ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰਜਨਟੀਨਾ ਦੇ ਰਾਸ਼ਟਰਪਤੀ ਮਹਾਮਹਿਮ ਹਾਵਿਯਰ ਮੀਲੇਈ (President of Argentina, H.E. Javier Milei) ਨਾਲ ਮੁਲਾਕਾਤ ਕੀਤੀ। ਕਾਸਾ ਰੋਸਾਡਾ ਪਹੁੰਚਣ ‘ਤੇ ਰਾਸ਼ਟਰਪਤੀ ਮੀਲੇਈ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਕੱਲ੍ਹ ਬਿਊਨਸ ਆਇਰਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ ਗਿਆ। ਇਹ ਯਾਤਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ 57 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਅਰਜਨਟੀਨਾ ਦੀ ਪਹਿਲੀ ਦੁਵੱਲੀ ਯਾਤਰਾ ਹੈ। ਇਹ ਭਾਰਤ-ਅਰਜਨਟੀਨਾ ਸਬੰਧਾਂ ਦੇ ਲਈ ਮਹੱਤਵਪੂਰਨ ਵਰ੍ਹਾ (seminal year) ਹੈ ਕਿਉਂਕਿ ਦੋਨੋਂ ਦੇਸ਼ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਅਤੇ ਆਪਣੇ ਵਫ਼ਦ ਦੀ ਸ਼ਾਨਦਾਰ ਪ੍ਰਾਹੁਣਾਚਾਰੀ ਦੇ ਲਈ ਰਾਸ਼ਟਰਪਤੀ ਮੀਲੇਈ ਦਾ ਧੰਨਵਾਦ ਕੀਤਾ।

ਦੋਹਾਂ ਨੇਤਾਵਾਂ ਨੇ ਸੀਮਿਤ ਅਤੇ ਵਫ਼ਦ ਪੱਧਰ ਦੇ ਪ੍ਰਾਰੂਪਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਆਪਕ ਚਰਚਾ ਕੀਤੀ ਅਤੇ ਦੁਵੱਲੇ ਸਬੰਧਾਂ ਦੇ ਸੰਪੂਰਨ ਪਹਿਲੂਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮਹੱਤਵਪੂਰਨ ਖਣਿਜਾਂ, ਤੇਲ ਅਤੇ ਗੈਸ, ਰੱਖਿਆ, ਪਰਮਾਣੂ ਊਰਜਾ, ਖੇਤੀਬਾੜੀ, ਵਿਗਿਆਨ ਅਤੇ ਟੈਕਨੋਲੋਜੀ, ਖੇਤੀਬਾੜੀ ਵਿੱਚ ਡ੍ਰੋਨ ਦੇ ਉਪਯੋਗ, ਮੱਛੀ ਪਾਲਣ ਅਤੇ ਬਿਜਲੀ ਟ੍ਰਾਂਸਮਿਸ਼ਨ ਲਾਇਨਾਂ ਦੀ ਨਿਗਰਾਨੀ, ਆਈਸੀਟੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਯੂਪੀਆਈ (ICT, Digital Public Infrastructure, UPI,), ਪੁਲਾੜ, ਰੇਲਵੇ, ਫਾਰਮਾ, ਖੇਡਾਂ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਨੇਤਾਵਾਂ ਨੇ ਵਰਤਮਾਨ ਆਰਥਿਕ ਸਹਿਯੋਗ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਵੱਲਾ ਵਪਾਰ ਸਥਿਰ ਗਤੀ ਨਾਲ ਅੱਗੇ ਵਧ ਰਿਹਾ ਹੈ, ਲੇਕਿਨ ਦੋਹਾਂ ਧਿਰਾਂ ਨੂੰ ਕਮਰਸ਼ੀਅਲ ਸਹਿਯੋਗ ਦੀ ਪੂਰੀ ਸਮਰੱਥਾ ਦਾ ਦੋਹਨ ਕਰਨ ਦੇ ਲਈ ਵਪਾਰ ਖੇਤਰ ਵਿੱਚ ਵਿਵਿਧਤਾ ਲਿਆਉਣ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ-ਮੁਰਕੋਸੁਰ ਤਰਜੀਹੀ ਵਪਾਰ ਸਮਝੌਤੇ (India-MERCOSUR Preferential Trade Agreement) ਦੇ ਵਿਸਤਾਰ ‘ਤੇ ਭੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਪਹਿਲਗਾਮ ਵਿੱਚ ਹੋਏ ਕਾਇਰਾਨਾ ਆਤੰਕਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਲਈ ਰਾਸ਼ਟਰਪਤੀ ਮੀਲੇਈ ਦਾ ਧੰਨਵਾਦ ਕੀਤਾ ਅਤੇ ਆਤੰਕਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਪ੍ਰਤੀ ਅਰਜਨਟੀਨਾ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ। ਦੋਹਾਂ ਨੇਤਾਵਾਂ ਨੇ ਇਸ ਬਾਤ ‘ਤੇ ਸਹਿਮਤੀ ਵਿਅਕਤ ਕੀਤੀ ਕਿ ਆਤੰਕਵਾਦ ਮਾਨਵਤਾ ਦੇ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਨੇ ਇਸ ਖ਼ਤਰੇ ਦੇ ਖ਼ਿਲਾਫ਼ ਆਲਮੀ ਲੜਾਈ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਦੋਹਾਂ ਨੇਤਾਵਾਂ ਨੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਅਧਿਕ ਤੋਂ ਅਧਿਕ ਆਵਾਜ਼ ਦੇਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਆਪਣੀ ਯਾਤਰਾ ਦੇ ਸਮਾਪਨ ਤੋਂ ਪਹਿਲੇ ਬਿਊਨਸ ਆਇਰਸ ਵਿੱਚ ਮਹਾਤਮਾ ਗਾਂਧੀ ਅਤੇ ਰਬਿੰਦਰਨਾਥ ਟੈਗੋਰ (Mahatma Gandhi and Rabindranath Tagore) ਦੀਆਂ ਪ੍ਰਤਿਮਾਵਾਂ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।
ਰਾਸ਼ਟਰਪਤੀ ਮੀਲੇਈ ਨੇ ਅਰਜਨਟੀਨਾ ਦੀ ਇਤਿਹਾਸਿਕ ਯਾਤਰਾ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੀਲੇਈ ਨੂੰ ਪਰਸਪਰ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਦਾ ਸੱਦਾ ਦਿੱਤਾ।
Excellent meeting with President Javier Milei of Argentina. We are marking 75 years of India-Argentina diplomatic relations and 5 years since we elevated our relationship to a Strategic Partnership. We have covered significant ground in our bilateral relations, but we agree that… pic.twitter.com/3fG6ojU4ZD
— Narendra Modi (@narendramodi) July 5, 2025
President Milei and I discussed ways to diversify trade ties, cooperation in agriculture, defence, security, energy and more. There is immense scope in areas like pharmaceuticals and sports as well.@JMilei pic.twitter.com/8jFADZmbcb
— Narendra Modi (@narendramodi) July 5, 2025
Excelente reunión con el Presidente Javier Milei de Argentina. Se cumplen 75 años de relaciones diplomáticas entre la India y Argentina y 5 años desde que elevamos nuestra relación a Asociación Estratégica. Hemos avanzado considerablemente en nuestras relaciones bilaterales, pero… pic.twitter.com/KA76k0lUra
— Narendra Modi (@narendramodi) July 5, 2025
El Presidente Milei y yo conversamos acerca de cómo diversificar los lazos comerciales, la cooperación en agricultura, defensa, seguridad, energía y más. Existe un inmenso campo de acción en áreas como la farmacéutica y el deporte.@JMilei pic.twitter.com/lYoocFIYn7
— Narendra Modi (@narendramodi) July 5, 2025


