ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬਾ ਸਥਾਪਨਾ ਦਿਵਸ ਦੇ ਮੌਕੇ’ਤੇ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਪਰੰਪਰਾ ਅਤੇ ਕੁਦਰਤ ਦਰਮਿਆਨ ਸਦਭਾਵਨਾ ਦੀ ਇੱਕ ਉਮਦਾ ਉਦਾਹਰਣ ਵਜੋਂ ਅਰੁਣਾਚਲ ਪ੍ਰਦੇਸ਼ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਜ਼ਿਕਰ ਕੀਤਾ ਕਿ ਇੱਥੋਂ ਦੇ ਊਰਜਾਵਾਨ ਅਤੇ ਮਿਹਨਤੀ ਨਾਗਰਿਕ ਦੇਸ਼ ਦੀ ਤਰੱਕੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:
"ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬਾ ਸਥਾਪਨਾ ਦਿਵਸ ਦੇ ਮੌਕੇ ’ਤੇ ਦਿਲੋਂ ਵਧਾਈਆਂ।
ਮਨਮੋਹਕ ਕੁਦਰਤੀ ਦ੍ਰਿਸ਼ਾਂ ਅਤੇ ਵਿਲੱਖਣ ਸਭਿਆਚਾਰਕ ਵਿਭਿੰਨਤਾ ਨਾਲ ਭਰਪੂਰ, ਅਰੁਣਾਚਲ ਪ੍ਰਦੇਸ਼ ਪਰੰਪਰਾ ਅਤੇ ਕੁਦਰਤ ਵਿਚਕਾਰ ਸਦਭਾਵਨਾ ਦੀ ਇੱਕ ਉਮਦਾ ਉਦਾਹਰਣ ਹੈ। ਇਸ ਦੇ ਊਰਜਾਵਾਨ ਅਤੇ ਮਿਹਨਤੀ ਨਾਗਰਿਕ ਦੇਸ਼ ਦੀ ਤਰੱਕੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਾਲ ਹੀ ਰਾਜ ਦੀਆਂ ਵਿਭਿੰਨ ਕਬਾਇਲੀ ਪਰੰਪਰਾਵਾਂ ਸਾਡੇ ਰਾਸ਼ਟਰ ਨੂੰ ਬੇਹੱਦ ਖ਼ੁਸ਼ਹਾਲ ਬਣਾਉਂਦੀਆਂ ਹਨ ।
ਆਉਣ ਵਾਲੇ ਸਮੇਂ ਵਿੱਚ ਰਾਜ ਲਗਾਤਾਰ ਵਿਕਾਸ ਦੀਆਂ ਨਵੀਂਆਂ ਉਚਾਈਆਂ ਛੂੰਹਦਾ ਰਹੇ ।”
Warm wishes to the people of Arunachal Pradesh on the occasion of their Statehood Day.
— Narendra Modi (@narendramodi) February 20, 2026
Blessed with majestic landscapes and an extraordinary cultural diversity, Arunachal Pradesh stands as a shining example of harmony between tradition and nature. Its spirited and industrious…


