ਪ੍ਰਧਾਨ ਮੰਤਰੀ ਨੇ ਕਿਹਾ - ਮਾਈਕ੍ਰੋਨ ਦੇ ਸੈਮੀਕੰਡਕਟਰ ਕੇਂਦਰ ਦਾ ਉਦਘਾਟਨ ਟੈਕਨਾਲੋਜੀ ਅਗਵਾਈ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਅਹਿਮ ਉਪਲਬਧੀ ਹੈ
ਪ੍ਰਧਾਨ ਮੰਤਰੀ ਨੇ ਕਿਹਾ - ਲੰਬੇ ਸਮੇਂ ਤੋਂ ਸੌਫਟਵੇਅਰ ਖੇਤਰ ਵਿੱਚ ਆਪਣੀ ਤਾਕਤ ਲਈ ਜਾਣਿਆ ਜਾਂਦਾ ਭਾਰਤ ਹੁਣ ਹਾਰਡਵੇਅਰ ਖੇਤਰ ਵਿੱਚ ਵੀ ਆਪਣੀ ਪਹਿਚਾਣ ਨੂੰ ਸਸ਼ਕਤ ਕਰ ਰਿਹਾ ਹੈ
ਪ੍ਰਧਾਨ ਮੰਤਰੀ ਨੇ ਕਿਹਾ - ਅੱਜ ਭਾਰਤ ਤੇਜ਼ੀ ਨਾਲ ਵਿਸ਼ਵ ਸੈਮੀਕੰਡਕਟਰ ਵੈਲੀਉ ਚੇਨ ਦਾ ਅਨਿੱਖੜਵਾਂ ਅੰਗ ਬਣ ਰਿਹਾ ਹੈ
ਪ੍ਰਧਾਨ ਮੰਤਰੀ ਨੇ ਕਿਹਾ - ਇਹ ਸਦੀ ਏਆਈ ਕ੍ਰਾਂਤੀ ਦੀ ਹੈ
ਪ੍ਰਧਾਨ ਮੰਤਰੀ ਨੇ ਕਿਹਾ - ਜੇਕਰ ਪਿਛਲੀ ਸਦੀ ਵਿੱਚ ਤੇਲ ਰੈਗੂਲੇਟਰ ਸੀ, ਤਾਂ ਇਸ ਸਦੀ ਵਿੱਚ ਮਾਈਕ੍ਰੋਚਿੱਪ ਰੈਗੂਲੇਟਰ ਹੋਣਗੇ
ਪ੍ਰਧਾਨ ਮੰਤਰੀ ਨੇ ਕਿਹਾ - ਦੁਨੀਆ ਭਰ ਦੇ ਨਿਵੇਸ਼ਕਾਂ ਲਈ ਭਾਰਤ ਦਾ ਸਿਰਫ਼ ਇੱਕ ਹੀ ਸੁਨੇਹਾ ਹੈ: ਭਾਰਤ ਤਿਆਰ ਹੈ, ਭਾਰਤ ਭਰੋਸੇਮੰਦ ਹੈ, ਭਾਰਤ ਨਤੀਜੇ ਦਿੰਦਾ ਹੈ
ਪ੍ਰਧਾਨ ਮੰਤਰੀ ਨੇ ਕਿਹਾ - ਇਹ ਸੁਨੇਹਾ ਦੁਨੀਆ ਤੱਕ ਸਪਸ਼ਟ ਤੌਰ 'ਤੇ ਪਹੁੰਚ ਗਿਆ ਹੈ: ਭਾਰਤ ਸਮਰੱਥ ਹੈ, ਭਾਰਤ ਪ੍ਰਤੀਯੋਗੀ ਹੈ, ਭਾਰਤ ਵਚਨਬੱਧ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਣੰਦ ਵਿੱਚ ਮਾਈਕ੍ਰੋਨ ਏਟੀਐੱਮਪੀ (ਅਸੈਂਬਲੀ, ਟੈਸਟ, ਮਾਰਕਿੰਗ ਅਤੇ ਪੈਕੇਜਿੰਗ) ਕੇਂਦਰ ਦਾ ਉਦਘਾਟਨ ਕੀਤਾ। ਵਣਜ ਉਤਪਾਦਨ ਦੀ ਸ਼ੁਰੂਆਤ ਦਾ ਪ੍ਰਤੀਕ ਇਹ ਇਤਿਹਾਸਕ ਆਯੋਜਨ, ਵਿਸ਼ਵ ਟੈਕਨਾਲੋਜੀ ਅਗਵਾਈ ਵੱਲ ਭਾਰਤ ਦੀ ਯਾਤਰਾ ਵਿੱਚ ਇੱਕ ਅਹਿਮ ਉਪਲਬਧੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਫ਼ਲ ਏਆਈ ਸਮਿਟ ਤੋਂ ਬਾਅਦ, ਅੱਜ ਅਸੀਂ ਇੱਕ ਹੋਰ ਇਤਿਹਾਸਕ ਉਪਲਬਧੀ ਦੇ ਗਵਾਹ ਬਣ ਰਹੇ ਹਾਂ। ਸ਼੍ਰੀ ਮੋਦੀ ਨੇ ਕਿਹਾ, "ਜਿੱਥੇ ਏਆਈ ਸਮਿਟ ਨੇ ਦੁਨੀਆ ਨੂੰ ਭਾਰਤ ਦੀਆਂ ਏਆਈ ਸਮਰੱਥਾਵਾਂ ਤੋਂ ਜਾਣੂ ਕਰਵਾਇਆ, ਉੱਥੇ ਹੀ ਅੱਜ ਦਾ ਦਿਨ ਟੈਕਨਾਲੋਜੀ ਅਗਵਾਈ ਲਈ ਭਾਰਤ ਦੀ ਵਚਨਬੱਧਤਾ ਦਾ ਸਬੂਤ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਭਾਰਤ ਕਦੇ ਮੁੱਖ ਤੌਰ 'ਤੇ ਸੌਫਟਵੇਅਰ ਅਤੇ ਆਈਟੀ ਸੇਵਾਵਾਂ ਲਈ ਜਾਣਿਆ ਜਾਂਦਾ ਸੀ, ਉੱਥੇ ਹੀ ਹੁਣ ਹਾਰਡਵੇਅਰ ਖੇਤਰ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਮਜ਼ਬੂਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਅੱਜ, ਸਾਣੰਦ ਵਿੱਚ, ਅਸੀਂ ਇੱਕ ਨਵੇਂ ਭਵਿੱਖ ਦੀ ਸ਼ੁਰੂਆਤ ਦੇਖ ਰਹੇ ਹਾਂ। ਮਾਈਕ੍ਰੋਨ ਦੇ ਏਟੀਐੱਮਪੀ ਕੇਂਦਰ ਵਿੱਚ ਵਣਜ ਉਤਪਾਦਨ ਦੀ ਸ਼ੁਰੂਆਤ ਵਿਸ਼ਵ ਟੈਕਨਾਲੋਜੀ ਵੈਲੀਉ ਚੇਨ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ।"

ਪ੍ਰਧਾਨ ਮੰਤਰੀ ਨੇ "ਨਵੇਂ ਭਾਰਤ" ਦੀ ਮਾਨਸਿਕਤਾ ਦਾ ਜ਼ਿਕਰ ਕੀਤਾ, ਜਿੱਥੇ ਨੀਤੀ ਨਾਲ ਉਤਪਾਦਨ ਵੱਲ ਤਬਦੀਲੀ ਬੇਮਿਸਾਲ ਗਤੀ ਨਾਲ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਦੀ ਤੇਜ਼ ਪ੍ਰਗਤੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਹਿਮਤੀ ਪੱਤਰ ’ਤੇ ਜੂਨ, 2023 ਵਿੱਚ ਦਸਤਖ਼ਤ ਕੀਤੇ ਗਏ ਸਨ, ਜਿਸ ਤੋਂ ਬਾਅਦ ਸਤੰਬਰ, 2023 ਵਿੱਚ ਸਾਣੰਦ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ, "ਫ਼ਰਵਰੀ, 2024 ਤੱਕ, ਪਾਇਲਟ ਫੈਸਿਲਿਟੀ ਵਿੱਚ ਮਸ਼ੀਨਾਂ ਦੀ ਸਥਾਪਨਾ ਸ਼ੁਰੂ ਹੋ ਗਈ ਸੀ, ਜਿਸਦੇ ਨਤੀਜੇ ਵਜੋਂ ਫ਼ਰਵਰੀ, 2026 ਵਿੱਚ ਵਣਜ ਉਤਪਾਦਨ ਸ਼ੁਰੂ ਹੋ ਗਿਆ।"

 

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਗੁੰਝਲਦਾਰ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਕਾਫ਼ੀ ਹੱਦ ਤੱਕ ਸਰਲ ਬਣਾ ਦਿੱਤਾ ਹੈ ਅਤੇ ਕੁਝ ਹੀ ਮਹੀਨਿਆਂ ਵਿੱਚ ਐਡਵਾਂਸ ਪ੍ਰਾਈਸਿੰਗ ਐਗਰੀਮੈਂਟ (ਏਪੀਏ) ਨੂੰ ਸਫ਼ਲਤਾਪੂਰਵਕ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਆਮ ਤੌਰ 'ਤੇ ਤਿੰਨ ਤੋਂ ਪੰਜ ਸਾਲ ਲੱਗ ਜਾਂਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਇਰਾਦਾ ਸਪਸ਼ਟ ਹੁੰਦਾ ਹੈ ਅਤੇ ਰਾਸ਼ਟਰ ਦੇ ਤੇਜ਼ ਵਿਕਾਸ ਪ੍ਰਤੀ ਸਮਰਪਣ ਹੁੰਦਾ ਹੈ, ਤਾਂ ਨੀਤੀਆਂ ਪਾਰਦਰਸ਼ੀ ਹੋ ਜਾਂਦੀਆਂ ਹਨ ਅਤੇ ਫ਼ੈਸਲੇ ਗਤੀ ਫੜਦੇ ਹਨ।"

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਕੇਂਦਰ ਭਾਰਤ ਅਤੇ ਅਮਰੀਕਾ ਵਿਚਕਾਰ, ਖ਼ਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਚਿੱਪ ਟੈਕਨਾਲੋਜੀ ਦੇ ਖੇਤਰ ਵਿੱਚ, ਮਜ਼ਬੂਤ ਸਾਂਝੇਦਾਰੀ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ, ਭਾਰਤ ਅਤੇ ਅਮਰੀਕਾ, ਵਿਸ਼ਵ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਸ਼੍ਰੀ ਮੋਦੀ ਨੇ ਏਆਈ ਸਮਿਟ ਦੌਰਾਨ ਦਸਤਖ਼ਤ ਕੀਤੇ ਗਏ ਪੈਕਸ ਸਿਲਿਕਾ ਸਮਝੌਤੇ ਨੂੰ ਅਹਿਮ ਖਣਿਜਾਂ ਦੀ ਸਪਲਾਈ ਚੇਨ ਨੂੰ ਵਧੇਰੇ ਭਰੋਸੇਮੰਦ ਬਣਾਉਣ ਦੇ ਇੱਕ ਪ੍ਰਮੁੱਖ ਯਤਨ ਵਜੋਂ ਦਰਸਾਇਆ।

ਇਸ ਸਦੀ ਨੂੰ ਏਆਈ ਕ੍ਰਾਂਤੀ ਦੀ ਸਦੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਨੂੰ ਇਸ ਤਬਦੀਲੀ ਦਾ ਪੁਲ਼ ਦੱਸਿਆ। ਇਤਿਹਾਸਕ ਤਬਦੀਲੀਆਂ ਦੀ ਤੁਲਨਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜੇਕਰ 20ਵੀਂ ਸਦੀ ਵਿੱਚ ਤੇਲ ਰੈਗੂਲੇਟਰ ਸੀ, ਤਾਂ 21ਵੀਂ ਸਦੀ ਵਿੱਚ ਮਾਈਕ੍ਰੋਚਿੱਪ ਰੈਗੂਲੇਟਰ ਹੈ। ਇੱਕ ਛੋਟੀ ਜਿਹੀ ਚਿੱਪ ਉਦਯੋਗਿਕ ਕ੍ਰਾਂਤੀ ਨੂੰ ਏਆਈ ਕ੍ਰਾਂਤੀ ਨਾਲ ਜੋੜਨ ਦਾ ਜ਼ਰੀਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸੇ ਸੋਚ ਨਾਲ ਭਾਰਤ ਨੇ ਸੈਮੀਕੰਡਕਟਰ ਖੇਤਰ ਵਿੱਚ ਹਮਲਾਵਰ ਢੰਗ ਨਾਲ ਅੱਗੇ ਵਧਣ ਦਾ ਫ਼ੈਸਲਾ ਲਿਆ ਹੈ। ਯਾਦ ਕਰੋ ਕਿ ਜਦੋਂ ਦੁਨੀਆ ਕੋਵਿਡ ਮਹਾਮਾਰੀ ਦੇ ਕਹਿਰ ਨਾਲ ਜੂਝ ਰਹੀ ਸੀ, ਤਾਂ ਭਾਰਤ ਨੇ ਆਪਣਾ ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ ਸੀ। ਮਹਾਮਾਰੀ ਦੌਰਾਨ ਜਦੋਂ ਸਭ ਕੁਝ ਖਿੰਡਦਾ ਹੋਇਆ ਜਾਪ ਰਿਹਾ ਸੀ, ਓਦੋਂ ਅਸੀਂ ਦ੍ਰਿੜ੍ਹ ਵਿਸ਼ਵਾਸ ਨਾਲ ਜੋ ਬੀਜ ਬੀਜੇ ਸੀ, ਉਹ ਹੁਣ ਵਧ-ਫੁੱਲ ਰਹੇ ਹਨ।”

 

ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਖੇਤਰ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੈਮੀਕੌਨ ਇੰਡੀਆ ਪ੍ਰੋਗਰਾਮ ਦੇ ਤਹਿਤ 10 ਪ੍ਰਾਜੈਕਟਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਜਦੋਂ ਕਿ ਤਿੰਨ ਹੋਰ ਪ੍ਰਾਜੈਕਟ ਉੱਤਰ ਪ੍ਰਦੇਸ਼, ਅਸਾਮ, ਓਡੀਸ਼ਾ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਜਲਦੀ ਹੀ ਉਤਪਾਦਨ ਸ਼ੁਰੂ ਕਰਨ ਲਈ ਤਿਆਰ ਹਨ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਜੋ ਈਕੋਸਿਸਟਮ ਬਣਾ ਰਹੇ ਹਾਂ, ਉਹ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ; ਇਹ ਪੂਰੇ ਭਾਰਤ ਪੱਧਰ ਦਾ ਹੈ। 'ਵਿਕਸਿਤ ਭਾਰਤ' ਲਈ ਦੇਸ਼ ਦੇ ਹਰ ਕੋਨੇ ਵਿੱਚ ਨਵੇਂ ਤਕਨੀਕੀ ਕੇਂਦਰ ਵਿਕਸਿਤ ਕੀਤੇ ਜਾ ਰਹੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਈਕੋਸਿਸਟਮ ਸਿਰਫ਼ ਇੱਕ ਫੈਕਟਰੀ ਤੋਂ ਕਿਤੇ ਵੱਧ ਹੈ; ਇਹ ਇੱਕ ਬਹੁ-ਪੱਧਰੀ ਪ੍ਰਣਾਲੀ ਹੈ ਜਿਸ ਵਿੱਚ ਮਸ਼ੀਨ ਨਿਰਮਾਤਾ, ਡਿਜ਼ਾਈਨ ਇੰਜੀਨੀਅਰ, ਖੋਜ ਅਦਾਰੇ, ਲੌਜਿਸਟਿਕਸ ਨੈੱਟਵਰਕ ਅਤੇ ਹੁਨਰਮੰਦ ਟੈਕਨੀਸ਼ੀਅਨ ਸ਼ਾਮਲ ਹਨ। ਇਨ੍ਹਾਂ ਸਾਰੇ ਤੱਤਾਂ ਦੇ ਸੁਚਾਰੂ ਤਾਲਮੇਲ ਨਾਲ ਹੀ ਚਿੱਪ ਦਾ ਉਤਪਾਦਨ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਪੂਰੀ ਵੈਲੀਉ ਚੇਨ ਵੱਲ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਸ ਮੰਤਵ ਨਾਲ ਅਸੀਂ ਇਸ ਸਾਲ ਦੇ ਬਜਟ ਵਿੱਚ 'ਇੰਡੀਆ ਸੈਮੀਕੰਡਕਟਰ ਮਿਸ਼ਨ 2.0' ਦਾ ਐਲਾਨ ਕੀਤਾ ਹੈ।” ਵਿਕਾਸ ਦੀ ਵਿਆਪਕਤਾ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉਤਪਾਦਨ ਵਧਣ ਦੇ ਨਾਲ-ਨਾਲ ਭਾਰਤ ਵਿੱਚ ਸਮੱਗਰੀਆਂ, ਘਟਕਾਂ ਅਤੇ ਸੇਵਾਵਾਂ ਦੀ ਮੰਗ ਵੀ ਵਧੇਗੀ। ਇਹੀ ਸਭ ਤੋਂ ਵੱਡਾ ਮੌਕਾ ਹੈ।”

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਪਹਿਲੀ ਵਾਰ ਗੈਜੇਟ ਦੀ ਵਰਤੋਂ ਕਰ ਰਿਹਾ ਹੈ। ਭਾਵੇਂ ਇਲੈਕਟ੍ਰੌਨਿਕਸ ਹੋਵੇ, ਆਟੋਮੋਬਾਇਲ ਹੋਵੇ ਜਾਂ ਹੋਰ ਤਕਨੀਕਾਂ, ਇਨ੍ਹਾਂ ਦੀ ਮੰਗ ਲਗਾਤਾਰ ਵਧ ਰਹੀ ਹੈ। 'ਮੇਕ ਇਨ ਇੰਡੀਆ' ਮੁਹਿੰਮ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ।” ਪਿਛਲੇ 11 ਸਾਲਾਂ ਵਿੱਚ ਇਲੈਕਟ੍ਰੌਨਿਕਸ ਖੇਤਰ ਦੇ ਉਤਪਾਦਨ ਅਤੇ ਨਿਰਯਾਤ ਵਿੱਚ ਹੋਏ ਕਈ ਗੁਣਾ ਵਾਧੇ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਨਿਵੇਸ਼ਕਾਂ ਲਈ ਘਰੇਲੂ ਅਤੇ ਵਿਸ਼ਵ-ਵਿਆਪੀ ਬਜ਼ਾਰ ਦੋਵਾਂ ਵਿੱਚ ਹੀ ਮੌਕੇ ਮੌਜੂਦ ਹਨ।"

 

ਸਾਣੰਦ ਦੇ ਆਟੋਮੋਬਾਇਲ ਹੱਬ ਵਿੱਚ ਬਦਲਣ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਮਾਈਕ੍ਰੋਨ ਪਲਾਂਟ ਇੱਕ ਨਵੇਂ ਸੈਮੀਕੰਡਕਟਰ ਈਕੋਸਿਸਟਮ ਦੀ ਨੀਂਹ ਬਣੇਗਾ। ਇਹ ਪਲਾਂਟ ਵਿਸ਼ਵ ਡੇਟਾ ਕੇਂਦਰਾਂ, ਏਆਈ ਐਪਲੀਕੇਸ਼ਨਾਂ ਅਤੇ ਮੋਬਾਇਲ ਡਿਵਾਈਸਾਂ ਨੂੰ ਤਾਕਤ ਪ੍ਰਦਾਨ ਕਰਨ ਲਈ ਡੀ-ਰੈਮ ਅਤੇ ਨੈਂਡ ਹੱਲਾਂ ਦਾ ਉਤਪਾਦਨ ਕਰੇਗਾ। ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਏਟੀਐੱਮਪੀ ਕਲੀਨਰੂਮਸ ਵਿੱਚੋਂ ਇੱਕ ਦੀ ਮੌਜੂਦਗੀ ਅਤੇ ਘੱਟੋ-ਘੱਟ ਪਾਣੀ ਦੀ ਖ਼ਪਤ ਜ਼ਰੀਏ ਵਾਤਾਵਰਨ ਸਥਿਰਤਾ 'ਤੇ ਇਸਦੀ ਖ਼ਾਸੀਅਤ ਦੀ ਵੀ ਸ਼ਲਾਘਾ ਕੀਤੀ।

 

ਗੁਜਰਾਤ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸੈਮੀਕੰਡਕਟਰ ਖੇਤਰ ਲਈ ਬਣਾਈਆਂ ਗਈਆਂ ਨੀਤੀਆਂ ਹੁਣ ਜ਼ਮੀਨੀ ਪੱਧਰ 'ਤੇ ਨਤੀਜੇ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਜਰਾਤ ਟੈਕਨਾਲੋਜੀ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਮਨਜ਼ੂਰੀਆਂ, ਜ਼ਮੀਨ ਅਲੌਟਮੈਂਟ ਅਤੇ ਉਪਯੋਗਤਾਵਾਂ ਜਿਹੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ। ਧੋਲੇਰਾ ਅਤੇ ਸਾਣੰਦ ਪੱਛਮੀ ਭਾਰਤ ਦੇ ਸੈਮੀਕੰਡਕਟਰ ਕਲਸਟਰ ਵਜੋਂ ਵਿਕਸਿਤ ਹੋ ਰਹੇ ਹਨ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਖੇਤਰ ਲਈ ਜ਼ਰੂਰੀ ਇਨਪੁਟਸ, ਜਿਵੇਂ ਕਿ ਰਸਾਇਣ ਅਤੇ ਪੈਟ੍ਰੋਕੈਮੀਕਲਸ ਨਾਲ ਸਬੰਧਿਤ ਉਦਯੋਗਾਂ ਦੇ ਨਾਲ-ਨਾਲ ਹੁਨਰ ਕੇਂਦਰ ਅਤੇ ਸਿਖਲਾਈ ਪਹਿਲਕਦਮੀਆਂ ਵੀ ਨਾਲ-ਨਾਲ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਵਿਸ਼ਵ ਨਿਵੇਸ਼ਕਾਂ ਨੂੰ ਸਸ਼ਕਤ ਸੁਨੇਹਾ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਉਨ੍ਹਾਂ ਨੇ ਕਿਹਾ, "ਭਾਰਤ ਤਿਆਰ ਹੈ। ਭਾਰਤ ਭਰੋਸੇਮੰਦ ਹੈ। ਭਾਰਤ ਨਤੀਜੇ ਦਿੰਦਾ ਹੈ।" ਉਨ੍ਹਾਂ ਨੇ ਵਿਸ਼ਵ ਸਾਂਝੇਦਾਰਾਂ ਅਤੇ ਨਿਵੇਸ਼ਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਅਟੁੱਟ ਸਮਰਥਨ ਦਾ ਭਰੋਸਾ ਦਿੱਤਾ ਅਤੇ ਇਸ ਦਹਾਕੇ ਨੂੰ ਭਾਰਤ ਦੇ ਤਕਨੀਕੀ ਵਿਕਾਸ ਲਈ ਇੱਕ ਇਤਿਹਾਸਕ ਮੋੜ ਦੱਸਿਆ। ਉਨ੍ਹਾਂ ਦੇ ਭਾਸ਼ਣ ਨੇ ਵਿਸ਼ਵ ਪੱਧਰ 'ਤੇ ਇੱਕ ਸਪਸ਼ਟ ਅਤੇ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕੀਤਾ: "ਭਾਰਤ ਸਮਰੱਥ ਹੈ। ਭਾਰਤ ਪ੍ਰਤੀਯੋਗੀ ਹੈ। ਭਾਰਤ ਵਚਨਬੱਧ ਹੈ।"

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
APEDA Facilitates First Export Of Premium Areko Cherries And Scentrose Plums From J&K To Singapore

Media Coverage

APEDA Facilitates First Export Of Premium Areko Cherries And Scentrose Plums From J&K To Singapore
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਜੁਲਾਈ 2026
July 19, 2026

Exports Booming, Skies Opening, Energy Transforming — PM Modi’s India in Full Flight