ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੀਵਨ ਵਿੱਚ ਸਪਸ਼ਟ ਵਿਚਾਰ ਅਤੇ ਦ੍ਰਿੜ੍ਹ ਕਰਮ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇੱਕ ਸੰਸਕ੍ਰਿਤ ਸਲੋਕ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਦੁਚਿੱਤੀ ਅਤੇ ਫ਼ੈਸਲਾ ਨਾ ਲੈਣ ਦੇ ਨਤੀਜਿਆਂ ’ਤੇ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਫ਼ੈਸਲਾ ਨਾ ਲੈ ਪਾਉਣਾ ਮਨ ਨੂੰ ਕਮਜ਼ੋਰ ਕਰਦਾ ਹੈ ਅਤੇ ਟੀਚਾ ਲੜਖੜਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਬੁਨਿਆਦੀ ਕੰਮ ਸ਼ੁਰੂ ਹੋ ਜਾਣ ਤੋਂ ਬਾਅਦ, ਚੁਣੌਤੀਆਂ ਹੋਰ ਵਿੱਚ ਡੂੰਘੀਆਂ ਅਤੇ ਗੁੰਝਲਦਾਰ ਹੋ ਜਾਂਦੀਆਂ ਹਨ ਅਤੇ ਅਜਿਹੇ ਵਿੱਚ ਅਨੁਸ਼ਾਸਨ, ਏਕਤਾ ਅਤੇ ਅਟੁੱਟ ਸੰਕਲਪ ਦੀ ਲੋੜ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਦਾ ਹਵਾਲਾ ਦਿੱਤਾ:
“विकल्पमात्रावस्थाने वैरूप्यं मनसो भवेत्।
पश्चान्मूलक्रियारम्भगम्भीरावर्तदुस्तरः।।”
विकल्पमात्रावस्थाने वैरूप्यं मनसो भवेत्।
— Narendra Modi (@narendramodi) February 5, 2026
पश्चान्मूलक्रियारम्भगम्भीरावर्तदुस्तरः।। pic.twitter.com/icHSwQA0Vw


