ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਹਸਿਕ ਆਰਥਿਕ ਸੁਧਾਰਾਂ ਦੇ ਪ੍ਰਤੀ ਸਰਕਾਰ ਦੀ ਦਹਾਕੇ ਭਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਨੇ ਭਾਰਤ ਦੇ ਵਿੱਤੀ ਢਾਂਚੇ ਅਤੇ ਆਲਮੀ ਪ੍ਰਤਿਸ਼ਠਾ ਨੂੰ ਨਵਾਂ ਆਕਾਰ ਦਿੱਤਾ ਹੈ। ਨਿਵੇਸ਼ ਨੂੰ ਉਤਪ੍ਰੇਰਿਤ ਕਰਨ ਵਾਲੀ ਕਾਰਪੋਰੇਟ ਵਿੱਚ ਟੈਕਸ ਕਟੌਤੀ ਤੋਂ ਲੈ ਕੇ ਰਾਸ਼ਟਰੀ ਬਜ਼ਾਰ ਨੂੰ ਏਕੀਕ੍ਰਿਤ ਕਰਨ ਵਾਲੇ ਜੀਐੱਸਟੀ ਦੇ ਲਾਗੂਕਰਣ ਅਤੇ ਜੀਵਨ ਦੀ ਸੁਗਮਤਾ ਵਧਾਉਣ ਵਾਲੇ ਵਿਅਕਤੀਗਤ ਇਨਕਮ ਟੈਕਸ ਸੁਧਾਰਾਂ ਤੱਕ- ਸੁਧਾਰਾਂ ਦੀ ਦਿਸ਼ਾ ਨਿਰੰਤਰ ਅਤੇ ਨਾਗਰਿਕ-ਕੇਂਦ੍ਰਿਤ ਰਹੀ ਹੈ।
ਉਨ੍ਹਾਂ ਨੇ #NextGenGST ਸੁਧਾਰਾਂ ਦੇ ਨਵੀਨਤਮ ਪੜਾਅ ਦੀ ਸ਼ਲਾਘਾ ਕੀਤੀ, ਜੋ ਟੈਕਸ ਸੰਰਚਨਾਵਾਂ ਨੂੰ ਸਰਲ, ਦਰਾਂ ਨੂੰ ਤਰਕਸੰਗਤ ਅਤੇ ਪ੍ਰਣਾਲੀ ਨੂੰ ਵਧੇਰੇ ਨਿਆਂਸੰਗਤ ਅਤੇ ਵਿਕਾਸਮੁਖੀ ਬਣਾ ਕੇ ਇਸ ਯਾਤਰਾ ਨੂੰ ਜਾਰੀ ਰੱਖ ਰਿਹਾ ਹੈ। ਇਹ ਉਪਾਅ ਭਾਰਤ ਦੇ ਮਜ਼ਬੂਤ ਵਿੱਤੀ ਅਨੁਸ਼ਾਸਨ ਤੋਂ ਪੂਰਕ ਹਨ, ਜਿਸ ਨੇ ਆਲਮੀ ਵਿਸ਼ਵਾਸ ਅਰਜਿਤ ਕੀਤਾ ਹੈ ਅਤੇ ਪ੍ਰਭੂਸੱਤਾ ਕ੍ਰੈਡਿਟ ਰੇਟਿੰਗਸ ਵਿੱਚ ਸੁਧਾਰ ਕੀਤਾ ਹੈ।
ਐਕਸ (X) ‘ਤੇ ਕੀਤੇ ਗਏ ਸ਼੍ਰੀ ਵਿਜੈ ਦੇ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਪਿਛਲਾ ਦਹਾਕਾ ਭਾਰਤ ਦੇ ਆਰਥਿਕ ਦ੍ਰਿਸ਼ ਨੂੰ ਬਦਲਣ ਦੇ ਉਦੇਸ਼ ਨਾਲ ਕੀਤੇ ਗਏ ਸਾਹਸਿਕ ਸੁਧਾਰਾਂ ਦਾ ਰਿਹਾ ਹੈ, ਜਿਸ ਵਿੱਚ ਨਿਵੇਸ਼ ਨੂੰ ਉਤਪ੍ਰੇਰਿਤ ਕਰਨ ਵਾਲੀ ਕਾਰਪੋਰੇਟ ਟੈਕਸ ਵਿੱਚ ਕਟੌਤੀ ਤੋਂ ਲੈ ਕੇ ਏਕੀਕ੍ਰਿਤ ਬਜ਼ਾਰ ਬਣਾਉਣ ਵਾਲੇ ਜੀਐੱਸਟੀ ਅਤੇ ਜੀਵਨ ਦੀ ਸੁਗਮਤਾ ਵਧਾਉਣ ਵਾਲੇ ਵਿਅਕਤੀਗਤ ਇਨਕਮ ਟੈਕਸ ਸੁਧਾਰ ਸ਼ਾਮਲ ਹਨ।”
#NextGenGST ਸੁਧਾਰ ਇਸ ਯਾਤਰਾ ਨੂੰ ਜਾਰੀ ਰੱਖ ਰਿਹਾ ਹੈ, ਜਿਸ ਨਾਲ ਪ੍ਰਣਾਲੀ ਸਰਲ, ਨਿਰਪੱਖ ਅਤੇ ਵਧੇਰੇ ਵਿਕਾਸਮੁਖੀ ਬਣ ਰਹੀ ਹੈ, ਜਦਕਿ ਸਾਡੇ ਵਿੱਤੀ ਅਨੁਸ਼ਾਸਨ ਨੇ ਆਲਮੀ ਪੱਧਰ ‘ਤੇ ਵਿਸ਼ਵਾਸ ਅਰਜਿਤ ਕੀਤਾ ਹੈ ਅਤੇ ਕ੍ਰੈਡਿਟ ਰੇਟਿੰਗਸ ਵਿੱਚ ਸੁਧਾਰ ਕੀਤਾ ਹੈ।
ਇਨ੍ਹਾਂ ਯਤਨਾਂ ਨਾਲ, ਅਸੀਂ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖ ਰਹੇ ਹਾਂ।”
We are lucky to have witnessed Finance history in last 5-10 yrs - Corp Tax reduction, GST intro and #NextGenGSTReforms along with Personal Income Tax Changes and moving to New Tax Regime and higher exemption slabs , Rating improvements by keeping Fiscal deficit in control pic.twitter.com/iFaLRJZTvH
— Vijay (@centerofright) September 3, 2025


