140 ਕਰੋੜ ਭਾਰਤੀ ਇੱਕ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਵਿੱਚ ਇਕਜੁੱਟ ਹਨ: ਪ੍ਰਧਾਨ ਮੰਤਰੀ
ਸਾਡੇ ਦੇਸ਼ ਦੀ ਪ੍ਰਗਤੀ ਦੇ ਲਈ ਸਾਨੂੰ ਜੋ ਕੁਝ ਭੀ ਚਾਹੀਦਾ ਹੈ, ਉਹ ਇੱਥੇ ਹੀ, ਭਾਰਤ ਵਿੱਚ ਹੀ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਪਿਛਲੇ 11 ਵਰ੍ਹਿਆਂ ਵਿੱਚ ਕਬਾਇਲੀ ਸਮਾਜ ਦੇ ਵਿਕਾਸ ਦੇ ਲਈ ਅਭੂਤਪੂਰਵ ਪ੍ਰਯਾਸ ਕੀਤੇ ਗਏ ਹਨ: ਪ੍ਰਧਾਨ ਮੰਤਰੀ
ਅਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਮਿਲਿਟਰੀ ਕਾਰਵਾਈ ਨਹੀਂ ਹੈ, ਇਹ ਸਾਡੇ ਭਾਰਤੀਆਂ ਦੀਆਂ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦੀ ਅਭਿਵਿਅਕਤੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 26 ਮਈ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ 2014 ਵਿੱਚ ਇਸੇ ਦਿਨ ਉਨ੍ਹਾਂ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਮਰਥਨ ਅਤੇ ਅਸ਼ੀਰਵਾਦ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਸੌਂਪੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਵਿਸ਼ਵਾਸ ਅਤੇ ਪ੍ਰੋਤਸਾਹਨ ਨੇ ਦਿਨ-ਰਾਤ ਰਾਸ਼ਟਰ ਦੀ ਸੇਵਾ ਕਰਨ ਦੇ ਲਈ ਉਨ੍ਹਾਂ ਦੇ ਸਮਰਪਣ ਨੂੰ ਹੁਲਾਰਾ ਦਿੱਤਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਅਜਿਹੇ ਅਭੂਤਪੂਰਵ ਅਤੇ ਅਕਲਪਨੀ ਨਿਰਣੇ ਲਏ ਹਨ, ਜੋ ਦਹਾਕਿਆਂ ਪੁਰਾਣੀਆਂ ਰੁਕਾਵਟਾਂ ਤੋਂ ਮੁਕਤ ਹੋਏ ਹਨ ਅਤੇ ਹਰ ਖੇਤਰ ਵਿੱਚ ਅੱਗੇ ਵਧੇ ਹਨ। ਉਨ੍ਹਾਂ ਨੇ ਕਿਹਾ,“ ਅੱਜ ਰਾਸ਼ਟਰ ਨਿਰਾਸ਼ਾ ਅਤੇ ਅੰਧਕਾਰ ਦੇ ਯੁਗ ਤੋਂ ਨਿਕਲ ਕੇ ਆਤਮਵਿਸ਼ਵਾਸ ਅਤੇ ਆਸ਼ਾਵਾਦ ਦੇ ਨਵੇਂ ਯੁਗ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ।”

 

ਸ਼੍ਰੀ ਮੋਦੀ ਨੇ ਕਿਹਾ, “140 ਕਰੋੜ ਭਾਰਤੀ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਇਕਜੁੱਟ ਹਨ”। ਉਨ੍ਹਾਂ ਨੇ ਭਾਰਤ ਵਿੱਚ ਜ਼ਰੂਰੀ ਵਸਤੂਆਂ ਦੀ ਮੈਨੂਫੈਕਚਰਿੰਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਤਮਨਿਰਭਰਤਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਰਿਹਾ ਕਿ ਭਾਰਤ ਗਲੋਬਲ ਮੈਨੂਫੈਕਚਰਿੰਗ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਉਤਪਾਦਨ ਅਤੇ ਨਿਰਯਾਤ ਦੋਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਹੁਣ ਸਮਾਰਟਫੋਨ, ਆਟੋ-ਮੋਬਾਈਲ, ਖਿਡੌਣੇ, ਰੱਖਿਆ ਉਪਕਰਣ ਅਤੇ ਦਵਾਈਆਂ ਸਹਿਤ ਕਈ ਤਰ੍ਹਾਂ ਦੇ ਉਤਪਾਦਾਂ ਦਾ ਨਿਰਯਾਤ ਕਰ ਰਿਹਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਰਤ ਨਾ ਕੇਵਲ ਰੇਲ ਅਤੇ ਮੈਟਰੋ ਟੈਕਨੋਲੋਜੀ ਦਾ ਨਿਰਮਾਣ ਕਰ ਰਿਹਾ ਹੈ, ਬਲਕਿ ਇਸ ਦਾ ਆਲਮੀ ਪੱਧਰ ‘ਤੇ ਨਿਰਯਾਤ ਭੀ ਕਰ ਰਿਹਾ ਹੈ। ਇਸ ਪ੍ਰਗਤੀ ਦੀ ਇੱਕ ਪ੍ਰਮੁੱਖ ਉਦਾਹਰਣ ਦਾਹੋਦ, ਜਿੱਥੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ੁਭ-ਅਰੰਭ ਕੀਤਾ ਗਿਆ, ਨੂੰ ਦੱਸਦੇ ਹੋਏ ਸ਼੍ਰੀ ਮੋਦੀ ਨੇ ਦਾਹੋਦ ਇਲੈਕਟ੍ਰਿਕ ਲੋਕੋਮੋਟਿਵ ਫੈਕਟਰੀ (Dahod Electric Locomotive Factory) ਨੂੰ ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਰੇਖਾਂਕਿਤ ਕੀਤਾ। ਉਨ੍ਹਾਂ ਨੇ ਤਿੰਨ ਵਰ੍ਹੇ ਪਹਿਲੇ ਇਸ ਦੀ ਅਧਾਰਸ਼ਿਲਾ  ਰੱਖਣ ਨੂੰ ਯਾਦ ਕੀਤਾ ਅਤੇ ਮਾਣ ਨਾਲ ਕਿਹਾ ਕਿ ਹੁਣ ਪਹਿਲਾ ਇਲੈਕਟ੍ਰਿਕ ਲੋਕੋਮੋਟਿਵ ਸਫ਼ਲਤਾਪੂਰਨ ਮੈਨੂਫੈਕਚਰ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕੋਮੋਟਿਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਗੁਜਰਾਤ ਅਤੇ ਪੂਰੇ ਦੇਸ਼ ਦੇ ਲਈ ਗੌਰਵ ਦਾ ਖਿਣ ਸੀ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਐਲਾਨ ਕੀਤਾ ਕਿ ਗੁਜਰਾਤ ਨੇ ਆਪਣੇ ਰੇਲਵੇ ਨੈੱਟਵਰਕ ਦਾ 100 % ਇਲੈਕਟ੍ਰੀਫਿਕੇਸ਼ਨ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਇਸ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਅਤੇ ਇਸ ਲਈ ਗੁਜਰਾਤ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਦਾਹੋਦ ਦੇ ਨਾਲ ਆਪਣੇ ਲੰਬੇ ਸਮੇਂ ਤੋਂ ਚਲੇ ਰਹੇ ਸਬੰਧਾਂ (long-standing connection) ਅਤੇ ਇਸ ਖੇਤਰ ਨਾਲ ਜੁੜੀਆਂ ਕਈ ਯਾਦਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਦਾਹੋਦ ਆਉਂਦੇ ਰਹੇ ਹਨ ਅਤੇ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਉਹ ਅਕਸਰ ਸਾਇਕਲ ‘ਤੇ ਇਸ ਖੇਤਰ ਦਾ ਦੌਰਾ ਕਰਦੇ ਸਨ।  ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਨ੍ਹਾਂ ਅਨੁਭਵਾਂ ਨਾਲ ਉਨ੍ਹਾਂ ਨੂੰ ਦਾਹੋਦ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਨੂੰ ਸਮਝਣ ਦਾ ਅਵਸਰ ਮਿਲਿਆ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭੀ ਉਹ ਕਈ ਵਾਰ ਇਸ ਖੇਤਰ ਦਾ ਦੌਰਾ ਕਰਦੇ ਰਹੇ ਅਤੇ ਇੱਥੋਂ ਦੇ ਮੁੱਦਿਆਂ ਨੂੰ ਹੱਲ ਕਰਨ ਦੇ  ਲਈ ਨਿਰਣਾਇਕ ਕਦਮ ਉਠਾਏ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦਾਹੋਦ ਵਿੱਚ ਹਰ ਵਿਕਾਸ ਪਹਿਲ ਨਾਲ ਉਨ੍ਹਾਂ ਨੂੰ ਅਪਾਰ ਸੰਤੁਸ਼ਟੀ ਮਿਲਦੀ ਹੈ ਅਤੇ ਅੱਜ ਦਾ ਦਿਨ ਉਨ੍ਹਾਂ ਦੇ ਲਈ ਇੱਕ ਹੋਰ ਸਾਰਥਕ ਦਿਨ ਹੈ।

 

ਪਿਛਲੇ 10-11 ਵਰ੍ਹਿਆਂ ਵਿੱਚ ਭਾਰਤ ਦੇ ਰੇਲਵੇ ਖੇਤਰ ਦੇ ਤੀਬਰ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਮੈਟਰੋ ਸੇਵਾਵਾਂ ਦੇ ਵਿਸਤਾਰ ਅਤੇ ਸੈਮੀ- ਹਾਈ-ਸਪੀਡ ਟ੍ਰੇਨਾਂ ਦੀ ਸ਼ੁਰੂਆਤ ‘ਤੇ ਜ਼ੋਰ ਦਿੱਤਾ, ਜਿਸ ਨਾਲ ਪੂਰੇ ਦੇਸ਼ ਵਿੱਚ ਕਨੈਕਟਿਵਿਟੀ ਰੂਪਾਂਤਰਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨਾਂ ਹੁਣ ਲਗਭਗ 70 ਰੂਟਾਂ ‘ਤੇ ਚਲ ਰਹੀਆਂ ਹਨ, ਜੋ ਭਾਰਤ ਦੇ ਟ੍ਰਾਂਸਪੋਰਟੇਸ਼ਨ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾ ਰਹੀਆਂ ਹਨ। ਉਨ੍ਹਾਂ ਨੇ ਅਹਿਮਦਾਬਾਦ ਅਤੇ ਵੇਰਾਵਲ ਦੇ ਦਰਮਿਆਨ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਦਾ ਐਲਾਨ ਕੀਤਾ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਭਾਰਤ ਵਿੱਚ ਆਧੁਨਿਕ ਟ੍ਰੇਨਾਂ ਦਾ ਉਦੈ ਦੇਸ਼ ਦੀ ਟੈਕਨੋਲੋਜੀ ਵਿੱਚ ਪ੍ਰਗਤੀ ਦੀ ਵਜ੍ਹਾ ਕਰਕੇ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਚ ਅਤੇ ਇੰਜਣ ਹੁਣ ਘਰੇਲੂ ਪੱਧਰ ‘ਤੇ ਬਣਾਏ ਜਾਂਦੇ ਹਨ, ਜਿਸ ਨਾਲ ਆਯਾਤ ‘ਤੇ ਨਿਰਭਰਤਾ ਘੱਟ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਰੇਲਵੇ ਉਪਕਰਣਾਂ ਦਾ ਇੱਕ ਪ੍ਰਮੁੱਖ ਨਿਰਯਾਤਕ ਦੇ ਰੂਪ ਵਿੱਚ ਉੱਭਰਿਆ ਹੈ”। ਉਨ੍ਹਾਂ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਨੂੰ ਮੈਟਰੋ ਕੋਚ ਅਤੇ ਇੰਗਲੈਂਡ, ਸਾਊਦੀ ਅਰਬ ਅਤੇ ਫਰਾਂਸ ਨੂੰ ਟ੍ਰੇਨ ਕੋਚ ਨਿਰਯਾਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਕਸੀਕੋ, ਸਪੇਨ, ਜਰਮਨੀ ਅਤੇ ਇਟਲੀ ਭੀ ਭਾਰਤ ਤੋਂ ਰੇਲਵੇ ਨਾਲ ਸਬੰਧਿਤ ਹਿੱਸੇ (railway-related components) ਆਯਾਤ ਕਰਦੇ ਹਨ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਭਾਰਤੀ ਯਾਤਰੀ ਕੋਚ ਮੋਜ਼ੰਬੀਕ ਅਤੇ ਸ੍ਰੀਲੰਕਾ ਵਿੱਚ ਕੀਤਾ ਜਾ ਰਿਹਾ ਹੈ ਅਤੇ ‘ਮੇਡ ਇਨ ਇੰਡੀਆ’ ਇੰਜਣਾਂ ਦਾ ਕਈ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ‘ਮੇਕ ਇਨ ਇੰਡੀਆ’('Make in India') ਪਹਿਲ ਦੇ ਨਿਰੰਤਰ ਵਿਸਤਾਰ ਨੂੰ ਦਰਸਾਉਂਦਾ ਹੈ, ਜੋ ਰਾਸ਼ਟਰੀ ਗੌਰਵ ਨੂੰ ਮਜ਼ਬੂਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਇੱਕ ਮਜ਼ਬੂਤ ਰੇਲਵੇ ਨੈੱਟਵਰਕ ਸੁਵਿਧਾਵਾਂ ਵਧਾਉਦਾ ਹੈ ਅਤੇ ਉਦਯੋਗਾਂ ਅਤੇ ਖੇਤੀਬਾੜੀ ਨੂੰ ਹੁਲਾਰਾ ਦਿੰਦਾ ਹੈ। ” ਉਨ੍ਹਾਂ ਨੇ ਰੇਖਾਂਕਿਤ  ਕੀਤਾ ਕਿ ਭਾਰਤ ਦੇ ਕਈ ਖੇਤਰਾਂ ਵਿੱਚ ਪਿਛਲੇ ਦਹਾਕੇ ਵਿੱਚ ਪਹਿਲੀ ਵਾਰ ਰੇਲਵੇ ਕਨੈਕਟਿਵਿਟੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਕਈ ਖੇਤਰਾਂ ਵਿੱਚ ਪਹਿਲੇ ਕੇਵਲ ਛੋਟੀਆਂ, ਧੀਮੀ ਗਤੀ ਵਾਲੀਆਂ ਟ੍ਰੇਨਾਂ ਸਨ, ਲੇਕਿਨ ਹੁਣ ਕਈ ਨੈਰੋ-ਗੇਜ ਮਾਰਗਾਂ ਦਾ ਵਿਸਥਾਰ ਕੀਤਾ ਗਿਆ ਹੈ। ਦਾਹੋਦ ਅਤੇ ਵਲਸਾਡ ਦੇ ਦਰਮਿਆਨ ਇੱਕ ਨਵੀਂ ਐਕਸਪ੍ਰੈੱਸ ਟ੍ਰੇਨ ਸਹਿਤ ਕਈ ਰੇਲ ਮਾਰਗਾਂ ਦੇ ਉਦਘਾਟਨ, ਜਿਸ ਨਾਲ ਕਬਾਇਲੀ ਖੇਤਰ ਨੂੰ ਬਹੁਤ ਲਾਭ ਹੋਵੇਗਾ,  ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਖਾਨੇ ਨੌਜਵਾਨਾਂ ਦੇ ਲਈ ਵਿਆਪਕ ਪੱਧਰ ‘ਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਦਾਹੋਦ ਦੀ ਰੇਲ ਫੈਕਟਰੀ 9,000 ਹਾਰਸ ਪਾਵਰ ਸਮਰੱਥਾ ਦੇ ਲੋਕੋਮੋਟਿਵਜ਼ ਦਾ ਨਿਰਮਾਣ ਕਰੇਗੀ, ਜਿਸ ਨਾਲ ਭਾਰਤ ਦੀਆਂ ਟ੍ਰੇਨਾਂ ਦੀ ਸ਼ਕਤੀ ਅਤੇ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦਾਹੋਦ ਵਿੱਚ ਬਣਨ ਵਾਲੇ ਹਰ ਇੰਜਣ ‘ਤੇ ਸ਼ਹਿਰ ਦਾ ਨਾਮ  ਅੰਕਿਤ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਸੈਂਕੜੋਂ ਲੋਕੋਮੋਟਿਵ ਬਣਾਏ ਜਾਣਗੇ, ਜਿਸ ਨਾਲ ਸਥਾਨਕ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਕਾਫ਼ੀ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਕਾਰਖਾਨਾ ਰੇਲਵੇ ਦੇ ਪੁਰਜ਼ੇ ਬਣਾਉਣ ਵਾਲੇ ਛੋਟੇ ਉਦਯੋਗਾਂ ਨੂੰ ਭੀ ਸਮਰਥਨ ਦੇਵੇਗਾ, ਜਿਸ ਨਾਲ ਆਸਪਾਸ ਦੇ ਖੇਤਰਾਂ ਵਿੱਚ ਆਰਥਿਕ ਵਿਕਾਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰੋਜ਼ਗਾਰ ਦੇ ਅਵਸਰ ਫੈਕਟਰੀ ਤੋਂ ਪਰੇ ਭੀ ਉਪਲਬਧ ਹਨ, ਜਿਸ ਨਾਲ ਕਿਸਾਨਾਂ, ਪਸ਼ੂਪਾਲਕਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਲਾਭ ਮਿਲਦਾ ਹੈ ਅਤੇ ਵਿਆਪਕ ਆਰਥਿਕ ਪ੍ਰਗਤੀ ਸੁਨਿਸ਼ਚਿਤ ਹੁੰਦੀ ਹੈ।

 

ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਗੁਜਰਾਤ ਨੇ ਸਿੱਖਿਆ,ਆਈਟੀ, ਸੈਮੀਕੰਡਕਟਰ ਅਤੇ ਟੂਰਿਜ਼ਮ ਸਹਿਤ ਕਈ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਜ ਨੇ ਵਿਭਿੰਨ ਉਦਯੋਗਾਂ ਵਿੱਚ ਖ਼ੁਦ ਨੂੰ ਮੋਹਰੀ ਰਾਜ ਦੇ  ਰੂਪ ਵਿੱਚ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਪ੍ਰਮੁੱਖ ਸੈਮੀਕੰਡਕਟਰ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਆਲਮੀ ਸੈਮੀਕੰਡਕਟਰ ਉਦਯੋਗ ਵਿੱਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾਂ  ਗੁਜਰਾਤ ਵਿੱਚ ਲੱਖਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਰਹੀਆਂ ਹਨ, ਜੋ ਰਾਜ ਦੇ ਆਰਥਿਕ ਵਾਧੇ ਅਤੇ ਵਿਕਾਸ ਵਿੱਚ ਯੋਗਦਾਨ ਦੇ ਰਹੀਆਂ ਹਨ।

ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਦਾਹੋਦ, ਵਡੋਦਰਾ, ਗੋਧਰਾ, ਕਲੋਲ ਅਤੇ ਹਲੋਲ (Dahod, Vadodara, Godhra, Kalol, and Halol) ਨੇ ਸਮੂਹਿਕ ਤੌਰ ‘ਤੇ ਗੁਜਰਾਤ ਵਿੱਚ ਇੱਕ ਹਾਈ-ਟੈੱਕ ਇੰਜੀਨੀਅਰਿੰਗ ਅਤੇ ਮੈਨੂਫੈਕਚਰਿੰਗ ਕੌਰੀਡੋਰ ਸਥਾਪਿਤ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਡੋਦਰਾ ਏਅਰਕ੍ਰਾਫਟ ਮੈਨੂਫੈਕਚਰਿੰਗ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿੱਥੇ ਕੁਝ ਹੀ ਮਹੀਨੇ ਪਹਿਲੇ ਏਅਰਬੱਸ ਅਸੈਂਬਲੀ ਲਾਇਨ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਡੋਦਰਾ ਵਿੱਚ ਭਾਰਤ ਦੀ ਪਹਿਲੀ ਗਤੀ ਸ਼ਕਤੀ ਯੂਨੀਵਰਸਿਟੀ (India’s first Gati Shakti University) ਭੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਾਵਲੀ ਵਿੱਚ ਪਹਿਲੇ ਤੋਂ ਹੀ ਇੱਕ ਪ੍ਰਮੁੱਖ ਰੇਲ-ਕਾਰ ਨਿਰਮਾਣ ਕਾਰਖਾਨਾ ਹੈ, ਜਦਕਿ ਦਾਹੋਦ ਵਿੱਚ ਹੁਣ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਲੋਕੋਮੋਟਿਵਸ- 9000 ਹਾਰਸ ਪਾਵਰ ਇੰਜਣਾਂ- ਦਾ ਉਤਪਾਦਨ ਕਰਨ ਵਾਲੀ ਇੱਕ ਫੈਕਟਰੀ ਹੈ, ਜੋ ਰਾਸ਼ਟਰ ਲਈ ਗੌਰਵ ਦਾ ਖਿਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਧਰਾ, ਕਲੋਲ ਅਤੇ ਹਲੋਲ (Godhra, Kalol, and Halol) ਵਿੱਚ ਮੈਨੂਫੈਕਚਰਿੰਗ ਯੂਨਿਟਾਂ, ਛੋਟੇ ਉਦਯੋਗਾਂ ਅਤੇ ਐੱਮਐੱਸਐੱਮਈਜ਼ (manufacturing units, small industries, and MSMEs) ਦੀ ਮਹੱਤਵਪੂਰਨ ਉਪਸਥਿਤੀ ਹੈ, ਜੋ ਗੁਜਰਾਤ ਦੇ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ। ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਦੇ ਹੋਏ ਜਿੱਥੇ ਗੁਜਰਾਤ ਦਾ ਇਹ ਖੇਤਰ ਸਾਇਕਲ ਅਤੇ ਮੋਟਰਸਾਇਕਲ ਤੋਂ ਲੈ ਕੇ ਰੇਲਵੇ ਇੰਜਣ ਅਤੇ ਏਅਰਕ੍ਰਾਫਟ ਤੱਕ ਸਭ ਕੁਝ ਬਣਾਉਣ ਦੇ ਲਈ ਜਾਣਿਆ ਜਾਵੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਹਾਈ-ਟੈੱਕ ਇੰਜੀਨੀਅਰਿੰਗ ਅਤੇ ਮੈਨੂਫੈਕਚਰਿੰਗ ਕੌਰੀਡੋਰ (high-tech engineering and manufacturing corridor) ਆਲਮੀ ਪੱਧਰ ‘ਤੇ ਦੁਰਲਭ ਹੈ, ਜੋ ਇੱਕ ਇੰਡਸਟ੍ਰੀਅਲ ਮਹਾਸ਼ਕਤੀ (industrial powerhouse) ਦੇ ਰੂਪ ਵਿੱਚ ਗੁਜਰਾਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।

 

ਸ਼੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਕਬਾਇਲੀ ਖੇਤਰਾਂ ਦਾ ਵਿਕਾਸ ਜ਼ਰੂਰੀ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕਬਾਇਲੀ ਭਾਈਚਾਰਿਆਂ ਦੇ ਉਥਾਨ ਦੇ ਲਈ ਪਿਛਲੇ 11 ਵਰ੍ਹਿਆਂ ਵਿੱਚ ਅਭੂਤਪੂਰਵ ਪ੍ਰਯਾਸ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਕਬਾਇਲੀ ਖੇਤਰਾਂ ਵਿੱਚ ਕੰਮ ਕਰਨ ਦੇ ਉਨ੍ਹਾਂ ਦੇ ਲੰਬੇ ਅਨੁਭਵ ਨੇ ਰਾਸ਼ਟਰੀ ਪੱਧਰ ਦੀਆਂ ਪਹਿਲਾਂ ਵਿੱਚ ਯੋਗਦਾਨ ਦਿੱਤਾ ਹੈ। ਸ਼੍ਰੀ ਮੋਦੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਗੁਜਰਾਤ ਵਿੱਚ ਕਬਾਇਲੀ ਬੱਚਿਆਂ ਨੂੰ ਵਿਗਿਆਨ ਦੀ ਪੜ੍ਹਾਈ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅੱਜ, ਪੂਰੇ ਕਬਾਇਲੀ ਖੇਤਰ ਵਿੱਚ ਗੁਣਵੱਤਾਪੂਰਨ ਸਿੱਖਿਆ ਉਪਲਬਧ ਹੈ, ਅੱਛੇ ਕਾਲਜ, ਆਈਟੀਆਈਜ਼ (ITIs), ਮੈਡੀਕਲ ਕਾਲਜ ਅਤੇ ਇਨ੍ਹਾਂ ਭਾਈਚਾਰਿਆਂ ਦੀ ਸੇਵਾ ਕਰਨ ਵਾਲੀਆਂ ਦੋ ਸਮਰਪਿਤ ਕਬਾਇਲੀ ਯੂਨੀਵਰਸਿਟੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਏਕਲਵਯ ਮਾਡਲ ਸਕੂਲਾਂ (Eklavya Model Schools) ਦਾ ਨੈੱਟਵਰਕ ਕਾਫ਼ੀ ਮਜ਼ਬੂਤ ਹੋਇਆ ਹੈ, ਜਿਸ ਨਾਲ ਕਬਾਇਲੀ ਵਿਦਿਆਰਥੀਆਂ ਦੇ ਲਈ ਬਿਹਤਰ ਵਿੱਦਿਅਕ ਅਵਸਰ ਸੁਨਿਸ਼ਚਿਤ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਦਾਹੋਦ ਵਿੱਚ ਹੀ ਕਈ ਏਕਲਵਯ ਮਾਡਲ ਸਕੂਲ (Eklavya Model Schools) ਹਨ, ਜੋ ਕਬਾਇਲੀ ਸਿੱਖਿਆ ਨੂੰ ਅਧਿਕ ਹੁਲਾਰਾ ਦੇ ਰਹੇ ਹਨ।

 

ਦੇਸ਼ ਭਰ ਵਿੱਚ ਕਬਾਇਲੀ ਭਾਈਚਾਰਿਆਂ ਦੇ ਵਿਕਾਸ ਦੇ ਲਈ ਕੀਤੇ ਜਾ ਰਹੇ ਮਹੱਤਵਪੂਰਨ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਬਾਇਲੀ ਪਿੰਡਾਂ ਦੇ ਉਥਾਨ ਦੇ ਲਈ ਇੱਕ ਬੜੀ  ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ‘ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਯਾਨ ’ ('Dhartii Aaba Janjati Gram Utkarsh Abhiyan') ਇੱਕ ਇਤਿਹਾਸਿਕ ਪਹਿਲ ਹੈ, ਜਿਸ ਦੇ ਲਾਗੂਕਰਨ ਦੇ ਲਈ ਕੇਂਦਰ ਸਰਕਾਰ ਲਗਭਗ 80 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਗੁਜਰਾਤ ਸਹਿਤ ਦੇਸ਼ ਭਰ ਦੇ 60 ਹਜ਼ਾਰ ਤੋਂ ਅਧਿਕ ਪਿੰਡਾਂ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪਿੰਡਾਂ ਨੂੰ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਬਿਜਲੀ, ਪਾਣੀ, ਸੜਕ,ਸਕੂਲ ਅਤੇ ਹਸਪਤਾਲਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਬਾਇਲੀ ਪਰਿਵਾਰਾਂ ਦੇ ਲਈ ਪੱਕੇ ਮਕਾਨ (pucca houses) ਬਣਾਏ ਜਾ ਰਹੇ ਹਨ, ਜਿਸ ਨਾਲ ਸਮੁਦਾਇ ਦੇ ਲਈ ਬਿਹਤਰ ਜੀਵਨ ਨਿਰਬਾਹ ਦੀ ਸਥਿਤੀ ਸੁਨਿਸ਼ਚਿਤ ਹੋ ਰਹੀ ਹੈ।

 

ਸ਼੍ਰੀ ਮੋਦੀ ਨੇ ਸਭ ਤੋਂ ਸੀਮਾਂਤ ਕਬਾਇਲੀ ਭਾਈਚਾਰਿਆਂ ਦੇ ਉਥਾਨ ਦੇ ਲਈ ਆਪਣੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਲੋਕਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਹਿਲੀ ਵਾਰ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ ਨੂੰ ਸਹਾਇਤਾ ਦੇਣ ਲਈ ਪੀਐੱਮ ਜਨਮਨ ਯੋਜਨਾ (PM Janman Yojana) ਸ਼ੁਰੂ ਕੀਤੀ ਹੈ, ਜੋ ਦਹਾਕਿਆਂ ਤੋਂ ਜ਼ਰੂਰੀ ਸੁਵਿਧਾਵਾਂ ਤੋਂ ਵੰਚਿਤ ਰਹੇ ਹਨ।  ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਕਬਾਇਲੀ ਪਿੰਡਾਂ ਵਿੱਚ ਨਵੇਂ ਇਨਫ੍ਰਾਸਟ੍ਰਕਚਰ ਅਤੇ ਸੁਵਿਧਾਵਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਉਤਪੰਨ ਕੀਤੇ ਜਾ ਰਹੇ ਹਨ, ਜਿਸ ਨਾਲ ਇਨ੍ਹਾਂ ਭਾਈਚਾਰਿਆਂ ਦੇ ਲਈ ਅਧਿਕ ਆਰਥਿਕ ਅਤੇ ਸਮਾਜਿਕ ਸਮਾਵੇਸ਼ ਸੁਨਿਸ਼ਚਿਤ ਹੋ ਰਿਹਾ ਹੈ।

ਕਬਾਇਲੀ ਭਾਈਚਾਰਿਆਂ ਨੂੰ ਸਿਕਲ ਸੈੱਲ ਅਨੀਮਿਆ (sickle cell anemia) ਤੋਂ ਮੁਕਤ ਕਰਨ ਲਈ ਇੱਕ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਲੱਖਾਂ ਕਬਾਇਲੀ ਨਾਗਰਿਕ ਪਹਿਲੇ ਹੀ ਜਾਂਚ ਕਰਵਾ ਚੁੱਕੇ ਹਨ।  ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਪਿਛੜੇ ਖੇਤਰਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ 100 ਤੋਂ ਅਧਿਕ ਜ਼ਿਲ੍ਹਿਆਂ ਨੂੰ ਪਹਿਲੇ ਪਿਛੜਿਆਂ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਕਈ ਕਬਾਇਲੀ ਬਹੁਲ ਖੇਤਰ ਸਨ। ਉਨ੍ਹਾਂ ਨੇ ਕਿਹਾ ਕਿ ਦਾਹੋਦ ਐਸਾ ਹੀ ਇੱਕ ਜ਼ਿਲ੍ਹਾ ਸੀ, ਲੇਕਿਨ ਅੱਜ ਇੱਹ ਇੱਕ ਖਾਹਿਸ਼ੀ ਜ਼ਿਲ੍ਹੇ ਦੇ ਰੂਪ ਵਿੱਚ ਪ੍ਰਗਤੀ ਕਰ ਰਿਹਾ ਹੈ, ਜੋ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਸਮਾਰਟ ਸੁਵਿਧਾਵਾਂ ਦੇ ਨਾਲ ਪਰਿਵਰਤਨ ਦੇ ਦੌਰ ਤੋਂ ਗੁਜਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੱਖਣ ਦਾਹੋਦ ਨੂੰ ਪਾਣੀ ਦੀ ਭਿਆਨਕ ਕਿੱਲਤ ਦਾ ਸਾਹਮਣਾ ਕਰਦਾ ਪੈਂਦਾ ਸੀ, ਲੇਕਿਨ ਹੁਣ ਸੈਂਕੜੋਂ ਕਿਲੋਮੀਟਰ ਤੱਕ ਲੰਬੀਆਂ ਪਾਇਪਲਾਇਨਾਂ ਵਿਛਾਈਆਂ ਗਈਆਂ ਹਨ, ਜਿਸ ਨਾਲ ਨਰਮਦਾ ਦਾ ਪਾਣੀ ਹਰ ਘਰ ਤੱਕ ਪਹੁੰਚਣਾ ਸੁਨਿਸ਼ਚਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਵਿੱਚ ਉਮਰਗਾਮ ਤੋ ਅੰਬਾਜੀ (Umargam to Ambaji) ਤੱਕ 11 ਲੱਖ ਏਕੜ ਭੂਮੀ ਨੂੰ ਸਿੰਚਾਈ ਨਾਲ ਜੋੜਿਆ ਗਿਆ ਹੈ, ਜਿਸ ਨਾਲ ਕਬਾਇਲੀ ਭਾਈਚਾਰਿਆਂ ਦੇ ਲਈ ਖੇਤੀ ਕਰਨਾ ਸੁਗਮ ਹੋ ਗਿਆ ਹੈ।

 

ਵਡੋਦਰਾ ਵਿੱਚ ਹਜ਼ਾਰਾਂ ਮਹਿਲਾਵਾਂ, ਜੋ ਰਾਸ਼ਟਰ ਅਤੇ ਉਸ ਦੇ ਹਥਿਆਰਬੰਦ ਬਲਾਂ ਦਾ ਸਨਮਾਨ ਕਰਨ ਦੇ ਲਈ ਇਕੱਤਰ ਹੋਈਆਂ ਸਨ, ਉਨ੍ਹਾਂ ਦੀ ਭਾਰੀ ਉਪਸਥਿਤੀ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਭਾਰਤ ਦੀਆਂ ਮਹਿਲਾਵਾਂ ਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਥਨ ਦੇ ਲਈ ਸਨਮਾਨ ਅਤੇ ਹਾਰਦਿਕ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਦਾਹੋਦ ਤਿਆਗ ਅਤੇ ਸਮਰਪਣ ਦੀ ਭੂਮੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਮਹਾਰਿਸ਼ੀ ਦਧੀਚੀ (Maharishi Dadhichi) ਨੇ ਸ੍ਰਿਸ਼ਟੀ ਦੀ ਰੱਖਿਆ ਦੇ ਲਈ ਦੂਧਮਤੀ ਨਦੀ (Dudhimati River) ਦੇ ਤਟ ‘ਤੇ ਆਪਣਾ ਜੀਵਨ ਤਿਆਗ ਦਿੱਤਾ ਸੀ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਇਸ ਖੇਤਰ ਨੇ ਸੰਕਟ ਦੇ ਸਮੇਂ ਸੁਤੰਤਰਤਾ ਸੈਨਾਨੀ ਤਾਤਯਾ ਟੋਪੇ ਦਾ ਸਾਥ ਦਿੱਤਾ ਅਤੇ ਮਾਨਗੜ੍ਹ ਧਾਮ ਗੋਵਿੰਦ ਗੁਰੂ ਅਤੇ ਸੈਂਕੜੋਂ ਜਨਜਾਤੀ ਜੋਧਿਆਂ ਦੁਆਰਾ ਕੀਤੇ ਗਏ ਬਲੀਦਾਨ ਦਾ ਪ੍ਰਤੀਕ ਹੈ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਨਿਆਂ ਦੇ  ਖ਼ਿਲਾਫ਼ ਕਦਮ ਉਠਾਉਣ ਦੀ ਮੰਗ ਕਰਦੇ ਹਨ, ਉਨ੍ਹਾਂ ਨੇ ਪ੍ਰਸ਼ਨ ਕੀਤਾ ਕਿ ਕੀ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਆਤੰਕਵਾਦੀ ਹਮਲੇ ਦੇ ਬਾਅਦ ਰਾਸ਼ਟਰ ਚੁੱਪ ਰਹਿ ਸਕਦਾ ਸੀ। ਸ਼੍ਰੀ ਮੋਦੀ ਨੇ ਦੱਸਿਆ, “ਅਪ੍ਰੇਸ਼ਨ  ਸਿੰਦੂਰ ਕੇਵਲ ਇੱਕ ਮਿਲਿਟਰੀ ਕਾਰਵਾਈ ਨਹੀਂ, ਬਲਕਿ ਭਾਰਤ ਦੀਆਂ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦਾ ਪ੍ਰਤੀਬਿੰਬ ਸੀ।” ਉਨ੍ਹਾਂ ਨੇ ਟਿੱਪਣੀ ਕੀਤੀ ਕਿ ਆਤੰਕਵਾਦੀਆਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਦੇ ਨਤੀਜਿਆਂ ਦਾ ਕੋਈ ਅਨੁਮਾਨ ਨਹੀਂ ਸੀ ਅਤੇ ਯਾਦ ਕੀਤਾ ਕਿ ਕਿਸ ਪ੍ਰਕਾਰ ਬੱਚਿਆਂ ਦੇ ਸਾਹਮਣੇ ਉਨ੍ਹਾਂ ਦੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਸਵੀਰਾਂ ਅੱਜ ਭੀ ਪੂਰੇ ਦੇਸ਼ ਵਿੱਚ ਆਕ੍ਰੋਸ਼ (ਗੁੱਸਾ) ਪੈਦਾ ਕਰਦੀਆਂ ਹਨ, ਕਿਉਂਕਿ 140 ਕਰੋੜ ਭਾਰਤੀਆਂ ਨੂੰ ਆਤੰਕਵਾਦ ਤੋਂ ਚੁਣੌਤੀ ਮਿਲੀ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੀ ਜ਼ਿੰਮੇਦਾਰੀ ਨਿਭਾਈ, ਭਾਰਤ ਦੇ ਹਥਿਆਰਬੰਦ ਬਲਾਂ ਨੂੰ ਪੂਰੀ ਆਜ਼ਾਦੀ ਦਿੱਤੀ, ਉਨ੍ਹਾਂ ਨੇ ਦਹਾਕਿਆਂ ਵਿੱਚ ਇੱਕ ਅਭੂਤਪੂਰਵ ਅਪ੍ਰੇਸ਼ਨ  ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੀਮਾ ਪਾਰ ਨੌਂ ਪ੍ਰਮੁੱਖ ਆਤੰਕੀ ਠਿਕਾਣਿਆਂ ਦੀ ਪਹਿਚਾਣ ਕਰਕੇ 22 ਮਿੰਟ ਵਿੱਚ ਉਨ੍ਹਾਂ ਨੂੰ ਨੇਸਤੋਨਾਬੂਦ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਜਵਾਬੀ ਕਾਰਵਾਈ ਕਰਨ ਦਾ ਪ੍ਰਯਾਸ ਕੀਤਾ, ਲੇਕਿਨ ਭਾਰਤੀ ਸੈਨਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਧੂੜ ਚਟਾ ਦਿੱਤੀ। ਸ਼੍ਰੀ ਮੋਦੀ ਨੇ ਭਾਰਤ ਦੇ ਹਥਿਆਰਬੰਦ ਬਲਾਂ ਦੀ ਬੀਰਤਾ ਦੇ ਪ੍ਰਤੀ ਸਨਮਾਨ ਜਤਾਇਆ ਅਤੇ ਦਾਹੋਦ ਦੀ ਪਵਿੱਤਰ ਭੂਮੀ ਤੋਂ ਉਨ੍ਹਾਂ ਦੇ ਸਾਹਸ ਅਤੇ ਸਮਰਪਣ ਨੂੰ ਸਲਾਮ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਾਜਨ (ਵੰਡ) ਦੇ ਬਾਅਦ ਪੈਦਾ ਹੋਏ ਦੇਸ਼ ਨੇ ਭਾਰਤ ਦੇ ਪ੍ਰਤੀ ਦੁਸ਼ਮਣੀ ਅਤੇ ਨੁਕਸਾਨ ਪਹੁੰਚਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ, “ਦੂਸਰੀ ਤਰਫ਼, ਭਾਰਤ ਗ਼ਰੀਬੀ ਖ਼ਾਤਮੇ, ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਹਾਸਲ ਕਰਨ ਦੇ ਲਈ ਪ੍ਰਤੀਬੱਧ ਹੈ।” ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਤਦੇ ਹੋ ਸਕਦਾ ਹੈ ਜਦੋਂ ਉਸ ਦੇ ਹਥਿਆਰਬੰਦ ਬਲ ਅਤੇ ਅਰਥਵਿਵਸਥਾ ਦੋਨੋਂ ਮਜ਼ਬੂਤ ਹੋਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ, ਤਾਕਿ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਵਿਕਾਸ ਇਕੱਠਿਆਂ ਹੋ ਸਕਣ।

 

ਦਾਹੋਦ ਦੀਆਂ ਅਪਾਰ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਇਸ ਦੀਆਂ ਸਮਰੱਥਾਵਾਂ ਦੀ ਇੱਕ ਝਲਕ ਮਾਤਰ ਹੈ। ਸ਼੍ਰੀ ਮੋਦੀ ਨੇ ਦਾਹੋਦ ਦੇ ਮਿਹਨਤਕਸ਼ ਲੋਕਾਂ ‘ਤੇ ਪੂਰਾ ਭਰੋਸਾ ਜਤਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਨਵ ਵਿਕਸਿਤ ਸੁਵਿਧਾਵਾਂ ਦਾ ਬਿਹਤਰੀਨ ਉਪਯੋਗ ਕਰਨਗੇ ਅਤੇ ਦਾਹੋਦ ਨੂੰ ਦੇਸ਼ ਦੇ ਸਭ ਤੋਂ ਵਿਕਸਿਤ ਜ਼ਿਲ੍ਹਿਆਂ ਵਿੱਚੋਂ ਇੱਕ ਬਣਾ ਦੇਣਗੇ। ਉਨ੍ਹਾਂ ਨੇ ਦਾਹੋਦ ਦੇ ਲੋਕਾਂ ਨੂੰ ਇੱਕ ਵਾਰ ਫਿਰ ਵਧਾਈਆਂ ਦਿੰਦੇ ਹੋਏ, ਉਨ੍ਹਾਂ ਦੇ ਸਮਰਪਣ ਅਤੇ ਪ੍ਰਗਤੀ ਦੇ ਪ੍ਰਤੀ ਆਪਣਾ ਵਿਸ਼ਵਾਸ ਦੁਹਰਾਇਆ।

 ਇਸ ਸਮਾਗਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਰੇਲਵੇ, ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

 

ਪਿਛੋਕੜ

ਕਨੈਕਟਿਵਿਟੀ ਵਧਾਉਣ ਅਤੇ ਵਿਸ਼ਵ ਪੱਧਰੀ ਟ੍ਰੈਵਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਦਾਹੋਦ ਵਿੱਚ ਭਾਰਤੀ ਰੇਲਵੇ ਦੇ ਲੋਕੋਮੋਟਿਵ ਮੈਨੂਫੈਕਚਰਿੰਗ ਪਲਾਂਟ ਦਾ ਉਦਘਾਟਨ ਕੀਤਾ। ਇਹ ਪਲਾਂਟ ਵਿੱਚ ਘਰੇਲੂ ਉਦੇਸ਼ਾਂ ਅਤੇ ਨਿਰਯਾਤ ਦੇ ਲਈ 9000 ਐੱਚਪੀ (9000 HP) ਦੇ ਇਲੈਕਟ੍ਰਿਕ ਇੰਜਣਾਂ ਦਾ ਉਤਪਾਦਨ ਕਰੇਗਾ। ਉਨ੍ਹਾਂ ਨੇ ਪਲਾਂਟ ਤੋਂ ਬਣਾਏ ਗਏ ਪਹਿਲੇ ਇਲੈਕਟ੍ਰਿਕ ਲੋਕੋਮੋਟਿਵ ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਲੋਕੋਮੋਟਿਵ ਭਾਰਤੀ ਰੇਲਵੇ ਦੀ ਮਾਲ ਢੁਆਈ ਸਮਰੱਥਾ ਵਧਾਉਣ ਵਿੱਚ ਮਦਦ ਕਰਨਗੇ। ਇਹ ਲੋਕੋਮੋਟਿਵ ਰੀਜੈਨਰੇਟਿਵ ਬ੍ਰੇਕਿੰਗ ਸਿਸਟਮ ਨਾਲ ਲੈਸ ਹੋਣਗੇ ਅਤੇ ਇਨ੍ਹਾਂ ਨੂੰ ਊਰਜਾ ਉਪਭੋਗ ਨੂੰ ਘੱਟ ਕਰਨ ਦੇ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ, ਜੋ ਵਾਤਾਵਰਣਕ ਸਥਿਰਤਾ ਵਿੱਚ ਯੋਗਦਾਨ ਦਿੰਦਾ ਹੈ।

 

ਇਸ ਦੇ ਬਾਅਦ, ਪ੍ਰਧਾਨ ਮੰਤਰੀ ਨੇ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲ ਪ੍ਰੋਜੈਕਟਸ ਅਤੇ ਗੁਜਰਾਤ ਸਰਕਾਰ ਦੇ ਵਿਭਿੰਨ ਪ੍ਰੋਜੈਕਟਸ ਸ਼ਾਮਲ ਹਨ। ਉਨ੍ਹਾਂ ਨੇ ਵੇਰਾਵਲ ਅਤੇ ਅਹਿਮਦਾਬਾਦ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਤੇ ਵਲਸਾਡ ਅਤੇ ਦਾਹੋਦ ਸਟੇਸ਼ਨਾਂ ਦੇ ਦਰਮਿਆਨ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre hikes non-urea fertiliser subsidy 10-21% amid West Asia crisis

Media Coverage

Centre hikes non-urea fertiliser subsidy 10-21% amid West Asia crisis
NM on the go

Nm on the go

Always be the first to hear from the PM. Get the App Now!
...
PM Modi’s Haldia rally builds massive momentum ahead of West Bengal polls
April 09, 2026
A double engine government will make Bengal self-reliant in fisheries and food production: PM Modi in Haldia
TMC has run a syndicate-driven system, where nothing moves without cut money and commissions. But factories run on trust, not on syndicates: PM
TMC is focused on giving reservations on the basis of religion to please its vote bank, says PM Modi in Haldia rally

Prime Minister Narendra Modi delivered a high-energy address in Haldia, galvanising BJP supporters and setting the tone for the upcoming West Bengal Assembly elections. Addressing a massive gathering, PM Modi invoked the spirit of past political transformation and projected a similar wave sweeping across the state.

Recalling the political shift led by Nandigram and Medinipur five years ago, PM Modi said, “Medinipur and Nandigram showed the path of change five years ago. Now, the entire West Bengal has embarked on that very path of transformation.” He added, “What Nandigram achieved then, Bhawanipur will witness this time and the same change will echo across Bengal.”

The rally resonated with energetic slogans as the PM urged the crowd to join in, saying, ‘Paltano dorkar… Chai BJP Sarkar!’ The overarching theme of his address focused on restoring Bengal’s pride and setting it back on a path of growth and prosperity. PM Modi remarked, “This is not an ordinary election. It is about restoring Bengal’s glory, strengthening the foundation of a developed Bengal and taking the first decisive step by bidding farewell to a ruthless government.”

The Prime Minister contrasted India’s rapid economic progress with what he described as Bengal’s decline under the current state government. He said, “India is progressing at a fast pace, but the TMC government has pushed Bengal backwards on key development parameters.” He pointed to the industrial decline of Haldia and the migration of youth as indicators of governance failure.

On employment and youth issues, PM Modi accused the TMC government of betrayal. “The youth of Bengal have been doubly betrayed, there are no private jobs and even government recruitments have been looted,” he said. Emphasising reform, he assured that a BJP government would ensure transparent, time-bound recruitment and organise employment drives.

Addressing economic potential, particularly in fisheries, PM Modi highlighted missed opportunities. “Despite immense potential, Bengal is not self-reliant in fish production. In contrast, states governed by BJP or NDA have doubled production and are now exporting,” he noted, adding that a double-engine government would unlock Bengal’s blue economy.

He also criticised the state government for not effectively implementing central welfare schemes. “Because these schemes carry the ‘PM’ tag, they are either renamed or not implemented, hurting the poor and the elderly,” he said

Focusing on women’s safety, PM Modi expressed concern over rising crimes. “In Bengal today, daughters are not safe be it on the streets, in schools or workplaces. This is due to the protection given to criminals,” he asserted, while assuring that a BJP government would guarantee safety and dignity.

Outlining his vision, the Prime Minister presented “Modi’s Six Guarantees” for Bengal, promising governance based on trust, accountability, strict action against corruption, justice for victims, protection of constitutional rights and implementation of the Seventh Pay Commission for government employees.

Concluding his address, PM Modi called for decisive voter participation. “On 23rd April, every vote will shape Bengal’s future. Press the lotus button at every booth and ensure a government that delivers development, dignity and security,” he urged.