ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਨੂੰਮਾਨ ਜਯੰਤੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਪ੍ਰਾਰਥਨਾ ਕੀਤੀ ਕਿ ਇਹ ਪਵਿੱਤਰ ਮੌਕਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲੈ ਕੇ ਆਵੇ। ਸ਼੍ਰੀ ਮੋਦੀ ਨੇ ਕਿਹਾ, "ਮੇਰੀ ਕਾਮਨਾ ਹੈ ਕਿ ਪਵਨਪੁੱਤਰ ਹਨੂੰਮਾਨ ਜੀ ਸਾਰਿਆਂ 'ਤੇ ਆਪਣੀ ਸ਼ਕਤੀ, ਬੁੱਧੀ ਅਤੇ ਗਿਆਨ ਦੀ ਭਰਪੂਰ ਕਿਰਪਾ ਬਖਸ਼ਿਸ਼ ਕਰਨ, ਜਿਸ ਨਾਲ ਸਾਡੇ ਦੇਸ਼ ਦੀ ਤਾਕਤ ਹੋਰ ਵਧੇ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਸਮੂਹ ਦੇਸ਼ਵਾਸੀਆਂ ਨੂੰ ਹਨੂੰਮਾਨ ਜਨਮ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ। ਇਹ ਪਵਿੱਤਰ ਮੌਕਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲੈ ਕੇ ਆਵੇ। ਮੇਰੀ ਕਾਮਨਾ ਹੈ ਕਿ ਪਵਨਪੁੱਤਰ ਹਨੂੰਮਾਨ ਜੀ ਸਾਰਿਆਂ ਨੂੰ ਤਾਕਤ, ਬੁੱਧੀ ਅਤੇ ਗਿਆਨ ਦਾ ਭਰਪੂਰ ਆਸ਼ੀਰਵਾਦ ਦੇਣ, ਜਿਸ ਨਾਲ ਦੇਸ਼ ਦੀ ਤਾਕਤ ਹੋਰ ਵਾਧੇ। ਜੈ ਬਜਰੰਗਬਲੀ!"
सभी देशवासियों को हनुमान जन्मोत्सव की अनंत शुभकामनाएं। यह पावन अवसर हर किसी के जीवन में नई ऊर्जा और स्फूर्ति लेकर आए। मेरी कामना है कि पवनपुत्र हनुमान जी सभी को बल, बुद्धि और विद्या का भरपूर आशीर्वाद दें, जिससे देश का सामर्थ्य और बढ़े। जय बजरंगबली! pic.twitter.com/5pp2tqCYob
— Narendra Modi (@narendramodi) April 2, 2026


