ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਲੰਕਾ ਦੇ ਉਨ੍ਹਾਂ ਲੋਕਾਂ ਦੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਚੱਕਰਵਾਤ ਦਿਤਵਾਹ ਕਾਰਨ ਹੋਈ ਤਬਾਹੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ, ਭਲਾਈ ਅਤੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।

ਭਾਰਤ ਦੇ ਸਭ ਤੋਂ ਨੇੜਲੇ ਸਮੁੰਦਰੀ ਗੁਆਂਢੀ ਨਾਲ ਏਕਤਾ ਦੇ ਇੱਕ ਮਜ਼ਬੂਤ ਸੰਕੇਤ ਵਜੋਂ ਭਾਰਤ ਸਰਕਾਰ ਨੇ ਆਪ੍ਰੇਸ਼ਨ ਸਾਗਰ ਬੰਧੂ ਦੇ ਤਹਿਤ ਜਲਦੀ ਰਾਹਤ ਸਮੱਗਰੀ ਅਤੇ ਮਹੱਤਵਪੂਰਨ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਸਹਾਇਤਾ ਭੇਜੀ ਹੈ। ਇਸ ਸਥਿਤੀ ਵਿੱਚ ਜ਼ਰੂਰਤ ਅਨੁਸਾਰ ਭਾਰਤ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। 

ਭਾਰਤ ਦੀ ਗੁਆਂਢੀ ਪਹਿਲਾਂ ਨੀਤੀ ਅਤੇ ਵਿਜ਼ਨ ਮਹਾਸਾਗਰ (MAHASAGAR) ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਜ਼ਰੂਰਤ ਦੇ ਸਮੇਂ ਵਿੱਚ ਸ੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ।

ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਵਿੱਚ ਕਿਹਾ:

"ਸ੍ਰੀਲੰਕਾ ਦੇ ਉਨ੍ਹਾਂ ਲੋਕਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ, ਜਿਨ੍ਹਾਂ ਨੇ ਚੱਕਰਵਾਤ ਦਿਤਵਾਹ ਕਾਰਨ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਮੈਂ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ, ਭਲਾਈ ਅਤੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।"

ਆਪਣੇ ਨੇੜਲੇ ਸਮੁੰਦਰੀ ਗੁਆਂਢੀ ਨਾਲ ਏਕਤਾ ਪ੍ਰਦਰਸ਼ਿਤ ਕਰਦੇ ਹੋਏ, ਭਾਰਤ ਨੇ ਆਪ੍ਰੇਸ਼ਨ ਸਾਗਰ ਬੰਧੂ ਦੇ ਤਹਿਤ ਤੁਰੰਤ ਰਾਹਤ ਸਮੱਗਰੀ ਅਤੇ ਮਹੱਤਵਪੂਰਨ ਮਾਨਵਤਾਵਾਦੀ ਆਫ਼ਤ ਸਹਾਇਤਾ ਭੇਜੀ ਹੈ। ਇਸ ਸਥਿਤੀ ਵਿੱਚ ਜ਼ਰੂਰਤ ਅਨੁਸਾਰ ਅਸੀਂ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।

ਭਾਰਤ ਦੀ ਗੁਆਂਢੀ ਪਹਿਲਾਂ ਨੀਤੀ ਅਤੇ ਵਿਜ਼ਨ ਮਹਾਸਾਗਰ (MAHASAGAR)ਤੋਂ ਪ੍ਰੇਰਿਤ ਹੋ ਕੇ, ਭਾਰਤ ਜ਼ਰੂਰਤ ਦੇ ਸਮੇਂ ਵਿੱਚ ਸ੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

@anuradisanayake"

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UPI-ng the ante: PM Modi wants desi connect with global pay

Media Coverage

UPI-ng the ante: PM Modi wants desi connect with global pay
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 8 ਸਤੰਬਰ 2026
September 08, 2026

Viksit Bharat, Many Engines: Defence, Diplomacy, Growth & Green Power Under PM Modi