ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ ਸਮਿਟ ਦੇ ਦੌਰਾਨ ਓਰੀਐਂਟਲ ਰਿਪਬਲਿਕ ਆਵ੍ ਉਰੂਗਵੇ (Oriental Republic of Uruguay) ਦੇ ਰਾਸ਼ਟਰਪਤੀ, ਮਹਾਮਹਿਮ ਯਾਮਾਂਡੂ ਓਰਸੀ (H.E. Yamandu Orsi) ਨਾਲ ਮੁਲਾਕਾਤ ਕੀਤੀ।

ਦੋਨਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਡਿਜੀਟਲ ਸਹਿਯੋਗ, ਆਈਸੀਟੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਯੂਪੀਆਈ, ਰੱਖਿਆ, ਰੇਲਵੇ, ਸਿਹਤ ਅਤੇ ਫਾਰਮਾਸਿਊਟੀਕਲ, ਖੇਤੀਬਾੜੀ, ਊਰਜਾ, ਸੱਭਿਆਚਾਰ ਦੇ ਖੇਤਰਾਂ ਅਤੇ ਜਨਤਾ ਦੇ ਦਰਮਿਆਨ ਆਪਸੀ ਸਬੰਧਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਮਜ਼ਬੂਤ ਪ੍ਰਦਾਨ ਕਰਨਾ ਚਰਚਾ ਦਾ ਪ੍ਰਮੁੱਖ ਵਿਸ਼ਾ ਰਿਹਾ। ਦੋਨਾਂ ਧਿਰਾਂ ਨੇ ਭਾਰਤ-ਮਰਕੋਸੁਰ ਤਰਜੀਹੀ ਵਪਾਰ ਸਮਝੌਤੇ (India-MERCOSUR Preferential Trade Agreement) ਦੇ ਵਿਸਤਾਰ ਵਿੱਚ ਰੁਚੀ ਵਿਅਕਤ ਕੀਤੀ, ਜਿਸ ਦਾ ਉਦੇਸ਼ ਵਿਆਪਕ ਆਰਥਿਕ ਸਮਰੱਥਾਵਾਂ ਅਤੇ ਵਪਾਰ ਪੂਰਕਤਾਵਾਂ ਦੀ ਸੰਭਾਵਨਾਵਾਂ ਨੂੰ ਪ੍ਰਗਟ ਕਰਨਾ ਹੈ।

 

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਪਹਿਲਗਾਮ ਵਿੱਚ ਹੋਏ ਕਾਇਰਾਨਾ ਆਤੰਕਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਲਈ ਰਾਸ਼ਟਰਪਤੀ ਓਰਸੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਸਾਰੇ ਪ੍ਰਕਾਰ ਦੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਨਾਲ ਉਰੂਗਵੇ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ।

ਬੈਠਕ ਵਿੱਚ ਦੋਨਾਂ ਦੇਸ਼ਾਂ ਦੁਆਰਾ ਪ੍ਰਗਤੀਸ਼ੀਲ ਦੁਵੱਲੀ ਸਾਂਝੇਦਾਰੀ ਵਿਕਸਿਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਗਈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Khichdi To Moringa Paratha: 7 Traditional Foods PM Modi Loves

Media Coverage

Khichdi To Moringa Paratha: 7 Traditional Foods PM Modi Loves
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਅਗਸਤ 2026
August 26, 2026

Accountability Meets Ambition: Record Low NPAs, Record Defence Output, Record Digital Adoption Under the Leadership of PM Modi