ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਕਾਰਤਾ 2018 ਏਸ਼ੀਅਨ ਪੈਰਾ ਗੇਮਸ ਦੇ 72 ਮੈਡਲਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰਦੇ ਹੋਏ ਭਾਰਤ ਦੁਆਰਾ ਵਰਤਮਾਨ ਏਸ਼ੀਅਨ ਪੈਰਾ ਗੇਮਸ ਵਿੱਚ ਰਿਕਾਰਡ 73 ਮੈਡਲ ਜਿੱਤਣ ਅਤੇ ਇਹ ਸਿਲਸਿਲਾ ਬਰਕਰਾਰ ਰੱਖਣ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਪੈਰਾ ਖਿਡਾਰੀਆਂ ਦੇ ਸਮਰਪਣ, ਦ੍ਰਿੜ੍ਹਤਾ ਅਤੇ ਅਟਲ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :

“ਜਕਾਰਤਾ 2018 ਏਸ਼ੀਅਨ ਪੈਰਾ ਗੇਮਸ ਦੇ 72 ਮੈਡਲਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰਕੇ ਵਰਤਮਾਨ ਏਸ਼ੀਅਨ ਪਰਾ ਗੇਮਸ ਵਿੱਚ ਸ਼ਾਨਦਾਰ ਉਪਲਬਧੀ ਹਾਸਲ ਕਰਦੇ ਹੋਏ ਭਾਰਤ ਨੇ ਬੇਮਿਸਾਲ 73 ਮੈਡਲ ਆਪਣੇ ਨਾਮ ਕੀਤੇ ਹਨ ਅਤੇ ਉਹ ਇਹ ਸਿਲਸਿਲਾ ਬਰਕਰਾਰ ਰੱਖੇ ਹੋਏ ਹਨ!

ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਹਰ ਭਾਰਤੀ ਦੇ ਦਿਲ ਨੂੰ ਖੁਸ਼ ਕਰਨ ਵਾਲੇ ਸਾਡੇ ਅਸਧਾਰਣ ਪੈਰਾ-ਖਿਡਾਰੀਆਂ ਦਾ ਸ਼ਾਨਦਾਰ ਅਭਿਨੰਦਨ।

ਉਨ੍ਹਾਂ ਦੇ ਸਮਰਪਣ, ਦ੍ਰਿੜ੍ਹਤਾ ਅਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੀ ਉਤਕ੍ਰਿਸ਼ਟ ਇੱਛਾ ਅਸਲ ਵਿੱਚ ਪ੍ਰੇਰਣਾਦਾਇਕ ਹੈ!

ਕਾਮਨਾ ਹੈ ਕਿ ਇਹ ਇਤਿਹਾਸਿਕ ਉਪਲਬਧੀ ਮਾਰਗਦਰਸ਼ਕ ਦੇ ਰੂਪ ਵਿੱਚ ਭਾਵੀ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀ ਰਹੇ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian youth are at the forefront of tech-led growth, innovation: PM Modi

Media Coverage

Indian youth are at the forefront of tech-led growth, innovation: PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 14 ਜੂਨ 2026
June 14, 2026

From Healthcare to Himalayas: PM Modi's Vision Building an Unstoppable India