ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਵਿੱਚ ਆਯੋਜਿਤ ਵੱਕਾਰੀ ਅੰਤਰਰਾਸ਼ਟਰੀ ਪਨੀਰ ਅਤੇ ਡੇਅਰੀ ਉਤਪਾਦ ਮੁਕਾਬਲੇ Mundial do Queijo do Brasil 2026 ਵਿੱਚ ਭਾਰਤੀ ਪਨੀਰ ਬਣਾਉਣ ਵਾਲਿਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਹ ਪਨੀਰ ਅਤੇ ਡੇਅਰੀ ਉਤਪਾਦਾਂ ਲਈ ਇੱਕ ਜੀਵਿਤ ਅੰਤਰਰਾਸ਼ਟਰੀ ਮੁਕਾਬਲਾ ਹੈ। ਚਾਰ ਭਾਰਤੀ ਉਤਪਾਦਾਂ ਨੇ ਤਗਮੇ ਜਿੱਤੇ , ਜਿਨ੍ਹਾਂ ਵਿੱਚ 1 ਸੁਪਰ ਗੋਲਡ, 2 ਗੋਲਡ ਅਤੇ 1 ਚਾਂਦੀ ਤਗਮਾ ਸ਼ਾਮਲ ਹੈ।

ਸ਼੍ਰੀ ਮੋਦੀ ਨੇ ਕਿਹਾ, "ਸੁਪਰ ਗੋਲਡ Eleftheria Gulmarg (Brie Style) ਨੇ ਜਿੱਤਿਆ; ਗੋਲਡ ਤਗਮਾ Yak Churpi-Soft (Nordic Farm, Leh, Ladakh) ਅਤੇ Eleftheria Brunost (Whey Cheese) ਨੇ ਜਿੱਤੇ; ਜਦਕਿ ਚਾਂਦੀ ਤਗਮਾ Eleftheria Kaali Miri (Belper Knolle Style) ਨੇ ਜਿੱਤਿਆ।"

ਪ੍ਰਧਾਨ ਮੰਤਰੀ ਨੇ ਇਨਾਮ ਜੇਤੂਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਮੌਸਮ ਨਾਰੰਗ ਅਤੇ ਥੇਨਲੇ ਨੁਰਬੂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਭਾਰਤ ਦੇ ਕਾਰੀਗਰੀ ਵਾਲੇ ਡੇਅਰੀ ਖੇਤਰ (artisanal dairy sector) ਨੂੰ ਮਿਲ ਰਹੀ ਵਧਦੀ ਵਿਸ਼ਵ-ਵਿਆਪੀ ਪਛਾਣ ਨੂੰ ਦਰਸਾਉਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

"ਭਾਰਤੀ ਦਾ ਪਨੀਰ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾ ਰਿਹਾ ਹੈ...

ਭਾਰਤ ਨੇ Mundial do Queijo do Brasil 2026 ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਹ ਪਨੀਰ ਅਤੇ ਡੇਅਰੀ ਉਤਪਾਦਾਂ ਲਈ ਇੱਕ ਜੀਵਿਤ ਅੰਤਰਰਾਸ਼ਟਰੀ ਮੁਕਾਬਲਾ ਹੈ। ਚਾਰ ਭਾਰਤੀ ਉਤਪਾਦਾਂ ਨੇ ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ 1 ਸੁਪਰ ਗੋਲਡ, 2 ਗੋਲਡ ਅਤੇ 1 ਚਾਂਦੀ ਦਾ ਤਗਮਾ ਸ਼ਾਮਲ ਹੈ।

ਸੁਪਰ ਗੋਲਡ Eleftheria Gulmarg (Brie Style) ਨੇ ਜਿੱਤਿਆ; ਗੋਲਡ ਤਗਮੇ Yak Churpi-Soft (Nordic Farm, Leh, Ladakh) ਅਤੇ Eleftheria Brunost (Whey Cheese) ਨੇ ਜਿੱਤੇ; ਜਦਕਿ ਚਾਂਦੀ ਦਾ ਤਗਮਾ Eleftheria Kaali Miri (Belper Knolle Style) ਨੇ ਜਿੱਤਿਆ। ਮੌਸਮ ਨਾਰੰਗ ਅਤੇ ਥੇਨਲੇ ਨੁਰਬੂ ਨੂੰ ਵਧਾਈ।

ਅਜਿਹੀਆਂ ਸਫਲਤਾਵਾਂ ਵਿਸ਼ਵ ਪੱਧਰ ’ਤੇ ਭਾਰਤ ਦੇ ਕਾਰੀਗਰੀ ਵਾਲੇ  ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ।"

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
President Droupadi Murmu writes: Let’s hold our teachers in the highest esteem. They help India learn and lead

Media Coverage

President Droupadi Murmu writes: Let’s hold our teachers in the highest esteem. They help India learn and lead
NM on the go

Nm on the go

Always be the first to hear from the PM. Get the App Now!
...
Share your ideas and suggestions for 'Mann Ki Baat' now!
September 05, 2026

Prime Minister Narendra Modi will share 'Mann Ki Baat' on Sunday, September 27th. If you have innovative ideas and suggestions, here is an opportunity to directly share it with the PM. Some of the suggestions would be referred by the Prime Minister during his address.

Share your inputs in the comments section below.