ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨੀਵਰਸਲ ਵਿੱਤੀ ਸੁਰੱਖਿਆ ਅਤੇ ਸਿਹਤ ਸੇਵਾ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ‘ਤੇ ਚਾਨਣਾ ਪਾਇਆ। #NextGenGST ਸੁਧਾਰਾਂ ਦਾ ਨਵੀਨਤਮ ਫੇਜ਼ ਜੀਵਨ ਅਤੇ ਸਿਹਤ ਬੀਮਾ ਉਤਪਾਦਾਂ ‘ਤੇ ਮਹੱਤਵਪੂਰਨ ਟੈਕਸ ਛੂਟ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਹਰ ਨਾਗਰਿਕ ਦੇ ਲਈ ਵੱਧ ਕਿਫਾਇਤੀ ਅਤੇ ਸੁਲਭ ਹੋ ਗਏ ਹਨ।
ਐਕਸ (X) ‘ਤੇ ਸ਼੍ਰੀ ਨਰੇਂਦਰ ਭਾਰਿੰਦਵਾਲ ਦੀ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਪਿਛਲੇ ਕਈ ਵਰ੍ਹਿਆਂ ਤੋਂ, ਅਸੀਂ ਹਰੇਕ ਨਾਗਰਿਕ ਦੇ ਲਈ ਵਿੱਤੀ ਸੁਰੱਖਿਆ ਅਤੇ ਸਿਹਤ ਸੇਵਾ ਯਕੀਨੀ ਬਣਾਉਣ ਦੇ ਲਈ ਕੰਮ ਕਰ ਰਹੇ ਹਨ।
ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ, ਜੋ ਜੀਵਨ ਅਤੇ ਸਿਹਤ ਬੀਮਾ ਨੂੰ ਵੱਧ ਕਿਫਾਇਤੀ ਬਣਾਉਂਦੇ ਹਨ, ‘2047 ਤੱਕ ਸਾਰਿਆਂ ਦੇ ਲਈ ਬੀਮਾ’ ਦੇ ਸਾਡੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਸਾਡੀ ਇਸ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲੱਬਧੀ ਹੈ।
ਅਸੀਂ ਸਾਰੇ ਮਿਲ ਕੇ ਇੱਕ ‘ਸਵਸਥ ਅਤੇ ਸਮਰਥ ਭਾਰਤ’ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
#NextGenGST”
Over the years, we have strived to ensure financial security and healthcare access for every citizen.
— Narendra Modi (@narendramodi) September 4, 2025
The next-generation GST reforms, which make life and health insurance more affordable, mark another important milestone in our mission of ‘Insurance for All by 2047.’… https://t.co/QerLqYCiAg


