ਭਾਰਤ ‘ਨੇਬਰਹੁੱਡ ਫਸਟ’ ਪਾਲਿਸੀ ਦੇ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ
ਭਾਰਤ ਗੁਆਂਢੀ ਦੇਸ਼ਾਂ ਵਿੱਚ ਸੰਕਟ ਆਉਣ ‘ਤੇ ਸਭ ਤੋਂ ਪਹਿਲੇ ਜਵਾਬੀ ਕਾਰਵਾਈ ਕਰਨ ਵਾਲਾ ਦੇਸ਼ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਸ੍ਰੀ ਲੰਕਾ ਦੇ ਕੋਲੰਬੋ ਵਿੱਚ 1996 ਦੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਦੇ ਨਾਲ ਬਾਤਚੀਤ ਕੀਤੀ। ਇਸ ਸਪਸ਼ਟ ਬਾਤਚੀਤ ਦੇ ਦੌਰਾਨ, ਕ੍ਰਿਕਟਰਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਮਿਲਣ ‘ਤੇ ਖੁਸ਼ੀ ਅਤੇ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਭੀ ਉਨ੍ਹਾਂ ਨਾਲ ਮਿਲਣ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਕਿਹਾ ਕਿ ਭਾਰਤੀ ਲੋਕ ਅੱਜ ਭੀ ਟੀਮ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੂੰ ਯਾਦ ਕਰਦੇ ਹਨ, ਖਾਸ ਕਰਕੇ ਉਸ ਯਾਦਗਾਰੀ ਜਿੱਤ ਨੂੰ ਜਿਸ ਨੇ ਇੱਕ ਅਮਿਟ ਛਾਪ ਛੱਡੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਅੱਜ ਭੀ ਪੂਰੇ ਰਾਸ਼ਟਰ ਵਿੱਚ ਗੂੰਜਦੀ ਹੈ।

 ਸ਼੍ਰੀ ਮੋਦੀ ਨੇ 2010 ਵਿੱਚ ਅਹਿਮਦਾਬਾਦ ਵਿੱਚ ਹੋਏ ਇੱਕ ਮੈਚ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਸ੍ਰੀ ਲੰਕਾ ਦੇ ਇੱਕ ਕ੍ਰਿਕਟਰ ਨੂੰ ਅੰਪਾਇਰ ਦੇ ਰੂਪ ਵਿੱਚ ਕੰਮ ਕਰਦੇ ਦੇਖਿਆ ਸੀ। ਉਨ੍ਹਾਂ ਨੇ ਭਾਰਤ ਦੀ 1983 ਦੀ ਵਿਸ਼ਵ ਕੱਪ ਜਿੱਤ ਅਤੇ ਸ੍ਰੀ ਲੰਕਾ ਦੀ ਟੀਮ ਦੀ 1996 ਦੀ ਵਿਸ਼ਵ ਕੱਪ ਜਿੱਤ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਪ੍ਰਕਾਸ਼ ਪਾਇਆ, ਅਤੇ ਇਸ ਬਾਤ 'ਤੇ ਜ਼ੋਰ ਦਿੱਤਾ ਕਿ ਕਿਵੇਂ ਇਨ੍ਹਾਂ ਉਪਲਬਧੀਆਂ ਨੇ ਕ੍ਰਿਕਟ ਦੀ ਦੁਨੀਆ ਨੂੰ ਨਵਾਂ ਸਰੂਪ ਦਿੱਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਟੀ-20 ਕ੍ਰਿਕਟ ਦੇ ਵਿਕਾਸ ਨੂੰ 1996 ਦੇ ਮੈਚਾਂ ਵਿੱਚ ਤਤਕਾਲੀਨ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਦੁਆਰਾ ਪ੍ਰਦਰਸ਼ਿਤ ਅਭਿਨਵ ਖੇਡ ਸ਼ੈਲੀ (innovative playing style) ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਉਨ੍ਹਾਂ ਦੇ ਵਰਤਮਾਨ ਪ੍ਰਯਾਸਾਂ ਬਾਰੇ ਸੁਣਨ ਵਿੱਚ ਰੁਚੀ ਵਿਅਕਤ ਕੀਤੀ ਅਤੇ ਪੁੱਛਿਆ ਕਿ ਕੀ ਉਹ ਅਜੇ ਭੀ ਕ੍ਰਿਕਟ ਅਤੇ ਕੋਚਿੰਗ ਦੀਆਂ ਭੂਮਿਕਾਵਾਂ ਨਾਲ ਜੁੜੇ ਹਨ।

 

 ਸੰਨ 1996 ਵਿੱਚ ਹੋਏ ਬੰਬ ਵਿਸਫੋਟਾਂ ਦੇ ਬਾਵਜੂਦ ਸ੍ਰੀ ਲੰਕਾ ਵਿੱਚ ਹਿੱਸਾ ਲੈਣ ਦੇ ਭਾਰਤ ਦੇ ਫ਼ੈਸਲੇ ਨੂੰ ਯਾਦ ਕਰਦੇ ਹੋਏ, ਜਦੋਂ ਹੋਰ ਟੀਮਾਂ ਨੇ ਵਾਪਸੀ ਕਰ ਲਈ ਸੀ, ਸ਼੍ਰੀ ਮੋਦੀ ਨੇ ਕਠਿਨ ਸਮੇਂ ਦੇ ਦੌਰਾਨ ਭਾਰਤ ਦੀ ਇਕਜੁੱਟਤਾ ਦੇ ਲਈ ਸ੍ਰੀ ਲੰਕਾ ਦੇ ਖਿਡਾਰੀਆਂ ਦੁਆਰਾ ਦਿਖਾਈ ਗਈ ਸ਼ਲਾਘਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਭਾਰਤ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਖੇਡ ਭਾਵਨਾ 'ਤੇ ਟਿੱਪਣੀ ਕੀਤੀ, ਇਸ ਬਾਤ 'ਤੇ ਜ਼ੋਰ ਦਿੱਤਾ ਕਿ ਕਿਵੇਂ ਇਸ ਨੇ 1996 ਦੇ ਬੰਬ ਵਿਸਫੋਟਾਂ ਸਹਿਤ ਪ੍ਰਤੀਕੂਲ ਪਰਿਸਥਿਤੀਆਂ ‘ਤੇ ਜਿੱਤ ਪ੍ਰਾਪਤ ਕੀਤੀ, ਜਿਸ ਨੇ ਸ੍ਰੀ ਲੰਕਾ ਨੂੰ ਸੰਕਟ ਗ੍ਰਸਤ ਕਰ ਦਿੱਤਾ ਸੀ। ਉਨ੍ਹਾਂ ਨੇ 2019 ਦੇ ਚਰਚ ਬੰਬ ਵਿਸਫੋਟਾਂ ਦੇ ਬਾਅਦ ਸ੍ਰੀ ਲੰਕਾ ਦੀ ਆਪਣੀ ਯਾਤਰਾ ਦਾ ਉਲੇਖ ਕੀਤਾ, ਜਿਸ ਨਾਲ ਉਹ ਅਜਿਹਾ ਕਰਨ ਵਾਲੇ ਪਹਿਲੇ ਗਲੋਬਲ ਲੀਡਰ ਬਣ ਗਏ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਨੇ ਭੀ 2019 ਵਿੱਚ  ਇਸ ਦੇ ਤੁਰੰਤ ਬਾਅਦ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੀ ਅਟੁੱਟ ਭਾਵਨਾ ਅਤੇ ਖੁਸ਼ੀ ਅਤੇ ਦੁਖ ਦੋਹਾਂ ਵਿੱਚ  ਸ੍ਰੀ ਲੰਕਾ ਦੇ ਨਾਲ ਖੜ੍ਹੇ ਹੋਣ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ, ਜੋ ਦੇਸ਼ ਦੀਆਂ ਸਥਾਈ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।

 ਸ਼੍ਰੀ ਸਨਥ ਜੈਸੂਰਯਾ, ਜੋ ਵਰਤਮਾਨ ਵਿੱਚ ਸ੍ਰੀ ਲੰਕਾ ਦੀ ਪੁਰਸ਼ ਕ੍ਰਿਕਟ ਟੀਮ ਦੇ ਕੋਚ ਹਨ, ਨੇ ਹਾਲ ਹੀ ਵਿੱਚ ਵਿੱਤੀ ਸੰਕਟ ਦੇ ਦੌਰਾਨ ਸ੍ਰੀ ਲੰਕਾ ਨੂੰ ਭਾਰਤ ਦੇ ਅਟੁੱਟ ਸਮਰਥਨ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਕੀ ਭਾਰਤ ਸ੍ਰੀ ਲੰਕਾ ਦੇ ਜਾਫਨਾ (Jaffna)  ਵਿੱਚ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਦੇ ਲਈ ਕ੍ਰਿਕਟ ਮੈਦਾਨ ਸਥਾਪਿਤ ਕਰਨ ਵਿੱਚ ਮਦਦ ਕਰਨ ਦੀ ਵਿਵਹਾਰਕਤਾ ਦਾ ਪਤਾ ਲਗਾ ਸਕਦਾ ਹੈ, ਜਿਸ ਨਾਲ ਸ੍ਰੀ ਲੰਕਾ ਦੇ ਉੱਤਰ-ਪੂਰਬੀ ਖੇਤਰ ਦੇ ਖ਼ਾਹਿਸ਼ੀ  ਕ੍ਰਿਕਟਰਾਂ ਅਤੇ ਲੋਕਾਂ ਨੂੰ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਸ਼੍ਰੀ ਜੈਸੂਰਯਾ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦੀ ਸ਼ਲਾਘਾ ਕੀਤੀ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ, “ਭਾਰਤ ‘ਨੇਬਰਹੁੱਡ ਫਸਟ’ ਪਾਲਿਸੀ ਦੇ ਲਈ ਪ੍ਰਤੀਬੱਧ ਹੈ। (“India is committed to the ‘Neighbourhood First’ policy”.) ਉਨ੍ਹਾਂ ਨੇ ਗੁਆਂਢੀ ਦੇਸ਼ਾਂ ਵਿੱਚ ਸੰਕਟ ਦੇ ਪ੍ਰਤੀ ਭਾਰਤ ਦੀ ਤੇਜ਼ ਕਾਰਵਾਈ ‘ਤੇ ਪ੍ਰਕਾਸ਼ ਪਾਇਆ, ਉਨ੍ਹਾਂ ਨੇ ਮਿਆਂਮਾਰ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਦਾ ਹਵਾਲਾ ਦਿੱਤਾ, ਜਿੱਥੇ ਭਾਰਤ ਨੇ ਸਭ ਤੋਂ ਪਹਿਲੇ ਜਵਾਬੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਗੁਆਂਢੀ ਅਤੇ ਮਿੱਤਰ ਦੇਸ਼ਾਂ ਦੀ ਭਲਾਈ ਨੂੰ ਪ੍ਰਾਥਮਿਕਤਾ ਦੇਣ ਦੇ ਲਈ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਜ਼ਿੰਮੇਦਾਰੀ ਦੀ ਭਾਵਨਾ ਦਾ ਉਲੇਖ ਕੀਤਾ। ਸ਼੍ਰੀ ਮੋਦੀ ਨੇ ਆਰਥਿਕ ਸੰਕਟ ਦੇ ਦੌਰਾਨ ਸ੍ਰੀ ਲੰਕਾ ਦੇ ਲਈ ਭਾਰਤ ਦੇ ਨਿਰੰਤਰ ਸਮਰਥਨ ਨੂੰ ਭੀ ਰੇਖਾਂਕਿਤ ਕੀਤਾ, ਉਨ੍ਹਾਂ ਨੇ ਕਿਹਾ ਕਿ ਭਾਰਤ ਚੁਣੌਤੀਆਂ ‘ਤੇ ਕਾਬੂ ਪਾਉਣ ਵਿੱਚ ਸ੍ਰੀ ਲੰਕਾ ਦੀ ਸਹਾਇਤਾ ਕਰਨਾ ਇੱਕ ਜ਼ਿੰਮੇਦਾਰੀ ਦੇ ਰੂਪ ਵਿੱਚ ਦੇਖਦਾ ਹੈ। ਉਨ੍ਹਾਂ ਨੇ ਕਈ ਨਵੇਂ ਪ੍ਰੋਜੈਕਟਾਂ ਦੇ ਐਲਾਨ ਦਾ ਉਲੇਖ ਕੀਤਾ ਅਤੇ ਜਾਫਨਾ ਦੇ ਲਈ ਸ਼੍ਰੀ ਜਯਸੂਰਯਾ ਦੀ ਚਿੰਤਾ ਦੀ ਸ਼ਲਾਘਾ ਕੀਤੀ, ਉਨ੍ਹਾਂ ਨੇ ਉੱਥੇ ਅੰਤਰਰਾਸ਼ਟਰੀ ਕ੍ਰਿਕਟ ਮੈਂਚਾਂ ਦੀ ਮੇਜ਼ਬਾਨੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਟੀਮ ਇਸ ਸੁਝਾਅ ‘ਤੇ ਧਿਆਨ ਦੇਵੇਗੀ ਅਤੇ ਇਸ ਦੀ ਵਿਵਹਾਰਕਤਾ ਦਾ ਪਤਾ ਲਗਾਏਗੀ।  

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਫਿਰ ਤੋਂ ਜੁੜਨ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਅਤੇ ਜਾਣੇ-ਪਹਿਚਾਣੇ ਚਿਹਰਿਆਂ ਨੂੰ ਦੇਖਣ ਦੇ ਅਵਸਰ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਸ੍ਰੀ ਲੰਕਾ ਦੇ ਨਾਲ ਭਾਰਤ ਦੇ ਸਥਾਈ ਸਬੰਧਾਂ ਦੀ ਪੁਸ਼ਟੀ ਕਰਦੇ ਹੋਏ ਆਪਣੀ ਬਾਤਚੀਤ ਦਾ ਸਮਾਪਨ ਕੀਤਾ ਅਤੇ ਸ੍ਰੀ ਲੰਕਾ ਦੇ ਕ੍ਰਿਕਟ ਸਮੁਦਾਇ ਦੁਆਰਾ ਕੀਤੀ ਜਾਣ ਵਾਲੀ ਕਿਸੇ ਭੀ ਪਹਿਲ ਦੇ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਬਚਨ ਦਿੱਤਾ।

“கிரிக்கெட் மூலமான பிணைப்பு!

1996 உலகக் கிண்ணத்தை வெற்றிகொண்ட அன்றைய இலங்கை கிரிக்கட் அணியின் வீரர்களுடன் கலந்துரையாடியமையையிட்டு பெருமகிழ்வடைகின்றேன். இந்த அணியினர் எண்ணற்ற விளையாட்டு இரசிகர்களது மனதைக் கவர்ந்திருந்தனர்!”

 

Click here to read full text speech

 

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Festive hiring surge: Consumption sectors see 17% job growth; gig roles, female participation rise sharply

Media Coverage

Festive hiring surge: Consumption sectors see 17% job growth; gig roles, female participation rise sharply
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 11 ਨਵੰਬਰ 2025
November 11, 2025

Appreciation by Citizens on Prosperous Pathways: Infrastructure, Innovation, and Inclusive Growth Under PM Modi