ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ( PMAY-Urban) ਦੇ ਤਹਿਤ ਨਿਰਮਿਤ 90,000 ਤੋਂ ਅਧਿਕ ਆਵਾਸ ਰਾਸ਼ਟਰ ਨੂੰ ਸਮਰਪਿਤ ਕੀਤੇ
ਸੋਲਾਪੁਰ ਵਿੱਚ ਰਾਯਨਗਰ ਹਾਊਸਿੰਗ ਸੋਸਾਇਟੀ ਦੇ 15,000 ਆਵਾਸ ਸਮਰਪਿਤ ਕੀਤੇ
ਪੀਐੱਮ-ਸਵਨਿਧੀ (PM-SVANIDHI) ਦੇ 10,000 ਲਾਭਾਰਥੀਆਂ ਨੂੰ ਪਹਿਲੀ ਅਤੇ ਦੂਸਰੀ ਕਿਸ਼ਤ ਦੀ ਵੰਡ ਸ਼ੁਰੂ
“’ਸਾਡੀ ਸਰਕਾਰ ਸ਼੍ਰੀ ਰਾਮ ਦੇ ਆਦਰਸ਼ਾਂ( ideals of Shri Ram) ‘ਤੇ ਚਲ ਕੇ ਦੇਸ਼ ਵਿੱਚ ਸੁਸ਼ਾਸਨ ਅਤੇ ਇਮਾਨਦਾਰੀ ਦਾ ਸ਼ਾਸਨ’ ਸੁਨਿਸ਼ਚਿਤ ਕਰਨ ਦੇ ਲਈ ਪ੍ਰਥਮ (ਪਹਿਲੇ) ਦਿਨ ਤੋਂ ਹੀ ਪ੍ਰਯਾਸਰਤ ਹੈ”
“ਜਦੋਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਸਾਕਾਰ ਹੁੰਦੇ ਹਨ ਤਾਂ ਸਾਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਅਤੇ ਉਨ੍ਹਾਂ ਦਾ ਅਸ਼ੀਰਵਾਦ ਮੇਰੀ ਸਭ ਤੋਂ ਬੜੀ ਦੌਲਤ ਬਣ ਜਾਂਦੀ ਹੈ”
“22 ਜਨਵਰੀ ਨੂੰ ਰਾਮ ਜਯੋਤੀ (Ram Jyoti) ਗ਼ਰੀਬੀ ਦੇ ਅੰਧਕਾਰ ਨੂੰ ਦੂਰ ਕਰਨ ਦੀ ਪ੍ਰੇਰਣਾਸਰੋਤ ਬਣੇਗੀ”
“ਸਰਕਾਰ ਦਾ ਮਾਰਗ ਹੈ ‘ਕਿਰਤ ਦੀ ਗਰਿਮਾ’, ‘ਆਤਮਨਿਰਭਰ ਸ਼੍ਰਮਿਕ’ ਅਤੇ ‘ਗ਼ਰੀਬਾਂ ਦਾ ਕਲਿਆਣ’”
“ਗ਼ਰੀਬਾਂ ਨੂੰ ਪੱਕਾ ਮਕਾਨ, ਸ਼ੌਚਾਲਯ(ਪਖਾਨਾ-ਟਾਇਲਟ), ਬਿਜਲੀ ਦੇ ਕਨੈਕਸ਼ਨ ਅਤੇ ਜਲ ਮਿਲਣੇ ਚਾਹੀਦੇ ਹਨ, ਇਹ ਸਾਰੀਆਂ ਸੁਵਿਧਾਵਾਂ ਸਮਾਜਿਕ ਨਿਆਂ ਦੀ ਗਰੰਟੀ ਦਿੰਦੀਆਂ ਹਨ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਲਗਭਗ 2000 ਕਰੋੜ ਰੁਪਏ ਲਾਗਤ ਦੀਆਂ 8 ਅਮਰੁਤ (AMRUT) (ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਦੇ ਲਈ ਅਟਲ ਮਿਸ਼ਨ -Atal Mission for Rejuvenation and Urban Transformation ) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-Urban) ਦੇ ਤਹਿਤ ਬਣਾਏ ਗਏ 90,000 ਤੋਂ ਅਧਿਕ ਆਵਾਸ ਰਾਸ਼ਟਰ ਨੂੰ ਸਮਰਪਿਤ ਕੀਤੇ। ਸੋਲਾਪੁਰ ਵਿੱਚ ਰਾਯਨਗਰ ਹਾਊਸਿੰਗ ਸੋਸਾਇਟੀ( Raynagar Housing Society)ਦੇ 15,000 ਆਵਾਸ ਸਮਰਪਿਤ ਕੀਤੇ ਗਏ, ਜਿਨ੍ਹਾਂ ਦੇ ਲਾਭਾਰਥੀਆਂ ਵਿੱਚ ਹਜ਼ਾਰਾਂ ਹੈਂਡਲੂਮ ਵਰਕਰ, ਵੈਂਡਰ, ਪਾਵਰਲੂਮ ਵਰਕਰ, ਕਚਰਾ ਚੁੱਕਣ ਵਾਲੇ, ਬੀੜੀ ਵਰਕਰ, ਡ੍ਰਾਇਵਰ ਅਤੇ ਹੋਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੇ ਦੌਰਾਨ ਮਹਾਰਾਸ਼ਟਰ ਵਿੱਚ ਪੀਐੱਮ-ਸਵਨਿਧੀ(PM-SVANIDHI) ਦੇ 10,000 ਲਾਭਾਰਥੀਆਂ ਨੂੰ ਪਹਿਲੀ ਅਤੇ ਦੂਸਰੀ ਕਿਸ਼ਤ ਦੀ ਵੰਡ ਭੀ ਸ਼ੁਰੂ ਕੀਤੀ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ-ਧਾਮ ( Ayodhya Dham) ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ‘ਤੇ ਸੰਪੂਰਨ ਦੇਸ਼ਵਾਸੀ ਭਗਤੀ ਦੇ ਰੰਗ ਵਿੱਚ ਸਰਾਬੋਰ ਹਨ। ਸ਼੍ਰੀ ਮੋਦੀ ਨੇ ਕਿਹਾ, “ਇੱਕ ਤੰਬੂ ਵਿੱਚ ਭਗਵਾਨ ਰਾਮ ਦੇ ਦਰਸ਼ਨ (Lord Ram’s darshan) ਦੀ ਦਹਾਕਿਆਂ ਪੁਰਾਣੀ ਪੀੜਾ ਹੁਣ ਦੂਰ ਹੋ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਉਹ ਸਾਧੂ-ਸੰਤਾਂ ਦੇ ਮਾਗਰਦਰਸ਼ਨ ਵਿੱਚ 11 ਦਿਨ ਦੇ  ਅਨੁਸ਼ਠਾਨ(11-day anushthan) ਦੇ ਨਿਯਮਾਂ ਅਤੇ ਵਿਨਿਯਮਾਂ ਦਾ ਪੂਰੀ ਨਿਸ਼ਠਾ ਤੇ ਪ੍ਰਤੀਬੱਧਤਾ ਦੇ ਨਾਲ ਪਾਲਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਸਾਰੇ ਨਾਗਰਿਕਾਂ ਦੇ ਅਸ਼ੀਰਵਾਦ ਨਾਲ ਸ਼੍ਰੀ ਰਾਮ ਵਿਗ੍ਰਹ ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ਆਯੋਜਿਤ ਕਰਨ ਦਾ ਵਿਸ਼ਵਾਸ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ 11 ਦਿਨ ਦਾ  ਵਿਸ਼ੇਸ਼ ਅਨੁਸ਼ਠਾਨ ਮਹਾਰਾਸ਼ਟਰ ਦੇ ਨਾਸਿਕ ਵਿੱਚ ਪੰਚਵਟੀ ਵਿੱਚ (at Panchwati in Nashik)  ਸ਼ੁਰੂ ਹੋਇਆ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਗਤੀ ਦੀ ਇਸ ਬੇਲਾ ਵਿੱਚ ਮਹਾਰਾਸ਼ਟਰ ਦੇ ਇੱਕ ਲੱਖ ਤੋਂ ਅਧਿਕ ਪਰਿਵਾਰ ਆਪਣਾ ਗ੍ਰਹਿ ਪ੍ਰਵੇਸ਼  (‘Grih Pravesh’) ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਇਹ ਬਹੁਤ ਪ੍ਰਸੰਨਤਾ ਦੀ ਬਾਤ ਹੈ ਕਿ ਇਹ ਇੱਕ ਲੱਖ ਪਰਿਵਾਰ 22 ਜਨਵਰੀ ਦੀ ਸ਼ਾਮ ਨੂੰ ਆਪਣੇ ਪੱਕੇ ਘਰਾਂ ਵਿੱਚ ਰਾਮ ਜਯੋਤੀ (Ram Jyoti) ਜਲਾਉਣਗੇ।” ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਬੇਨਤੀ ‘ਤੇ ਲੋਕਾਂ ਨੇ ਆਪਣੇ ਮੋਬਾਈਲ ਦਾ ਫਲੈਸ਼ ਔਨ ਕਰਕੇ ਰਾਮ ਜਯੋਤੀ (Ram Jyoti) ਦੇ ਸੰਕਲਪ ਨੂੰ ਪ੍ਰਦਰਸ਼ਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਅੱਜ ਲਾਂਚ ਕੀਤੇ ਗਏ ਪ੍ਰਜੈਕਟਾਂ ਦੇ ਲਈ ਖੇਤਰ ਅਤੇ ਪੂਰੇ ਮਹਾਰਾਸ਼ਟਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਹਾਰਾਸ਼ਟਰ ਦੇ ਗੌਰਵ ਦੇ ਲਈ ਮਹਾਰਾਸ਼ਟਰ ਨਿਵਾਸੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਗਤੀਸ਼ੀਲ ਰਾਜ ਸਰਕਾਰ ਦੇ ਪ੍ਰਯਾਸਾਂ ਨੂੰ ਭੀ ਇਸ ਦਾ ਕ੍ਰੈਡਿਟ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਨੇ ਸਾਨੂੰ ਸਦਾ ਆਪਣੇ ਸ਼ਬਦਾਂ ਅਤੇ ਵਚਨਾਂ ਦੇ ਪ੍ਰਤੀ ਸੱਚਾ ਰਹਿਣਾ ਸਿਖਾਇਆ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਸੋਲਾਪੁਰ ਦੇ ਹਜ਼ਾਰਾਂ ਗ਼ਰੀਬਾਂ ਦੇ ਕਲਿਆਣ ਦੇ ਲਈ ਲਿਆ ਗਿਆ ਸੰਕਲਪ ਅੱਜ ਵਾਸਤਵਿਕਤਾ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਵੁਕ ਹੋ ਕੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ(PM Awas Yojna) ਦੇ ਤਹਿਤ ਸਭ ਤੋਂ ਬੜੀ ਸੋਸਾਇਟੀ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਅਜਿਹੇ ਘਰਾਂ ਵਿੱਚ ਰਹਿਣ ਦੀ ਆਪਣੇ ਬਚਪਨ ਦੀ ਇੱਛਾ ਨੂੰ ਯਾਦ ਕੀਤਾ। ਨਮ ਅੱਖਾਂ ਨਾਲ ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਾਨੂੰ ਬਹੁਤ ਸੰਤੁਸ਼ਟੀ ਦਿੰਦਾ ਹੈ ਜਦੋਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਸਾਕਾਰ ਹੁੰਦੇ ਹਨ। ਉਨ੍ਹਾਂ ਦਾ ਅਸ਼ੀਰਵਾਦ ਮੇਰੀ ਸਭ ਤੋਂ ਬੜੀ ਦੌਲਤ ਬਣ ਜਾਂਦਾ ਹੈ।” ਉਨ੍ਹਾਂ ਨੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਦੇ ਦੌਰਾਨ ਲੋਕਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਪ੍ਰੋਜੈਕਟ ਪੂਰਾ ਹੋਣ ‘ਤੇ ਮੋਦੀ ਖ਼ੁਦ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪਣ ਆਉਣਗੇ।

 

 “ਅੱਜ ਮੋਦੀ ਨੇ ਆਪਣੀ ਗਰੰਟੀ ਪੂਰੀ ਕਰ ਦਿੱਤੀ”, ਉਨ੍ਹਾਂ ਨੇ ਕਿਹਾ, “ਮੋਦੀ ਕੀ ਗਰੰਟੀ ਦਾ ਮਤਲਬ ਹੈ ਗਰੰਟੀ ਦੀ ਪੂਰਤੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਅੱਜ ਆਪਣੇ ਘਰ ਮਿਲੇ ਹਨ, ਉਨ੍ਹਾਂ ਦੀਆਂ ਪੀੜ੍ਹੀਆਂ ਨੂੰ ਬੇਘਰ ਹੋਣ ਦੇ ਕਾਰਨ ਪੀੜਾ ਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਹੈ, ਮੈਨੂੰ ਵਿਸ਼ਵਾਸ ਹੈ ਕਿ ਪੀੜਾ ਦੀ ਲੜੀ ਹੁਣ ਟੁੱਟ ਜਾਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “22 ਜਨਵਰੀ ਨੂੰ ਪ੍ਰਜਵਲਿਤ ਕੀਤੀ ਜਾਣ ਵਾਲੀ ਰਾਮ ਜਯੋਤੀ(Ram Jyoti) ਗ਼ਰੀਬੀ ਦੇ ਹਨੇਰੇ ਨੂੰ ਦੂਰ ਕਰਨ ਦੀ ਪ੍ਰੇਰਣਾ ਬਣੇਗੀ। ਪ੍ਰਧਾਨ ਮੰਤਰੀ ਨੇ ਸਭ ਦੇ ਲਈ ਪ੍ਰਸੰਨਤਾ ਨਾਲ ਪੂਰਨ ਜੀਵਨ ਦੀ ਕਾਮਨਾ ਕੀਤੀ।”

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਪਰਿਵਾਰਾਂ ਦੀ ਸਮ੍ਰਿੱਧੀ ਅਤੇ ਖੁਸ਼ਹਾਲੀ ਦੇ ਲਈ ਪ੍ਰਾਰਥਨਾ ਕੀਤੀ ਜਿਨ੍ਹਾਂ ਨੂੰ ਅੱਜ ਨਵੇਂ ਆਵਾਸ ਮਿਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪਹਿਲੇ ਦਿਨ ਤੋਂ ਹੀ ਪ੍ਰਯਾਸ ਕਰ ਰਹੀ ਹੈ ਕਿ ਸ਼੍ਰੀ ਰਾਮ ਦੇ ਆਦਰਸ਼ਾਂ (the ideals of Shri Ram) ‘ਤੇ ਚਲਦੇ ਹੋਏ ਦੇਸ਼ ਵਿੱਚ ਸੁਸ਼ਾਸਨ ਹੋਵੇ ਅਤੇ ਦੇਸ਼ ਵਿੱਚ ਇਮਾਨਦਾਰੀ ਦਾ ਰਾਜ ਹੋਵੇ। ਇਹ ਰਾਮ ਰਾਜਯ (Ram Rajya) ਹੀ ਹੈ ਜਿਸ ਨੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ (mantra of Sabka Saath, Sabka Vikas, Sabka Vishwas and Sabka Prayas ) ਨੂੰ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਰਾਮਚਰਿਤ ਮਾਨਸ ਦਾ ਉਲੇਖ ਕੀਤਾ ਕਿ ਸਰਕਾਰ ਨੇ ਨਿਰਧਨਾਂ (ਗ਼ਰੀਬਾਂ) ਦੇ ਕਲਿਆਣ ਨੂੰ ਕੇਂਦਰ ਵਿੱਚ ਰੱਖਿਆ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਪੱਕੇ ਮਕਾਨਾਂ ਅਤੇ ਸ਼ੌਚਾਲਯ(ਪਖਾਨਿਆਂ-ਟਾਇਲਟਸ) ਜਿਹੀਆਂ ਬੁਨਿਆਦੀ ਸੁਵਿਧਾਵਾਂ ਦੇ ਅਭਾਵ ਦੇ ਕਾਰਨ ਨਿਰਧਨ (ਗ਼ਰੀਬ), ਇਸ ਸਨਮਾਨ ਤੋਂ ਵੰਚਿਤ ਸਨ। ਇਸ ਕਾਰਨ ਵਰਤਮਾਨ ਸਰਕਾਰ ਦਾ ਧਿਆਨ ਮਕਾਨਾਂ ਅਤੇ ਸ਼ੌਚਾਲਯ(ਪਖਾਨਿਆਂ-ਟਾਇਲਟਸ) ਦੇ ਇਨ੍ਹਾਂ ਮੁੱਦਿਆਂ ‘ਤੇ ਗਿਆ ਅਤੇ ਮਿਸ਼ਨ ਮੋਡ (mission mode) ਵਿੱਚ 10 ਕਰੋੜ ‘ਇੱਜ਼ਤ ਘਰ’(‘Izzat Ghar’) ਤੇ 4 ਕਰੋੜ ਪੱਕੇ ਮਕਾਨ (pucca houses) ਉਪਲਬਧ ਕਰਵਾਏ ਗਏ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਰਸਤਾ ਲੋਕਾਂ ਨੂੰ ਬਹਿਕਾਉਣ ਦੀ ਥਾਂ ‘ਤੇ ‘ਕਿਰਤ ਦੀ ਗਰਿਮਾ,’ 'ਆਤਮਨਿਰਭਰ ਵਰਕਰ' ਅਤੇ ‘ਗ਼ਰੀਬਾਂ ਦਾ ਕਲਿਆਣ’ ਕਰਨ ਦਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਤੁਸੀਂ ਬੜੇ ਸੁਪਨੇ ਦੇਖੋ, ਤੁਹਾਡੇ ਸੁਪਨੇ ਹੀ ਮੇਰਾ ਸੰਕਲਪ ਹਨ। ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਕਿਫਾਇਤੀ ਸ਼ਹਿਰੀ ਆਵਾਸਾਂ ਅਤੇ ਫੇਅਰ ਰੈਂਟ ਸੋਸਾਇਟੀਆਂ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਰਜਸਥਲ ਦੇ ਸਮੀਪ ਆਵਾਸ ਉਪਲਬਧ ਕਰਵਾਉਣ ਦਾ ਪ੍ਰਯਾਸ ਕਰ ਰਹੇ ਹਾਂ।

 

‘ਸ਼੍ਰਮਿਕਾਂ’ ਦੇ ਸ਼ਹਿਰ (the city of ‘Shramiks’) ਹੋਣ ਬਾਰੇ ਅਹਿਮਦਾਬਾਦ ਦੇ ਨਾਲ ਸੋਲਾਪੁਰ ਸ਼ਹਿਰ ਦੀ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਪੂਰਵਆਸ਼੍ਰਮ’ (‘Purvashram’) ਵਿੱਚ ਬਤੀਤ ਕੀਤੇ ਗਏ ਸਮੇਂ ਦੇ ਦੌਰਾਨ ਸੋਲਾਪੁਰ ਸ਼ਹਿਰ ਨਾਲ ਆਪਣੇ ਸਬੰਧ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਇਹ ਪਦਮਸ਼ਾਲੀ (Padmashali) ਪਰਿਵਾਰ ਹੀ ਸਨ ਜੋ ਉਨ੍ਹਾਂ ਨੂੰ ਭੋਜਨ ਉਪਲਬਧ ਕਰਵਾਉਂਦੇ ਸਨ। ਭਲੇ ਹੀ ਉਨ੍ਹਾਂ ਦੀ ਰਹਿਣ ਦੀ ਸਥਿਤੀ ਖ਼ਰਾਬ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਜੀਵਨ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਵਕੀਲ ਲਕਸ਼ਮਣਰਾਓ ਇਨਾਮਦਾਰ (Lakshmanrao Inamdar) ਦੀ ਬੁਣੀ ਹੋਈ ਕਲਾਕ੍ਰਿਤੀ ਭੇਂਟ ਕੀਤੇ ਜਾਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਅੱਜ ਭੀ ਉਨ੍ਹਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

 

ਪ੍ਰਧਾਨ ਮੰਤਰੀ ਨੇ ਉਚਿਤ ਇਰਾਦੇ ਦੀ ਕਮੀ ਅਤੇ ਵਿਚੋਲਿਆਂ ਦੇ ਕਾਰਨ ਪਹਿਲਾਂ ਦੇ ਗ਼ਰੀਬੀ ਖ਼ਾਤਮਾ ਪ੍ਰੋਗਰਾਮਾਂ ਦੇ ਪਰਿਣਾਮਾਂ ਦੀ ਕਮੀ ਦੀ ਤਰਫ਼ ਸੰਕੇਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਫ ਨੀਅਤ, ਗ਼ਰੀਬਾਂ ਦੇ ਸਸ਼ਕਤੀਕਰਣ ਦੇ ਹਿਤ ਦੀਆਂ ਨੀਤੀਆਂ ਅਤੇ ਰਾਸ਼ਟਰ ਦੇ ਪ੍ਰਤੀ ਪ੍ਰਤੀਬੱਧਤਾ ਦੇ ਕਾਰਨ ਮੋਦੀ ਨੇ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧੇ ਲਾਭਾਰਥੀਆਂ ਤੱਕ ਪਹੁੰਚਾਉਣ ਦੀ ਗਰੰਟੀ ਦਿੱਤੀ ਹੈ। ਪਿਛਲੇ 10 ਵਰ੍ਹਿਆਂ ਵਿੱਚ 30 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਸਿੱਧੇ ਮਹਿਲਾਵਾਂ, ਕਿਸਾਨਾਂ, ਨੌਜਵਾਨਾਂ ਅਤੇ ਗ਼ਰੀਬਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਜਨ ਧਨ-ਆਧਾਰ-ਮੋਬਾਈਲ ਦੀ ਜੇਏਐੱਮ ਟ੍ਰਿਨਿਟੀ (JAM trinity of Jan Dhan-Aadhar -Mobile )ਦਾ ਉਪਯੋਗ ਕਰਕੇ 10 ਕਰੋੜ ਫਰਜ਼ੀ ਲਾਭਾਰਥੀਆਂ ਨੂੰ ਬਾਹਰ ਕਰ ਦਿੱਤਾ ਗਿਆ।

 

ਵਿਭਿੰਨ ਯੋਜਨਾਵਾਂ ਦਾ ਸ਼ੁਭਅਰੰਭ ਕਰਕੇ (by initiating multiple schemes) ਗ਼ਰੀਬ ਕਲਿਆਣ ਨੂੰ ਪ੍ਰਾਥਮਿਕਤਾ ਦੇਣ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 10 ਸਾਲ ਦੀ ਤਪੱਸਿਆ (tapasya) ਅਤੇ ਗ਼ਰੀਬਾਂ ਦੇ ਪ੍ਰਤੀ ਸੱਚੇ ਸਮਰਪਣ ਦਾ ਪਰਿਣਾਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਵ ਗ਼ਰੀਬੀ ਨੂੰ ਹਰਾਉਣ ਦੇ ਲਈ ਦੂਸਰਿਆਂ ਨੂੰ ਭੀ ਸਸ਼ਕਤ ਅਤੇ ਪ੍ਰੇਰਿਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਵਿਸ਼ਵਾਸ ਨੂੰ ਦੁਹਰਾਇਆ ਕਿ ਜੇਕਰ ਗ਼ਰੀਬਾਂ ਨੂੰ ਸੰਸਾਧਨ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ ਤਾਂ ਉਹ ਗ਼ਰੀਬੀ ਤੋਂ ਉਬਰ ਸਕਦੇ ਹਨ। ਇਸ ਲਈ ਵਰਤਮਾਨ ਸਰਕਾਰ ਨੇ ਸੰਸਾਧਨ ਤੇ ਸੁਵਿਧਾਵਾਂ ਉਪਲਬਧ ਕਰਵਾਈਆਂ ਤੇ ਉਨ੍ਹਾਂ ਦੇ ਕਲਿਆਣ ਦੀ ਦਿਸ਼ਾ ਵਿੱਚ ਇਮਾਨਦਾਰ ਪ੍ਰਯਾਸ ਕੀਤੇ। ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਗ਼ਰੀਬਾਂ ਦੇ ਲਈ ਮੁੱਖ ਮੁੱਦਾ ਦੋ ਵਕਤ ਦਾ ਭੋਜਨ (two meals per day) ਸੀ, ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮੁਫ਼ਤ ਰਾਸ਼ਨ ਪ੍ਰੋਗਰਾਮ (free ration program )ਦਾ ਉਲੇਖ ਕੀਤਾ ਤਾਕਿ ਕਿਸੇ ਭੀ ਗ਼ਰੀਬ ਵਿਅਕਤੀ ਨੂੰ ਖਾਲੀ ਪੇਟ ਨਾ ਸੌਣਾ ਪਵੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਲ (the coronavirus period ) ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਹੁਣ 5 ਸਾਲ ਦੇ ਲਈ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ 25 ਕਰੋੜ ਲੋਕਾਂ ਨੂੰ ਸਮਰਥਨ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ ਜੋ ਗ਼ਰੀਬੀ ਤੋਂ ਬਾਹਰ ਆ ਗਏ ਹਨ ਤਾਕਿ ਉਹ ਭਵਿੱਖ ਵਿੱਚ ਕਦੇ ਭੀ ਗ਼ਰੀਬੀ ਰੇਖਾ ਤੋਂ ਹੇਠਾਂ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਇਹ 25 ਕਰੋੜ ਲੋਕ ਮੇਰੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਮਰਪਣ ਦੇ ਨਾਲ ਅੱਗੇ ਵਧ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ।

 

 

ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ (One Nation One Ration Card) ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਨਿਰੰਤਰ ਰਾਸ਼ਨ ਦੀ ਸਪਲਾਈ ਸੁਨਿਸ਼ਚਿਤ ਹੋਵੇਗੀ ਜੋ ਕੰਮ ਦੇ ਸਿਲਸਿਲੇ ਵਿੱਚ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਡਕੀਲ ਖਰਚ ਲੋਕਾਂ ਨੂੰ ਗ਼ਰੀਬੀ ਵਿੱਚ ਧਕੇਲਦਾ ਹੈ ਅਤੇ ਇਸ ਲਈ ਸਰਕਾਰ ਆਯੁਸ਼ਮਾਨ ਕਾਰਡ (Ayushman Card) ਲੈ ਕੇ ਆਈ ਹੈ, ਇਸ ਕਾਰਡ ਨਾਲ 5 ਲੱਖ ਰੁਪਏ ਤੱਕ ਦਾ ਮੁਫ਼ਤ ਮੈਡੀਕਲ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨਾਲ ਮੈਡੀਕਲ ਖਰਚ ‘ਤੇ ਲਗਭਗ 1 ਲੱਖ ਕਰੋੜ ਰੁਪਏ ਦੀ ਬੱਚਤ ਹੁੰਦੀ ਹੈ। ਇਸੇ ਪ੍ਰਕਾਰ, ਜਨ ਔਸ਼ਧੀ ਕੇਂਦਰ( Jan Aushadhi Kendra) ਤੋਂ ਪ੍ਰਾਪਤ ਦਵਾਈਆਂ ‘ਤੇ 80 ਪ੍ਰਤੀਸ਼ਤ ਦੀ ਛੂਟ ਮਿਲਣ ਨਾਲ ਗ਼ਰੀਬ ਮਰੀਜ਼ਾਂ ਦੇ ਲਗਭਗ 30 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੁੰਦੀ ਹੈ। ਜਲ ਜੀਵਨ ਮਿਸ਼ਨ ਨਾਗਰਿਕਾਂ ਨੂੰ ਜਲਜਨਿਤ ਬਿਮਾਰੀਆਂ ਤੋਂ ਬਚਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਭਾਰਥੀਆਂ ਵਿੱਚ ਸਭ ਤੋਂ ਅਧਿਕ ਸੰਖਿਆ ਪਿਛੜੇ ਅਤੇ ਆਦਿਵਾਸੀ ਭਾਈਚਾਰਿਆਂ ਤੋਂ ਆਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਲਪੂਰਵਕ ਕਿਹਾ ਕਿ ਗ਼ਰੀਬਾਂ ਨੂੰ ਪੱਕਾ ਮਕਾਨ (pucca house) ਮਿਲੇ, ਸ਼ੌਚਾਲਯ(ਪਖਾਨਾ-ਟਾਇਲਟ) ਮਿਲੇ, ਬਿਜਲੀ ਕਨੈਕਸ਼ਨ ਮਿਲੇ, ਪਾਣੀ ਮਿਲੇ, ਇਹ ਸਾਰੀਆਂ ਸੁਵਿਧਾਵਾਂ ਸਮਾਜਿਕ ਨਿਆਂ ਦੀ ਭੀ ਗਰੰਟੀ ਹਨ।

 

“ਗ਼ਰੀਬਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ- ਇਹ ਭੀ ਮੋਦੀ ਕੀ ਗਰੰਟੀ (Modi’s guarantee) ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗ਼ਰੀਬਾਂ ਦੇ ਲਈ ਦੁਰਘਟਨਾਵਾਂ ਅਤੇ ਜੀਵਨ ਬੀਮਾ ਦੇ ਲਈ 2 ਲੱਖ ਰੁਪਏ ਦੇ ਕਵਰ ਵਾਲੀਆਂ ਜੀਵਨ ਬੀਮਾ ਯੋਜਨਾਵਾਂ (life insurance schemes) ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਗ਼ਰੀਬ ਪਰਿਵਾਰਾਂ ਨੂੰ ਜ਼ਰੂਰਤ ਦੇ ਸਮੇਂ ਬੀਮਾ ਦੇ ਰੂਪ ਵਿੱਚ 16,000 ਕਰੋੜ ਰੁਪਏ ਦਿੱਤੇ ਜਾਣ ਦੀ ਜਾਣਕਾਰੀ ਭੀ ਸਾਂਝੀ ਕੀਤੀ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੋਦੀ ਕੀ ਗਰੰਟੀ(Modi’s guarantee) ਇੱਕ ਵਰਦਾਨ ਬਣ ਰਹੀ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਪਾਸ ਕੋਈ ਬੈਂਕ ਗਰੰਟੀ ਨਹੀਂ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਉਲੇਖ ਕੀਤਾ ਜਿਨ੍ਹਾਂ ਦੇ ਪਾਸ ਬੈਂਕ ਖਾਤੇ ਨਹੀਂ ਸਨ ਅਤੇ ਉਨ੍ਹਾਂ ਦੇ ਲਈ ਬੈਂਕ ਤੋਂ ਰਿਣ ਪ੍ਰਾਪਤ ਕਰਨਾ ਅਸੰਭਵ ਸੀ। ਪ੍ਰਧਾਨ ਮੰਤਰੀ ਨੇ ਜਨ ਧਨ ਯੋਜਨਾ (Jan Dhan Yojna) ਦਾ ਉਲੇਖ ਕਰਦੇ ਹੋਏ ਕਿਹਾ ਕਿ ਇਸ ਨਾਲ 50 ਕਰੋੜ ਗ਼ਰੀਬਾਂ ਨੂੰ ਬੈਂਕ ਖਾਤੇ ਖੋਲ੍ਹ ਕੇ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਗਿਆ। ਉਨ੍ਹਾਂ ਨੇ ਅੱਜ ਦੇ ਅਵਸਰ ਦਾ ਭੀ ਉਲੇਖ ਕੀਤਾ ਜਿੱਥੇ 10,000 ਲਾਭਾਰਥੀਆਂ ਨੂੰ ਪੀਐੱਮ ਸਵਨਿਧੀ (PM Svanidhi) ਦੇ ਤਹਿਤ ਬੈਂਕ ਸਹਾਇਤਾ ਮਿਲੀ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਜਿਨ੍ਹਾਂ ਰੇਹੜੀ-ਪਟੜੀ ਵਾਲਿਆਂ ਅਤੇ ਫੇਰੀਵਾਲਿਆਂ ਨੂੰ ਅਧਿਕ ਵਿਆਜ ਵਾਲੇ ਰਿਣ (high-interest loans) ਦੇ ਲਈ ਬਜ਼ਾਰ ਦੀ ਤਰਫ਼ ਦੇਖਣਾ ਪੈਂਦਾ ਸੀ, ਉਨ੍ਹਾਂ ਨੂੰ ਹੁਣ ਬਿਨਾ ਕਿਸੇ ਗਰੰਟੀ ਦੇ ਬੈਂਕ ਰਿਣ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਰਿਣ ਵੰਡਿਆ ਜਾ ਚੁੱਕਿਆ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੋਲਾਪੁਰ ਇੱਕ ਉਦਯੋਗਿਕ ਸ਼ਹਿਰ ਹੈ, ਸ਼੍ਰਮਿਕਾਂ ਦਾ ਇਹ ਸ਼ਹਿਰ ਸਕੂਲ ਦੀ ਵਰਦੀ ਬਣਾਉਣ ਦੇ ਲਈ ਸਭ ਤੋਂ ਬੜੇ ਐੱਮਐੱਸਐੱਮਈ ਦਾ ਕਲਸਟਰ (largest MSME cluster for making school uniforms) ਹੈ। ਉਨ੍ਹਾਂ ਨੇ ਕਿਹਾ ਕਿ ਵਰਦੀ ਸਿਊਣ ਵਾਲੇ ਅਜਿਹੇ ਵਿਸ਼ਵਕਰਮਾਵਾਂ(Viswakarmas) ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਲੋਨਸ, ਟ੍ਰੇਨਿੰਗ ਅਤੇ ਆਧੁਨਿਕ ਉਪਕਰਣ ਉਪਲਬਧ ਕਰਵਾਉਣ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ (PM Vishwakarma Scheme) ਲੈ ਕੇ ਆਈ। ਉਨ੍ਹਾਂ ਨੇ ਯੋਗ ਸ਼੍ਰਮਿਕਾਂ ਨੂੰ ਨਾਮਾਂਕਨ ਕਰਵਾਉਣ ਨੂੰ ਕਿਹਾ ਕਿਉਂਕਿ ‘ਮੋਦੀ ਕੀ ਗਰੰਟੀ ਕੀ ਗਾੜੀ’(‘Modi Ki Guarantee ki Gadi’) ਪੂਰੇ ਦੇਸ਼ ਵਿੱਚ ਧੂਮ ਮਚਾ ਰਹੀ ਹੈ।

 

ਆਤਮਨਿਰਭਰ ਭਾਰਤ (Aatmnirbhar Bharat) ਨਿਰਮਾਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਵਿੱਚ ਛੋਟੇ ਅਤੇ ਕੁਟੀਰ ਉਦਯੋਗਾਂ ਦੀ ਭੂਮਿਕਾ ਪ੍ਰਮੁੱਖ ਹੈ। ਐੱਮਐੱਸਐੱਮਈਜ਼ (MSMEs) ਨੂੰ ਸਮਰਥਨ ਦੇਣ ਦੇ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਦੌਰਾਨ ਇਨ੍ਹਾਂ ਉਦਯੋਗਾਂ ਨੂੰ ਦਿੱਤੇ ਪੈਕੇਜ ਅਤੇ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਯੋਜਨਾ (One District One Product Scheme) ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਵੋਕਲ ਫੌਰ ਲੋਕਲ ਅਤੇ ਮੇਡ ਇਨ ਇੰਡੀਆ (Vocal for Local and Made in India) ਜਿਹੇ ਅਭਿਯਾਨਾਂ ਨਾਲ ਭਾਰਤੀ ਉਤਪਾਦਾਂ ਨੂੰ ਬਿਹਤਰ ਪ੍ਰੋਫਾਇਲ ਦੇ ਕਾਰਨ (due to improved profile) ਨਵੀਆਂ ਸੰਭਾਵਨਾਵਾਂ ਦਾ ਲਾਭ ਮਿਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਦੇ ਤੀਸਰੇ ਕਾਰਜਕਾਲ (present government’s third term) ਦੇ ਦੌਰਾਨ, ਵਿਸ਼ਵ ਦੀਆਂ ਟੌਪ ਤਿੰਨ ਅਰਥਵਿਵਸਥਾਵਾਂ (the top three economies of the world) ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਬਲਪੂਰਵਕ ਕਿਹਾ ਕਿ “ਮੈਂ ਨਾਗਰਿਕਾਂ ਨੂੰ ਇਸ ਦੀ ਗਰੰਟੀ ਦਿੱਤੀ ਹੈ ਅਤੇ ਇਸ ਨੂੰ ਪੂਰਾ ਭੀ ਕੀਤਾ ਜਾਵੇਗਾ।” ਉਨ੍ਹਾਂ ਨੇ ਦੇਸ਼ ਦੇ ਆਰਥਿਕ ਵਿਸਤਾਰ ਵਿੱਚ ਸੋਲਾਪੁਰ ਜਿਹੇ ਕਈ ਸ਼ਹਿਰਾਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਪਾਣੀ ਤੇ ਸੀਵੇਜ ਜਿਹੀਆਂ ਸੁਵਿਧਾਵਾਂ ਵਿੱਚ ਲਗਾਤਾਰ ਸੁਧਾਰ ਦੇ ਲਈ ਡਬਲ ਇੰਜਣ ਸਰਕਾਰ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਸ਼ਹਿਰਾਂ ਨੂੰ ਅੱਛੀਆਂ ਸੜਕਾਂ, ਰੇਲ ਅਤੇ ਵਾਯੂਮਾਰਗਾਂ ਨਾਲ ਜੋੜਨ ਦੇ ਵਿਕਾਸ ਕਾਰਜਾਂ ਨੂੰ ਤੇਜ਼ ਗਤੀ ਨਾਲ ਪੂਰਾ ਕਰਨ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਹੋਵੇ ਜਾਂ ਸੰਤ ਤੁਕਾਰਾਮ ਪਾਲਖੀ ਮਾਰਗ(Sant Gyaneshwar Maharaj Palkhi Marg or Sant Tukaram Palkhi Marg), ਇਨ੍ਹਾਂ ‘ਤੇ ਭੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ ਅਤੇ ਰਤਨਾਗਿਰੀ, ਕੋਲਹਾਪੁਰ ਤੇ ਸੋਲਾਪੁਰ (Ratnagiri, Kolhapur and Solapur )ਦੇ  ਦਰਮਿਆਨ ਚਾਰ ਲੇਨ ਦੇ ਰਾਜਮਾਰਗ ਦਾ ਕੰਮ ਭੀ ਜਲਦੀ ਪੂਰਾ ਹੋ ਜਾਵੇਗਾ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਾਗਰਿਕ, ਸਰਕਾਰ ਨੂੰ ਅਸ਼ੀਰਵਾਦ ਦੇਣਾ ਜਾਰੀ ਰੱਖਣਗੇ ਅਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੂੰ ਅੱਜ ਆਪਣਾ ਸਥਾਈ ਆਵਾਸ ਮਿਲਿਆ ਹੈ।

 

ਇਸ ਅਵਸਰ ‘ਤੇ ਹੋਰ ਪਤਵੰਤਿਆਂ ਦੇ ਅਤਿਰਿਕਤ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਵ ਪਵਾਰ ਤੇ ਰਾਯਨਗਰ ਫੈਡਰੇਸ਼ਨ ਦੇ ਸੰਸਥਾਪਕ, ਸ਼੍ਰੀ ਨਰਸੈਯਾ ਐਡਮ(Shri Narsayya Adam) ਭੀ ਮੌਜੂਦ ਸਨ।

 

Click here to read full text speech

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi Crosses 100 Million Followers On X, Becomes Most Followed World Leader

Media Coverage

PM Modi Crosses 100 Million Followers On X, Becomes Most Followed World Leader
NM on the go

Nm on the go

Always be the first to hear from the PM. Get the App Now!
...
Chief Minister of Meghalaya meets Prime Minister
July 15, 2024

The Chief Minister of Meghalaya, Shri Conrad K Sangma met Prime Minister, Shri Narendra Modi today in New Delhi.

The Prime Minister’s Office said in a X post;

“Chief Minister of Meghalaya, Shri @SangmaConrad, met Prime Minister @narendramodi. @CMO_Meghalaya”