“ਮੈਂ ਸਾਰੇ ਵਿਦੇਸ਼ੀ ਮਹਿਮਾਨਾਂ ਨੂੰ ਅਤੁਲਯ ਭਾਰਤ (Incredible India) ਨੂੰ ਪੂਰੀ ਤਰ੍ਹਾਂ ਦੇਖਣ ਦਾ ਆਗਰਹਿ ਕਰਦਾ ਹਾਂ”
“ਸਾਨੂੰ ਗਰਵ(ਮਾਣ) ਹੈ ਕਿ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਅਫਰੀਕਨ ਯੂਨੀਅਨ (African Union) ਜੀ20 (G20) ਦਾ ਹਿੱਸਾ ਬਣ ਗਿਆ”
“ਨਿਆਂ ਸੁਤੰਤਰ ਸਵੈ-ਸ਼ਾਸਨ ਦਾ ਮੂਲ ਹੈ ਅਤੇ ਨਿਆਂ ਦੇ ਬਿਨਾ ਕਿਸੇ ਰਾਸ਼ਟਰ ਦਾ ਅਸਤਿਤਵ ਭੀ ਸੰਭਵ ਨਹੀਂ ਹੈ”
“ਜਦੋਂ ਅਸੀਂ ਸਹਿਯੋਗ ਕਰਦੇ ਹਾਂ, ਤਾਂ ਅਸੀਂ ਇੱਕ-ਦੂਸਰੇ ਦੀ ਵਿਵਸਥਾ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ, ਅਧਿਕ ਸਮਝ ਨਾਲ ਅੱਛਾ ਤਾਲਮੇਲ ਬਣਦਾ ਹੈ, ਅੱਛੇ ਤਾਲਮੇਲ ਨਾਲ ਬਿਹਤਰ ਅਤੇ ਜਲਦੀ ਨਿਆਂ ਮਿਲਦਾ ਹੈ”
21ਵੀਂ ਸਦੀ ਦੇ ਮੁੱਦਿਆਂ ਨੂੰ 20ਵੀਂ ਸਦੀ ਦੇ ਨਜ਼ਰੀਏ ਨਾਲ ਨਹੀਂ ਨਿਪਟਾਇਆ ਜਾ ਸਕਦਾ ਹੈ। ਇਸ ਲਈ ਪੁਨਰਵਿਚਾਰ, ਪੁਨਰਕਲਪਨਾ ਅਤੇ ਸੁਧਾਰ ਦੀ ਜ਼ਰੂਰਤ ਹੈ”
“ਜਲਦੀ ਨਿਆਂ ਦਿਵਾਉਣ ਵਿੱਚ ਕਾਨੂੰਨੀ ਸਿੱਖਿਆ ਮਹੱਤਵਪੂਰਨ ਸਾਧਨ ਹੈ”
“ਭਾਰਤ ਮੌਜੂਦਾ ਵਾਸਤਵਿਕਤਾਵਾਂ ਦੇ ਅਨੁਰੂਪ ਕਾਨੂੰਨ ਵਿੱਚ ਬਦਲਾਅ ਭੀ ਕਰ ਰਿਹਾ ਹੈ”
“ਆਓ, ਅਸੀਂ ਇੱਕ ਐਸੀ ਦੁਨੀਆ ਦਾ ਨਿਰਮਾਣ ਕਰੀਏ, ਜਿੱਥੇ ਹਰ ਕਿਸੇ ਨੂੰ ਸਮਾਂ ‘ਤੇ ਨਿਆਂ ਮਿਲੇ ਅਤੇ ਕੋਈ ਵੰਚਿਤ ਨਾ ਰਹਿ ਜਾਵੇ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕੌਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀਐੱਲਈਏ-CLEA)-ਕੌਮਨਵੈਲਥ ਅਟਾਰਨੀਜ਼ ਅਤੇ ਸਾਲਿਸਿਟਰਸ ਜਨਰਲ ਕਾਨਫਰੰਸ (ਸੀਏਐੱਸਜੀਸੀ- CASGC) 2024 ਦਾ ਉਦਘਾਟਨ ਕੀਤਾ। ਇਸ ਸੰਮੇਲਨ ਦਾ ਵਿਸ਼ਾ “ਨਿਆਂ ਦਿਵਾਉਣ ਵਿੱਚ ਸੀਮਾ ਪਾਰ ਚੁਣੌਤੀਆਂ” (“Cross-Border Challenges in Justice Delivery”) ਹੈ। ਇਸ ਸੰਮੇਲਨ ਵਿੱਚ ਹੋਰ ਮੁੱਦਿਆਂ ਦੇ ਇਲਾਵਾ ਕਾਨੂੰਨ ਅਤੇ ਨਿਆਂ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਜਿਵੇਂ ਨਿਆਂਇਕ ਪਰਿਵਤਰਨ(judicial transition) ਅਤੇ ਵਕਾਲਤ ਦੇ ਨੈਤਿਕ ਆਯਾਮਾਂ, ਕਾਰਜਕਾਰੀ ਜਵਾਬਦੇਹੀ; ਅਤੇ ਮੌਜੂਦਾ ਕਾਨੂੰਨੀ ਸਿੱਖਿਆ ਵਿੱਚ ਬਦਲਾਅ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੀਐੱਲਈਏ-ਕੌਮਨਵੈਲਥ ਅਟਾਰਨੀ ਅਤੇ ਸਾਲਿਸਿਟਰ ਜਨਰਲ ਕਾਨਫਰੰਸ (CLEA - Commonwealth Attorneys and Solicitors General Conference) ਦਾ ਉਦਘਾਟਨ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਇਸ ਵਿੱਚ ਦੁਨੀਆ ਭਾਰਤ ਦੇ ਪ੍ਰਮੁੱਖ ਕਾਨੂੰਨੀ ਪੇਸ਼ੇਵਰਾਂ ਦੀ ਭਾਗੀਦਾਰੀ ਦੇਖੀ ਗਈ ਅਤੇ 1.4 ਅਰਬ ਭਾਰਤੀ ਨਾਗਰਿਕਾਂ ਦੀ ਤਰਫ਼ੋਂ ਸਾਰੇ ਅੰਤਰਰਾਸ਼ਟਰੀ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਵਿਦੇਸ਼ੀ ਮਹਿਮਾਨਾਂ ਨੂੰ ਜ਼ੋਰ ਦਿੰਦੇ ਹੋਏ ਕਿਹਾ, “ਮੈਂ ਤੁਹਾਨੂੰ ਅਤੁਲਯ ਭਾਰਤ (incredible India) ਨੂੰ ਪੂਰੀ ਤਰ੍ਹਾਂ ਦੇਖਣ ਦਾ ਆਗਰਹਿ ਕਰਦਾ ਹਾਂ।”

ਸੰਮੇਲਨ ਵਿੱਚ ਅਫਰੀਕੀ ਪ੍ਰਤੀਨਿਧੀਆਂ ਦੀ ਉਪਸਥਿਤੀ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਅਫਰੀਕਨ ਯੂਨੀਅਨ ਦੇ ਨਾਲ ਭਾਰਤ ਦੇ ਵਿਸ਼ੇਸ਼ ਸਬੰਧਾਂ ‘ਤੇ ਪ੍ਰਕਾਸ਼  ਪਾਇਆ ਅਤੇ ਗਰਵ(ਮਾਣ) ਵਿਅਕਤ ਕੀਤਾ ਕਿ ਅਫਰੀਕਨ ਯੂਨੀਅਨ ਸਮੂਹ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਜੀ20(G20) ਦਾ ਹਿੱਸਾ ਬਣ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਫਰੀਕਾ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਕਾਫੀ ਮਦਦ ਮਿਲੇਗੀ।

 

ਪ੍ਰਧਾਨ ਮਤੰਰੀ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਦੁਨੀਆ ਭਰ ਦੇ ਕਾਨੂੰਨੀ ਬਰਾਦਰੀ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ, ਕੁਝ ਦਿਨ ਪਹਿਲੇ ਭਾਰਤ ਦੇ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਅਤੇ ਸਤੰਬਰ ਵਿੱਚ ਭਾਰਤ ਮੰਡਪਮ (Bharat Mandapam) ਵਿੱਚ ਆਯੋਜਿਤ ਇੰਟਰਨੈਸ਼ਨਲ ਵਕੀਲ ਕਾਨਫਰੰਸ(International Lawyers Conference) ਦਾ ਉਲੇਖ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੰਵਾਦ (interactions) ਨਿਆਂ ਪ੍ਰਣਾਲੀ ਦੇ ਕੰਮਕਾਜ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਬਿਹਤਰ ਹੋਰ ਅਧਿਕ ਕੁਸ਼ਲਤਾ ਨਾਲ ਨਿਆਂ ਦਿਵਾਉਣ ਦੇ ਅਵਸਰ ਪੈਦਾ ਕਰਨ ਦਾ ਮਾਧਿਅਮ ਬਣ ਜਾਂਦੇ ਹਨ।

ਪ੍ਰਧਾਨ ਮੰਤਰੀ ਨੇ ਭਾਰਤੀ ਪਰੰਪਰਾ ਵਿੱਚ ਨਿਆਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਇੱਕ ਪ੍ਰਾਚੀਨ ਭਾਰਤ ਕਹਾਵਤ ‘ਨਯਾਯਮੂਲੰ ਸਵਰਾਜਯੰ ਸਯਾਤ੍(‘न्यायमूलं स्वराज्यं स्यात्’) ਦਾ ਉਲੇਖ ਕੀਤਾ ਜਿਸ ਦਾ ਅਰਥ ਹੈ ਕਿ ਨਿਆਂ ਸੁਤੰਤਰ ਸਵੈ-ਸ਼ਾਸਨ(self-governance) ਦਾ ਮੂਲ ਹੈ ਅਤੇ ਨਿਆਂ ਦੇ ਬਿਨਾ ਕਿਸੇ ਰਾਸ਼ਟਰ ਦਾ ਅਸਤਿਤਵ ਭੀ ਸੰਭਵ ਨਹੀਂ ਹੈ।

 

ਅੱਜ ਦੇ ਸੰਮੇਲਨ ਦੇ ਵਿਸ਼ੇ-ਨਿਆਂ ਦਿਵਾਉਣ ਵਿੱਚ ਸੀਮਾ ਪਾਰ ਚੁਣੌਤੀਆਂ, ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਵਿਸ਼ਾ ਦੀ ਪ੍ਰਸੰਗਿਕਤਾ ‘ਤੇ ਜ਼ੋਰ ਦਿੱਤਾ ਅਤੇ ਨਿਆਂ ਸੁਨਿਸ਼ਚਿਤ ਕਰਨ ਦੇ ਲਈ ਕਈ ਦੇਸ਼ਾਂ ਨੂੰ ਇਕੱਠੇ ਆਉਣ ਦੀ ਜ਼ਰੂਰਤ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਜਦੋਂ ਅਸੀਂ ਸਹਿਯੋਗ ਕਰਦੇ ਹਾਂ, ਤਾਂ ਅਸੀਂ ਇੱਕ-ਦੂਸਰੇ ਦੀ ਵਿਵਸਥਾ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ। ਅਧਿਕ ਸਮਝ ਨਾਲ ਅੱਛਾ ਤਾਲਮੇਲ ਬਣਦਾ ਹੈ। ਅੱਛੇ ਤਾਲਮੇਲ ਨਾਲ ਬਿਹਤਰ ਅਤੇ ਜਲਦ ਨਿਆਂ ਮਿਲਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਐਸੇ ਮੰਚ ਅਤੇ ਸੰਮੇਲਨ ਮਹੱਤਵਪੂਰਨ ਹਨ।

 

ਹਵਾਈ ਅਤੇ ਸਮੁੰਦਰੀ ਟ੍ਰੈਫਿਕ ਕੰਟਰੋਲ ਜਿਹੀਆਂ ਪ੍ਰਣਾਲੀਆਂ ਦੇ ਸਹਿਯੋਗ ਅਤੇ ਪਰਸਪਰ ਨਿਰਭਰਤਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ  ਨੇ ਕਿਹਾ ਕਿ ਅਸੀਂ ਜਾਂਚ ਕਰਨ ਅਤੇ ਨਿਆਂ ਦਿਵਾਉਣ ਵਿੱਚ ਸਹਿਯੋਗ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇੱਕ-ਦੂਸਰੇ ਦੇ ਅਧਿਕਾਰ ਖੇਤਰ ਦਾ ਸਨਮਾਨ ਕਰਦੇ ਹੋਏ ਸਹਿਯੋਗ ਕੀਤਾ ਜਾ ਸਕਦਾ ਹੈ, ਕਿਉਂਕਿ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ, ਤਾਂ ਅਧਿਕਾਰ ਖੇਤਰ ਬਿਨਾ ਦੇਰੀ ਕੀਤੇ ਨਿਆਂ ਦੇਣ ਦਾ ਇੱਕ ਉਪਕਰਣ ਬਣ ਜਾਂਦਾ ਹੈ।

 

ਹਾਲ ਦੇ ਦਿਨਾਂ ਵਿੱਚ ਅਪਰਾਧ ਦੀ ਪ੍ਰਕ੍ਰਿਤੀ ਅਤੇ ਇਸ ਦੇ ਦਾਇਰੇ ਵਿੱਚ ਦਿਖ ਰਹੇ ਬੜੇ ਬਦਲਾਵਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਵਿੱਚ ਅਪਰਾਧੀਆਂ ਦੇ ਬਣਾਏ ਗਏ ਵਿਸ਼ਾਲ ਨੈੱਟਵਰਕ ਅਤੇ ਫੰਡਿੰਗ ਅਤੇ ਸੰਚਾਲਨ ਦੋਨਾਂ ਵਿੱਚ ਨਵੀਨਤਮ ਤਕਨੀਕ ਦੇ  ਉਪਯੋਗ ਦੀ ਤਰਫ਼ ਇਸ਼ਾਰਾ ਕੀਤਾ। ਉਨ੍ਹਾਂ ਨੇ ਇਸ ਸਚਾਈ ਦੀ ਤਰਫ਼ ਭੀ ਸਭ ਦਾ ਧਿਆਨ ਆਕਰਸ਼ਿਤ ਕੀਤਾ ਕਿ ਇੱਕ ਖੇਤਰ ਵਿੱਚ ਆਰਥਿਕ ਅਪਰਾਧਾਂ ਦਾ ਉਪਯੋਗ ਦੂਸਰੇ ਖੇਤਰਾਂ ਵਿੱਚ ਗਤੀਵਿਧੀਆਂ ਚਲਾਉਣ ਦੇ ਲਈ ਫੰਡ ਮੁਹੱਈਆ ਕਰਵਾਉਣ ਵਿੱਚ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਕ੍ਰਿਪਟੋਕਰੰਸੀ ਅਤੇ ਸਾਇਬਰ ਖ਼ਤਰਿਆਂ (cryptocurrency and cyber threats) ਦੇ ਵਧਣ ਦੀਆਂ ਚੁਣੌਤੀਆਂ ਭੀ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਦੇ ਮੁੱਦਿਆਂ ਨੂੰ 20ਵੀਂ ਸਦੀ ਦੇ ਨਜ਼ਰੀਏ ਨਾਲ ਨਹੀਂ ਨਿਪਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਕਾਨੂੰਨੀ ਪ੍ਰਣਾਲੀਆਂ ਨੂੰ ਆਧੁਨਿਕ ਬਣਾਉਣ, ਪ੍ਰਣਾਲੀ ਨੂੰ ਅਧਿਕ ਸੁਦ੍ਰਿੜ੍ਹ ਅਤੇ ਅਨੁਕੂਲ ਬਣਾਉਣ ਸਹਿਤ ਪੁਨਰਵਿਚਾਰ, ਪੁਨਰਕਲਪਨਾ ਅਤੇ ਸੁਧਾਰ ਦੀ ਜ਼ਰੂਰਤ ਹੈ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਨਿਆਂ ਪ੍ਰਣਾਲੀ ਨੂੰ ਅਧਿਕ ਨਾਗਰਿਕ-ਕੇਂਦ੍ਰਿਤ ਬਣਾਏ ਬਿਨਾ ਸੁਧਾਰ ਨਹੀਂ ਹੋ ਸਕਦਾ, ਕਿਉਂਕਿ ਨਿਆਂ ਪ੍ਰਾਪਤ ਕਰਨ ਵਿੱਚ ਅਸਾਨੀ  ਨਿਆਂ ਦਿਵਾਉਣ ਦਾ ਥੰਮ੍ਹ ਹੈ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ, ਦੱਸਿਆ ਕਿ ਸ਼ਾਮ ਦੀਆਂ ਅਦਾਲਤਾਂ ਦੀ ਸ਼ੁਰੂਆਤ ਨਾਲ ਜਨਤਾ ਨੂੰ ਦਿਨ ਭਰ ਦੇ ਆਪਣੇ ਕੰਮਕਾਜ ਦੇ ਬਾਅਦ ਅਦਾਲਤੀ ਸੁਣਵਾਈ ਵਿੱਚ ਹਿੱਸਾ ਲੈਣ ਵਿੱਚ ਮਦਦ ਮਿਲੀ, ਇਹ ਇੱਕ ਐਸੀ ਪਹਿਲ ਰਹੀ ਜਿਸ ਨਾਲ ਲੋਕਾਂ ਨੂੰ ਨਿਆਂ ਤਾਂ ਮਿਲਿਆ ਹੀ, ਉਨ੍ਹਾਂ ਦੇ ਸਮੇਂ ਅਤੇ ਧਨ ਦੀ ਭੀ ਬੱਚਤ ਹੋਈ। ਸੈਂਕੜੇ ਲੋਕਾਂ ਨੇ ਇਸ ਦਾ ਲਾਭ ਉਠਾਇਆ।

ਪ੍ਰਧਾਨ ਮੰਤਰੀ ਨੇ ਲੋਕ ਅਦਾਲਤਾਂ ਦੀ ਪ੍ਰਣਾਲੀ ਬਾਰੇ ਦੱਸਦੇ ਹੋਏ, ਕਿਹਾ ਕਿ ਇਸ ਨਾਲ ਜਨਤਕ ਉਪਯੋਗਿਤਾ ਸੇਵਾਵਾਂ ਨਾਲ ਜੁੜੇ ਛੋਟੇ ਮਾਮਲਿਆਂ ਨੂੰ ਸੁਲਝਾਉਣ ਦਾ ਬਿਹਤਰ ਤੰਤਰ ਮਿਲਦਾ ਹੈ। ਇਹ ਮੁੱਕਦਮੇਬਾਜ਼ੀ ਤੋਂ ਪਹਿਲੇ ਦੀ ਐਸੀ ਸੇਵਾ ਹੈ, ਜਿੱਥੇ ਨਿਆਂ ਦਿਵਾਉਣ ਵਿੱਚ ਅਸਾਨੀ  ਸੁਨਿਸ਼ਚਿਤ ਕਰਦੇ ਹਜ਼ਾਰਾਂ ਮਾਮਲਿਆਂ ਦਾ ਸਮਾਧਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਐਸੀਆਂ ਪਹਿਲਾਂ ‘ਤੇ ਚਰਚਾ ਕਰਨ ਦਾ ਸੁਝਾਅ ਦਿੱਤਾ ਜਿਸ ਨਾਲ ਦੁਨੀਆ ਭਰ ਵਿੱਚ ਨਿਆਂ ਦਿਵਾਉਣ ਵਿੱਚ ਅਸਾਨੀ  ਹੋਵੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ  “ਨਿਆਂ ਦਿਵਾਉਣ ਨੂੰ ਹੁਲਾਰਾ ਦੇਣ ਵਿੱਚ ਕਾਨੂੰਨੀ ਸਿੱਖਿਆ ਇੱਕ ਮਹੱਤਵਪੂਰਨ ਸਾਧਨ ਹੈ।” ਉਨ੍ਹਾਂ ਨੇ ਦੱਸਿਆ ਕਿ ਕਾਨੂੰਨੀ ਸਿੱਖਿਆ ਦੇ ਮਾਧਿਅਮ ਨਾਲ ਨੌਜਵਾਨਾਂ ਵਿੱਚ ਜਨੂਨ ਅਤੇ ਪੇਸ਼ੇਵਰ ਸਮਰੱਥਾ ਦੋਨਾਂ ਦਾ ਵਿਕਾਸ ਹੁੰਦਾ ਹੈ। ਹਰੇਕ ਖੇਤਰ ਵਿੱਚ ਮਹਿਲਾਵਾਂ  ਦੀ ਸਮਰੱਥਾ ਨੂੰ ਸਮਝਣ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰੇਕ ਖੇਤਰ ਨੂੰ ਐਜੂਕੇਸ਼ਨਲ ਲੈਵਲ ‘ਤੇ ਸਮਾਵੇਸ਼ੀ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਸਿੱਖਿਆ ਸੰਸਥਾਨਾਂ (law schools) ਵਿੱਚ ਮਹਿਲਾਵਾਂ ਦੀ ਸੰਖਿਆ ਵਿੱਚ ਵਾਧੇ ਨਾਲ ਕਾਨੂੰਨੀ ਪੇਸ਼ੇ ਵਿੱਚ ਮਹਿਲਾਵਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਭੀ ਸੁਝਾਅ ਦਿੱਤਾ ਕਿ ਕਿਵੇਂ ਅਧਿਕ ਤੋਂ ਅਧਿਕ ਮਹਿਲਾਵਾਂ ਨੂੰ ਕਾਨੂੰਨੀ ਸਿੱਖਿਆ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਾਨੂੰਨੀ ਸਿੱਖਿਆ ਵਿੱਚ ਵਿਵਿਧ ਅਨੁਭਵ ਵਾਲੇ ਨੌਜਵਾਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਾਨੂੰਨੀ ਸਿੱਖਿਆ ਨੂੰ ਬਦਲਦੇ ਸਮੇਂ ਅਤੇ ਟੈਕਨੋਲੋਜੀਆਂ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧਾਂ, ਜਾਂਚ ਅਤੇ ਸਬੂਤਾਂ ਵਿੱਚ ਨਵੀਨਤਮ ਰੁਝਾਨਾਂ ਨੂੰ ਸਮਝਣ ‘ਤੇ ਧਿਆਨ ਕੇਂਦ੍ਰਿਤ ਕਰਨਾ ਮਦਦਗਾਰ ਹੋਵੇਗਾ।

 

ਪ੍ਰਧਾਨ ਮੰਤਰੀ ਮੋਦੀ ਨੇ ਯੁਵਾ ਕਾਨੂੰਨੀ ਪੇਸ਼ੇਵਰਾਂ (young legal professionals) ਨੂੰ ਅਧਿਕ ਅੰਤਰਰਾਸ਼ਟਰੀ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਉਂਦੇ ਹੋਏ, ਕਾਨੂੰਨ ਯੂਨੀਵਰਸਿਟੀਆਂ ਨੂੰ ਦੇਸ਼ਾਂ ਦੇ  ਦਰਮਿਆਨ ਐਕਸਚੇਂਜ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਫੌਰੈਂਸਿਕ ਸਾਇੰਸ ਨੂੰ ਸਮਰਪਿਤ ਭਾਰਤ ਵਿੱਚ ਸਥਿਤ ਦੁਨੀਆ ਦੀ ਇੱਕਮਾਤਰ ਯੂਨੀਵਰਸਿਟੀ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਵਿਭਿੰਨ ਦੇਸ਼ਾਂ ਦੇ ਵਿਦਿਆਰਥੀਆਂ, ਕਾਨੂੰਨ ਫੈਕਲਟੀ ਅਤੇ ਇੱਥੋਂ ਤੱਕ ਕਿ ਜੱਜਾਂ (judges) ਨੂੰ ਇਸ ਯੂਨੀਵਰਸਿਟੀ ਵਿੱਚ ਚਲ ਰਹੇ ਸ਼ੌਰਟ ਕੋਰਸਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਭੀ ਸੁਝਾਅ ਦਿੱਤਾ ਕਿ ਵਿਕਾਸਸ਼ੀਲ ਦੇਸ਼ ਨਿਆਂ ਦਿਵਾਉਣ ਨਾਲ ਸਬੰਧਿਤ ਕਈ ਅੰਤਰਰਾਸ਼ਟਰੀ ਸੰਸਥਾਨਾਂ ਵਿੱਚ ਅਧਿਕ ਪ੍ਰਤੀਨਿਧਤਾ ਪ੍ਰਾਪਤ ਕਰਨ ਦੇ ਲਈ ਮਿਲ ਕੇ ਕੰਮ ਕਰਨ, ਨਾਲ ਹੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦਿਵਾਉਣ ਵਿੱਚ ਸਹਾਇਤਾ ਕਰਨ, ਜਿਸ ਨਾਲ ਕਿਸੇ ਭੀ ਦੇਸ਼ ਦੀ ਕਾਨੂੰਨੀ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਬਿਹਤਰੀਨ ਪਿਰਤਾਂ  ਤੋਂ ਸਿੱਖਣ ਵਿੱਚ ਮਦਦ ਮਿਲ ਸਕੇ।

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਭਾਰਤ ਦੀ ਕਾਨੂੰਨ ਵਿਵਸਥਾ ਉਪਨਿਵੇਸ਼ਕ ਕਾਲ ਤੋਂ ਵਿਰਾਸਤ ਵਿੱਚ ਮਿਲੀ ਸੀ, ਲੇਕਿਨ ਪਿਛਲੇ ਕੁਝ ਵਰ੍ਹਿਆਂ ਵਿੱਚ ਰਿਕਾਰਡ ਸੰਖਿਆ ਵਿੱਚ ਸੁਧਾਰ ਕੀਤੇ ਗਏ ਹਨ। ਉਨ੍ਹਾਂ ਨੇ ਉਪਨਿਵੇਸ਼ਕ ਕਾਲ ਦੇ ਹਜ਼ਾਰਾਂ ਅਪ੍ਰਚਲਿਤ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਉਲੇਖ ਕੀਤਾ, ਜਿਨ੍ਹਾਂ ਵਿੱਚੋਂ ਕੁਝ ਕਾਨੂੰਨ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਸਾਧਨ ਬਣ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਜੀਵਨ ਵਿੱਚ ਸੁਗਮਤਾ ਆਈ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਹੁਲਾਰਾ ਮਿਲਿਆ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਮੌਜੂਦਾ ਵਾਸਤਵਿਕਤਾਵਾਂ ਦੇ ਅਨੁਰੂਪ ਕਾਨੂੰਨ ਵਿੱਚ ਬਦਲਾਅ ਭੀ ਕਰ ਰਿਹਾ ਹੈ। 3 ਨਵੇਂ ਕਾਨੂੰਨਾਂ ਨੇ 100 ਸਾਲ ਤੋਂ ਅਧਿਕ ਪੁਰਾਣੇ ਉਪਨਿਵੇਸ਼ਕ ਅਪਰਾਧਿਕ ਕਾਨੂੰਨਾਂ ਦੀ ਜਗ੍ਹਾ ਲੈ ਲਈ ਹੈ। ਪਹਿਲੇ, ਧਿਆਨ ਸਜ਼ਾ ਅਤੇ ਦੰਡਾਤਮਕ ਪਹਿਲੂਆਂ ‘ਤੇ ਸੀ। ਹੁਣ, ਧਿਆਨ ਨਿਆਂ ਸੁਨਿਸ਼ਚਿਤ ਕਰਨ ‘ਤੇ ਹੈ। ਇਸ ਲਈ ਨਾਗਰਿਕਾਂ ਵਿੱਚ ਡਰ ਦੀ ਬਜਾਏ ਭਰੋਸੇ ਦੀ ਭਾਵਨਾ ਹੈ।”

 

ਇਹ ਦੱਸਦੇ ਹੋਏ ਕਿ ਟੈਕਨੋਲੋਜੀ ਨਿਆਂ ਪ੍ਰਣਾਲੀਆਂ ‘ਤੇ ਭੀ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਸਥਾਨਾਂ ਦਾ ਨਕਸ਼ਾ ਬਣਾਉਣ ਅਤੇ ਗ੍ਰਾਮੀਣ ਲੋਕਾਂ ਨੂੰ ਸਪਸ਼ਟ ਸੰਪਤੀ ਕਾਰਡ ਪ੍ਰਦਾਨ ਕਰਨ ਦੇ ਲਈ ਡ੍ਰੋਨ ਦਾ ਉਪਯੋਗ ਕੀਤਾ ਹੈ ਜਿਸ ਨਾਲ ਵਿਵਾਦਾਂ, ਮੁਕੱਦਮੇਬਾਜ਼ੀ ਦੀ ਸੰਭਾਵਨਾ ਅਤੇ ਨਿਆਂ ਪ੍ਰਣਾਲੀ ‘ਤੇ ਬੋਝ ਵਿੱਚ ਕਮੀ ਆਈ ਹੈ। ਟੈਕਨੋਲੋਜੀ ਦੇ ਇਸਤੇਮਾਲ ਨਾਲ ਨਿਆਂ ਪ੍ਰਣਾਲੀ ਪਹਿਲੇ ਨਾਲੋਂ ਹੋਰ ਅਧਿਕ ਕੁਸ਼ਲ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਡਿਜੀਟਲੀਕਰਣ ਨੇ ਦੇਸ਼ ਦੀਆਂ ਕਈ ਅਦਾਲਤਾਂ ਨੂੰ ਔਨਲਾਇਨ ਕਾਰਵਾਈ ਕਰਨ ਵਿੱਚ ਭੀ ਮਦਦ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਦੂਰ-ਦਰਾਜ ਤੋਂ ਭੀ ਨਿਆਂ ਤੱਕ ਪਹੁੰਚਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਸਬੰਧ ਵਿੱਚ ਆਪਣੀਆਂ ਸਿੱਖਿਆਵਾਂ ਹੋਰ ਦੇਸ਼ਾਂ ਦੇ ਨਾਲ ਸਾਂਝਾ ਕਰਨ ਵਿੱਚ ਪ੍ਰਸੰਨ ਹੈ ਅਤੇ ਅਸੀਂ ਹੋਰ ਦੇਸ਼ਾਂ ਵਿੱਚ ਇਸੇ ਤਰ੍ਹਾਂ ਦੀਆਂ ਪਹਿਲਾਂ ਬਾਰੇ ਜਾਣਨ ਦੇ ਇੱਛੁਕ ਭੀ ਹਾਂ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜੇਕਰ ਨਿਆਂ ਦੇ ਲਈ ਜਨੂਨ ਦੀ ਸਾਂਝੀ ਵੈਲਿਊ ਨੂੰ ਦੂਸਰੇ ਰਾਸ਼ਟਰਾਂ ਨਾਲ ਸਾਂਝਾ ਕੀਤਾ ਜਾਏ ਤਾਂ ਨਿਆਂ ਦਿਵਾਉਣ ਵਿੱਚ ਹਰ ਚੁਣੌਤੀ ਦਾ ਸਮਾਧਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਇਹ ਸੰਮੇਲਨ ਇਸ ਭਾਵਨਾ ਨੂੰ ਮਜ਼ਬੂਤ ਕਰੇਗਾ। ਆਓ, ਅਸੀਂ ਇੱਕ ਐਸੀ ਦੁਨੀਆ ਦਾ ਨਿਰਮਾਣ ਕਰੀਏ ਜਿੱਥੇ ਹਰ ਕਿਸੇ ਨੂੰ ਸਮੇਂ ‘ਤੇ ਨਿਆਂ ਮਿਲੇ ਅਤੇ ਕੋਈ ਭੀ ਨਿਆਂ ਤੋਂ ਵੰਚਿਤ ਨਾ ਰਹਿ ਜਾਏ।

ਇਸ ਅਵਸਰ ‘ਤੇ ਭਾਰਤ ਦੇ ਚੀਫ਼ ਜਸਟਿਸ, ਡਾ. ਜਸਟਿਸ ਡੀ ਵਾਈ ਚੰਦਰਚੂੜ, ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ, ਭਾਰਤ ਦੇ ਸੁਪਰੀਮ ਕੋਰਟ ਦੇ ਜੱਜ, ਜਸਟਿਸ ਸੂਰਯ ਕਾਂਤ, ਭਾਰਤ ਦੇ ਅਟਾਰਨੀ ਜਨਰਲ, ਡਾ. ਆਰ ਵੈਂਕਟਰਮਣੀ (Dr R Venkataramani), ਭਾਰਤ ਦੇ ਸਾਲਿਸਿਟਰ ਜਨਰਲ, ਸ਼੍ਰੀ ਤੁਸ਼ਾਰ ਮਹਿਤਾ ਅਤੇ ਰਾਸ਼ਟਰਮੰਡਲ ਕਾਨੂੰਨੀ ਸਿੱਖਿਆ ਐਸੋਸੀਏਸ਼ਨ ਦੇ ਪ੍ਰਧਾਨ (President of Commonwealth Legal Education Association) ਪ੍ਰੋਫੈਸਰ ਡਾ. ਐੱਸ ਸਿਵਕੁਮਾਰ (Prof. Dr S Sivakumar) ਉਪਸਥਿਤ ਸਨ।

ਪਿਛੋਕੜ

ਇਸ ਸੰਮੇਲਨ ਵਿੱਚ ਵਿਭਿੰਨ ਅੰਤਰਰਾਸ਼ਟਰੀ ਵਫ਼ਦਾਂ ਦੇ ਨਾਲ-ਨਾਲ ਏਸ਼ੀਆ-ਪ੍ਰਸ਼ਾਂਤ, ਅਫਰੀਕਾ ਅਤੇ ਕੈਰੇਬਿਆਈ ਖੇਤਰਾਂ ਵਿੱਚ ਫੈਲੇ ਰਾਸ਼ਟਰਮੰਡਲ ਦੇਸ਼ਾਂ ਦੇ ਅਟਾਰਨੀ ਜਨਰਲ ਅਤੇ ਸਾਲਿਸਿਟਰ ਜਨਰਲ ਦੀ ਭਾਗੀਦਾਰੀ ਦੇਖੀ ਗਈ। ਇਹ ਸੰਮੇਲਨ ਰਾਸ਼ਟਰਮੰਡਲ ਕਾਨੂੰਨੀ ਬਰਾਦਰੀ ਵਿੱਚ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਗੱਲਬਾਤ ਦੇ ਲਈ ਮੰਚ ਪ੍ਰਦਾਨ ਕਰਕੇ ਇੱਕ ਅਦੁੱਤੀ ਮਾਧਿਅਮ ਦੇ ਰੂਪ ਵਿੱਚ ਕਾਰਜ ਕਰਦਾ ਹੈ। ਇਸ ਵਿੱਚ ਕਾਨੂੰਨੀ ਸਿੱਖਿਆ ਅਤੇ ਅੰਤਰਰਾਸ਼ਟਰੀ ਨਿਆਂ ਡਿਲਿਵਰੀ (transnational justice delivery) ਵਿੱਚ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਇੱਕ ਵਿਆਪਕ ਰੋਡਮੈਪ ਵਿਕਸਿਤ ਕਰਨ ਦੇ ਉਦੇਸ਼ ਨਾਲ ਅਟਾਰਨੀ ਅਤੇ ਸਾਲਿਸਿਟਰ ਜਨਰਲ ਦੇ ਲਈ ਤਿਆਰ ਇੱਕ ਵਿਸ਼ੇਸ਼ ਗੋਲਮੇਜ਼ ਸੰਮੇਲਨ ਭੀ ਸ਼ਾਮਲ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Engineering goods exports up 10.4% in January,2026, crosses $100 billion mark in April-January Period of FY26

Media Coverage

Engineering goods exports up 10.4% in January,2026, crosses $100 billion mark in April-January Period of FY26
NM on the go

Nm on the go

Always be the first to hear from the PM. Get the App Now!
...
Text of PM’s address in post-budget webinar on “Technology, Reforms and Finance for Viksit Bharat”
February 27, 2026
This year’s Union Budget lays the roadmap for Viksit Bharat, driven by technology, reforms and finance: PM
We have simplified processes, improved the Ease of Doing Business, expanded technology-led governance, and strengthened institutions; and even today, the country is riding the 'Reform Express': PM
In the past decade, we have had a very strong focus on infrastructure: PM
In the past decade, we have continued to maintain a very strong focus on infrastructure: PM
We have made a conscious decision that India's development will only be achieved by creating solid assets such as Highways, Railways, Ports, Digital Networks, and Power Systems: PM
These assets will continue to generate productivity for many decades to come. For this reason, Public Capital Expenditure is being continuously increased: PM
When Government, Industry, and Knowledge Partners move forward together, then Reforms change into Results, only then do announcements become achievements, on the ground: PM

 

नमस्कार !

इस साल के पहले Budget Webinar में, मैं आप सभी का अभिनंदन करता हूं। बीते कुछ वर्षों में बजट वेबिनार, इसकी एक मजबूत परंपरा बन गई है। अक्सर बजट का आंकलन अलग-अलग पैरामीटर्स पर किया जाता है, कभी Stock Market की चाल पर बात होती है, कभी Income Tax प्रस्तावों पर चर्चा केंद्रित हो जाती है। सच्चाई ये है कि राष्ट्रीय बजट कोई short-term trading document नहीं होता, वह एक policy roadmap होता है। इसलिए बजट की प्रभावशीलता का आंकलन भी ठोस पैरामीटर्स पर किया जाना चाहिए। ऐसी नीतियां जो infrastructure का विस्तार करें, जो credit के प्रवाह को आसान बनाएं, जो Ease of Doing Business बढ़ाएं, जो governance में ट्रांसपेरेंसी बढ़ाएं, जो जनता का जीवन आसान बनाएं, उनके लिए नए-नए अवसर बनाएं। बजट में इससे जुड़े निर्णय ही अर्थव्यवस्था को स्थायी मजबूती देते हैं, और सबसे महत्वपूर्ण बात ये है कि किसी भी Budget को अलग-थलग, stand alone करके नहीं देखा जाना चाहिए। Nation Building, राष्ट्र निर्माण, यही एक निरंतर प्रक्रिया होती है। हर Budget एक बड़े लक्ष्य की ओर बढ़ने का एक चरण होता है, और हमारे सामने वो बड़ा लक्ष्य है साल 2047, 2047 तक विकसित भारत का निर्माण। हर Reform, हर आवंटन, हर बदलाव को इस लंबी यात्रा के हिस्से के रूप में ही देखा जाना चाहिए। और इसलिए, हर साल बजट के बाद होने वाले ये वेबिनार बहुत महत्वपूर्ण होते हैं। मेरी अपेक्षा है कि ये वेबिनार केवल Ideas के आदान-प्रदान तक सीमित न रहें, बल्कि एक प्रभावी brainstorming exercise बनें। आपके अनुभव और व्यावहारिक चुनौतियों पर आधारित सुझाव, आर्थिक रणनीतियों को और बेहतर बनाने और समाधान खोजने में अवश्य मदद करेंगे। जब Industry, Academia, Analysts और Policymakers मिल करके सोचते हैं, तो योजनाओं का implementation और बेहतर होता है, result और सटीक मिलते हैं। इन वेबिनार्स की सीरीज के पीछे यही एक भावना है।

साथियों,

21वीं सदी का एक चौथाई हिस्सा बीत चुका है। अगर आप स्वयं के विषय में सोचे, तो आपके जीवन का बहुत अच्छा, महत्वपूर्ण कालखंड बीत चुका है। अब हम देश की विकास यात्रा के एक महत्वपूर्ण समय में हैं। ये वो समय है, जब हमारी अर्थव्यवस्था तेज गति से आगे बढ़ रही है, और साथ ही भारत पिछले एक दशक में, भारत ने असाधारण Resilience दिखाई है, और ये संयोग से नहीं आई है, हमारी Resilience, Conviction-Driven Reforms की देन है। हमने Processes को सरल किया है, Ease of Doing Business को बेहतर बनाया है, Technology-Led Governance का विस्तार किया है, Institutions को मजबूत किया है, और आज भी ये देश Reform Express पर सवार है। इस Momentum को बनाए रखने के लिए हमें ना केवल पालिसी इंटेंट पर ध्यान देना है, बल्कि डिलीवरी एक्सीलेंस पर भी फोकस करना है। Reforms का मूल्यांकन घोषणा से नहीं, बल्कि जमीनी स्तर पर उनके प्रभाव से होना चाहिए। हमें AI, Blockchain और डेटा Analytics का व्यापक उपयोग कर Transparency, Speed और Accountability बढ़ानी ही होगी, और साथ ही Grievance Redressal Systems से Impact की निरंतर Monitoring भी करनी होगी।

साथियों,

पिछले एक दशक में इंफ्रास्ट्रक्चर पर हमारा बहुत फोकस रहा है। हमने सोच-समझकर ये फैसला किया कि भारत का विकास हाईवेज, Railways, Ports, डिजिटल नेटवर्क, Power Systems, ऐसे अनेक, ऐसे अनेक, अब जैसे ठोस Assets को तैयार करके ही होगा। ये आने वाले कई दशकों तक Productivity पैदा करते रहेंगे। इससे, और इसी वजह से Public Capital Expenditure लगातार बढ़ाया जा रहा है। 11 साल पहले Public Capex के लिए बजट में लगभग 2 लाख करोड़ रुपए का प्रावधान था, मौजूदा बजट में ये बढ़कर लगभग 12 लाख करोड़ रुपए के पार हो गया है। इतने बड़े पैमाने पर सरकारी निवेश होना Private Sector के लिए भी एक स्पष्ट संदेश है।

साथियों,

अब समय है कि Industry और Financial Institutions भी नई ऊर्जा के साथ आगे आएं। हमें Infrastructure में ज्यादा भागीदारी चाहिए, Financing Models में ज्यादा Innovation चाहिए, और Emerging Sectors में ज्यादा मजबूत Collaboration चाहिए। इस दिशा में मेरा एक और सुझाव है, हमें Project Sanction Methodology और Appraisal Quality को और मजबूत करना होगा। हमें Cost-Benefit Analysis और Lifecycle Costing को सर्वोपरि रखते हुए Waste और Delays रोकने ही होंगे।

साथियों,

हम Foreign Investment Framework को और सरल कर रहे हैं। हमारा प्रयास सिस्टम को ज्यादा Predictable और Investor-Friendly बनाने का है। हम Long-Term Finance को बेहतर बनाने के लिए, Bond Markets को और ज्यादा सक्रिय बनाने की दिशा में भी कदम उठा रहे हैं। बॉन्ड की खरीद और बिक्री की प्रक्रिया को आसान बनाया जा रहा है।

साथियों,

हमें Bond Market Reforms को Long-Term Growth के Enablers के रूप में देखना होगा, हमें Predictability सुनिश्चित करनी होगी, Liquidity को गहरा करना होगा, नए Instruments लाने होंगे, और Risks का प्रभावी प्रबंधन करना होगा। तभी हम Sustained Foreign Capital आकर्षित कर पाएंगे। मुझे अपेक्षा है कि आप Global Best Practices से सीख लेकर, Foreign Investment Framework और Bond Markets को मजबूत करने के लिए स्पष्ट और ठोस सुझाव देंगे।

साथियों,

कोई भी Policy Framework तैयार कर सकती है, लेकिन उसकी सफलता आप सब पर निर्भर करती है। उद्योग जगत को Fresh Investment और Innovation के साथ आगे आना होगा। Financial Institutions और Analysts को Practical Solutions, Practical Solutions तैयार करने में मदद करनी होगी, और Market Confidence को मजबूत करना होगा। जब Government, Industry और Knowledge Partners एक साथ आगे बढ़ते हैं, तब Reforms Results में बदलते हैं। तभी Announcements जमीन पर Achievements बन जाते हैं। मेरा सुझाव है कि हम एक स्पष्ट Reform Partnership Charter विकसित करें। यह Government, Industry, Financial Institutions और Academia का साझा संकल्प हो। ये चार्टर, विकसित भारत की यात्रा का बहुत अहम दस्तावेज बनेगा।

साथियों,

मैं सभी Stakeholders, Financial Institutions, Markets, Industry, Professionals और Innovators से कहूंगा, इस बजट ने जो नए अवसर दिए हैं, उनका फायदा उठाएं, बजट द्वारा खोले गए नए अवसरों के साथ गहराई से जुड़ें। आपकी भागीदारी से योजनाओं का Implementation और बेहतर होगा, आपके फीडबैक और सहयोग से बेहतर नतीजे आएंगे। आइए, हम सब मिलकर Reform करें, Grow करें और ऐसा Future बनाएं, जो विकसित भारत का सपना जल्द से जल्द साकार हो।

मुझे पूरा विश्वास है, आज आप सब गहरा मंथन करेंगे, प्रक्रियाओं को सरल करने पर आपका ध्यान केंद्रित होगा और हम ये गलती ना करें, बजट के पहले भी हम आप सबसे कंसल्टेशन करते हैं, उसका मकसद अलग है, उसका मकसद होता है बजट और अच्छा बने। लेकिन अब बजट बन चुका है, अब बजट की चर्चा के लिए कार्यक्रम नहीं है, अब बजट में जो है उसको जमीन पर जल्दी से जल्दी उतारना, सरल से सरल मार्ग से उतारना और सबका, सभी स्टेकहोल्डर का लाभ हो, उनकी भागीदारी हो, इस बात को ध्यान में रख करके आप चर्चा करेंगे, मंथन करेंगे, तो ये वेबिनार सचमुच में वाइब्रेंट इकोनॉमी का दरवाजा खोल देंगे।

बहुत-बहुत धन्यवाद !

नमस्कार !