ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਨ ਭਰਨ ਜਾ ਰਿਹਾ ਹੈ, ਸਫ਼ਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਐੱਮਆਰਓ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਦਦ ਕਰੇਗੀ: ਪ੍ਰਧਾਨ ਮੰਤਰੀ
ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦਾ ਹਵਾਬਾਜ਼ੀ ਖੇਤਰ ਬੇਮਿਸਾਲ ਗਤੀ ਨਾਲ ਅੱਗੇ ਵਧਿਆ ਹੈ; ਅੱਜ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਘਰੇਲੂ ਹਵਾਬਾਜ਼ੀ ਬਜ਼ਾਰਾਂ ਵਿੱਚ ਸ਼ਾਮਲ ਹੈ: ਪ੍ਰਧਾਨ ਮੰਤਰੀ
ਅਸੀਂ ਵੱਡੇ ਸੁਪਨੇ ਦੇਖ ਰਹੇ ਹਾਂ, ਵੱਡਾ ਕੰਮ ਕਰ ਰਹੇ ਹਾਂ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਭਾਰਤ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਅਸੀਂ ਸਿਰਫ਼ ਨਿਵੇਸ਼ਕ ਹੀ ਨਹੀਂ, ਸਗੋਂ ਸਹਿ-ਨਿਰਮਾਤਾ - ਇੱਕ ਵਿਕਸਿਤ ਰਾਸ਼ਟਰ ਵੱਲ ਸਾਡੀ ਯਾਤਰਾ ਵਿੱਚ ਸ਼ਾਮਲ ਹਿਤਧਾਰਕ ਮੰਨਦੇ ਹਾਂ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਜੀਐੱਮਆਰ ਏਅਰੋਸਪੇਸ ਅਤੇ ਉਦਯੋਗਿਕ ਪਾਰਕ – ਐੱਸਈਜੇਡ ਵਿੱਚ ਸਥਿਤ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਨ ਭਰਨ ਜਾ ਰਿਹਾ ਹੈ। ਸਫ਼ਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਦਦ ਕਰੇਗੀ।" ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਹ ਐੱਮਆਰਓ ਸਹੂਲਤ ਉੱਚ-ਤਕਨੀਕੀ ਏਅਰੋਸਪੇਸ ਦੇ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਵੀ ਪੈਦਾ ਕਰੇਗੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ 24 ਨਵੰਬਰ ਨੂੰ ਸਫ਼ਰਾਨ ਦੇ ਬੋਰਡ ਅਤੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਲ ਹੋਈ ਹਰ ਗੱਲਬਾਤ ਵਿੱਚ ਉਨ੍ਹਾਂ ਨੇ ਭਾਰਤ ਪ੍ਰਤੀ ਉਨ੍ਹਾਂ ਦੇ ਭਰੋਸੇ ਅਤੇ ਉਮੀਦ ਨੂੰ ਦੇਖਿਆ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤ ਵਿੱਚ ਸਫ਼ਰਾਨ ਦਾ ਨਿਵੇਸ਼ ਇਸੇ ਗਤੀ ਨਾਲ ਜਾਰੀ ਰਹੇਗਾ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨਵੀਂ ਸਹੂਲਤ ਲਈ ਟੀਮ ਸਫ਼ਰਾਨ ਨੂੰ ਵਧਾਈ ਦਿੱਤੀ।

ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦੇ ਹਵਾਬਾਜ਼ੀ ਖੇਤਰ ਦੀ ਬੇਮਿਸਾਲ ਤਰੱਕੀ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਘਰੇਲੂ ਹਵਾਬਾਜ਼ੀ ਬਜ਼ਾਰਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ ਦਾ ਘਰੇਲੂ ਹਵਾਬਾਜ਼ੀ ਬਜ਼ਾਰ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਜ਼ਾਰ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਨਵੀਂਆਂ ਉਚਾਈਆਂ ਨੂੰ ਛੂਹ ਰਹੀਆਂ ਹਨ ਅਤੇ ਇਸਦੇ ਨਤੀਜੇ ਵਜੋਂ ਦੇਸ਼ ਵਿੱਚ ਹਵਾਈ ਯਾਤਰਾ ਦੀ ਮੰਗ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਨ ਲਈ ਏਅਰਲਾਈਨਸ ਕੰਪਨੀਆਂ ਆਪਣੇ ਸਰਗਰਮ ਬੇੜਿਆਂ ਦਾ ਲਗਾਤਾਰ ਵਿਸਥਾਰ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਰਤੀ ਏਅਰਲਾਈਨ ਕੰਪਨੀਆਂ ਨੇ 1,500 ਤੋਂ ਵੱਧ ਨਵੇਂ ਜਹਾਜ਼ਾਂ ਦੇ ਆਰਡਰ ਦਿੱਤੇ ਹਨ।

ਭਾਰਤ ਦੇ ਹਵਾਬਾਜ਼ੀ ਖੇਤਰ ਦੇ ਤੇਜ਼ੀ ਨਾਲ ਵਿਸਥਾਰ ਦੇ ਨਾਲ-ਨਾਲ ਐੱਮਆਰਓ ਸਹੂਲਤਾਂ ਦੀ ਜ਼ਰੂਰਤ ਵਿੱਚ ਵੀ ਹੋਏ ਵਾਧੇ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਲਗਭਗ 85 ਫ਼ੀਸਦੀ ਐੱਮਆਰਓ ਸਬੰਧੀ ਕੰਮ ਦੇਸ਼ ਦੇ ਬਾਹਰ ਹੋ ਰਿਹਾ ਹੈ, ਜਿਸ ਕਾਰਨ ਲਾਗਤ ਵਧ ਰਹੀ ਹੈ, ਉਡਾਨ ਭਰਨ ਵਿੱਚ ਵਧੇਰੇ ਸਮਾਂ ਲੱਗ ਰਿਹਾ ਹੈ ਅਤੇ ਜਹਾਜ਼ ਲੰਬੇ ਸਮੇਂ ਤੱਕ ਖੜ੍ਹੇ ਰਹਿ ਰਹੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਰਗੇ ਵੱਡੇ ਹਵਾਬਾਜ਼ੀ ਬਜ਼ਾਰ ਲਈ ਅਜਿਹੀ ਹਾਲਤ ਢੁਕਵੀਂ ਨਹੀਂ ਹੈ। ਇਸ ਲਈ, ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਸਰਕਾਰ ਦੇਸ਼ ਨੂੰ ਦੁਨੀਆ ਦੇ ਮੁੱਖ ਐੱਮਆਰਓ ਕੇਂਦਰਾਂ ਵਿੱਚੋਂ ਇੱਕ ਵਜੋਂ ਵਿਕਸਿਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਪਹਿਲੀ ਵਾਰ, ਕੋਈ ਗਲੋਬਲ ਓਈਐੱਮ ਦੇਸ਼ ਵਿੱਚ ਡੀਪ ਲੈਵਲ ਸਰਵਿਸਿੰਗ ਸਹੂਲਤਾਂ ਸਥਾਪਿਤ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਫ਼ਰਾਨ ਦੀ ਗਲੋਬਲ ਸਿਖਲਾਈ, ਗਿਆਨ ਟ੍ਰਾਂਸਫਰ ਅਤੇ ਭਾਰਤੀ ਅਦਾਰਿਆਂ ਨਾਲ ਸਾਂਝੇਦਾਰੀ ਇੱਕ ਅਜਿਹਾ ਕਾਰਜਬਲ ਤਿਆਰ ਕਰਨ ਵਿੱਚ ਮਦਦ ਕਰੇਗੀ ਜੋ ਆਉਣ ਵਾਲੇ ਸਾਲਾਂ ਵਿੱਚ ਪੂਰੇ ਐੱਮਆਰਓ ਈਕੋਸਿਸਟਮ ਨੂੰ ਨਵੀਂ ਗਤੀ ਅਤੇ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਹੂਲਤ ਦੱਖਣੀ ਭਾਰਤ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਅਣਗਿਣਤ ਮੌਕੇ ਪੈਦਾ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਸਿਰਫ਼ ਹਵਾਬਾਜ਼ੀ ਐੱਮਆਰਓ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸ਼ਿਪਿੰਗ ਨਾਲ ਜੁੜਿਆ ਇੱਕ ਐੱਮਆਰਓ ਈਕੋਸਿਸਟਮ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਵੀ ਵੱਡੇ ਪੈਮਾਨੇ 'ਤੇ ਕੰਮ ਕਰ ਰਿਹਾ ਹੈ।

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਹਰ ਖੇਤਰ ਵਿੱਚ ਵੱਡੇ ਪੈਮਾਨੇ ‘ਤੇ “ਡਿਜ਼ਾਈਨ ਇਨ ਇੰਡੀਆ” ਨੂੰ ਹੁਲਾਰਾ ਦੇ ਰਿਹਾ ਹੈ। ਉਨ੍ਹਾਂ ਨੇ ਸਫ਼ਰਾਨ ਟੀਮ ਨੂੰ ਭਾਰਤ ਵਿੱਚ ਜਹਾਜ਼ ਦੇ ਇੰਜਣਾਂ ਅਤੇ ਪੁਰਜ਼ਿਆਂ ਦੇ ਡਿਜ਼ਾਈਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵੱਡਾ ਐੱਮਐੱਸਐੱਮਈ ਨੈੱਟਵਰਕ ਅਤੇ ਨੌਜਵਾਨ ਪ੍ਰਤਿਭਾਵਾਂ ਇਸ ਯਤਨ ਵਿੱਚ ਅਹਿਮ ਸਹਾਇਤਾ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫ਼ਰਾਨ ਏਅਰੋਸਪੇਸ ਹਵਾਬਾਜ਼ੀ ਪ੍ਰੇਰਕ ਪ੍ਰਣਾਲੀਆਂ ਦੇ ਖੇਤਰ ਵਿੱਚ ਵਿਆਪਕ ਤੌਰ 'ਤੇ ਕੰਮ ਕਰਦਾ ਹੈ ਅਤੇ ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਹ ਕੰਪਨੀ ਪ੍ਰੋਪਲਸ਼ਨ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਭਾਰਤ ਦੀਆਂ ਪ੍ਰਤਿਭਾਵਾਂ ਅਤੇ ਇੱਥੇ ਉਪਲਬਧ ਮੌਕਿਆਂ ਦਾ ਵੀ ਲਾਭ ਉਠਾਉਣ।

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਅੱਜ ਦਾ ਭਾਰਤ ਨਾ ਸਿਰਫ਼ ਵੱਡੇ ਸੁਪਨੇ ਦੇਖ ਰਿਹਾ ਹੈ, ਸਗੋਂ ਸਾਹਸ ਫ਼ੈਸਲੇ ਵੀ ਲੈ ਰਿਹਾ ਹੈ ਅਤੇ ਉਸ ਤੋਂ ਵੀ ਵੱਡੀਆਂ ਉਪਲਬਧੀਆਂ ਹਾਸਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, "ਅਸੀਂ ਵੱਡੇ ਸੁਪਨੇ ਦੇਖ ਰਹੇ ਹਾਂ, ਵੱਡਾ ਕੰਮ ਕਰ ਰਹੇ ਹਾਂ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ।" ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਭਾਰਤ ਕਾਰੋਬਾਰ ਕਰਨ ਦੀ ਸੌਖ 'ਤੇ ਜ਼ੋਰ ਦੇ ਰਿਹਾ ਹੈ।

 

ਵਿਸ਼ਵ ਨਿਵੇਸ਼ ਅਤੇ ਵਿਸ਼ਵ ਉਦਯੋਗਾਂ ਨੂੰ ਆਪਣੇ ਵੱਲ ਖਿੱਚਣ ਲਈ, ਸੁਤੰਤਰ ਭਾਰਤ ਵਿੱਚ ਕੁਝ ਸਭ ਤੋਂ ਵੱਡੇ ਸੁਧਾਰਾਂ ਨੂੰ ਲਾਗੂ ਕਰਨ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲਾ, ਅਰਥ-ਵਿਵਸਥਾ ਦੇ ਦਰਵਾਜ਼ੇ ਖੋਲ੍ਹੇ ਗਏ; ਦੂਜਾ, ਦੇਸ਼ ਦੀ ਆਰਥਿਕ ਨੀਂਹ ਨੂੰ ਹੋਰ ਵਧੇਰੇ ਠੋਸ ਕੀਤਾ ਗਿਆ; ਅਤੇ ਤੀਜਾ, ਕਾਰੋਬਾਰ ਕਰਨ ਵਿੱਚ ਸੌਖ ਨੂੰ ਮਜ਼ਬੂਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਜ਼ਿਆਦਾਤਰ ਖੇਤਰਾਂ ਵਿੱਚ ਆਟੋਮੈਟਿਕ ਰੂਟਾਂ ਰਾਹੀਂ 100 ਫ਼ੀਸਦੀ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਵਰਗੇ ਖੇਤਰਾਂ ਵਿੱਚ ਵੀ, ਜਿੱਥੇ ਪਹਿਲਾਂ ਨਿੱਜੀ ਖੇਤਰ ਲਈ ਕੋਈ ਜਗ੍ਹਾ ਨਹੀਂ ਸੀ, ਹੁਣ ਆਟੋਮੈਟਿਕ ਰੂਟਾਂ ਰਾਹੀਂ 74 ਫ਼ੀਸਦੀ ਐੱਫਡੀਆਈ ਦੀ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਪੁਲਾੜ ਖੇਤਰ ਵਿੱਚ ਵੀ ਇੱਕ ਵਿਆਪਕ ਨਜ਼ਰੀਆ ਅਪਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨੇ ਦੁਨੀਆ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਹੈ - "ਭਾਰਤ ਨਿਵੇਸ਼ ਦਾ ਸਵਾਗਤ ਕਰਦਾ ਹੈ, ਭਾਰਤ ਨਵੀਨਤਾ ਦਾ ਸਵਾਗਤ ਕਰਦਾ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਉਤਪਾਦਨ ਨਾਲ ਸਬੰਧਤ ਉਤਸ਼ਾਹਪੂਰਨ ਯੋਜਨਾਵਾਂ ਨੇ ਦੁਨੀਆ ਦੇ ਨਿਰਮਾਤਾਵਾਂ ਨੂੰ ਮੇਕ ਇਨ ਇੰਡੀਆ ਵੱਲ ਆਕਰਸ਼ਿਤ ਕੀਤਾ ਹੈ।

ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ 40,000 ਤੋਂ ਵੱਧ ਕੰਪਨੀਆਂ ਦੀ ਪਾਲਣਾ ਘੱਟ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਕਾਰੋਬਾਰ ਨਾਲ ਸਬੰਧਿਤ ਸੈਂਕੜੇ ਸ਼ਰਤਾਂ ਨੂੰ ਗ਼ੈਰ-ਅਪਰਾਧੀ ਬਣਾ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਸਿੰਗਲ ਵਿੰਡੋ ਪ੍ਰਣਾਲੀ ਨੇ ਕਈ ਮਨਜ਼ੂਰੀਆਂ ਨੂੰ ਇੱਕ ਹੀ ਮੰਚ 'ਤੇ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ਸੁਧਾਰ, ਫੇਸਲੈਸ ਟੈਕਸ ਮੁਲਾਂਕਣ, ਨਵੇਂ ਕਿਰਤ ਕੋਡ ਅਤੇ ਇਨਸੋਲਵੇਂਸੀ ਅਤੇ ਬੈਂਕਰਪਸੀ ਕੋਡ, ਇਨ੍ਹਾਂ ਸਾਰਿਆਂ ਨੇ ਸ਼ਾਸਨ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਸੌਖਾ ਅਤੇ ਪਾਰਦਰਸ਼ੀ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯਤਨਾਂ ਕਾਰਨ, ਭਾਰਤ ਹੁਣ ਇੱਕ ਭਰੋਸੇਮੰਦ ਭਾਈਵਾਲ, ਇੱਕ ਪ੍ਰਮੁੱਖ ਬਜ਼ਾਰ ਅਤੇ ਇੱਕ ਉੱਭਰਦੇ ਹੋਏ ਮੈਨੂਫੈਕਚਰਿੰਗ ਕੇਂਦਰ ਵਜੋਂ ਦੇਖਿਆ ਜਾ ਰਿਹਾ ਹੈ।

ਅੱਜ ਭਾਰਤ ਵਿੱਚ ਤੇਜ਼ ਵਿਕਾਸ, ਇੱਕ ਸਥਿਰ ਸਰਕਾਰ, ਇੱਕ ਸੁਧਾਰ-ਮੁਖੀ ਮਾਨਸਿਕਤਾ, ਨੌਜਵਾਨ ਪ੍ਰਤਿਭਾਵਾਂ ਦਾ ਇੱਕ ਵੱਡਾ ਸਮੂਹ ਅਤੇ ਇੱਕ ਵੱਡਾ ਘਰੇਲੂ ਬਜ਼ਾਰ ਉਪਲਬਧ ਹੋਣ ਦੇ ਤੱਥੇ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਭਾਰਤ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਇਹ ਦੇਸ਼ ਸਿਰਫ਼ ਨਿਵੇਸ਼ਕ ਹੀ ਨਹੀਂ, ਸਗੋਂ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸ਼ਾਮਲ ਸਹਿ-ਨਿਰਮਾਤਾ ਅਤੇ ਹਿਤਧਾਰਕ ਮੰਨਦਾ ਹੈ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ 'ਤੇ ਸੱਟਾ ਲਗਾਉਣਾ ਇਸ ਦਹਾਕੇ ਦਾ ਸਭ ਤੋਂ ਸਮਝਦਾਰ ਕਾਰੋਬਾਰੀ ਫ਼ੈਸਲਾ ਸਾਬਤ ਹੋ ਰਿਹਾ ਹੈ।" ਉਨ੍ਹਾਂ ਨੇ ਇੱਕ ਵਾਰ ਫਿਰ ਇਸ ਆਧੁਨਿਕ ਐੱਮਆਰਓ ਸਹੂਲਤ ਦੀ ਸਥਾਪਨਾ ਲਈ ਸਾਰਿਆਂ ਨੂੰ ਵਧਾਈ ਦਿੱਤੀ।

 

ਇਸ ਸਮਾਗਮ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਰੇਵੰਤ ਰੈਡੀ, ਕੇਂਦਰੀ ਮੰਤਰੀ ਸ਼੍ਰੀ ਕੇ. ਰਾਮ ਮੋਹਨ ਨਾਇਡੂ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ

ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ), ਸਫ਼ਰਾਨ ਦੀ ਸਮਰਪਿਤ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਸਹੂਲਤ ਹੈ ਜੋ ਐੱਲਈਏਪੀ (ਲੀਡਿੰਗ ਐਜ ਏਵੀਏਸ਼ਨ ਪ੍ਰੋਪਲਸ਼ਨ) ਇੰਜਣਾਂ ਲਈ ਹੈ, ਜੋ ਏਅਰਬੱਸ ਏ320ਐੱਨਈਓ ਅਤੇ ਬੋਇੰਗ 737 ਐੱਮਏਐਕਸ ਜਹਾਜ਼ਾਂ ਨੂੰ ਤਾਕਤ ਪ੍ਰਦਾਨ ਕਰਦੇ ਹਨ। ਇਸ ਸਹੂਲਤ ਦੀ ਸਥਾਪਨਾ ਇੱਕ ਅਹਿਮ ਉਪਲਬਧੀ ਹੈ, ਕਿਉਂਕਿ ਇਹ ਨਾ ਸਿਰਫ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਏਅਰ ਕਰਾਫ਼ਟ ਇੰਜਣ ਐੱਮਆਰਓ ਸਹੂਲਤਾਂ ਵਿੱਚੋਂ ਇੱਕ ਹੈ, ਸਗੋਂ ਪਹਿਲੀ ਵਾਰ ਕਿਸੇ ਗਲੋਬਲ ਇੰਜਣ ਓਈਐੱਮ (ਮੂਲ ਉਪਕਰਨ ਨਿਰਮਾਤਾ) ਨੇ ਭਾਰਤ ਵਿੱਚ ਐੱਮਆਰਓ ਸਥਾਪਿਤ ਕੀਤਾ ਹੈ।

ਜੀਐੱਮਆਰ ਏਰੋਸਪੇਸ ਐਂਡ ਇੰਡਸਟ੍ਰੀਅਲ ਪਾਰਕ – ਐੱਸਈਜੇਡ ਦੇ ਅੰਦਰ 45,000 ਵਰਗ ਮੀਟਰ ਵਿੱਚ ਫੈਲੀ, ਅਤਿ-ਆਧੁਨਿਕ ਸਹੂਲਤ ਲਗਭਗ ₹1,300 ਕਰੋੜ ਦੇ ਸ਼ੁਰੂਆਤੀ ਨਿਵੇਸ਼ ਨਾਲ ਵਿਕਸਿਤ ਕੀਤੀ ਗਈ ਹੈ। ਸਲਾਨਾ 300 ਲੀਪ ਇੰਜਣਾਂ ਦੀ ਸਰਵਿਸਿੰਗ ਲਈ ਡਿਜ਼ਾਈਨ ਕੀਤੀ ਗਈ, ਇਹ ਐੱਸਏਈਐੱਸਆਈ ਸਹੂਲਤ 2035 ਤੱਕ ਪੂਰੀ ਤਰ੍ਹਾਂ ਨਾਲ ਆਪ੍ਰੇਸ਼ਨਲ ਸਮਰੱਥਾ ਹਾਸਲ ਕਰ ਲੈਣ ’ਤੇ 1,000 ਤੋਂ ਵੱਧ ਉੱਚ ਹੁਨਰਮੰਦ ਭਾਰਤੀ ਟੈਕਨੀਸ਼ੀਅਨਾਂ ਅਤੇ ਇੰਜੀਨੀਅਰਾਂ ਨੂੰ ਰੁਜ਼ਗਾਰ ਦੇਵੇਗੀ। ਇਸ ਸਹੂਲਤ ਵਿੱਚ ਵਿਸ਼ਵ ਪੱਧਰੀ ਇੰਜਣ ਰੱਖ-ਰਖਾਅ ਅਤੇ ਮੁਰੰਮਤ ਸੇਵਾਵਾਂ ਪ੍ਰਦਾਨ ਕਰਨ ਲਈ ਉੱਨਤ ਪ੍ਰਕਿਰਿਆ ਵਾਲੇ ਉਪਕਰਨ ਉਪਲਬਧ ਹੋਣਗੇ।

ਇਹ ਐੱਮਆਰਓ ਸਹੂਲਤ ਹਵਾਬਾਜ਼ੀ ਖੇਤਰ ਵਿੱਚ ਆਤਮ-ਨਿਰਭਰਤਾ ਦੇ ਟੀਚੇ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗੀ। ਐੱਮਆਰਓ ਵਿੱਚ ਸਵਦੇਸ਼ੀ ਸਮਰੱਥਾਵਾਂ ਦਾ ਵਿਕਾਸ ਵਿਦੇਸ਼ੀ ਮੁਦਰਾ ਦੇ ਬਾਹਰ ਜਾਣ ਨੂੰ ਘੱਟ ਕਰੇਗਾ, ਉੱਚ-ਮੁੱਲ ਵਾਲੇ ਰੁਜ਼ਗਾਰ ਦੀ ਸਿਰਜਣਾ ਕਰੇਗਾ, ਸਪਲਾਈ-ਚੇਨ ਦੀ ਲਚਕਤਾ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ ਨੂੰ ਇੱਕ ਗਲੋਬਲ ਹਵਾਬਾਜ਼ੀ ਕੇਂਦਰ ਵਜੋਂ ਸਥਾਪਿਤ ਕਰੇਗਾ। ਕੇਂਦਰ ਸਰਕਾਰ ਇਸ ਖੇਤਰ ਦੇ ਤੇਜ਼ ਵਿਕਾਸ ਨੂੰ ਸਹਿਯੋਗ ਦੇਣ ਦੇ ਮੰਤਵ ਨਾਲ ਇੱਕ ਮਜ਼ਬੂਤ ਐੱਮਆਰਓ ਈਕੋ-ਸਿਸਟਮ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਸਰਕਾਰ ਦੀਆਂ ਮੁੱਖ ਨੀਤੀਗਤ ਪਹਿਲਕਦਮੀਆਂ – ਜਿਨ੍ਹਾਂ ਵਿੱਚ 2024 ਵਿੱਚ ਜੀਐੱਸਟੀ ਸੁਧਾਰ, ਐੱਮਆਰਓ ਦਿਸ਼ਾ-ਨਿਰਦੇਸ਼ 2021 ਅਤੇ ਰਾਸ਼ਟਰੀ ਨਾਗਰਿਕ ਹਵਾਬਾਜ਼ੀ ਨੀਤੀ 2016 ਸ਼ਾਮਲ ਹਨ - ਨੇ ਟੈਕਸ ਢਾਂਚੇ ਨੂੰ ਤਰਕਸੰਗਤ ਬਣਾ ਕੇ ਅਤੇ ਰਾਇਲਟੀ ਦੇ ਬੋਝ ਨੂੰ ਘੱਟ ਕਰਕੇ ਐੱਮਆਰਓ ਪ੍ਰਦਾਤਾਵਾਂ ਲਈ ਕੰਮਕਾਜ ਨੂੰ ਸੌਖਾ ਬਣਾ ਦਿੱਤਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's electronics exports cross $47 billion in 2025 on iPhone push

Media Coverage

India's electronics exports cross $47 billion in 2025 on iPhone push
NM on the go

Nm on the go

Always be the first to hear from the PM. Get the App Now!
...
PM receives H.H. Sheikh Mohamed bin Zayed Al Nahyan, President of the UAE
January 19, 2026

Prime Minister Shri Narendra Modi received His Highness Sheikh Mohamed bin Zayed Al Nahyan, President of the UAE at the airport today in New Delhi.

In a post on X, Shri Modi wrote:

“Went to the airport to welcome my brother, His Highness Sheikh Mohamed bin Zayed Al Nahyan, President of the UAE. His visit illustrates the importance he attaches to a strong India-UAE friendship. Looking forward to our discussions.

@MohamedBinZayed”

“‏توجهتُ إلى المطار لاستقبال أخي، صاحب السمو الشيخ محمد بن زايد آل نهيان، رئيس دولة الإمارات العربية المتحدة. تُجسّد زيارته الأهمية التي يوليها لعلاقات الصداقة المتينة بين الهند والإمارات. أتطلع إلى مباحثاتنا.

‏⁦‪@MohamedBinZayed