ਰਾਸ਼ਟਰਪਤੀ ਮੈਕ੍ਰੋਂ ਦੇ ਸੱਦੇ ‘ਤੇ, ਮੈਂ 10 ਤੋਂ 12 ਫਰਵਰੀ ਤੱਕ ਫਰਾਂਸ ਦੀ ਯਾਤਰਾ ‘ਤੇ ਰਹਾਂਗਾ। ਮੈਂ ਪੈਰਿਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਦੀ ਸਹਿ-ਪ੍ਰਧਾਨਗੀ ਕਰਨ ਦੇ ਲਈ ਉਤਸੁਕ ਹਾਂ, ਜੋ ਵਿਸ਼ਵ ਨੇਤਾਵਾਂ ਅਤੇ ਗਲੋਬਲ ਤਕਨੀਕੀ ਮੁੱਖ ਕਾਰਜਕਾਰੀ ਅਧਿਕਾਰੀਆਂ  (ਸੀਈਓਜ਼-CEOs) ਦਾ ਇੱਕ ਇਕੱਠ ਹੈ, ਜਿੱਥੇ ਅਸੀਂ ਸਮਾਵੇਸ਼ੀ, ਸੁਰੱਖਿਅਤ ਅਤੇ ਭਰੋਸੇਯੋਗ ਤਰੀਕੇ ਨਾਲ ਇਨੋਵੇਸ਼ਨ ਅਤੇ ਸਾਰੇ ਲੋਕਾਂ ਦੇ ਕਲਿਆਣ ਹਿਤ ਏਆਈ ਟੈਕਨੋਲੋਜੀ (AI technology) ਦੇ ਲਈ ਸਹਿਯੋਗੀ ਦ੍ਰਿਸ਼ਟੀਕੋਣ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਾਂਗੇ।

ਮੇਰੀ ਯਾਤਰਾ ਦੇ ਦੁਵੱਲੇ ਖੰਡ (bilateral segment) ਵਿੱਚ ਮੇਰੇ ਮਿੱਤਰ ਰਾਸ਼ਟਰਪਤੀ ਮੈਕ੍ਰੋਂ ਦੇ ਨਾਲ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੇ ਲਈ 2047 ਹੌਰਿਜ਼ੌਨ ਰੋਡਮੈਪ (Horizon Roadmap) ਦੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਅਵਸਰ ਮਿਲੇਗਾ। ਅਸੀਂ ਫਰਾਂਸ ਵਿੱਚ ਪਹਿਲੇ ਭਾਰਤੀ ਕੌਂਸਲੇਟ(ਭਾਰਤੀ ਵਣਜ ਦੂਤਾਵਾਸ) ਦਾ ਉਦਘਾਟਨ ਕਰਨ ਲਈ ਫਰਾਂਸ ਦੇ ਇਤਿਹਾਸਿਕ ਸ਼ਹਿਰ ਮਾਰਸਿਲੇ (Marseille) ਦੀ ਭੀ ਯਾਤਰਾ ਕਰਾਂਗੇ ਅਤੇ ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ ਪ੍ਰੋਜੈਕਟ (International Thermonuclear Experimental Reactor project) ਦਾ ਦੌਰਾ ਕਰਾਂਗੇ, ਜਿਸ ਵਿੱਚ ਭਾਰਤ ਫਰਾਂਸ ਸਹਿਤ ਭਾਗੀਦਾਰ ਦੇਸ਼ਾਂ ਦੇ ਸਮੂਹ (consortium of partner countries) ਦਾ ਮੈਂਬਰ ਹੈ, ਤਾਕਿ ਆਲਮੀ ਕਲਿਆਣ (global good) ਦੇ ਲਈ ਊਰਜਾ ਦਾ ਦੋਹਨ ਕੀਤਾ ਜਾ ਸਕੇ। ਮੈਂ ਪਹਿਲੇ ਅਤੇ ਦੂਸਰੇ ਵਿਸ਼ਵ  ਯੁੱਧ ਦੇ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਭਾਰਤੀ ਸੈਨਿਕਾਂ ਨੂੰ ਮਜ਼ਾਰਗਿਊਸ ਯੁੱਧ ਸਮਾਧੀ ਸਥਲ (Mazargues War Cemetery) ਵਿੱਚ ਸ਼ਰਧਾਂਜਲੀ ਭੇਟ ਕਰਾਂਗੇ।

ਫਰਾਂਸ ਤੋਂ, ਮੈਂ ਰਾਸ਼ਟਪਤੀ ਡੋਨਾਲਡ ਟ੍ਰੰਪ ਦੇ ਸੱਦੇ ‘ਤੇ ਅਮਰੀਕਾ ਦੀ ਦੋ ਦਿਨ ਦੀ ਯਾਤਰਾ ‘ਤੇ ਜਾਵਾਂਗਾ। ਮੈਂ ਆਪਣੇ ਮਿੱਤਰ ਰਾਸ਼ਟਰਪਤੀ ਟ੍ਰੰਪ ਨੂੰ ਮਿਲਣ ਦੇ ਲਈ ਉਤਸੁਕ ਹਾਂ। ਹਾਲਾਂਕਿ ਜਨਵਰੀ ਵਿੱਚ ਉਨ੍ਹਾਂ ਦੀ ਇਤਿਹਾਸਿਕ ਚੋਣ ਜਿੱਤ ਅਤੇ ਸਹੁੰ ਚੁੱਕ ਸਮਾਗਮ ਦੇ  ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੋਵੇਗੀ, ਲੇਕਿਨ ਮੈਨੂੰ ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਇੱਕ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਬਣਾਉਣ ਵਿੱਚ ਇਕੱਠੇ ਕੰਮ ਕਰਨ ਦੀ ਇੱਕ ਬਹੁਤ ਹੀ ਨਿੱਘੀ ਯਾਦ ਹੈ।

ਇਹ ਯਾਤਰਾ ਰਾਸ਼ਟਰਪਤੀ ਟ੍ਰੰਪ ਦੇ ਪਹਿਲੇ ਕਾਰਜਕਾਲ ਵਿੱਚ ਸਾਡੇ ਸਹਿਯੋਗ ਦੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਉਣ ਅਤੇ ਟੈਕਨੋਲੋਜੀ, ਵਪਾਰ, ਰੱਖਿਆ, ਊਰਜਾ ਅਤੇ ਮਜ਼ਬੂਤ ਸਪਲਾਈ ਚੇਨ ਰੈਜ਼ਿਲਿਐਂਸ ਦੇ ਖੇਤਰਾਂ ਸਹਿਤ ਸਾਡੀ ਸਾਂਝੇਦਾਰੀ ਨੂੰ ਪਹਿਲੇ ਤੋਂ ਜ਼ਿਆਦਾ ਵਧਾਉਣ ਅਤੇ ਗਹਿਰਾ ਕਰਨ ਦੇ ਲਈ ਇੱਕ ਏਜੰਡਾ ਵਿਕਸਿਤ ਕਰਨ ਦਾ ਅਵਸਰ ਹੋਵੇਗੀ। ਅਸੀਂ ਆਪਣੇ-ਆਪਣੇ ਦੇਸ਼ਾਂ ਦੇ ਲੋਕਾਂ ਦੇ ਪਰਸਪਰ ਲਾਭ ਦੇ ਲਈ ਮਿਲ ਕੇ ਕੰਮ ਕਰਾਂਗੇ ਅਤੇ ਦੁਨੀਆ ਦੇ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰਾਂਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
MSME exports touch Rs 9.52 lakh crore in April–September FY26: Govt tells Parliament

Media Coverage

MSME exports touch Rs 9.52 lakh crore in April–September FY26: Govt tells Parliament
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2025
December 21, 2025

Assam Rising, Bharat Shining: PM Modi’s Vision Unlocks North East’s Golden Era