ਇੰਡੀਆ ਮੋਬਾਈਲ ਕਾਂਗਰਸ ਅਤੇ ਦੂਰਸੰਚਾਰ ਖੇਤਰ ਵਿੱਚ ਦੇਸ਼ ਦੀ ਸਫਲਤਾ, ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੀ ਸ਼ਕਤੀ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ
ਦੇਸ਼ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਅੱਜ 5ਜੀ ਹੈ ਜੋ ਕਦੇ 2ਜੀ ਨਾਲ ਸੰਘਰਸ਼ ਕਰ ਰਿਹਾ ਸੀ: ਪ੍ਰਧਾਨ ਮੰਤਰੀ
ਭਾਰਤ ਨੇ ਆਪਣਾ ਮੇਡ ਇਨ ਇੰਡੀਆ 4ਜੀ ਸਟੈਕ ਲਾਂਚ ਕੀਤਾ ਹੈ, ਇਹ ਦੇਸ਼ ਲਈ ਇੱਕ ਵੱਡੀ ਸਵਦੇਸ਼ੀ ਪ੍ਰਾਪਤੀ ਹੈ, ਇਸ ਦੇ ਨਾਲ ਹੀ ਦੁਨੀਆ ਦੇ ਉਨ੍ਹਾਂ ਪੰਜ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦੇ ਕੋਲ ਇਹ ਸਮਰੱਥਾ ਹੈ: ਪ੍ਰਧਾਨ ਮੰਤਰੀ
ਸਾਡੇ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੂਰਸੰਚਾਰ ਬਾਜ਼ਾਰ, ਦੂਜਾ ਸਭ ਤੋਂ ਵੱਡਾ 5ਜੀ ਬਾਜ਼ਾਰ, ਅਗਵਾਈ ਕਰਨ ਲਈ ਮਨੁੱਖੀ ਸ਼ਕਤੀ, ਗਤੀਸ਼ੀਲਤਾ ਅਤੇ ਮਾਨਸਿਕਤਾ ਹੈ: ਪ੍ਰਧਾਨ ਮੰਤਰੀ
ਭਾਰਤ ਵਿੱਚ ਡਿਜੀਟਲ ਕਨੈਕਟੀਵਿਟੀ ਹੁਣ ਕੋਈ ਵਿਸ਼ੇਸ਼ ਅਧਿਕਾਰ ਜਾਂ ਲਗਜ਼ਰੀ ਨਹੀਂ ਰਹੀ; ਇਹ ਹੁਣ ਹਰ ਭਾਰਤੀ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ: ਪ੍ਰਧਾਨ ਮੰਤਰੀ
ਇਹ ਭਾਰਤ ਵਿੱਚ ਨਿਵੇਸ਼, ਨਵੀਨਤਾ ਅਤੇ ਨਿਰਮਾਣ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ! ਪ੍ਰਧਾਨ ਮੰਤਰੀ
ਮੋਬਾਈਲ, ਟੈਲੀਕੌਮ, ਇਲੈਕਟ੍ਰੌਨਿਕਸ ਅਤੇ ਸਮੁੱਚੇ ਤਕਨਾਲੋਜੀ ਈਕੋਸਿਸਟਮ ਵਿੱਚ, ਜਿੱਥੇ ਵੀ ਵਿਸ਼ਵ-ਵਿਆਪੀ ਰੁਕਾਵਟਾਂ ਹਨ, ਭਾਰਤ ਕੋਲ ਦੁਨੀਆ ਨੂੰ ਹੱਲ ਪ੍ਰਦਾਨ ਕਰਨ ਦਾ ਮੌਕਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਟੈਲੀਕੌਮ, ਮੀਡੀਆ ਅਤੇ ਤਕਨਾਲੋਜੀ ਪ੍ਰੋਗਰਾਮ, ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2025 ਦੇ 9ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਇੰਡੀਆ ਮੋਬਾਈਲ ਕਾਂਗਰਸ ਦੇ ਵਿਸ਼ੇਸ਼ ਸੰਸਕਰਣ ਵਿੱਚ ਸਾਰੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕਈ ਸਟਾਰਟਅੱਪਸ ਨੇ ਵਿੱਤੀ ਧੋਖਾਧੜੀ ਰੋਕਥਾਮ, ਕੁਆਂਟਮ ਸੰਚਾਰ, 6ਜੀ, ਆਪਟੀਕਲ ਸੰਚਾਰ ਅਤੇ ਸੈਮੀਕੰਡਕਟਰ ਸਮੇਤ ਮਹੱਤਵਪੂਰਨ ਵਿਸ਼ਿਆਂ 'ਤੇ ਪੇਸ਼ਕਾਰੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਮਹੱਤਵਪੂਰਨ ਵਿਸ਼ਿਆਂ 'ਤੇ ਪੇਸ਼ਕਾਰੀਆਂ ਦੇਖਣ ਨਾਲ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ​​ਹੁੰਦਾ ਹੈ ਕਿ ਭਾਰਤ ਦਾ ਤਕਨੀਕੀ ਭਵਿੱਖ ਸਮਰੱਥ ਹੱਥਾਂ ਵਿੱਚ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਅਤੇ ਸਾਰੀਆਂ ਨਵੀਆਂ ਪਹਿਲਕਦਮੀਆਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਮੋਬਾਈਲ ਕਾਂਗਰਸ ਮੋਬਾਈਲ ਅਤੇ ਦੂਰਸੰਚਾਰ ਤੋਂ ਅੱਗੇ ਵਧ ਚੁੱਕਿਆ ਹੈ ਅਤੇ ਕੁਝ ਹੀ ਸਾਲਾਂ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਡਿਜੀਟਲ ਤਕਨਾਲੋਜੀ ਪਲੈਟਫਾਰਮ ਵਜੋਂ ਉੱਭਰਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਇਹ ਸਫਲਤਾ ਦੀ ਕਹਾਣੀ ਕਿਵੇਂ ਲਿਖੀ ਗਈ ਅਤੇ ਇਸ ਨੂੰ ਕਿਸ ਨੇ ਅੱਗੇ ਵਧਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਭਾਰਤ ਦੀ ਤਕਨੀਕੀ-ਸਮਝਦਾਰ ਮਾਨਸਿਕਤਾ ਨੇ ਆਕਾਰ ਦਿੱਤਾ ਹੈ, ਜਿਸ ਦੀ ਅਗਵਾਈ ਨੌਜਵਾਨਾਂ ਨੇ ਕੀਤੀ ਹੈ ਅਤੇ ਦੇਸ਼ ਦੀ ਪ੍ਰਤਿਭਾ ਨੇ ਇਸ ਨੂੰ ਬਲ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਨਤਾਕਾਰਾਂ ਅਤੇ ਸਟਾਰਟਅੱਪਸ ਨੇ ਇਸ ਵਿਕਾਸ ਨੂੰ ਅੱਗੇ ਵਧਾਇਆ ਹੈ, ਜੋ ਦੇਸ਼ ਦੀ ਸਮਰੱਥਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਸਰਕਾਰ ਵੱਲੋਂ ਸੰਭਵ ਹੋਇਆ ਹੈ। ਉਨ੍ਹਾਂ ਨੇ ਟੈਲੀਕੌਮ ਟੈਕਨੋਲੋਜੀ ਡਿਵੈਲਪਮੈਂਟ ਫੰਡ ਅਤੇ ਡਿਜੀਟਲ ਕਮਿਊਨੀਕੇਸ਼ਨਜ਼ ਇਨੋਵੇਸ਼ਨ ਸਕੁਏਅਰ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ, ਜਿਨ੍ਹਾਂ ਰਾਹੀਂ ਸਟਾਰਟਅੱਪਸ ਨੂੰ ਫੰਡ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਤਪਾਦ ਵਿਕਾਸ ਨੂੰ ਸਮਰੱਥ ਬਣਾਉਣ ਲਈ 5ਜੀ, 6G, ਐਡਵਾਂਸਡ ਆਪਟੀਕਲ ਕਮਿਊਨੀਕੇਸ਼ਨਜ਼ ਅਤੇ ਟੈਰਾ-ਹਰਟਜ਼ ਵਰਗੀਆਂ ਤਕਨਾਲੋਜੀਆਂ ਲਈ ਟੈਸਟ ਸੈਂਟਰਾਂ ਨੂੰ ਫੰਡ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪਸ ਅਤੇ ਪ੍ਰਮੁੱਖ ਖੋਜ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ, ਅਤੇ ਸਰਕਾਰੀ ਸਹਾਇਤਾ ਨਾਲ, ਭਾਰਤੀ ਉਦਯੋਗ, ਸਟਾਰਟਅੱਪਸ ਅਤੇ ਅਕਾਦਮਿਕ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਤਕਨਾਲੋਜੀਆਂ ਦਾ ਵਿਕਾਸ ਅਤੇ ਵਿਸਥਾਰ ਕਰਨ, ਖੋਜ ਅਤੇ ਵਿਕਾਸ ਰਾਹੀਂ ਬੌਧਿਕ ਸੰਪਤੀ ਬਣਾਉਣ, ਅਤੇ ਵਿਸ਼ਵ ਪੱਧਰੀ ਮਿਆਰਾਂ ਵਿੱਚ ਯੋਗਦਾਨ ਪਾਉਣ ਜਿਹੇ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯਤਨਾਂ ਨੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਵਜੋਂ ਸਥਾਪਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਮੋਬਾਈਲ ਕਾਂਗਰਸ ਅਤੇ ਟੈਲੀਕੌਮ ਖੇਤਰ ਵਿੱਚ ਭਾਰਤ ਦੀ ਸਫਲਤਾ ਇੱਕ ਆਤਮਨਿਰਭਰ ਭਾਰਤ ਦੇ ਵਿਜ਼ਨ ਦੀ ਤਾਕਤ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਕਿਵੇਂ "ਮੇਕ ਇਨ ਇੰਡੀਆ" ਦੇ ਵਿਚਾਰ ਦਾ ਕਦੇ ਸ਼ੱਕੀ ਲੋਕਾਂ ਵੱਲੋਂ ਮਜ਼ਾਕ ਉਡਾਇਆ ਜਾਂਦਾ ਸੀ, ਜੋ ਪਿਛਲੀਆਂ ਸਰਕਾਰਾਂ ਦੌਰਾਨ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਦਹਾਕਿਆਂ ਦੀ ਦੇਰੀ ਦਾ ਹਵਾਲਾ ਦਿੰਦੇ ਹੋਏ, ਤਕਨੀਕੀ ਤੌਰ 'ਤੇ ਉੱਨਤ ਉਤਪਾਦਾਂ ਦੇ ਉਤਪਾਦਨ ਦੀ ਭਾਰਤ ਦੀ ਸਮਰੱਥਾ 'ਤੇ ਸ਼ੱਕ ਕਰਦੇ ਸਨ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਦੇਸ਼ ਨੇ ਫੈਸਲਾਕੁਨ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਕਦੇ 2ਜੀ ਨਾਲ ਸੰਘਰਸ਼ ਕਰ ਰਿਹਾ ਸੀ, ਹੁਣ ਲਗਭਗ ਹਰ ਜ਼ਿਲ੍ਹੇ ਵਿੱਚ 5ਜੀ ਕਵਰੇਜ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ ਇਲੈਕਟ੍ਰੌਨਿਕਸ ਉਤਪਾਦਨ ਛੇ ਗੁਣਾ ਵਧਿਆ ਹੈ, ਮੋਬਾਈਲ ਫੋਨ ਨਿਰਮਾਣ ਵਿੱਚ ਅਠਾਈ ਗੁਣਾ ਵਾਧਾ ਹੋਇਆ ਹੈ, ਅਤੇ ਇਸ ਦੇ ਨਿਰਯਾਤ ਵਿੱਚ ਇੱਕ ਸੌ ਸਤਾਈ ਗੁਣਾ ਦਾ ਵਾਧਾ ਹੋਇਆ ਹੈ। ਪਿਛਲੇ ਦਹਾਕੇ ਦੌਰਾਨ, ਮੋਬਾਈਲ ਫੋਨ ਨਿਰਮਾਣ ਖੇਤਰ ਨੇ ਲੱਖਾਂ ਸਿੱਧੇ ਰੋਜ਼ਗਾਰ ਪੈਦਾ ਕੀਤੇ ਹਨ। ਉਨ੍ਹਾਂ ਨੇ ਇੱਕ ਪ੍ਰਮੁੱਖ ਸਮਾਰਟਫੋਨ ਕੰਪਨੀ ਦੇ ਹਾਲੀਆ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 45 ਭਾਰਤੀ ਫਰਮਾਂ ਹੁਣ ਇਸ ਦੀ ਸਪਲਾਈ ਲੜੀ ਦਾ ਹਿੱਸਾ ਹਨ, ਜਿਸ ਨਾਲ ਕੇਵਲ ਇੱਕ ਕੰਪਨੀ ਤੋਂ ਲਗਭਗ 3.5 ਲੱਖ ਨੌਕਰੀਆਂ ਪੈਦਾ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਵੱਡੇ ਪੱਧਰ 'ਤੇ ਨਿਰਮਾਣ ਕਰ ਰਹੀਆਂ ਹਨ ਅਤੇ ਜਦੋਂ ਅਸਿੱਧੇ ਮੌਕਿਆਂ ਨੂੰ ਇਸ ਵਿੱਚ ਜੋੜੇ ਦਿੱਤਾ ਜਾਵੇ, ਤਾਂ ਰੁਜ਼ਗਾਰ ਦੇ ਅੰਕੜੇ ਹੋਰ ਵੀ ਵੱਧ ਮਹੱਤਵਪੂਰਨ ਹੋ ਜਾਂਦੇ ਹਨ।

 

ਸ਼੍ਰੀ ਮੋਦੀ ਨੇ ਇਸ ਨੂੰ ਡਿਜੀਟਲ ਆਤਮਨਿਰਭਰਤਾ ਅਤੇ ਤਕਨੀਕੀ ਸੁਤੰਤਰਤਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਦੇ ਹੋਏ ਕਿਹਾ ਕਿ ਭਾਰਤ ਨੇ ਹਾਲ ਹੀ ਵਿੱਚ ਆਪਣਾ ਮੇਡ-ਇਨ-ਇੰਡੀਆ 4ਜੀ ਸਟੈਕ ਲਾਂਚ ਕੀਤਾ ਹੈ, ਜੋ ਕਿ ਇੱਕ ਵੱਡੀ ਸਵਦੇਸ਼ੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਭਾਰਤ ਹੁਣ ਇਸ ਸਮਰੱਥਾ ਵਾਲੇ ਦੁਨੀਆ ਦੇ ਪੰਜ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ 4ਜੀ ਅਤੇ 5ਜੀ ਸਟੈਕਾਂ ਰਾਹੀਂ, ਭਾਰਤ ਨਾ ਸਿਰਫ਼ ਨਿਰਵਿਘਨ ਕਨੈਕਟੀਵਿਟੀ ਨੂੰ ਯਕੀਨੀ ਬਣਾਵੇਗਾ, ਸਗੋਂ ਆਪਣੇ ਨਾਗਰਿਕਾਂ ਨੂੰ ਹਾਈ-ਸਪੀਡ ਇੰਟਰਨੈੱਟ ਅਤੇ ਭਰੋਸੇਯੋਗ ਸੇਵਾਵਾਂ ਵੀ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ 4ਜੀ ਸਟੈਕ ਲਾਂਚ ਵਾਲੇ ਦਿਨ, ਦੇਸ਼ ਭਰ ਵਿੱਚ ਇੱਕੋ ਸਮੇਂ ਲਗਭਗ 1 ਲੱਖ 4ਜੀ ਟਾਵਰ ਸਰਗਰਮ ਕੀਤੇ ਗਏ ਸਨ, ਜਿਸ ਨਾਲ 2 ਕਰੋੜ ਤੋਂ ਵੱਧ ਲੋਕ ਭਾਰਤ ਦੇ ਡਿਜੀਟਲ ਲਹਿਰ ਦਾ ਹਿੱਸਾ ਬਣ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਖੇਤਰ ਪਹਿਲਾਂ ਦੂਰ-ਦੁਰਾਡੇ ਦੇ ਸਨ ਅਤੇ ਡਿਜੀਟਲ ਕਨੈਕਟੀਵਿਟੀ ਵਿੱਚ ਪਛੜ ਗਏ ਸਨ, ਪਰ ਹੁਣ ਇੰਟਰਨੈੱਟ ਦੀ ਪਹੁੰਚ ਅਜਿਹੇ ਸਾਰੇ ਖੇਤਰਾਂ ਤੱਕ ਪਹੁੰਚ ਗਈ ਹੈ।

ਸ਼੍ਰੀ ਮੋਦੀ ਨੇ ਭਾਰਤ ਦੇ ਮੇਡ-ਇਨ-ਇੰਡੀਆ 4ਜੀ ਸਟੈਕ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ – ਇਸ ਦੀ ਨਿਰਯਾਤ ਤਿਆਰੀ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਵਦੇਸ਼ੀ ਸਟੈਕ ਭਾਰਤ ਦੀ ਵਪਾਰਕ ਪਹੁੰਚ ਲਈ ਇੱਕ ਵਾਹਨ ਵਜੋਂ ਕੰਮ ਕਰੇਗਾ ਅਤੇ 'ਇੰਡੀਆ 6G ਵਿਜ਼ਨ 2030' ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੀ ਤਕਨਾਲੋਜੀ ਕ੍ਰਾਂਤੀ ਦੀ ਤੇਜ਼ ਤਰੱਕੀ ਅਤੇ ਇਸ ਗਤੀ ਅਤੇ ਪੈਮਾਨੇ ਦੇ ਅਨੁਕੂਲ ਇੱਕ ਮਜ਼ਬੂਤ ​​ਕਾਨੂੰਨੀ ਅਤੇ ਆਧੁਨਿਕ ਨੀਤੀਗਤ ਬੁਨਿਆਦ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੂਰਸੰਚਾਰ ਐਕਟ ਦੇ ਲਾਗੂ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਨੇ ਪੁਰਾਣੇ ਭਾਰਤੀ ਟੈਲੀਗ੍ਰਾਫ ਐਕਟ ਅਤੇ ਭਾਰਤੀ ਵਾਇਰਲੈੱਸ ਟੈਲੀਗ੍ਰਾਫ ਐਕਟ ਦੀ ਥਾਂ ਲੈ ਲਈ, ਜੋ ਕਿ ਅੱਜ ਦੇ ਬਹੁਤ ਸਾਰੇ ਨਾਗਰਿਕਾਂ ਦੇ ਜਨਮ ਤੋਂ ਪਹਿਲਾਂ ਦੇ ਕਾਨੂੰਨ ਹਨ। ਸ਼੍ਰੀ ਮੋਦੀ ਨੇ 21ਵੀਂ ਸਦੀ ਦੇ ਦ੍ਰਿਸ਼ਟੀਕੋਣਾਂ ਦੇ ਅਨੁਸਾਰ ਇੱਕ ਨਵਾਂ ਢਾਂਚਾ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਨੂੰ ਸਰਕਾਰ ਨੇ ਸਫਲਤਾਪੂਰਵਕ ਲਾਗੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਾਂ ਕਾਨੂੰਨ ਇੱਕ ਸੁਵਿਧਾਜਨਕ ਵਜੋਂ ਕੰਮ ਕਰਦਾ ਹੈ, ਨਾ ਕਿ ਇੱਕ ਰੈਗੂਲੇਟਰ ਵਜੋਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਨਗੀਆਂ ਹੁਣ ਆਸਾਨ ਹੋ ਗਈਆਂ ਹਨ ਅਤੇ ਰਾਈਟ-ਆਫ-ਵੇਅ (Right-of-Way) ਨੂੰ ਪ੍ਰਵਾਨਗੀਆਂ ਹੁਣ ਤੇਜ਼ੀ ਨਾਲ ਦਿੱਤੀਆਂ ਜਾ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਨਤੀਜੇ ਵਜੋਂ, ਫਾਈਬਰ ਅਤੇ ਟਾਵਰ ਨੈੱਟਵਰਕਾਂ ਦਾ ਵਿਸਥਾਰ ਤੇਜ਼ ਹੋ ਰਿਹਾ ਹੈ, ਜਿਸ ਨਾਲ ਕਾਰੋਬਾਰ ਕਰਨ ਦੀ ਸੌਖ ਹੋ ਰਹੀ ਹੈ, ਨਿਵੇਸ਼ ਨੂੰ ਹੁਲਾਰਾ ਮਿਲ ਰਿਹਾ ਹੈ, ਅਤੇ ਉਦਯੋਗਾਂ ਨੂੰ ਲੰਬੀ ਅਵਧੀ ਵਾਲੀ ਯੋਜਨਾ ਬਣਾਉਣ ਵਿੱਚ ਮਦਦ ਮਿਲ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਸਾਈਬਰ ਸੁਰੱਖਿਆ ਨੂੰ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਈਬਰ ਧੋਖਾਧੜੀ ਵਿਰੁੱਧ ਕਾਨੂੰਨਾਂ ਨੂੰ ਮਜ਼ਬੂਤ ​​ਕੀਤਾ ਗਿਆ ਹੈ, ਜਵਾਬਦੇਹੀ ਵਧਾਈ ਗਈ ਹੈ, ਅਤੇ ਸ਼ਿਕਾਇਤ ਨਿਵਾਰਨ ਵਿਧੀਆਂ ਵਿੱਚ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਪਾਅ ਨਾਲ ਉਦਯੋਗ ਅਤੇ ਖਪਤਕਾਰਾਂ ਦੋਵਾਂ ਨੂੰ ਬਹੁਤ ਲਾਭ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਸਮਰੱਥਾ ਨੂੰ ਤੇਜ਼ੀ ਨਾਲ ਪਹਿਚਾਣ ਰਹੀ ਹੈ ਅਤੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕੌਮ ਬਾਜ਼ਾਰ ਅਤੇ ਦੂਜਾ ਸਭ ਤੋਂ ਵੱਡਾ 5ਜੀ ਬਾਜ਼ਾਰ ਹੈ। ਬਾਜ਼ਾਰ ਦੀ ਤਾਕਤ ਦੇ ਨਾਲ-ਨਾਲ, ਭਾਰਤ ਦੇ ਕੋਲ ਮਨੁੱਖੀ ਸ਼ਕਤੀ, ਗਤੀਸ਼ੀਲਤਾ ਅਤੇ ਇੱਕ ਪ੍ਰਗਤੀਸ਼ੀਲ ਮਾਨਸਿਕਤਾ ਵੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਮਨੁੱਖੀ ਸ਼ਕਤੀ ਦੇ ਮਾਮਲੇ ਵਿੱਚ ਪੈਮਾਨੇ ਅਤੇ ਹੁਨਰ ਦੋਵਾਂ ਦਾ ਪ੍ਰਦਰਸ਼ਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਦਾ ਘਰ ਹੈ ਅਤੇ ਇਸ ਪੀੜ੍ਹੀ ਨੂੰ ਵਿਆਪਕ ਤੌਰ 'ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵਿਕਾਸ-ਮੁਖੀ ਆਬਾਦੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਜੀਬੀ ਵਾਇਰਲੈੱਸ ਡੇਟਾ ਦੀ ਕੀਮਤ ਹੁਣ ਇੱਕ ਕੱਪ ਚਾਹ ਦੀ ਕੀਮਤ ਤੋਂ ਵੀ ਘੱਟ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਪ੍ਰਤੀ ਉਪਭੋਗਤਾ ਡੇਟਾ ਖਪਤ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ, ਇਹ ਦਰਸਾਉਂਦਾ ਹੈ ਕਿ ਡਿਜੀਟਲ ਕਨੈਕਟੀਵਿਟੀ ਹੁਣ ਕੋਈ ਵਿਸ਼ੇਸ਼ ਅਧਿਕਾਰ ਜਾਂ ਲਗਜ਼ਰੀ ਨਹੀਂ ਹੈ ਸਗੋਂ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਉਦਯੋਗ ਅਤੇ ਨਿਵੇਸ਼ ਦੇ ਵਿਸਥਾਰ 'ਤੇ ਕੇਂਦ੍ਰਿਤ ਮਾਨਸਿਕਤਾ ਨਾਲ ਅਗਵਾਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਲੋਕਤੰਤਰੀ ਪ੍ਰਣਾਲੀ, ਸਰਕਾਰ ਦੀ ਸਵਾਗਤਯੋਗ ਪਹੁੰਚ ਅਤੇ ਕਾਰੋਬਾਰ-ਅਨੁਕੂਲ ਨੀਤੀਆਂ ਨੇ ਭਾਰਤ ਨੂੰ ਇੱਕ ਨਿਵੇਸ਼ਕ-ਅਨੁਕੂਲ ਮੰਜ਼ਿਲ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਸਫਲਤਾ ਨੂੰ ਸਰਕਾਰ ਦੀ ਡਿਜੀਟਲ-ਪਹਿਲੀ ਮਾਨਸਿਕਤਾ ਦਾ ਪ੍ਰਮਾਣ ਦੱਸਿਆ। ਪੂਰੇ ਵਿਸ਼ਵਾਸ ਨਾਲ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਿਵੇਸ਼, ਨਵੀਨਤਾ ਅਤੇ ਮੇਕ ਇਨ ਇੰਡੀਆ ਦਾ ਸਭ ਤੋਂ ਵਧੀਆ ਸਮਾਂ ਹੈ! ਉਨ੍ਹਾਂ ਨੇ ਕਿਹਾ ਕਿ ਨਿਰਮਾਣ ਤੋਂ ਲੈ ਕੇ ਸੈਮੀਕੰਡਕਟਰ, ਮੋਬਾਈਲ ਫੋਨ ਤੋਂ ਲੈ ਕੇ ਇਲੈਕਟ੍ਰੌਨਿਕਸ ਅਤੇ ਸਟਾਰਟਅੱਪ ਤੱਕ, ਭਾਰਤ ਸੰਭਾਵਨਾਵਾਂ ਅਤੇ ਊਰਜਾ ਨਾਲ ਭਰਿਆ ਹੋਇਆ ਹੈ।

 

ਲਾਲ ਕਿਲ੍ਹੇ ਤੋਂ ਆਪਣੇ ਹਾਲੀਆ ਸੁਤੰਤਰਤਾ ਦਿਵਸ ਦੇ ਭਾਸ਼ਣ ਨੂੰ ਯਾਦ ਕਰਦੇ ਹੋਏ, ਜਿੱਥੇ ਉਨ੍ਹਾਂ ਨੇ ਮੌਜੂਦਾ ਸਾਲ ਨੂੰ ਵੱਡੇ ਸੁਧਾਰਾਂ ਅਤੇ ਪਰਿਵਰਤਨਸ਼ੀਲ ਤਬਦੀਲੀਆਂ ਦਾ ਸਾਲ ਦੱਸਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਦੀ ਗਤੀ ਤੇਜ਼ ਹੋ ਰਹੀ ਹੈ, ਜਿਸ ਨਾਲ ਉਦਯੋਗ ਅਤੇ ਨਵੀਨਤਾਕਾਰਾਂ ਦੀ ਜ਼ਿੰਮੇਵਾਰੀ ਵਧ ਰਹੀ ਹੈ। ਉਨ੍ਹਾਂ ਨੇ ਸਟਾਰਟਅੱਪਸ ਅਤੇ ਨੌਜਵਾਨ ਨਵੀਨਤਾਕਾਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ, ਜੋ ਆਪਣੀ ਗਤੀ ਅਤੇ ਜੋਖਮ ਲੈਣ ਦੀ ਸਮਰੱਥਾ ਤੋਂ ਨਵੇਂ ਰਸਤੇ ਅਤੇ ਮੌਕੇ ਪੈਦਾ ਕਰ ਰਹੇ ਹਨ। ਸ਼੍ਰੀ ਮੋਦੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਇਸ ਸਾਲ, ਇੰਡੀਆ ਮੋਬਾਈਲ ਕਾਂਗਰਸ ਨੇ 500 ਤੋਂ ਵੱਧ ਸਟਾਰਟਅੱਪਸ ਨੂੰ ਸੱਦਾ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਨਿਵੇਸ਼ਕਾਂ ਅਤੇ ਆਲਮੀ ਨੇਤਾਵਾਂ ਨਾਲ ਜੁੜਨ ਦੇ ਕੀਮਤੀ ਮੌਕੇ ਮਿਲੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਪਿਤ ਕੰਪਨੀਆਂ ਇਸ ਖੇਤਰ ਦੇ ਵਿਸਥਾਰ ਵਿੱਚ ਲਗਾਤਾਰ ਵਧਦੀ ਭੂਮਿਕਾ ਨਿਭਾ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੰਪਨੀਆਂ ਮਜ਼ਬੂਤ ​​ਖੋਜ ਅਤੇ ਵਿਕਾਸ ਸਮਰੱਥਾਵਾਂ ਨਾਲ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਦੇ ਲਈ ਸਥਿਰਤਾ, ਪੈਮਾਨਾ ਅਤੇ ਦਿਸ਼ਾ ਪ੍ਰਦਾਨ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਟਾਰਟਅੱਪਸ ਦੀ ਗਤੀ ਅਤੇ ਸਥਾਪਿਤ ਕੰਪਨੀਆਂ ਦੇ ਨਾਲ ਇਕੱਠੇ ਕੰਮ ਕਰਨ ਦੇ ਪੈਮਾਨੇ ਨਾਲ ਭਾਰਤ ਸਸ਼ਕਤ ਹੋਵੇਗਾ।

 

ਉਦਯੋਗ ਦੇ ਕਈ ਮੁੱਖ ਖੇਤਰਾਂ ਵਿੱਚ ਨੌਜਵਾਨ ਸਟਾਰਟਅੱਪ ਨਵੀਨਤਾਕਾਰਾਂ, ਅਕਾਦਮਿਕ, ਖੋਜ ਭਾਈਚਾਰੇ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਸਹਿਯੋਗੀ ਯਤਨਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਮੋਬਾਈਲ ਕਾਂਗਰਸ ਵਰਗੇ ਪਲੈਟਫਾਰਮ ਅਜਿਹੇ ਸੰਵਾਦ ਲਈ ਪ੍ਰਭਾਵਸ਼ਾਲੀ ਉਤਪ੍ਰੇਰਕ ਵਜੋਂ ਕੰਮ ਕਰਨਗੇ। ਉਨ੍ਹਾਂ ਨੇ ਮੋਬਾਈਲ, ਟੈਲੀਕੌਮ, ਇਲੈਕਟ੍ਰੌਨਿਕਸ ਅਤੇ ਵਿਆਪਕ ਤਕਨਾਲੋਜੀ ਈਕੋਸਿਸਟਮ ਵਿੱਚ ਗਲੋਬਲ ਸਪਲਾਈ ਚੇਨ ਵਿਘਨਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੱਥੇ ਵੀ ਗਲੋਬਲ ਵਿਘਨ ਹਨ, ਭਾਰਤ ਕੋਲ ਹੱਲ ਪੇਸ਼ ਕਰਨ ਦਾ ਮੌਕਾ ਹੈ। ਸ਼੍ਰੀ ਮੋਦੀ ਨੇ ਸੈਮੀਕੰਡਕਟਰ ਨਿਰਮਾਣ ਦਾ ਉਦਾਹਰਣ ਦਿੱਤਾ, ਜਿੱਥੇ ਪਹਿਲਾਂ ਸਮਰੱਥਾ ਕੁਝ ਦੇਸ਼ਾਂ ਤੱਕ ਸੀਮਤ ਸੀ ਅਤੇ ਹੁਣ ਦੁਨੀਆ ਵਿਭਿੰਨਤਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਦੇਸ਼ ਭਰ ਵਿੱਚ ਦਸ ਸੈਮੀਕੰਡਕਟਰ ਨਿਰਮਾਣ ਇਕਾਈਆਂ ’ਤੇ ਕੰਮ ਚੱਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਲੈਕਟ੍ਰੌਨਿਕਸ ਨਿਰਮਾਣ ਦੇ ਖੇਤਰ ਵਿੱਚ ਵਿਸ਼ਵ-ਵਿਆਪੀ ਕੰਪਨੀਆਂ ਭਰੋਸੇਯੋਗ ਭਾਈਵਾਲਾਂ ਦੀ ਭਾਲ ਕਰ ਰਹੀਆਂ ਹਨ, ਜੋ ਸਕੇਲ ਅਤੇ ਭਰੋਸੇਯੋਗਤਾ ਦੋਨੋਂ ਪ੍ਰਦਾਨ ਕਰ ਸਕਣ। ਉਨ੍ਹਾਂ ਨੇ ਅੱਗੇ ਕਿਹਾ ਕਿ ਦੁਨੀਆ ਨੂੰ ਟੈਲੀਕੌਮ ਨੈੱਟਵਰਕ ਉਪਕਰਣਾਂ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਵੀ ਭਰੋਸੇਯੋਗ ਭਾਈਵਾਲਾਂ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਭਾਰਤੀ ਕੰਪਨੀਆਂ ਭਰੋਸੇਯੋਗ ਗਲੋਬਲ ਸਪਲਾਇਰ ਅਤੇ ਡਿਜ਼ਾਈਨ ਭਾਈਵਾਲ ਕਿਉਂ ਨਹੀਂ ਬਣ ਸਕਦੀਆਂ?

ਸ਼੍ਰੀ ਮੋਦੀ ਨੇ ਕਿਹਾ ਕਿ ਮੋਬਾਈਲ ਨਿਰਮਾਣ ਵਿੱਚ ਚਿੱਪਸੈੱਟ, ਬੈਟਰੀਆਂ, ਡਿਸਪਲੇਅ ਅਤੇ ਸੈਂਸਰ ਵਰਗੇ ਹਿੱਸਿਆਂ ਦਾ ਉਤਪਾਦਨ ਦੇਸ਼ ਵਿੱਚ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਡੇਟਾ ਪੈਦਾ ਕਰ ਰਹੀ ਹੈ, ਜਿਸ ਨਾਲ ਸਟੋਰੇਜ, ਸੁਰੱਖਿਆ ਅਤੇ ਪ੍ਰਭੂਸੱਤਾ ਦੇ ਮੁੱਦੇ ਬਹੁਤ ਮਹੱਤਵਪੂਰਨ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਟਾ ਸੈਂਟਰਾਂ ਅਤੇ ਕਲਾਉਡ ਬੁਨਿਆਦੀ ਢਾਂਚੇ 'ਤੇ ਕੰਮ ਨੂੰ ਅੱਗੇ ਵਧਾ ਕੇ ਭਾਰਤ ਵਿੱਚ ਇੱਕ ਗਲੋਬਲ ਡੇਟਾ ਹੱਬ ਵਜੋਂ ਉਭਰਨ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਹ ਉਮੀਦ ਪ੍ਰਗਟ ਕਰਦੇ ਹੋਏ ਕੀਤੀ ਕਿ ਆਉਣ ਵਾਲੇ ਸੈਸ਼ਨ ਇਸੇ ਦ੍ਰਿਸ਼ਟੀਕੋਣ ਅਤੇ ਕੇਂਦ੍ਰਿਤ ਉਦੇਸ਼ ਨਾਲ ਜਾਰੀ ਰਹਿਣਗੇ। ਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਭਾਗੀਦਾਰਾਂ ਨੂੰ ਪੂਰੇ ਇੰਡੀਆ ਮੋਬਾਈਲ ਕਾਂਗਰਸ ਪ੍ਰੋਗਰਾਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

 

ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ, ਡਾ. ਚੰਦਰਸ਼ੇਖਰ ਪੇਮਾਸਾਨੀ ਅਤੇ ਹੋਰ ਪਤਵੰਤੇ ਮੌਜੂਦ ਸਨ।

 

ਪਿਛੋਕੜ

ਦੂਰਸੰਚਾਰ ਵਿਭਾਗ (ਡੀਓਟੀ) ਅਤੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ (ਸੀਓਏਆਈ) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਆਈਐੱਮਸੀ 2025 "ਤਬਦੀਲੀ ਲਈ ਨਵੀਨਤਾ" ਵਿਸ਼ੇ ਹੇਠ 8 ਤੋਂ 11 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ, ਜੋ ਕਿ ਡਿਜੀਟਲ ਤਬਦੀਲੀ ਅਤੇ ਸਮਾਜਿਕ ਤਰੱਕੀ ਲਈ ਨਵੀਨਤਾ ਦਾ ਲਾਭ ਲੈਣ ਲਈ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।

 

ਆਈਐੱਮਸੀ 2025 ਦੂਰਸੰਚਾਰ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਨਵੀਨਤਮ ਤਰੱਕੀਆਂ ਨੂੰ ਪ੍ਰਦਰਸ਼ਿਤ ਕਰੇਗਾ, ਜੋ ਕਿ ਆਲਮੀ ਨੇਤਾਵਾਂ, ਨੀਤੀ ਘਾੜਿਆਂ, ਉਦਯੋਗ ਮਾਹਰਾਂ ਅਤੇ ਨਵੀਨਤਾਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ। ਇਹ ਸਮਾਗਮ ਜਿਨ੍ਹਾਂ ਮੁੱਖ ਵਿਸ਼ਿਆਂ 'ਤੇ ਕੇਂਦ੍ਰਿਤ ਹੋਵੇਗਾ, ਉਨ੍ਹਾਂ ਵਿੱਚ ਆਪਟੀਕਲ ਸੰਚਾਰ, ਦੂਰਸੰਚਾਰ ਵਿੱਚ ਸੈਮੀਕੰਡਕਟਰ, ਕੁਆਂਟਮ ਸੰਚਾਰ, 6ਜੀ ਅਤੇ ਧੋਖਾਧੜੀ ਜੋਖਮ ਸੂਚਕ ਸ਼ਾਮਲ ਹਨ, ਜੋ ਅਗਲੀ ਪੀੜ੍ਹੀ ਦੇ ਸੰਪਰਕ, ਡਿਜੀਟਲ ਪ੍ਰਭੂਸੱਤਾ, ਸਾਈਬਰ ਧੋਖਾਧੜੀ ਰੋਕਥਾਮ ਅਤੇ ਆਲਮੀ ਤਕਨਾਲੋਜੀ ਅਗਵਾਈ ਵਿੱਚ ਭਾਰਤ ਦੀਆਂ ਰਣਨੀਤਕ ਤਰਜੀਹਾਂ ਨੂੰ ਦਰਸਾਉਂਦਾ ਹੈ।

 

ਇਸ ਸਮਾਗਮ ਵਿੱਚ 150 ਤੋਂ ਵੱਧ ਦੇਸ਼ਾਂ, ਲਗਭਗ 7,000 ਆਲਮੀ ਪ੍ਰਤੀਨਿਧੀਆਂ ਅਤੇ 400 ਤੋਂ ਵੱਧ ਕੰਪਨੀਆਂ ਦੇ ਲਗਭਗ 1.5 ਲੱਖ ਭਾਗੀਦਾਰ ਸ਼ਾਮਲ ਹੋਣ ਦੀ ਉਮੀਦ ਹੈ। 5ਜੀ/6ਜੀ, ਏਆਈ, ਸਮਾਰਟ ਮੋਬਿਲਿਟੀ, ਸਾਈਬਰ ਸੁਰੱਖਿਆ, ਕੁਆਂਟਮ ਕੰਪਿਊਟਿੰਗ ਅਤੇ ਗ੍ਰੀਨ ਤਕਨਾਲੋਜੀ ਵਰਗੇ ਖੇਤਰਾਂ ਵਿੱਚ 1,600 ਤੋਂ ਵੱਧ ਨਵੇਂ ਵਰਤੋਂ ਸਬੰਧੀ ਕੇਸ 100 ਤੋਂ ਵੱਧ ਸੈਸ਼ਨਾਂ ਅਤੇ 800 ਤੋਂ ਵੱਧ ਬੁਲਾਰਿਆਂ ਵੱਲੋਂ ਪ੍ਰਦਰਸ਼ਿਤ ਕੀਤੇ ਜਾਣਗੇ।

ਆਈਐੱਮਸੀ 2025 ਅੰਤਰਰਾਸ਼ਟਰੀ ਸਹਿਯੋਗ ਨੂੰ ਵੀ ਉਜਾਗਰ ਕਰਦਾ ਹੈ, ਜਿਸ ਵਿੱਚ ਜਾਪਾਨ, ਕੈਨੇਡਾ, ਯੂਨਾਈਟਿਡ ਕਿੰਗਡਮ, ਰੂਸ, ਆਇਰਲੈਂਡ ਅਤੇ ਆਸਟਰੀਆ ਦੇ ਪ੍ਰਤੀਨਿਧੀ ਮੰਡਲ ਹਿੱਸਾ ਲੈਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
MSMEs’ contribution to GDP rises, exports triple, and NPA levels drop

Media Coverage

MSMEs’ contribution to GDP rises, exports triple, and NPA levels drop
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the importance of grasping the essence of knowledge
January 20, 2026

The Prime Minister, Shri Narendra Modi today shared a profound Sanskrit Subhashitam that underscores the timeless wisdom of focusing on the essence amid vast knowledge and limited time.

The sanskrit verse-
अनन्तशास्त्रं बहुलाश्च विद्याः अल्पश्च कालो बहुविघ्नता च।
यत्सारभूतं तदुपासनीयं हंसो यथा क्षीरमिवाम्बुमध्यात्॥

conveys that while there are innumerable scriptures and diverse branches of knowledge for attaining wisdom, human life is constrained by limited time and numerous obstacles. Therefore, one should emulate the swan, which is believed to separate milk from water, by discerning and grasping only the essence- the ultimate truth.

Shri Modi posted on X;

“अनन्तशास्त्रं बहुलाश्च विद्याः अल्पश्च कालो बहुविघ्नता च।

यत्सारभूतं तदुपासनीयं हंसो यथा क्षीरमिवाम्बुमध्यात्॥”