ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੈਲਬਰਨ ਵਿੱਚ ਆਸਟ੍ਰੇਲੀਆ ਦੀ ਗਵਰਨਰ ਜਨਰਲ ਸੁਸ਼੍ਰੀ ਸੈਮ ਮੋਸਟਿਨ ਏਸੀ ਨਾਲ ਮੁਲਾਕਾਤ ਕੀਤੀ।
ਦੋਵਾਂ ਨੇਤਾਵਾਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਵਧਦੀ ਮਜ਼ਬੂਤੀ ਅਤੇ ਵਿਭਿੰਨਤਾ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਧਦੀ ਆਰਥਿਕ ਸਾਂਝੇਦਾਰੀ ਦਾ ਸਵਾਗਤ ਕਰਦੇ ਹੋਏ ਭਰੋਸਾ ਪ੍ਰਗਟ ਕੀਤਾ ਕਿ ਵਪਾਰ, ਨਿਵੇਸ਼, ਸਿੱਖਿਆ ਅਤੇ ਇਨੋਵੇਸ਼ਨ ਸਬੰਧਾਂ ਦੇ ਵਿਸਤਾਰ ਨਾਲ ਨਵੇਂ ਮੌਕੇ ਪੈਦਾ ਹੋਣਗੇ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਠੋਸ ਲਾਭ ਮਿਲੇਗਾ। ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਖੇਡ ਸਬੰਧਾਂ 'ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਭਾਰਤ ਵੱਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2030 ਅਤੇ ਆਸਟ੍ਰੇਲੀਆ ਵਿੱਚ ਆਯੋਜਿਤ ਹੋਣ ਵਾਲੀ ਓਲੰਪਿਕ 2032 ਤੋਂ ਪਹਿਲਾਂ ਨੇੜਲੇ ਸਹਿਯੋਗ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਜੀਵੰਤ ਸੰਪਰਕ ਸਾਡੇ ਸਬੰਧਾਂ ਦੀ ਮਜ਼ਬੂਤੀ ਦਾ ਸਰੋਤ ਬਣਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਅੱਗੇ ਵਧਾਉਣ ਲਈ ਗਵਰਨਰ ਜਨਰਲ ਸੁਸ਼੍ਰੀ ਮੋਸਟਿਨ ਦੇ ਦ੍ਰਿੜ੍ਹ ਸਮਰਥਨ ਦੀ ਸ਼ਲਾਘਾ ਕੀਤੀ।
It was a delight to meet the Governor-General of Australia, Hon. Sam Mostyn, in Melbourne. We discussed the strong and enduring bonds between India and Australia, anchored in our shared values, vibrant people-to-people ties and expanding cooperation across diverse sectors. pic.twitter.com/gEPz3noqrB
— Narendra Modi (@narendramodi) July 9, 2026


