“ਮੈਂ ਬੰਗਾਲ ਦੇ ਲੋਕਾਂ ਨੂੰ ਤਾਕੀਦ ਕਰਾਂਗਾ ਕਿ ਉਹ ਬੀਰਭੂਮ ਹਿੰਸਾ ਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਅਜਿਹੇ ਅਪਰਾਧੀਆਂ ਨੂੰ ਹੁਲਾਰਾ ਦੇਣ ਵਾਲਿਆਂ ਨੂੰ ਕਦੇ ਵੀ ਮੁਆਫ਼ ਨਾ ਕਰਨ”
"ਅੱਜ ਦੇਸ਼ ਆਪਣੇ ਇਤਿਹਾਸ, ਆਪਣੇ ਅਤੀਤ ਨੂੰ ਊਰਜਾ ਦੇ ਇੱਕ ਜੀਵਤ ਸਰੋਤ ਵਜੋਂ ਦੇਖਦਾ ਹੈ"
"ਨਵਾਂ ਭਾਰਤ ਦੇਸ਼ ਦੀ ਵਿਰਾਸਤ ਨੂੰ ਵਿਦੇਸ਼ਾਂ ਤੋਂ ਵਾਪਸ ਲਿਆ ਰਿਹਾ ਹੈ, ਜਿੱਥੇ ਪ੍ਰਾਚੀਨ ਮੂਰਤੀਆਂ ਦੀ ਤਸਕਰੀ ਦੰਡ ਤੋਂ ਮੁਕਤੀ ਨਾਲ ਕੀਤੀ ਜਾਂਦੀ ਸੀ"
“ਬਿਪਲੋਬੀ ਭਾਰਤ ਗੈਲਰੀ ਪੱਛਮ ਬੰਗਾਲ ਦੀ ਵਿਰਾਸਤ ਨੂੰ ਸੰਭਾਲਣ ਅਤੇ ਵਧਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦਾ ਸਬੂਤ ਹੈ”
"ਵਿਰਾਸਤੀ ਟੂਰਿਜ਼ਮ ਨੂੰ ਵਧਾਉਣ ਲਈ ਭਾਰਤ ਵਿੱਚ ਇੱਕ ਦੇਸ਼-ਵਿਆਪੀ ਮੁਹਿੰਮ ਚਲ ਰਹੀ ਹੈ"
"ਭਾਰਤ-ਭਗਤੀ, ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਸਦੀਵੀ ਭਾਵਨਾ ਅੱਜ ਵੀ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ"
“ਭਾਰਤ ਦਾ ਨਵਾਂ ਦ੍ਰਿਸ਼ਟੀਕੋਣ ਆਤਮ-ਵਿਸ਼ਵਾਸ, ਆਤਮ-ਨਿਰਭਰਤਾ, ਪੁਰਾਤਨ ਪਹਿਚਾਣ ਅਤੇ ਭਵਿੱਖ ਦੀ ਉੱਨਤੀ ਦਾ ਹੈ। ਇਸ ਵਿੱਚ, ਫਰਜ਼ ਦੀ ਭਾਵਨਾ ਸਭ ਤੋਂ ਉੱਪਰ ਹੈ"
"ਕ੍ਰਾਂਤੀ ਦੀਆਂ ਧਾਰਾਵਾਂ, ਸੱਤਿਆਗ੍ਰਹਿ ਅਤੇ ਸੁਤੰਤਰਤਾ ਸੰਗ੍ਰਾਮ ਦੇ ਸਿਰਜਣਾਤਮਕ ਪ੍ਰਭਾਵ ਨੂੰ ਰਾਸ਼ਟਰੀ ਝੰਡੇ ਦੇ ਕੇਸਰੀ, ਸਫ਼ੇਦ ਅਤੇ ਹਰੇ ਦੁਆਰਾ ਦਰਸਾਇਆ ਗਿਆ ਹੈ"
ਸ਼ਹੀਦੀ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਸਾਨੂੰ ਸਾਰਿਆਂ ਨੂੰ ਦੇਸ਼ ਲਈ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ, “ਸਾਡੇ ਅਤੀਤ ਦੀ ਵਿਰਾਸਤ ਸਾਡੇ ਵਰਤਮਾਨ ਦੀ ਅਗਵਾਈ ਕਰਦੀ ਹੈ, ਸਾਨੂੰ ਇੱਕ ਬਿਹਤਰ ਭਵਿੱਖ ਬਣਾਉਣ ਲਈ ਪ੍ਰੇਰਿਤ ਕਰਦੀ ਹੈ।
ਇਸ ਲਈ ਅੱਜ ਦੇਸ਼ ਆਪਣੇ ਇਤਿਹਾਸ, ਆਪਣੇ ਅਤੀਤ ਨੂੰ ਊਰਜਾ ਦੇ ਇੱਕ ਜੀਵਤ ਸਰੋਤ ਵਜੋਂ ਦੇਖਦਾ ਹੈ।”

ਸ਼ਹੀਦ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਟੋਰੀਆ ਮੈਮੋਰੀਅਲ ਹਾਲ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ। ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਅਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਇਸ ਮੌਕੇ ਹਾਜ਼ਰ ਸਨ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਬੀਰਭੂਮ ਵਿੱਚ ਹੋਈ ਹਿੰਸਕ ਘਟਨਾ ਦੇ ਪੀੜਿਤਾਂ ਪ੍ਰਤੀ ਸੰਵੇਦਨਾ ਪ੍ਰਗਟਾਉਣ ਨਾਲ ਕੀਤੀ ਅਤੇ ਆਸ ਪ੍ਰਗਟਾਈ ਕਿ ਰਾਜ ਸਰਕਾਰ ਅਜਿਹੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਲਈ ਸਜ਼ਾ ਯਕੀਨੀ ਬਣਾਏਗੀ। ਉਨ੍ਹਾਂ ਕੇਂਦਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਕਿਹਾ, “ਮੈਂ ਬੰਗਾਲ ਦੇ ਲੋਕਾਂ ਨੂੰ ਇਹ ਵੀ ਤਾਕੀਦ ਕਰਾਂਗਾ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਅਜਿਹੇ ਅਪਰਾਧੀਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਾ ਚਾਹੀਦਾ।”

ਸ਼ਹੀਦੀ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਸਾਨੂੰ ਸਾਰਿਆਂ ਨੂੰ ਦੇਸ਼ ਲਈ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ, “ਸਾਡੇ ਅਤੀਤ ਦੀ ਵਿਰਾਸਤ ਸਾਡੇ ਵਰਤਮਾਨ ਦੀ ਅਗਵਾਈ ਕਰਦੀ ਹੈ, ਸਾਨੂੰ ਇੱਕ ਬਿਹਤਰ ਭਵਿੱਖ ਬਣਾਉਣ ਲਈ ਪ੍ਰੇਰਿਤ ਕਰਦੀ ਹੈ। ਇਸ ਲਈ ਅੱਜ ਦੇਸ਼ ਆਪਣੇ ਇਤਿਹਾਸ, ਆਪਣੇ ਅਤੀਤ ਨੂੰ ਊਰਜਾ ਦੇ ਇੱਕ ਜੀਵਤ ਸਰੋਤ ਵਜੋਂ ਦੇਖਦਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, ਨਿਊ ਇੰਡੀਆ ਦੇਸ਼ ਦੀ ਵਿਰਾਸਤ ਨੂੰ ਵਿਦੇਸ਼ਾਂ ਤੋਂ ਵਾਪਸ ਲਿਆ ਰਿਹਾ ਹੈ, ਜਿੱਥੇ ਪ੍ਰਾਚੀਨ ਮੂਰਤੀਆਂ ਦੀ ਤਸਕਰੀ ਦੰਡ ਮੁਕਤੀ ਨਾਲ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਦਹਾਕਿਆਂ ਵਿੱਚ ਭਾਰਤ ਵਿੱਚ ਸਿਰਫ਼ ਇੱਕ ਦਰਜਨ ਮੂਰਤੀਆਂ ਹੀ ਲਿਆਂਦੀਆਂ ਜਾ ਸਕੀਆਂ ਸਨ। ਪਰ ਪਿਛਲੇ 7 ਸਾਲਾਂ ਵਿੱਚ, ਇਹ ਗਿਣਤੀ 225 ਤੋਂ ਵੱਧ ਹੋ ਗਈ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਨਿਰਭਿਕ ਸੁਭਾਸ’ ਤੋਂ ਬਾਅਦ, ਕੋਲਕਾਤਾ ਦੀ ਅਮੀਰ ਵਿਰਾਸਤ ਵਿੱਚ ਬਿਪਲੋਬੀ ਭਾਰਤ ਗੈਲਰੀ ਦੇ ਰੂਪ ਵਿੱਚ ਇੱਕ ਨਵਾਂ ਮੋਤੀ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਪਲੋਬੀ ਭਾਰਤ ਗੈਲਰੀ ਪੱਛਮ ਬੰਗਾਲ ਦੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਵਧਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦਾ ਸਬੂਤ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਪ੍ਰਸਿੱਧ ਸਥਾਨਾਂ ਜਿਵੇਂ ਵਿਕਟੋਰੀਆ ਮੈਮੋਰੀਅਲ, ਆਈਕੋਨਿਕ ਗੈਲਰੀਆਂ, ਮੈਟਕਾਫ ਹਾਊਸ ਆਦਿ ਦੇ ਨਵੀਨੀਕਰਣ ਦਾ ਕੰਮ ਲਗਭਗ ਖ਼ਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ, "ਸਾਡੀ ਸੰਸਕ੍ਰਿਤੀ, ਸੱਭਿਅਤਾ ਦੇ ਇਹ ਪ੍ਰਤੀਕ ਭਾਰਤ ਦੀ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ, ਇਹ ਇਸ ਦਿਸ਼ਾ ਵਿੱਚ ਇੱਕ ਵਧੀਆ ਉਪਰਾਲਾ ਹੈ।"

ਸ਼੍ਰੀ ਮੋਦੀ ਨੇ ਦੱਸਿਆ ਕਿ ਵਿਰਾਸਤੀ ਟੂਰਿਜ਼ਮ ਨੂੰ ਵਧਾਉਣ ਲਈ ਭਾਰਤ ਵਿੱਚ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ ਦਰਸ਼ਨ ਜਿਹੀਆਂ ਕਈ ਯੋਜਨਾਵਾਂ ਰਾਹੀਂ ਵਿਰਾਸਤੀ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਂਡੀ ਮਾਰਚ ਲਈ ਯਾਦਗਾਰ, ਜਲ੍ਹਿਆਂਵਾਲਾ ਯਾਦਗਾਰ ਦਾ ਨਵੀਨੀਕਰਣ, ਸਟੈਚੂ ਆਵ੍ ਯੂਨਿਟੀ, ਦੀਨਦਿਆਲ ਸਮਾਰਕ, ਬਾਬਾ ਸਾਹੇਬ ਯਾਦਗਾਰ, ਭਗਵਾਨ ਬਿਰਸਾ ਮੁੰਡਾ ਯਾਦਗਾਰ, ਅਯੁੱਧਿਆ ਅਤੇ ਕਾਸ਼ੀ ਵਿੱਚ ਘਾਟਾਂ ਦਾ ਸੁੰਦਰੀਕਰਨ ਜਾਂ ਪੂਰੇ ਭਾਰਤ ਵਿੱਚ ਮੰਦਰਾਂ ਦੀ ਮੁਰੰਮਤ, ਵਿਰਾਸਤੀ ਸੈਰ-ਸਪਾਟਾ ਜਿਹੀਆਂ ਪਹਿਲਾਂ ਨਾਲ ਨਵੀਆਂ ਸੰਭਾਵਨਾਵਾਂ ਖੋਲ੍ਹ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀਆਂ ਦੀ ਗੁਲਾਮੀ ਤੋਂ ਤਿੰਨ ਧਾਰਾਵਾਂ ਨੇ ਮਿਲ ਕੇ ਆਜ਼ਾਦੀ ਪ੍ਰਾਪਤ ਕੀਤੀ। ਇਹ ਧਾਰਾਵਾਂ ਕ੍ਰਾਂਤੀ, ਸੱਤਿਆਗ੍ਰਹਿ ਅਤੇ ਲੋਕ ਚੇਤਨਾ ਦੀਆਂ ਸਨ। ਪ੍ਰਧਾਨ ਮੰਤਰੀ ਨੇ ਤਿਰੰਗੇ, ਰਾਸ਼ਟਰੀ ਝੰਡੇ ਬਾਰੇ ਵਿਸਤਾਰ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਤਿੰਨ ਧਾਰਾਵਾਂ ਤਿਰੰਗੇ ਦੇ ਰੰਗਾਂ ਵਿੱਚ ਕੇਸਰੀ ਰੰਗ ਵਿੱਚ ਕ੍ਰਾਂਤੀਕਾਰੀ ਧਾਰਾ ਨੂੰ ਦਰਸਾਉਂਦੀਆਂ ਹਨ, ਸਫ਼ੇਦ ਸੱਤਿਆਗ੍ਰਹਿ ਅਤੇ ਹਰਾ ਦੇਸ਼ ਦੀ ਰਚਨਾਤਮਕ ਨਬਜ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡੇ ਵਿੱਚ ਨੀਲਾ ਰੰਗ ਦੇਸ਼ ਦੀ ਸੱਭਿਆਚਾਰਕ ਚੇਤਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਨਵੇਂ ਭਾਰਤ ਦਾ ਭਵਿੱਖ ਰਾਸ਼ਟਰੀ ਝੰਡੇ ਦੇ ਤਿੰਨ ਰੰਗਾਂ ਵਿੱਚ ਦੇਖਦੇ ਹਨ। ਕੇਸਰੀ ਸਾਨੂੰ ਡਿਊਟੀ ਅਤੇ ਰਾਸ਼ਟਰੀ ਸੁਰੱਖਿਆ ਲਈ ਪ੍ਰੇਰਿਤ ਕਰਦਾ ਹੈ, ਸਫ਼ੇਦ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦਾ ਸਮਾਨਾਰਥੀ ਹੈ; ਹਰਾ ਵਾਤਾਵਰਣ ਦੀ ਸੰਭਾਲ਼ ਲਈ ਹੈ ਅਤੇ ਨੀਲੇ ਚੱਕਰ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਦੀ ਨੀਲੀ ਅਰਥਵਿਵਸਥਾ ਦਿਖਣ ਦੀ ਗੱਲ ਆਖੀ।

ਭਗਤ ਸਿੰਘ, ਸੁਖਦੇਵ, ਰਾਜਗੁਰੂ, ਆਜ਼ਾਦ ਅਤੇ ਖੁਦੀਰਾਮ ਬੋਸ ਜਿਹੇ ਕ੍ਰਾਂਤੀਕਾਰੀਆਂ ਦੀ ਛੋਟੀ ਉਮਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਕਦੇ ਵੀ ਆਪਣੇ-ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਅਜਿਹਾ ਕੁਝ ਨਹੀਂ ਹੈ ਜੋ ਭਾਰਤ ਦੇ ਨੌਜਵਾਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਲਕਸ਼ ਨਹੀਂ ਹੈ ਜਿਸ ਨੂੰ ਭਾਰਤ ਦੇ ਨੌਜਵਾਨ ਪ੍ਰਾਪਤ ਨਹੀਂ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਏਕਤਾ ਦੇ ਧਾਗੇ ਨੂੰ ਰੇਖਾਂਕਿਤ ਕੀਤਾ ਜੋ ਸੁਤੰਤਰਤਾ ਸੰਗ੍ਰਾਮ ਦੌਰਾਨ ਬੱਝਿਆ ਰਿਹਾ, ਜਿਸ ਨਾਲ ਵੱਖ-ਵੱਖ ਖੇਤਰਾਂ, ਭਾਸ਼ਾਵਾਂ, ਵਸੀਲਿਆਂ ਦੇ ਲੋਕ ਦੇਸ਼ ਦੀ ਸੇਵਾ ਅਤੇ ਦੇਸ਼ ਭਗਤੀ ਦੇ ਜਜ਼ਬੇ ਵਿੱਚ ਇਕਜੁੱਟ ਰਹੇ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਭਗਤੀ, ਏਕਤਾ, ਭਾਰਤ ਦੀ ਅਖੰਡਤਾ ਦੀ ਇਹ ਸਦੀਵੀ ਭਾਵਨਾ ਅੱਜ ਵੀ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਤੁਹਾਡੀ ਸਿਆਸੀ ਸੋਚ ਭਾਵੇਂ ਕੋਈ ਵੀ ਹੋਵੇ, ਤੁਸੀਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਿਤ ਹੋ ਸਕਦੇ ਹੋ, ਪਰ ਭਾਰਤ ਦੀ ਏਕਤਾ ਅਤੇ ਅਖੰਡਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਭਾਰਤ ਦੇ ਆਜ਼ਾਦੀ ਘੁਲਾਟੀਆਂ ਨਾਲ ਸਭ ਤੋਂ ਵੱਡਾ ਧੋਖਾ ਹੋਵੇਗਾ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੀਂ ਨਿਊ ਇੰਡੀਆ ਵਿੱਚ ਇੱਕ ਨਵੇਂ ਵਿਜ਼ਨ ਦੇ ਨਾਲ ਅੱਗੇ ਵਧਣਾ ਹੈ। ਇਹ ਨਵਾਂ ਦ੍ਰਿਸ਼ਟੀਕੋਣ ਭਾਰਤ ਦੇ ਆਤਮ-ਵਿਸ਼ਵਾਸ, ਆਤਮ-ਨਿਰਭਰਤਾ, ਪ੍ਰਾਚੀਨ ਪਹਿਚਾਣ ਅਤੇ ਭਵਿੱਖ ਦੀ ਉੱਨਤੀ ਦਾ ਹੈ। ਇਸ ਵਿੱਚ ਕਰਤੱਵ ਦੀ ਭਾਵਨਾ ਸਭ ਤੋਂ ਵੱਧ ਮਹੱਤਵ ਰੱਖਦੀ ਹੈ।”

ਅੱਜ ਹਾਸਲ ਕੀਤੇ ਗਏ 400 ਬਿਲੀਅਨ ਡਾਲਰ ਜਾਂ 30 ਲੱਖ ਕਰੋੜ ਰੁਪਏ ਦੇ ਉਤਪਾਦ ਨਿਰਯਾਤ ਦੇ ਮੀਲ ਪੱਥਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਦੀ ਵਧ ਰਹੀ ਬਰਾਮਦ ਸਾਡੇ ਉਦਯੋਗ, ਸਾਡੇ ਐੱਮਐੱਸਐੱਮਈ, ਸਾਡਾ ਖੇਤੀ ਸੈਕਟਰ ਸਾਡੀ ਨਿਰਮਾਣ ਸਮਰੱਥਾ ਅਤੇ ਇਸਦੀ ਮਜ਼ਬੂਤੀ ਦਾ ਪ੍ਰਤੀਕ ਹੈ।''

ਇਹ ਗੈਲਰੀ ਆਜ਼ਾਦੀ ਦੀ ਲੜਾਈ ਵਿੱਚ ਇਨਕਲਾਬੀਆਂ ਦੇ ਯੋਗਦਾਨ ਅਤੇ ਬਰਤਾਨਵੀ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਉਨ੍ਹਾਂ ਦੇ ਹਥਿਆਰਬੰਦ ਵਿਰੋਧ ਨੂੰ ਪ੍ਰਦਰਸ਼ਿਤ ਕਰਦੀ ਹੈ। ਆਜ਼ਾਦੀ ਦੀ ਲਹਿਰ ਦੀ ਮੁੱਖ ਧਾਰਾ ਦੇ ਬਿਰਤਾਂਤ ਵਿਚ ਇਸ ਪਹਿਲੂ ਨੂੰ ਅਕਸਰ ਇਸ ਦਾ ਬਣਦਾ ਸਥਾਨ ਨਹੀਂ ਦਿੱਤਾ ਗਿਆ। ਇਸ ਨਵੀਂ ਗੈਲਰੀ ਦਾ ਉਦੇਸ਼ 1947 ਤੱਕ ਵਾਪਰੀਆਂ ਘਟਨਾਵਾਂ ਦਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਅਤੇ ਇਨਕਲਾਬੀਆਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਹੈ।

ਬਿਪਲੋਬੀ ਭਾਰਤ ਗੈਲਰੀ ਉਸ ਰਾਜਨੀਤਕ ਅਤੇ ਬੌਧਿਕ ਪਿਛੋਕੜ ਨੂੰ ਦਰਸਾਉਂਦੀ ਹੈ, ਜਿਸ ਨੇ ਇਨਕਲਾਬੀ ਲਹਿਰ ਨੂੰ ਚਾਲੂ ਕੀਤਾ। ਇਹ ਇਨਕਲਾਬੀ ਲਹਿਰ ਦੇ ਜਨਮ, ਕ੍ਰਾਂਤੀਕਾਰੀ ਨੇਤਾਵਾਂ ਦੁਆਰਾ ਮਹੱਤਵਪੂਰਨ ਸੰਗਠਨਾਂ ਦਾ ਗਠਨ, ਅੰਦੋਲਨ ਦਾ ਫੈਲਾਅ, ਇੰਡੀਅਨ ਨੈਸ਼ਨਲ ਆਰਮੀ ਦਾ ਗਠਨ, ਨੌਸੇਨਾ ਵਿਦਰੋਹ ਦੇ ਯੋਗਦਾਨ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Parliament passes Bharatiya Vayuyan Vidheyak 2024

Media Coverage

Parliament passes Bharatiya Vayuyan Vidheyak 2024
NM on the go

Nm on the go

Always be the first to hear from the PM. Get the App Now!
...
PM bows to Sri Guru Teg Bahadur Ji on his martyrdom day
December 06, 2024

The Prime Minister, Shri Narendra Modi has paid tributes to Sri Guru Teg Bahadur Ji on his martyrdom day. Prime Minister, Shri Narendra Modi recalled the unparalleled courage and sacrifice of Sri Guru Teg Bahadur Ji for the values of justice, equality and the protection of humanity.

The Prime Minister posted on X;

“On the martyrdom day of Sri Guru Teg Bahadur Ji, we recall the unparalleled courage and sacrifice for the values of justice, equality and the protection of humanity. His teachings inspire us to stand firm in the face of adversity and serve selflessly. His message of unity and brotherhood also motivates us greatly."

"ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ, ਅਸੀਂ ਨਿਆਂ, ਬਰਾਬਰੀ ਅਤੇ ਮਨੁੱਖਤਾ ਦੀ ਰਾਖੀ ਦੀਆਂ ਕਦਰਾਂ-ਕੀਮਤਾਂ ਲਈ ਲਾਸਾਨੀ ਦਲੇਰੀ ਅਤੇ ਤਿਆਗ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਾੜੇ ਹਾਲਾਤ ਵਿੱਚ ਵੀ ਦ੍ਰਿੜ੍ਹ ਰਹਿਣ ਅਤੇ ਨਿਰਸੁਆਰਥ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਏਕਤਾ ਅਤੇ ਭਾਈਚਾਰੇ ਦਾ ਉਨ੍ਹਾਂ ਦਾ ਸੁਨੇਹਾ ਵੀ ਸਾਨੂੰ ਬਹੁਤ ਪ੍ਰੇਰਿਤ ਕਰਦਾ ਹੈ।"