ਰਾਸ਼ਟਰ ਨੂੰ ਇਕਜੁੱਟ ਕਰਨ ਵਿੱਚ ਸਰਦਾਰ ਪਟੇਲ ਦੇ ਅਮੁੱਲ ਯੋਗਦਾਨ ਦਾ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਨਮਾਨ ਕਰਦਾ ਹੈ, ਇਹ ਦਿਨ ਸਾਡੇ ਸਮਾਜ ਵਿੱਚ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰੇ: ਪ੍ਰਧਾਨ ਮੰਤਰੀ
ਭਾਰਤ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਰਾਸ਼ਟਰ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੈ, ਉਨ੍ਹਾਂ ਦੇ ਪ੍ਰਯਾਸ ਇੱਕ ਮਜ਼ਬੂਤ ਰਾਸ਼ਟਰ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ: ਪ੍ਰਧਾਨ ਮੰਤਰੀ
ਅੱਜ ਤੋਂ ਸ਼ੁਰੂ ਹੋਏ ਸਰਦਾਰ ਪਟੇਲ ਦੀ 150ਵੀਂ ਜਯੰਤੀ ਵਰ੍ਹੇ ਨੂੰ ਅਗਲੇ 2 ਵਰ੍ਹਿਆਂ ਤੱਕ ਪੂਰੇ ਦੇਸ਼ ਵਿੱਚ ਇੱਕ ਉਤਸਵ ਦੇ ਰੂਪ ਵਿੱਚ ਮਨਾਇਆ ਜਾਵੇਗਾ, ਇਸ ਨਾਲ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (‘Ek Bharat Shreshta Bharat’) ਦਾ ਸਾਡਾ ਸੰਕਲਪ ਹੋਰ ਮਜ਼ਬੂਤ ਹੋਵੇਗਾ : ਪ੍ਰਧਾਨ ਮੰਤਰੀ
ਮਹਾਰਾਸ਼ਟਰ ਦੇ ਇਤਿਹਾਸਿਕ ਰਾਏਗੜ੍ਹ ਕਿਲੇ ( Raigad Fort) ਦਾ ਅਕਸ ਕੇਵਡੀਆ ਦੇ ਏਕਤਾ ਨਗਰ (Ekta Nagar) ਵਿੱਚ ਦਿਖਾਈ ਦਿੰਦਾ ਹੈ, ਜੋ ਸਮਾਜਿਕ ਨਿਆਂ, ਦੇਸ਼ਭਗਤੀ ਅਤੇ ਰਾਸ਼ਟਰ ਪ੍ਰਥਮ ਦੀਆਂ ਕਦਰਾਂ-ਕੀਮਤਾਂ ਦੀ ਪਾਵਨ ਭੂਮੀ ਰਹੀ ਹੈ: ਪ੍ਰਧਾਨ ਮੰਤਰੀ
ਇੱਕ ਸੱਚੇ ਭਾਰਤੀ ਹੋਣ ਦੇ ਨਾਤੇ ਸਾਡਾ ਸਾਰੇ ਦੇਸ਼ਵਾਸੀਆਂ ਦਾ ਇਹ ਕਰਤੱਵ ਹੈ ਕਿ ਅਸੀਂ ਜੋਸ਼ ਅਤੇ ਉਤਸ਼ਾਹ ਦੇ ਨਾਲ ਦੇਸ਼ ਦੀ ਏਕਤਾ ਦੇ ਲਈ ਹਰ ਸੰਭਵ ਪ੍ਰਯਾਸ ਕਰੀਏ: ਪ੍ਰਧਾਨ ਮੰਤਰੀ
ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਸੁਸ਼ਾਸਨ ਦੇ ਨਵੇਂ ਮਾਡਲ ਨੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੇਵਡੀਆ ਵਿੱਚ ਸਟੈਚੂ ਆਵ੍ ਯੂਨਿਟੀ ‘ਤੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਵਿੱਚ ਹਿੱਸਾ ਲਿਆ ਅਤੇ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ‘ਤੇ ਉਨ੍ਹਾਂ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਏਕਤਾ ਦਿਵਸ ਦੀ ਸਹੁੰ (Ekta Diwas pledge) ਭੀ ਚੁਕਾਈ ਅਤੇ ਰਾਸ਼ਟਰੀਯ ਏਕਤਾ ਦਿਵਸ ਦੇ ਅਵਸਰ ‘ਤੇ ਏਕਤਾ ਦਿਵਸ ਪਰੇਡ (Ekta Diwas Parade) ਭੀ ਦੇਖੀ। ਰਾਸ਼ਟਰੀਯ ਏਕਤਾ ਦਿਵਸ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਸਰਦਾਰ ਸਾਹਬ ਦੇ ਓਜਸਵੀ ਸ਼ਬਦ (powerful words) ...ਸਟੈਚੂ ਆਵ੍ ਯੂਨਿਟੀ ਦੇ ਪਾਸ ਇਹ ਪ੍ਰੋਗਰਾਮ...ਏਕਤਾ ਨਗਰ (Ekta Nagar) ਦਾ ਇਹ ਮਨੋਰਮ ਦ੍ਰਿਸ਼...ਇੱਥੇ ਆਯੋਜਿਤ ਅਦਭੁਤ ਪ੍ਰਦਰਸ਼ਨ...ਮਿੰਨੀ ਇੰਡੀਆ ਦੀ ਇਹ ਝਲਕ (glimpse of mini India)... ਸਭ ਕੁਝ ਇਤਨਾ ਅਦਭੁਤ ਹੈ...ਇਹ ਪ੍ਰੇਰਿਤ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਰਾਸ਼ਟਰੀਯ ਏਕਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਦੀ ਤਰ੍ਹਾਂ ਹੀ 31 ਅਕਤੂਬਰ ਨੂੰ ਇਹ ਆਯੋਜਨ ਪੂਰੇ ਦੇਸ਼ ਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। 

 

ਪ੍ਰਧਾਨ ਮੰਤਰੀ ਨੇ ਦੀਵਾਲੀ  ਦੇ ਮੌਕੇ ‘ਤੇ ਦੇਸ਼ ਅਤੇ ਦੁਨੀਆ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਸ਼ਟਰੀਯ ਏਕਤਾ ਦਿਵਸ, ਦੀਪਾਵਲੀ (Deepawali) ਦੇ ਨਾਲ-ਨਾਲ ਏਕਤਾ ਦੇ ਇਸ ਉਤਸਵ ਨੂੰ ਮਨਾਉਣ ਦਾ ਅਦਭੁਤ ਸੰਯੋਗ ਲੈ ਕੇ ਆਇਆ ਹੈ। ਉਨ੍ਹਾਂ ਨੇ ਕਿਹਾ, “ਦੀਪਾਵਲੀ (“Deepawali), ਦੀਪਾਂ ਦੇ ਜ਼ਰੀਏ ਪੂਰੇ ਦੇਸ਼ ਨੂੰ ਜੋੜਦੀ ਹੈ, ਪੂਰੇ ਦੇਸ਼ ਨੂੰ ਪ੍ਰਕਾਸ਼ਿਤ ਕਰਦੀ ਹੈ ਅਤੇ ਹੁਣ ਦੀਪਾਵਲੀ ਦਾ ਉਤਸਵ ਭਾਰਤ ਨੂੰ ਪੂਰੀ ਦੁਨੀਆ ਨਾਲ ਭੀ ਜੋੜ ਰਿਹਾ ਹੈ।”

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਵਰ੍ਹੇ ਦਾ ਏਕਤਾ ਦਿਵਸ (Ekta Diwas) ਹੋਰ ਭੀ ਵਿਸ਼ੇਸ਼ ਹੈ ਕਿਉਂਕਿ ਅੱਜ ਤੋਂ ਸਰਦਾਰ ਪਟੇਲ ਦੀ 150ਵੀਂ ਜਯੰਤੀ ਦਾ ਵਰ੍ਹਾ ਸ਼ੁਰੂ ਹੋ ਰਿਹਾ ਹੈ। ਅਗਲੇ 2 ਵਰ੍ਹਿਆਂ ਤੱਕ ਦੇਸ਼ ਸਰਦਾਰ ਪਟੇਲ ਦੀ 150ਵੀਂ ਜਯੰਤੀ ਮਨਾਏਗਾ। ਇਹ ਭਾਰਤ ਦੇ ਲਈ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਦੇ ਪ੍ਰਤੀ ਦੇਸ਼ ਦੀ ਸ਼ਰਧਾਂਜਲੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੋ ਵਰ੍ਹਿਆਂ ਦਾ ਇਹ ਉਤਸਵ ਏਕ ਭਾਰਤ, ਸ਼੍ਰੇਸ਼ਠ ਭਾਰਤ (one India, great India) ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਅਵਸਰ ਸਾਨੂੰ ਸਿਖਾਏਗਾ, ਜੋ ਕਾਰਜ ਅਸੰਭਵ ਲਗਦੇ ਹਨ ਸਖ਼ਤ ਮਿਹਨਤ ਅਤੇ ਲਗਨ ਨਾਲ ਉਹ ਸੰਭਵ ਕੀਤੇ ਜਾ ਸਕਦੇ ਹਨ। 

ਸ਼੍ਰੀ ਨਰੇਂਦਰ ਮੋਦੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਕਿਵੇਂ ਛਤਰਪਤੀ ਸ਼ਿਵਾਜੀ ਮਹਾਰਾਜ (Chhatrapati Shivaji Maharaj) ਨੇ ਹਮਲਾਵਰਾਂ ਨੂੰ ਖਦੇੜਨ ਦੇ ਲਈ ਸਾਰਿਆਂ ਨੂੰ ਇਕਜੁੱਟ ਕੀਤਾ। ਮਹਾਰਾਸ਼ਟਰ ਦਾ ਰਾਏਗੜ੍ਹ ਕਿਲਾ (Raigad Fort) ਅੱਜ ਭੀ ਉਹ ਕਹਾਣੀ ਕਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਏਗੜ੍ਹ ਕਿਲਾ ਸਮਾਜਿਕ ਨਿਆਂ, ਦੇਸ਼ਭਗਤੀ ਅਤੇ ਰਾਸ਼ਟਰ ਪ੍ਰਥਮ ਦੀਆਂ ਕਦਰਾਂ-ਕੀਮਤਾਂ ਦੀ ਪਾਵਨ ਭੂਮੀ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਛਤਰਪਤੀ ਸ਼ਿਵਾਜੀ ਮਹਾਰਾਜ ਨੇ ਰਾਏਗੜ੍ਹ ਕਿਲੇ ਵਿੱਚ ਰਾਸ਼ਟਰ ਦੇ ਵਿਭਿੰਨ ਵਿਚਾਰਾਂ ਨੂੰ ਇੱਕ ਉਦੇਸ਼ ਦੇ ਲਈ ਇਕਜੁੱਟ ਕੀਤਾ ਸੀ। ਅੱਜ ਇੱਥੇ ਏਕਤਾ ਨਗਰ (Ekta Nagar) ਵਿੱਚ, ਅਸੀਂ ਰਾਏਗੜ੍ਹ ਦੇ ਉਸ ਇਤਿਹਾਸਿਕ ਕਿਲੇ ਦਾ ਅਕਸ ਦੇਖ ਰਹੇ ਹਾਂ.... ਅੱਜ ਇਸ ਪਿਛੋਕੜ ਵਿੱਚ ਅਸੀਂ ਇੱਕ ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਲਈ ਇੱਥੇ ਇਕਜੁੱਟ ਹੋਏ ਹਾਂ।”

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੁਹਰਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿੱਚ ਜ਼ਿਕਰਯੋਗ ਉਪਲਬਧੀਆਂ ਹਾਸਲ ਕੀਤੀਆਂ ਹਨ। ਇਹ ਪ੍ਰਤੀਬੱਧਤਾ ਵਿਭਿੰਨ ਸਰਕਾਰੀ ਪ੍ਰਯਾਸਾਂ ਵਿੱਚ ਸਪਸ਼ਟ ਹੈ, ਜਿਸ ਦੀ ਉਦਾਹਰਣ ਏਕਤਾ ਨਗਰ ਅਤੇ ਸਟੈਚੂ ਆਵ੍ ਯੂਨਿਟੀ ਹੈ। ਇਹ ਸਮਾਰਕ ਨਾ ਕੇਵਲ ਨਾਮ ਤੋਂ ਬਲਕਿ ਆਪਣੇ ਨਿਰਮਾਣ ਵਿੱਚ ਭੀ ਏਕਤਾ ਦਾ ਪ੍ਰਤੀਕ ਹੈ ਕਿਉਂਕਿ ਇਸ ਨੂੰ ਦੇਸ਼ ਭਰ ਦੇ ਪਿੰਡਾਂ ਤੋਂ ਇਕੱਤਰ ਕੀਤੇ ਗਏ ਲੋਹੇ ਅਤੇ ਮਿੱਟੀ ਨਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਨਗਰ ਵਿੱਚ ਏਕਤਾ ਨਰਸਰੀ (Ekta Nursery), ਹਰ ਮਹਾਦੀਪ ਦੀਆਂ ਵਨਸਪਤੀਆਂ ਵਾਲਾ ਵਿਸ਼ਵ ਵਨ (Vishwa Van with flora from every continent), ਦੇਸ਼ਭਰ ਦੇ ਹੈਲਦੀ ਫੂਡਸ ਨੂੰ ਹੁਲਾਰਾ ਦੇਣ ਵਾਲਾ ਚਿਲਡਰਨ ਨਿਊਟਰੀਸ਼ਨ ਪਾਰਕ (Children Nutrition Park), ਵਿਭਿੰਨ ਖੇਤਰਾਂ ਤੋਂ ਆਯੁਰਵੇਦ ਨੂੰ ਉਜਾਗਰ ਕਰਨ ਵਾਲਾ ਆਰੋਗਯ ਵਨ (Arogya Van) ਅਤੇ ਏਕਤਾ ਮਾਲ (Ekta Mall) ਹੈ, ਜਿੱਥੇ ਦੇਸ਼ ਭਰ ਦੇ ਹਸਤਸ਼ਿਲਪ (ਹੈਂਡੀਕ੍ਰਾਫਟਸ) ਨੂੰ ਇਕੱਠਿਆਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਸੱਦਾ ਦਿੱਤਾ ਕਿ ਇੱਕ ਸੱਚੇ ਭਾਰਤੀ ਹੋਣ ਦੇ ਨਾਤੇ ਸਾਡਾ ਸਭ ਦਾ ਇਹ ਕਰਤੱਵ ਹੈ ਕਿ ਅਸੀਂ ਦੇਸ਼ ਦੀ ਏਕਤਾ ਦੀ ਦਿਸ਼ਾ ਵਿੱਚ ਕੀਤੇ ਗਏ ਹਰ ਪ੍ਰਯਾਸ ਦਾ ਜਸ਼ਨ ਮਨਾਈਏ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਮਰਾਠੀ,  ਬੰਗਾਲੀ, ਅਸਾਮੀ, ਪਾਲੀ ਅਤੇ ਪ੍ਰਾਕ੍ਰਿਤ (Marathi, Bengali, Assamese, Pali, and Prakrit) ਨੂੰ ਸ਼ਾਸਤਰੀ ਦਰਜਾ ਦੇਣ ਦਾ ਸਭ ਨੇ ਸੁਆਗਤ ਕੀਤਾ ਹੈ ਅਤੇ ਇਹ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਦਾ ਹੈ। ਭਾਸ਼ਾ ਦੇ ਨਾਲ-ਨਾਲ, ਜੰਮੂ-ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਰੇਲ ਨੈੱਟਵਰਕ ਦਾ ਵਿਸਤਾਰ,  ਲਕਸ਼ਦ੍ਵੀਪ ਅਤੇ ਅੰਡੇਮਾਨ-ਨਿਕੋਬਾਰ ਤੱਕ ਹਾਈ-ਸਪੀਡ ਇੰਟਰਨੈੱਟ ਦੀ ਪਹੁੰਚ ਅਤੇ ਪਹਾੜੀ ਖੇਤਰਾਂ ਵਿੱਚ ਮੋਬਾਈਲ ਨੈੱਟਵਰਕ ਜਿਹੀਆਂ ਕਨੈਕਟਿਵਿਟੀ ਪਰਿਯੋਜਨਾਵਾਂ ਗ੍ਰਾਮੀਣ ਅਤੇ ਸ਼ਹਿਰੀ ਵਿਭਾਜਨ ਨੂੰ ਪੂਰ ਰਹੀਆਂ ਹਨ। ਇਹ ਆਧੁਨਿਕ ਇਨਫ੍ਰਾਸਟ੍ਰਕਚਰ (ਬੁਨਿਆਦੀ ਢਾਂਚਾ) ਸੁਨਿਸ਼ਚਿਤ ਕਰਦਾ ਹੈ ਕਿ ਕੋਈ ਭੀ ਖੇਤਰ ਪਿੱਛੇ ਨਾ ਛੁਟੇ,  ਜਿਸ ਨਾਲ ਪੂਰੇ ਭਾਰਤ ਵਿੱਚ ਏਕਤਾ ਦੀ ਭਾਵਨਾ ਮਜ਼ਬੂਤ ਹੋਵੇ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਪੂਜਯ ਬਾਪੂ (Pujya Bapu) ਜੀ ਕਿਹਾ ਕਰਦੇ ਸਨ ਕਿ ਵਿਵਿਧਤਾ ਵਿੱਚ ਏਕਤਾ ਦੇ ਨਾਲ ਰਹਿਣ ਦੀ ਸਾਡੀ ਸਮਰੱਥਾ ਨੂੰ ਲਗਾਤਾਰ ਕਸੌਟੀ ‘ਤੇ ਪਰਖਿਆ ਜਾਵੇਗਾ ਅਤੇ ਸਾਨੂੰ ਹਰ ਕੀਮਤ ’ਤੇ ਇਸ ਪਰੀਖਿਆ ਵਿੱਚ ਸਫ਼ਲ ਹੋਣਾ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਵਿਵਿਧਤਾ ਵਿੱਚ ਏਕਤਾ ਦੇ ਨਾਲ ਰਹਿਣ ਦੇ ਹਰ ਪ੍ਰਯਾਸ ਵਿੱਚ ਸਫ਼ਲ ਰਿਹਾ ਹੈ। ਸਰਕਾਰ ਨੇ ਆਪਣੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ (spirit of Ek Bharat, Shreshtha Bharat)  ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਧਾਰ ਕਾਰਡ ਦੇ ਜ਼ਰੀਏ “ਏਕ ਰਾਸ਼ਟਰ, ਏਕ ਪਹਿਚਾਣ”( “One Nation, One Identity” through Aadhaar) ਅਤੇ ਜੀਐੱਸਟੀ ਅਤੇ ਰਾਸ਼ਟਰੀ ਰਾਸ਼ਨ ਕਾਰਡ ਜਿਹੇ  “ਏਕ ਰਾਸ਼ਟਰ” ਮਾਡਲ ਸਥਾਪਿਤ ਕਰਨ ਦੇ ਅਤਿਰਿਕਤ ਪ੍ਰਯਾਸਾਂ ਸਹਿਤ ਹੋਰ ਸਰਕਾਰੀ ਪ੍ਰਯਾਸਾਂ ਦੀ ਸ਼ਲਾਘਾ ਕੀਤੀ, ਜਿਸ ਦੇ ਨਾਲ ਇੱਕ ਅਧਿਕ ਏਕੀਕ੍ਰਿਤ ਪ੍ਰਣਾਲੀ ਬਣਾਈ ਗਈ ਹੈ, ਜੋ ਸਾਰੇ ਰਾਜਾਂ ਨੂੰ ਇੱਕ ਹੀ ਢਾਂਚੇ ਦੇ ਤਹਿਤ ਜੋੜਦੀ ਹੈ ਏਕਤਾ ਦੇ ਸਾਡੇ ਪ੍ਰਯਾਸਾਂ ਦੇ ਹਿੱਸੇ ਦੇ ਰੂਪ ਵਿੱਚ, ਅਸੀਂ ਹੁਣ ਇੱਕ ਰਾਸ਼ਟਰ,  ਇੱਕ ਚੋਣ, ਇੱਕ ਰਾਸ਼ਟਰ, ਇੱਕ ਨਾਗਰਿਕ ਸੰਹਿਤਾ, ਯਾਨੀ ਧਰਮਨਿਰਪੱਖ ਨਾਗਰਿਕ ਸੰਹਿਤਾ (One Nation, One Election, One Nation, One Civil Code, i.e. Secular Civil Code) ‘ਤੇ ਕੰਮ ਕਰ ਰਹੇ ਹਾਂ।”

 

ਪ੍ਰਧਾਨ ਮੰਤਰੀ ਨੇ ਦਸ ਵਰ੍ਹਿਆਂ ਦੇ ਸੁਸ਼ਾਸਨ ’ਤੇ ਵਿਚਾਰ ਕਰਦੇ ਹੋਏ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਸਮਾਪਤ ਕਰਨ ਨੂੰ ਇੱਕ ਇਤਿਹਾਸਿਕ ਉਪਲਬਧੀ ਦੱਸਿਆ। ਉਨ੍ਹਾਂ ਨੇ ਕਿਹਾ, “ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਭਾਰਤੀ ਸੰਵਿਧਾਨ ਦੇ ਤਹਿਤ ਸਹੁੰ ਚੁੱਕੀ, ” ਜੋ ਭਾਰਤ ਦੀ ਏਕਤਾ ਦੇ ਲਈ ਇੱਕ ਪ੍ਰਮੁੱਖ ਉਪਲਬਧੀ ਹੈ। ਉਨ੍ਹਾਂ ਨੇ ਅਲਗਾਵਵਾਦ (ਵੱਖਵਾਦ) ਅਤੇ ਆਤੰਕਵਾਦ ਨੂੰ ਨਕਾਰਨ ਅਤੇ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਦੇ ਨਾਲ ਖੜ੍ਹੇ ਹੋਣ ਦੇ ਲਈ ਜੰਮੂ-ਕਸ਼ਮੀਰ ਦੇ ਲੋਕਾਂ ਦੀ ਦੇਸ਼ਭਗਤੀ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਅਤੇ ਸਮਾਜਿਕ ਸਦਭਾਵ ਨਾਲ ਜੁੜੇ ਹੋਰ ਮੁੱਦਿਆਂ ਦੇ ਸਮਾਧਾਨ ਦੇ  ਲਈ ਕੀਤੇ ਗਏ ਪ੍ਰਯਾਸਾਂ ਦੀ ਜਾਣਕਾਰੀ ਦਿੱਤੀ ਅਤੇ ਉੱਤਰ ਪੂਰਬ ਵਿੱਚ ਲੰਬੇ ਸਮੇਂ ਤੋਂ ਜਾਰੀ ਸੰਘਰਸ਼ ਨੂੰ ਸੁਲਝਾਉਣ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦਾ ਉਲੇਖ ਕੀਤਾ। ਸ਼੍ਰੀ ਨਰੇਂਦਰ ਮੋਦੀ  ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਸ ਪ੍ਰਕਾਰ ਬੋਡੋ ਸਮਝੌਤੇ ਨੇ ਅਸਾਮ ਵਿੱਚ 50 ਸਾਲ ਦੇ ਸੰਘਰਸ਼ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਬਰੂ-ਰਿਆਂਗ ਸਮਝੌਤੇ (Bru-Reang Agreement) ਨੇ ਹਜ਼ਾਰਾਂ ਵਿਸਥਾਪਿਤ ਵਿਅਕਤੀਆਂ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਨੇ ਨਕਸਲਵਾਦ ਦੇ ਅਸਰ ਨੂੰ ਘੱਟ ਕਰਨ ਵਿੱਚ ਮਿਲੀ ਸਫ਼ਲਤਾ ਦਾ ਉਲੇਖ ਕਰਦੇ ਹੋਏ ਕਿਹਾ, "ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਇੱਕ ਬੜੀ ਚੁਣੌਤੀ" ਦੇ ਰੂਪ ਵਿੱਚ ਉੱਭਰਿਆ ਨਕਸਲਵਾਦ (Naxalism) ਸਰਕਾਰ ਦੇ ਨਿਰੰਤਰ ਪ੍ਰਯਾਸਾਂ ਦੇ ਕਾਰਨ ਅੰਤਿਮ ਸਾਹ ਲੈ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਭਾਰਤ ਦੇ ਪਾਸ ਦੂਰਦ੍ਰਿਸ਼ਟੀ,  ਦਿਸ਼ਾ ਅਤੇ ਦ੍ਰਿੜ੍ਹ ਸੰਕਲਪ ਹੈ।  ਇਹ ਇੱਕ ਐਸਾ ਭਾਰਤ ਜੋ ਮਜ਼ਬੂਤ,  ਸਮਾਵੇਸ਼ੀ,  ਸੰਵੇਦਨਸ਼ੀਲ, ਸਤਰਕ, ਸਨਿਮਰ ਅਤੇ ਵਿਕਾਸ  ਦੇ ਪਥ ‘ਤੇ ਭੀ ਅੱਗੇ ਵਧ ਰਿਹਾ ਹੈ। ਇਹ ਸ਼ਕਤੀ ਅਤੇ ਸ਼ਾਂਤੀ ਦੋਹਾਂ ਦੇ ਮਹੱਤਵ ਨੂੰ ਸਮਝਦਾ ਹੈ। ਪ੍ਰਧਾਨ ਮੰਤਰੀ ਨੇ ਆਲਮੀ ਅਸ਼ਾਂਤੀ ਦੇ ਦਰਮਿਆਨ ਭਾਰਤ ਦੇ ਤੇਜ਼ੀ ਨਾਲ ਵਿਕਾਸ ਦੀ ਸ਼ਲਾਘਾ ਕੀਤੀ,  ਜਿਸ ਨੇ ਭਾਰਤ ਨੂੰ ਸਮਰੱਥਾਵਾਨ ਬਣਾਈ ਰੱਖਦੇ ਹੋਏ ਸ਼ਾਂਤੀ ਦੇ ਪ੍ਰਤੀਕ (a beacon of peace) ਦੇ ਰੂਪ ਵਿੱਚ ਸਥਾਪਿਤ ਕੀਤਾ।  ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਜਾਰੀ ਸੰਘਰਸ਼ਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ, "ਭਾਰਤ ਇੱਕ ਗਲੋਬਲ ਮਿੱਤਰ ਦੇ ਰੂਪ ਵਿੱਚ ਉੱਭਰ ਰਿਹਾ ਹੈ।" ਉਨ੍ਹਾਂ ਨੇ ਏਕਤਾ ਅਤੇ ਚੇਤੰਨਤਾ ਦੇ ਮਹੱਤਵ ਨੂੰ ਭੀ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਕੁਝ ਤਾਕਤਾਂ ਭਾਰਤ ਦੀ ਪ੍ਰਗਤੀ ਤੋਂ ਪਰੇਸ਼ਾਨ ਹਨ ਅਤੇ ਭਾਰਤ  ਦੇ ਆਰਥਿਕ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਵਿਭਾਜਨ ਦੇ ਬੀਜ ਬੀਜਣ ਦਾ ਲਕਸ਼ ਰੱਖਦੀਆਂ ਹਨ। ਉਨ੍ਹਾਂ ਨੇ ਭਾਰਤੀਆਂ ਨੂੰ ਇਨ੍ਹਾਂ ਵਿਭਾਜਨਕਾਰੀ ਤੱਤਾਂ ਨੂੰ ਪਹਿਚਾਣਨ ਅਤੇ ਰਾਸ਼ਟਰੀ ਏਕਤਾ ਦੀ ਰੱਖਿਆ ਕਰਨ ਦਾ ਆਗਰਹਿ ਕੀਤਾ।

 

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਵਿੱਚ ਸਰਦਾਰ ਪਟੇਲ ਦਾ ਹਵਾਲਾ ਦਿੰਦੇ ਹੋਏ ਦੇਸ਼ਵਾਸੀਆਂ ਨੂੰ ਏਕਤਾ ਦੇ ਲਈ ਪ੍ਰਤੀਬੱਧ ਰਹਿਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ,  “ਸਾਨੂੰ ਇਹ ਯਾਦ ਰੱਖਣਾ ਹੈ ਕਿ ਭਾਰਤ ਵਿਵਿਧਤਾ ਦਾ ਦੇਸ਼ ਹੈ ਅਤੇ ਵਿਵਿਧਤਾ ਨੂੰ ਬਣਾਈ ਰੱਖਦੇ ਹੋਏ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।” ‘‘ਏਕਤਾ ਦੇ ਦ੍ਰਿਸ਼ਟੀਕੋਣ ਤੋਂ ਅਗਲੇ 25 ਵਰ੍ਹੇ ਕਾਫੀ ਮਹੱਤਵਪੂਰਨ ਹਨ ਅਤੇ ਇਸ ਲਈ ਸਾਨੂੰ ਏਕਤਾ ਦੇ ਆਪਣੇ ਇਸ ਮੰਤਰ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ,  “ਇਹ ਤੀਬਰ ਆਰਥਿਕ ਵਿਕਾਸ ਦੇ ਲਈ ਜ਼ਰੂਰੀ ਹੈ।  ਇਹ ਸਮਾਜਿਕ ਸਦਭਾਵ ਦੇ  ਲਈ ਜ਼ਰੂਰੀ ਹੈ। ਇਹ ਸੱਚੇ ਸਮਾਜਿਕ ਨਿਆਂ,  ਨੌਕਰੀਆਂ ਅਤੇ ਨਿਵੇਸ਼ ਦੇ ਲਈ ਜ਼ਰੂਰੀ ਹੈ।"  ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਨੂੰ ਭਾਰਤ ਦੇ ਸਮਾਜਿਕ ਸਦਭਾਵ,  ਆਰਥਿਕ ਵਿਕਾਸ ਅਤੇ ਏਕਤਾ  ਦੇ ਪ੍ਰਤੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Over 1,700 agri startups supported with Rs 122 crore: Govt

Media Coverage

Over 1,700 agri startups supported with Rs 122 crore: Govt
NM on the go

Nm on the go

Always be the first to hear from the PM. Get the App Now!
...
PM to visit Uttar Pradesh on 13 December
December 12, 2024
PM to visit and inspect development works for Mahakumbh Mela 2025
PM to inaugurate and launch multiple development projects worth over Rs 6670 crore at Prayagraj
PM to launch the Kumbh Sah’AI’yak chatbot

Prime Minister Shri Narendra Modi will visit Uttar Pradesh on 13th December. He will travel to Prayagraj and at around 12:15 PM he will perform pooja and darshan at Sangam Nose. Thereafter at around 12:40 PM, Prime Minister will perform Pooja at Akshay Vata Vriksh followed by darshan and pooja at Hanuman Mandir and Saraswati Koop. At around 1:30 PM, he will undertake a walkthrough of Mahakumbh exhibition site. Thereafter, at around 2 PM, he will inaugurate and launch multiple development projects worth over Rs 6670 crore at Prayagraj.

Prime Minister will inaugurate various projects for Mahakumbh 2025. It will include various road projects like 10 new Road Over Bridges (RoBs) or flyovers, permanent Ghats and riverfront roads, among others, to boost infrastructure and provide seamless connectivity in Prayagraj.

In line with his commitment towards Swachh and Nirmal Ganga, Prime Minister will also inaugurate projects of interception, tapping, diversion and treatment of minor drains leading to river Ganga which will ensure zero discharge of untreated water into the river. He will also inaugurate various infrastructure projects related to drinking water and power.

Prime Minister will inaugurate major temple corridors which will include Bharadwaj Ashram corridor, Shringverpur Dham corridor among others. These projects will ensure ease of access to devotees and also boost spiritual tourism.

Prime Minister will also launch the Kumbh Sah’AI’yak chatbot that will provide details to give guidance and updates on the events to devotees on Mahakumbh Mela 2025.