਕਿਹਾ ਕਿ ‘ਮੇਰਾ ਯੁਵਾ ਭਾਰਤ’ ਅਭਿਯਾਨ ('Mera Yuva Bharat' campaign) ਦਾ ਉਦੇਸ਼ ਸਿੱਖਿਆ  ਦੇ ਨਾਲ-ਨਾਲ ਵਿਵਹਾਰਿਕ ਅਵਸਰ ਪ੍ਰਦਾਨ ਕਰਨਾ, ਨੌਜਵਾਨਾਂ ਵਿੱਚ ਸਮਾਜ  ਦੇ ਪ੍ਰਤੀ ਕਰਤੱਵ ਦੀ ਭਾਵਨਾ ਨੂੰ ਵਧਾਉਣਾ ਹੈ।

 

 ਫਿਟ ਰਹਿਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ,  ਉਨ੍ਹਾਂ ਨੇ ਕਿਹਾ ਕਿ ਇੱਕ ਸੁਅਸਥ(ਤੰਦਰੁਸਤ) ਯੁਵਾ ਇੱਕ ਸਮਰੱਥ ਰਾਸ਼ਟਰ ਦੀ ਅਗਵਾਈ ਕਰੇਗਾ,  ਸ਼੍ਰੀ ਮੋਦੀ ਨੇ ਕਿਹਾ ਕਿ ‘ਫਿਟ ਇੰਡੀਆ’ ਅਤੇ ‘ਖੇਲੋ ਇੰਡੀਆ’ ਪਹਿਲਾਂ ('Fit India' and 'Khelo India' movements) ਦਾ ਉਦੇਸ਼ ਯੁਵਾ ਪੀੜ੍ਹੀ ਦੇ ਦਰਮਿਆਨ ਫਿਟਨਸ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ 'ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਯਾਨ' ('Suposhit Gram Panchayat Abhiyan') ਸ਼ੁਰੂ ਕਰਨ ਦਾ ਐਲਾਨ ਕੀਤਾ ਜੋ ਕੁਪੋਸ਼ਣ ਨੂੰ ਖ਼ਤਮ  ਕਰਨ ਅਤੇ ਵਿਕਸਿਤ ਭਾਰਤ ਦਾ ਅਧਾਰ ਬਣਾਉਣ ਦੇ ਲਈ ਗ੍ਰਾਮ ਪੰਚਾਇਤਾਂ ਦੇ  ਦਰਮਿਆਨ ਸੁਅਸਥ (ਤੰਦਰੁਸਤ)  ਮੁਕਾਬਲੇ ਨੂੰ ਹੁਲਾਰਾ ਦੇਵੇਗਾ।

 ਪ੍ਰਧਾਨ ਮੰਤਰੀ ਨੇ ਕਿਹਾ, “ਵੀਰ ਬਾਲ ਦਿਵਸ (Veer Bal Diwas) ਸਾਨੂੰ ਪ੍ਰੇਰਣਾ ਨਾਲ ਭਰ ਦਿੰਦਾ ਹੈ ਅਤੇ ਸਾਨੂੰ ਨਵੇਂ ਸੰਕਲਪਾਂ ਦੇ  ਲਈ ਪ੍ਰੇਰਿਤ ਕਰਦਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹੁਣ ਸਾਡਾ ਮਿਆਰ ਬਿਹਤਰੀਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ-ਆਪਣੇ ਖੇਤਰਾਂ ਨੂੰ ਬਿਹਤਰੀਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਅਗਰ ਅਸੀਂ ਇਨਫ੍ਰਾਸਟ੍ਰਕਚਰ ‘ਤੇ ਕੰਮ ਕਰਦੇ ਹਾਂ, ਤਾਂ ਸਾਡੀਆਂ ਸੜਕਾਂ,  ਰੇਲ ਨੈੱਟਵਰਕ ਅਤੇ ਹਵਾਈ ਅੱਡੇ ਦਾ ਇਨਫ੍ਰਾਸਟ੍ਰਕਚਰ ਦੁਨੀਆ ਵਿੱਚ ਸਭ ਤੋਂ ਅੱਛਾ ਹੋਣਾ ਚਾਹੀਦਾ ਹੈ।ਅਗਰ ਅਸੀਂ ਮੈਨੂਫੈਕਚਰਿੰਗ ‘ਤੇ ਕੰਮ ਕਰਦੇ ਹਾਂ , ਤਾਂ ਸਾਡੇ ਸੈਮੀਕੰਡਕਟਰਸ,  ਇਲੈਕਟ੍ਰੌਨਿਕਸ ਅਤੇ ਆਟੋ ਵਾਹਨ ਆਲਮੀ ਪੱਧਰ ‘ਤੇ ਬਿਹਤਰੀਨ ਹੋਣੇ ਚਾਹੀਦੇ ਹਨ। ਅਗਰ ਅਸੀਂ ਟੂਰਿਜ਼ਮ ਵਿੱਚ ਕੰਮ ਕਰਦੇ ਹਾਂ, ਤਾਂ ਸਾਡੀਆਂ ਮੰਜ਼ਿਲਾਂ,  ਯਾਤਰਾ ਸੁਵਿਧਾਵਾਂ ਅਤੇ ਪਰਾਹੁਣਚਾਰੀ ਬਿਹਤਰੀਨ ਹੋਣੇ ਚਾਹੀਦੇ ਹਨ। ਅਗਰ ਅਸੀਂ ਪੁਲਾੜ ਖੇਤਰ ਵਿੱਚ ਕੰਮ ਕਰਦੇ ਹਾਂ, ਤਾਂ ਸਾਡੇ ਉਪਗ੍ਰਹਿ,  ਨੈਵੀਗੇਸ਼ਨ ਟੈਕਨੋਲੋਜੀ ਅਤੇ ਖਗੋਲ ਵਿਗਿਆਨ ਖੋਜ ਬਿਹਤਰੀਨ ਹੋਣੇ ਚਾਹੀਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸੇ ਉੱਚ ਲਕਸ਼ ਨਿਰਧਾਰਿਤ ਕਰਨ ਦੀ ਪ੍ਰੇਰਣਾ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਮਿਲਦੀ ਹੈ।  ਉਨ੍ਹਾਂ ਨੇ ਕਿਹਾ ਕਿ ਬੜੇ ਲਕਸ਼ ਹੁਣ ਸਾਡੇ ਸੰਕਲਪ ਹਨ ਅਤੇ ਦੇਸ਼ ਨੂੰ ਆਪਣੇ ਨੌਜਵਾਨਾਂ ਦੀਆਂ ਸਮਰੱਥਾਵਾਂ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਯੁਵਾ, ਜੋ ਦੁਨੀਆ ਦੀਆਂ ਸਭ ਤੋਂ ਬੜੀਆਂ ਕੰਪਨੀਆਂ ਦੀ ਅਗਵਾਈ ਕਰ ਸਕਦੇ ਹਨ,  ਆਧੁਨਿਕ ਦੁਨੀਆ ਦਾ ਮਾਰਗਦਰਸ਼ਨ ਕਰਨ ਦੇ ਲਈ ਇਨੋਵੇਸ਼ਨ ਕਰ ਸਕਦੇ ਹਨ ਅਤੇ ਹਰ ਪ੍ਰਮੁੱਖ ਦੇਸ਼ ਅਤੇ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕਰ ਸਕਦੇ ਹਨ, ਨਵੇਂ ਅਵਸਰ ਮਿਲਣ ‘ਤੇ ਆਪਣੇ ਦੇਸ਼ ਦੇ ਲਈ ਕੁਝ ਭੀ ਹਾਸਲ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਵਿਕਸਿਤ ਭਾਰਤ ਦਾ ਲਕਸ਼ ਸੁਨਿਸ਼ਚਿਤ ਹੈ ਅਤੇ ਆਤਮਨਿਰਭਰ ਭਾਰਤ (Atmanirbhar Bharat) ਦੀ ਸਫ਼ਲਤਾ ਨਿਸ਼ਚਿਤ ਹੈ।

 

 ਸ਼੍ਰੀ ਮੋਦੀ ਨੇ ਕਿਹਾ ਕਿ ਹਰ ਯੁਗ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਦਾ ਭਾਗ ਬਦਲਣ ਦਾ ਅਵਸਰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਭਾਰਤੀ ਨੌਜਵਾਨਾਂ ਨੇ ਵਿਦੇਸ਼ੀ ਸੱਤਾ ਦੇ ਅਹੰਕਾਰ ਨੂੰ ਤੋੜ ਕੇ ਆਪਣੇ ਲਕਸ਼ ਹਾਸਲ ਕੀਤੇ, ਜਦਕਿ ਅੱਜ ਨੌਜਵਾਨਾਂ ਦੇ ਸਾਹਮਣੇ ਵਿਕਸਿਤ ਭਾਰਤ ਦਾ ਲਕਸ਼ ਹੈ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਹਾਕੇ ਵਿੱਚ ਸਾਨੂੰ ਅਗਲੇ 25 ਵਰ੍ਹਿਆਂ ਵਿੱਚ ਤੀਬਰ ਵਿਕਾਸ ਦੀ ਨੀਂਹ ਰੱਖਣੀ ਚਾਹੀਦੀ ਹੈ।ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਮੇਂ ਦਾ ਅਧਿਕਤਮ ਲਾਭ ਉਠਾਉਣ, ਹਰ ਖੇਤਰ ਵਿੱਚ ਅੱਗੇ ਵਧਣ ਅਤੇ ਦੇਸ਼ ਨੂੰ ਅੱਗੇ ਵਧਾਉਣ ਦਾ ਆਗ੍ਰਹ ਕੀਤਾ। ਜਿਨ੍ਹਾਂ ਦੇ ਪਰਿਵਾਰ ਕਦੇ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਨਹੀਂ ਰਹੇ ਐਸੇ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੇ ਆਪਣੇ ਵਿਜ਼ਨ ਬਾਰੇ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਹਿਲ ਅਗਲੇ 25 ਵਰ੍ਹਿਆਂ ਦੇ ਲਈ ਮਹੱਤਵਪੂਰਨ ਹੈ ਅਤੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਨਵੀਂ ਪੀੜ੍ਹੀ ਲਿਆਉਣ ਦੇ ਇਸ ਅਭਿਯਾਨ ਦਾ ਹਿੱਸਾ ਬਣਨ ਲਈ ਪ੍ਰੋਤਸਾਹਿਤ ਕੀਤਾ।  ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਸੁਆਮੀ ਵਿਵੇਕਾਨੰਦ ਦੀ ਜਯੰਤੀ ‘ਤੇ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ('Viksit Bharat Young Leaders Dialogue') ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ  ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਲੱਖਾਂ ਯੁਵਾ ਇਸ ਵਿੱਚ ਹਿੱਸਾ ਲੈਣਗੇ ਅਤੇ ਵਿਕਸਿਤ ਭਾਰਤ  ਦੇ ਵਿਜ਼ਨ ਅਤੇ ਰੋਡਮੈਪ ‘ਤੇ ਚਰਚਾ ਕਰਨਗੇ।

 ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਉਣ ਵਾਲਾ ਦਹਾਕਾ,  ਖਾਸ ਤੌਰ ‘ਤੇ ਅਗਲੇ ਪੰਜ ਸਾਲ ਅੰਮ੍ਰਿਤ ਕਾਲ ਦੇ 25 ਸਾਲ (Amrit Kaal's 25 years)  ਦੇ ਸੰਕਲਪਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹੋਣਗੇ।  ਉਨ੍ਹਾਂ ਨੇ ਦੇਸ਼ ਦੀ ਸੰਪੂਰਨ ਯੁਵਾ ਸ਼ਕਤੀ ਦਾ ਦੋਹਨ ਕਰਨ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ।  ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨੌਜਵਾਨਾਂ ਦਾ ਸਮਰਥਨ,  ਸਹਿਯੋਗ ਅਤੇ ਊਰਜਾ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ। ਉਨ੍ਹਾਂ ਨੇ ਗੁਰੂਆਂ, ਵੀਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ  ਨੂੰ ਸ਼ਰਧਾਂਜਲੀ ਅਰਪਿਤ ਕਰਕੇ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

 

 ਸਮਾਗਮ ਵਿੱਚ ਹੋਰ ਪਤਵੰਤਿਆਂ ਦੇ ਨਾਲ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ  ਸ਼੍ਰੀਮਤੀ ਅੰਨਪੂਰਣਾ ਦੇਵੀ ਭੀ ਮੌਜੂਦ ਸਨ।

 ਪਿਛੋਕੜ

ਵੀਰ ਬਾਲ ਦਿਵਸ (Veer Baal Diwas) ਭਾਰਤ  ਦੇ ਭਵਿੱਖ ਦੀ ਨੀਂਹ ਦੇ ਰੂਪ ਵਿੱਚ ਬੱਚਿਆਂ ਦਾ ਸਨਮਾਨ ਕਰਨ ਵਾਲਾ ਇੱਕ ਰਾਸ਼ਟਰਵਿਆਪੀ ਉਤਸਵ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ‘ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਯਾਨ’(‘Suposhit Gram Panchayat Abhiyan’) ਲਾਂਚ ਕੀਤਾ। ਪ੍ਰੋਗਰਾਮ ਦਾ ਉਦੇਸ਼ ਪੋਸ਼ਣ ਸਬੰਧੀ ਸੇਵਾਵਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਕੇ ਅਤੇ ਸਰਗਰਮ ਸਮੁਦਾਇਕ ਭਾਗੀਦਾਰੀ ਸੁਨਿਸ਼ਚਿਤ ਕਰਕੇ ਪੋਸ਼ਣ ਪਰਿਣਾਮਾਂ ਅਤੇ ਕਲਿਆਣ (nutritional outcomes and well-being) ਵਿੱਚ ਸੁਧਾਰ ਕਰਨਾ ਹੈ।

 

 ਨੌਜਵਾਨਾਂ ਨੂੰ ਜੋੜਨ, ਇਸ ਦਿਵਸ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਅਤੇ ਰਾਸ਼ਟਰ ਦੇ ਪ੍ਰਤੀ ਸਾਹਸ ਅਤੇ ਸਮਰਪਣ ਦੀ ਸੰਸਕ੍ਰਿਤੀ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰ ਭਰ ਵਿੱਚ ਵਿਭਿੰਨ ਪਹਿਲਾਂ ਭੀ ਕੀਤੀਆਂ ਜਾਣਗੀਆਂ। ਮਾਈ ਗੌਵ ਅਤੇ ਮਾਈ ਭਾਰਤ ਪੋਰਟਲਸ (MyGov and MyBharat Portals) ਦੇ ਜ਼ਰੀਏ ਇੰਟਰੈਕਟਿਵ ਕੁਇਜ਼ ਸਹਿਤ ਔਨਲਾਇਨ ਮੁਕਾਬਲਿਆਂ ਦੀ ਇੱਕ ਸੀਰੀਜ਼ ਆਯੋਜਿਤ ਕੀਤੀ ਜਾਵੇਗੀ। ਸਕੂਲਾਂ, ਬਾਲ ਦੇਖਭਾਲ਼ ਸੰਸਥਾਵਾਂ(Child Care Institutions) ਅਤੇ ਆਂਗਣਵਾੜੀ ਕੇਂਦਰਾਂ ਵਿੱਚ ਕਹਾਣੀ ਸੁਣਾਉਣਾ,  ਰਚਨਾਤਮਕ ਲੇਖਨ,  ਪੋਸਟਰ ਬਣਾਉਣ ਜਿਹੀਆਂ ਰੋਚਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।

 ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ-PMRBP) ਦੇ ਵਿਜੇਤਾ ਭੀ ਮੌਜੂਦ ਸਨ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'They will not be spared': PM Modi vows action against those behind Pahalgam terror attack

Media Coverage

'They will not be spared': PM Modi vows action against those behind Pahalgam terror attack
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਅਪ੍ਰੈਲ 2025
April 23, 2025

Empowering Bharat: PM Modi's Policies Drive Inclusion and Prosperity