ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸੀਐੱਮਐੱਸ-03 ਦੇ ਸਫਲ ਲਾਂਚ ’ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:
"ਸਾਡਾ ਪੁਲਾੜ ਖੇਤਰ ਸਾਨੂੰ ਮਾਣ ਦਿਵਾਉਂਦਾ ਰਹਿੰਦਾ ਹੈ!
ਭਾਰਤ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸੀਐੱਮਐੱਸ-03 ਦੇ ਸਫਲ ਲਾਂਚ 'ਤੇ ਇਸਰੋ ਨੂੰ ਵਧਾਈਆਂ।
ਇਹ ਸ਼ਲਾਘਾਯੋਗ ਹੈ ਕਿ ਸਾਡੇ ਪੁਲਾੜ ਵਿਗਿਆਨੀਆਂ ਵੱਲੋਂ ਸੰਚਾਲਿਤ ਸਾਡਾ ਪੁਲਾੜ ਖੇਤਰ ਉੱਤਮਤਾ ਅਤੇ ਨਵੀਨਤਾ ਦਾ ਸਮਾਨਾਰਥੀ ਬਣ ਚੁੱਕਾ ਹੈ। ਉਨ੍ਹਾਂ ਦੀਆਂ ਸਫਲਤਾਵਾਂ ਨੇ ਰਾਸ਼ਟਰੀ ਤਰੱਕੀ ਨੂੰ ਅੱਗੇ ਵਧਾਇਆ ਹੈ ਅਤੇ ਅਣਗਿਣਤ ਲੋਕਾਂ ਨੂੰ ਸਸ਼ਕਤ ਬਣਾਇਆ ਹੈ।"
@isro"
Our space sector continues to make us proud!
— Narendra Modi (@narendramodi) November 2, 2025
Congratulations ISRO on the successful launch of India’s heaviest communication satellite, CMS-03.
Powered by our space scientists, it is commendable how our space sector has become synonymous with excellence and innovation. Their…


