ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਮਦ ਭਗਵਤ ਗੀਤਾ ਦੇ ਪ੍ਰਕਾਸ਼ ਨਾਲ ਸਬੰਧਤ ਪਵਿੱਤਰ ਦਿਹਾੜੇ ‘ਗੀਤਾ ਜਯੰਤੀ’ ’ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਫ਼ਰਜ਼ ਪਾਲਣਾ ਦੇ ਕੀਮਤੀ ਸੰਦੇਸ਼ਾਂ ਨਾਲ ਸ਼ਿੰਗਾਰੇ ਇਸ ਬ੍ਰਹਮ ਗ੍ਰੰਥ ਦੀ ਭਾਰਤੀ ਪਰਿਵਾਰਕ, ਸਮਾਜਿਕ ਅਤੇ ਅਧਿਆਤਮਿਕ ਜੀਵਨ ਵਿੱਚ ਬੇਹੱਦ ਖ਼ਾਸ ਜਗ੍ਹਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਇਸਦੇ ਬ੍ਰਹਮ ਸਲੋਕ ਹਰ ਪੀੜ੍ਹੀ ਨੂੰ ਨਿਰਸਵਾਰਥ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੀਮਦ ਭਗਵਤ ਗੀਤਾ ਦੇ ਪ੍ਰਕਾਸ਼ ਨਾਲ ਪਵਿੱਤਰ ਦਿਹਾੜੇ ‘ਗੀਤਾ ਜਯੰਤੀ’ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਫ਼ਰਜ਼-ਪਾਲਣਾ ਦੇ ਕੀਮਤੀ ਸੰਦੇਸ਼ਾਂ ਨਾਲ ਸ਼ਿੰਗਾਰੇ ਇਸ ਬ੍ਰਹਮ ਗ੍ਰੰਥ ਦੀ ਭਾਰਤੀ ਪਰਿਵਾਰਕ, ਸਮਾਜਿਕ ਅਤੇ ਅਧਿਆਤਮਿਕ ਜੀਵਨ ਵਿੱਚ ਬੇਹੱਦ ਖ਼ਾਸ ਜਗ੍ਹਾ ਰਹੀ ਹੈ। ਇਸਦੇ ਬ੍ਰਹਮ ਸਲੋਕ ਹਰ ਪੀੜ੍ਹੀ ਨੂੰ ਨਿਰਸਵਾਰਥ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ। ਜੈ ਸ਼੍ਰੀ ਕ੍ਰਿਸ਼ਨ!"
देशभर के मेरे परिवारजनों को श्रीमद्भगवद्गीता के अवतरण से जुड़े पावन दिवस ‘गीता जयंती’ की ढेर सारी शुभकामनाएं। कर्तव्य-पालन के अनमोल संदेशों से सुशोभित इस दिव्य ग्रंथ का भारतीय पारिवारिक, सामाजिक और आध्यात्मिक जीवन में अत्यंत विशिष्ट स्थान रहा है। इसके दिव्य श्लोक हर पीढ़ी को… pic.twitter.com/2ojqdCZLDK
— Narendra Modi (@narendramodi) December 1, 2025


