ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਲੋਬਲ ਸਟੇਜ ‘ਤੇ ਭਾਰਤੀ ਯੂਨੀਵਰਸਿਟੀਆਂ ਦੀ ਵਧਦੀ ਪਹਿਚਾਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਗੁਣਵੱਤਾਪੂਰਨ ਸਿੱਖਿਆ ਅਤੇ ਵਿਕਾਸ ਅਤੇ ਇਨੋਵੇਸ਼ਨ ਦੇ ਅਵਸਰ ਪ੍ਰਦਾਨ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਭੀ ਰੇਖਾਂਕਿਤ ਕੀਤੀ।
ਟਾਇਮਸ ਹਾਇਰ ਐਜੂਕੇਸ਼ਨ (Times Higher Education) ਵਿੱਚ ਚੀਫ ਗਲੋਬਲ ਅਫੇਰਸ ਅਫਸਰ ਸ਼੍ਰੀ ਫਿਲ ਬੈਟੀ (Mr Phil Baty) ਦੁਆਰਾ ਐਕਸ (X)‘ਤੇ ਇੱਕ ਪੋਸਟ ਸਾਂਝਾ ਕਰਦੀ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ-
“ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਗਲੋਬਲ ਸਟੇਜ ‘ਤੇ ਪ੍ਰਗਤੀ ਕਰਦੇ ਹੋਏ ਦੇਖ ਕੇ ਬਹੁਤ ਅਛਾ ਲਗਿਆ! ਗੁਣਵੱਤਾਪੂਰਨ ਸਿੱਖਿਆ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦੇ ਉਤਸ਼ਾਹਜਨਕ ਪਰਿਣਾਮ ਸਾਹਮਣੇ ਆ ਰਹੇ ਹਨ। ਅਸੀਂ ਆਪਣੀਆਂ ਵਿੱਦਿਅਕ ਸੰਸਥਾਵਾਂ ਦੀ ਸਹਾਇਤਾ ਕਰਨਾ ਅਤੇ ਵਿਕਾਸ ਤੇ ਇਨੋਵੇਸ਼ਨ ਦੇ ਅਵਸਰ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਇਸ ਨਾਲ ਸਾਡੇ ਨੌਜਵਾਨਾਂ ਨੂੰ ਅਤਿਅਧਿਕ ਸਹਾਇਤਾ ਮਿਲੇਗੀ।
Great to see India's universities making strides on the global stage! Our commitment to quality education is yielding encouraging results. We will continue to support our educational institutions and provide opportunities for growth and innovation. This will help our youth… https://t.co/3uRGU79KiK
— Narendra Modi (@narendramodi) June 27, 2024


