ਇਹ ਮਾਣ ਦੀ ਪਲ ਹੈ ਕਿ ਪਰਮ ਪਾਵਨ ਪੋਪ ਫਰਾਂਸਿਸ ਨੇ ਮਹਾਮਹਿਮ ਜੌਰਜ ਕੂਵਾਕਡ ਨੂੰ ਪਵਿੱਤਰ ਰੋਮਨ ਕੌਥੋਲਿਕ ਚਰਚ ਦਾ ਕਾਰਡੀਨਲ ਬਣਾਇਆ ਹੈ: ਪ੍ਰਧਾਨ ਮੰਤਰੀ
ਚਾਹੇ ਉਹ ਕਿਤੇ ਭੀ ਹੋਣ ਜਾਂ ਕਿਸੇ ਭੀ ਸੰਕਟ ਦਾ ਸਾਹਮਣਾ ਕਰ ਰਹੇ ਹੋਣ, ਅੱਜ ਦਾ ਭਾਰਤ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਉਣਾ ਆਪਣਾ ਕਰਤੱਵ ਸਮਝਦਾ ਹੈ : ਪ੍ਰਧਾਨ ਮੰਤਰੀ
ਭਾਰਤ ਆਪਣੀ ਵਿਦੇਸ਼ ਨੀਤੀ ਵਿੱਚ ਰਾਸ਼ਟਰੀ ਹਿਤ ਅਤੇ ਮਾਨਵ ਹਿਤ ਦੋਹਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ: ਪ੍ਰਧਾਨ ਮੰਤਰੀ
ਸਾਡੇ ਨੌਜਵਾਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਵਿਕਸਿਤ ਭਾਰਤ(Viksit Bharat) ਦਾ ਸੁਪਨਾ ਜ਼ਰੂਰ ਸਾਕਾਰ ਹੋਵੇਗਾ: ਪ੍ਰਧਾਨ ਮੰਤਰੀ
ਰਾਸ਼ਟਰ ਦੇ ਭਵਿੱਖ ਵਿੱਚ ਸਾਨੂੰ ਸਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੀਬੀਸੀਆਈ ਸੈਂਟਰ ਪਰਿਸਰ ਵਿੱਚ ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ (ਸੀਬੀਸੀਆਈ-CBCI) ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ਵਿੱਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਨੇ ਕਾਰਡੀਨਲ, ਬਿਸ਼ਪ ਅਤੇ ਚਰਚ  ਦੇ ਪ੍ਰਮੁੱਖ ਨੇਤਾਵਾਂ ਸਹਿਤ ਇਸਾਈ ਸਮੁਦਾਇ ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਭੀ ਗੱਲਬਾਤ ਕੀਤੀ।

 

ਦੇਸ਼ ਦੇ ਨਾਗਰਿਕਾਂ ਅਤੇ ਦੁਨੀਆ ਭਰ ਦੇ ਇਸਾਈ ਸਮੁਦਾਇ ਨੂੰ ਕ੍ਰਿਸਮਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲੇ ਉਹ ਕੇਂਦਰੀ ਮੰਤਰੀ ਜੌਰਜ ਕੁਰੀਅਨ ਦੇ ਆਵਾਸ ‘ਤੇ ਕ੍ਰਿਸਮਸ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਅਤੇ ਅੱਜ ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ (ਸੀਬੀਸੀਆਈ- CBCI) ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ  ਮਾਣ ਮਹਿਸੂਸ ਹੋ ਰਿਹਾ ਹੈ। ਇਹ ਅਵਸਰ ਵਿਸ਼ੇਸ਼ ਤੌਰ ‘ਤੇ ਖਾਸ ਹੈ ਕਿਉਂਕਿ ਇਹ ਸੀਬੀਸੀਆਈ (CBCI) ਦੀ 80ਵੀਂ ਵਰ੍ਹੇਗੰਢ ਹੈ। ਸ਼੍ਰੀ ਮੋਦੀ ਨੇ ਇਸ ਜ਼ਿਕਰਯੋਗ ਉਪਲਬਧੀ ‘ਤੇ ਸੀਬੀਸੀਆਈ (CBCI) ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਪਿਛਲੀ ਵਾਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ‘ਤੇ ਸੀਬੀਸੀਆਈ(CBCI) ਦੇ ਨਾਲ ਕ੍ਰਿਸਮਸ ਮਨਾਇਆ ਸੀ ਅਤੇ ਅੱਜ ਸਾਰੇ ਸੀਬੀਸੀਆਈ ਪਰਿਸਰ (CBCI campus) ਵਿੱਚ ਇਕੱਤਰ ਹੋਏ ਹਨ। “ਮੈਂ ਈਸਟਰ ਦੇ  ਦੌਰਾਨ ਸੇਕਰਡ ਹਾਰਟ ਕੈਥੇਡ੍ਰਲ ਚਰਚ (Sacred Heart Cathedral Church) ਦਾ ਭੀ ਦੌਰਾ ਕੀਤਾ ਹੈ ਅਤੇ ਮੈਂ ਆਪ ਸਭ ਤੋਂ ਮਿਲੀ ਗਰਮਜੋਸ਼ੀ ਦੇ ਲਈ ਆਭਾਰੀ ਹਾਂ। ਮੈਂ ਪਰਮ ਪਾਵਨ ਪੋਪ ਫਰਾਂਸਿਸ (His Holiness Pope Francis) ਤੋਂ ਭੀ ਇਹੀ ਸਨੇਹ ਮਹਿਸੂਸ ਕਰਦਾ ਹਾਂ, ਜਿਨ੍ਹਾਂ ਨਾਲ ਮੈਂ ਇਸ ਸਾਲ ਦੀ ਸ਼ੁਰੂਆਤ ਵਿੱਚ  ਇਟਲੀ ਵਿੱਚ ਜੀ-7 ਸਮਿਟ (G7 summit) ਦੇ ਦੌਰਾਨ ਮਿਲਿਆ ਸਾਂ- ਤਿੰਨ ਸਾਲ ਵਿੱਚ ਸਾਡੀ ਦੂਸਰੀ ਮੁਲਾਕਾਤ । ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ”, ਸ਼੍ਰੀ ਮੋਦੀ ਨੇ  ਨੇ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਤੰਬਰ ਵਿੱਚ ਨਿਊਯਾਰਕ ਦੀ ਯਾਤਰਾ ਦੇ ਦੌਰਾਨ, ਉਨ੍ਹਾਂ ਨੇ ਕਾਰਡੀਨਲ ਪਿਏਤ੍ਰੋ ਪਾਰੋਲਿਨ (Cardinal Pietro Parolin) ਨਾਲ ਮੁਲਾਕਾਤ ਕੀਤੀ ਸੀ। ਇਹ ਅਧਿਆਤਮਿਕ ਮੁਲਾਕਾਤਾਂ ਸੇਵਾ ਦੇ  ਪ੍ਰਤੀ ਪ੍ਰਤੀਬੱਧਤਾ ਨੂੰ ਪ੍ਰੇਰਿਤ ਅਤੇ ਮਜ਼ਬੂਤ ਕਰਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਮਹਾਮਹਿਮ ਕਾਰਡੀਨਲ ਜੌਰਜ ਕੂਵਾਕਾਡ (His Eminence Cardinal George Koovakad) ਦੇ ਨਾਲ ਆਪਣੀ ਹਾਲ ਦੀ ਮੁਲਾਕਾਤ ਨੂੰ ਯਾਦ ਕੀਤਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਪਰਮ ਪਾਵਨ ਪੋਪ ਫਰਾਂਸਿਸ (His Holiness Pope Francis) ਦੁਆਰਾ ਕਾਰਡੀਨਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਜੌਰਜ ਕੁਰੀਅਨ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਇਸ ਸਮਾਗਮ ਵਿੱਚ ਇੱਕ ਉੱਚ-ਪੱਧਰੀ ਵਫ਼ਦ ਭੇਜਿਆ ਹੈ। ਸ਼੍ਰੀ ਮੋਦੀ  ਨੇ ਕਿਹਾ, “ਜਦੋਂ ਕੋਈ ਭਾਰਤੀ ਅਜਿਹੀ ਸਫ਼ਲਤਾ ਪ੍ਰਾਪਤ ਕਰਦਾ ਹੈ, ਤਾਂ ਪੂਰਾ ਦੇਸ਼  ਮਾਣ ਮਹਿਸੂਸ ਕਰਦਾ ਹੈ। ਮੈਂ ਇੱਕ ਵਾਰ ਫਿਰ ਕਾਰਡੀਨਲ ਜੌਰਜ ਕੂਵਾਕਾਡ (Cardinal George Kwakad) ਨੂੰ ਇਸ ਜ਼ਿਕਰਯੋਗ ਉਪਲਬਧੀ ਦੇ ਲਈ ਵਧਾਈਆਂ ਦਿੰਦਾ ਹਾਂ।”

 

 ਪ੍ਰਧਾਨ ਮੰਤਰੀ ਨੇ ਕਈ ਯਾਦਾਂ ਭੀ ਤਾਜ਼ਾ ਕੀਤੀਆਂ, ਖਾਸ ਤੌਰ ‘ਤੇ ਇੱਕ ਦਹਾਕੇ ਪਹਿਲੇ ਜਦੋਂ ਫਾਦਰ ਅਲੈਕਸਿਸ ਪ੍ਰੇਮ ਕੁਮਾਰ(Father Alexis Prem Kumar) ਨੂੰ ਯੁੱਧਗ੍ਰਸਤ ਅਫ਼ਗ਼ਾਨਿਸਤਾਨ (war-torn Afghanistan) ਤੋਂ ਬਚਾਇਆ ਗਿਆ ਸੀ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਫਾਦਰ ਅਲੈਕਸਿਸ ਪ੍ਰੇਮ ਕੁਮਾਰ ਨੂੰ ਅੱਠ ਮਹੀਨੇ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਸੀ ਅਤੇ ਕਠਿਨ ਪਰਿਸਥਿਤੀ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ  ਦੇ ਲਈ ਹਰ ਸੰਭਵ ਪ੍ਰਯਾਸ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਸਫ਼ਲ ਹੋਏ ਤਾਂ ਉਨ੍ਹਾਂ ਦੇ ਪਰਿਵਾਰ ਦੀ ਆਵਾਜ਼ ਵਿੱਚ ਜੋ ਖੁਸ਼ੀ ਸੀ, ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਇਸੇ ਤਰ੍ਹਾਂ, ਜਦੋਂ ਫਾਦਰ ਟੌਮ (Father Tom) ਨੂੰ ਯਮਨ (Yemen) ਵਿੱਚ ਬੰਧਕ ਬਣਾ ਲਿਆ ਗਿਆ ਸੀ, ਤਾਂ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਲਈ ਭੀ ਅਣਥੱਕ ਪ੍ਰਯਾਸ ਕੀਤੇ ਅਤੇ ਮੈਨੂੰ ਉਨ੍ਹਾਂ ਨੂੰ ਆਪਣੇ ਘਰ ਸੱਦਾ ਦੇਣ ਦਾ ਸਨਮਾਨ ਮਿਲਿਆ। ਖਾੜੀ ਵਿੱਚ ਸੰਕਟ ਵਿੱਚ ਫਸੀਆਂ ਨਰਸ ਭੈਣਾਂ ਨੂੰ ਬਚਾਉਣ ਦੇ ਸਾਡੇ ਪ੍ਰਯਾਸ ਭੀ ਉਤਨੇ ਹੀ ਅਣਥੱਕ ਅਤੇ ਸਫ਼ਲ ਰਹੇ।” ਸ਼੍ਰੀ ਮੋਦੀ ਨੇ ਦੁਹਰਾਇਆ ਕਿ ਇਹ ਪ੍ਰਯਾਸ ਸਿਰਫ਼ ਡਿਪਲੋਮੈਟਿਕ ਮਿਸ਼ਨ ਨਹੀਂ ਸਨ, ਬਲਕਿ ਪਰਿਵਾਰ ਦੇ ਮੈਂਬਰਾਂ ਨੂੰ ਵਾਪਸ ਲਿਆਉਣ ਦੀ ਭਾਵਨਾਤਮਕ ਪ੍ਰਤੀਬੱਧਤਾ ਸਨ। ਅੱਜ ਦਾ ਭਾਰਤ, ਚਾਹੇ ਕੋਈ ਭੀ ਭਾਰਤੀ ਕਿਤੇ ਭੀ ਹੋਵੇ, ਸੰਕਟ ਦੇ ਸਮੇਂ  ਉਨ੍ਹਾਂ ਨੂੰ ਬਚਾਉਣਾ ਆਪਣਾ ਕਰਤੱਵ ਸਮਝਦਾ ਹੈ। 

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵਿਦੇਸ਼ ਨੀਤੀ ਮਾਨਵੀ ਅਤੇ ਰਾਸ਼ਟਰੀ ਹਿਤਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ ਜਿਵੇਂ ਕਿ ਕੋਵਿਡ-19 ਮਹਾਮਾਰੀ (COVID-19 pandemic) ਦੇ ਦੌਰਾਨ ਪ੍ਰਦਰਸ਼ਿਤ ਹੋਇਆ। ਜਿੱਥੇ ਕਈ ਦੇਸ਼ਾਂ ਨੇ ਆਪਣੇ ਹਿਤਾਂ ‘ਤੇ ਧਿਆਨ ਕੇਂਦ੍ਰਿਤ ਕੀਤਾ, ਉੱਥੇ ਹੀ ਭਾਰਤ ਨੇ ਨਿਰਸੁਆਰਥ ਭਾਵ ਨਾਲ 150 ਤੋਂ ਅਧਿਕ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨਾਂ(ਟੀਕੇ) ਭੇਜ ਕੇ ਮਦਦ ਕੀਤੀ। ਇਸ ਦਾ ਸਕਾਰਾਤਮਕ ਆਲਮੀ ਪ੍ਰਭਾਵ ਪਿਆ, ਗੁਆਨਾ ਜਿਹੇ ਦੇਸ਼ਾਂ ਨੇ ਗਹਿਰਾ ਆਭਾਰ ਵਿਅਕਤ ਕੀਤਾ। ਕਈ ਦ੍ਵੀਪ ਰਾਸ਼ਟਰ, ਪ੍ਰਸ਼ਾਂਤ ਰਾਸ਼ਟਰ ਅਤੇ ਕੈਰੇਬੀਅਨ ਦੇਸ਼ ਭੀ ਮਾਨਵੀ ਪ੍ਰਯਾਸਾਂ ਦੇ ਲਈ ਭਾਰਤ ਦੀ ਸ਼ਲਾਘਾ ਕਰਦੇ ਹਨ। ਭਾਰਤ ਦਾ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ 21ਵੀਂ ਸਦੀ ਵਿੱਚ ਦੁਨੀਆ ਦਾ ਉਥਾਨ ਕਰਨਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪ੍ਰਭੂ  ਈਸਾ ਮਸੀਹ ਦੀਆਂ ਸਿੱਖਿਆਵਾਂ ਪ੍ਰੇਮ,ਸਦਭਾਵ ਅਤੇ ਭਾਈਚਾਰੇ ‘ਤੇ ਜ਼ੋਰ ਦਿੰਦੀਆਂ ਹਨ। ਅਤੇ ਉਹ ਤਦ ਦੁਖੀ ਹੁੰਦੇ ਹਨ ਜਦੋਂ ਸਮਾਜ ਵਿੱਚ ਹਿੰਸਾ ਅਤੇ ਵਿਘਨ ਫੈਲਦਾ ਹੈ, ਜਿਵੇਂ ਕਿ ਹਾਲ ਹੀ ਵਿੱਚ ਜਰਮਨੀ ਦੇ ਇੱਕ ਕ੍ਰਿਸਮਸ ਬਜ਼ਾਰ ਵਿੱਚ ਅਤੇ ਸ਼੍ਰੀਲੰਕਾ ਵਿੱਚ 2019 ਈਸਟਰ ਬੰਬ ਵਿਸਫੋਟਾਂ ਦੇ ਦੌਰਾਨ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਪੀੜਿਤਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

 

ਸ਼੍ਰੀ ਮੋਦੀ ਨੇ ਕਿਹਾ, ਇਹ ਕ੍ਰਿਸਮਸ ਵਿਸ਼ੇਸ਼ ਹੈ ਕਿਉਂਕਿ ਇਹ ਜੁਬਲੀ ਵਰ੍ਹੇ ਦੀ ਸ਼ੁਰੂਆਤ ਹੈ, ਜੋ ਆਸ਼ਾ ‘ਤੇ ਕੇਂਦ੍ਰਿਤ ਹੈ। “ਪਵਿੱਤਰ ਬਾਈਬਲ ਆਸ਼ਾ ਨੂੰ ਸ਼ਕਤੀ ਅਤੇ ਸ਼ਾਂਤੀ ਦੇ ਸਰੋਤ ਦੇ ਰੂਪ ਵਿੱਚ ਦੇਖਦੀ ਹੈ। ਅਸੀਂ ਭੀ ਆਸ਼ਾ ਅਤੇ ਸਕਾਰਾਤਮਕਤਾ ਤੋਂ ਨਿਰਦੇਸ਼ਿਤ ਹੁੰਦੇ ਹਾਂ। ਮਾਨਵਤਾ ਦੇ ਲਈ ਆਸ਼ਾ ਇੱਕ ਬਿਹਤਰ ਦੁਨੀਆ ਦੀ ਆਸ਼ਾ ਹੈ ਅਤੇ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੀ ਆਸ਼ਾ ਹੈ।” 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਗ਼ਰੀਬੀ ਦੇ ਖ਼ਿਲਾਫ਼ ਜਿੱਤ ਸੰਭਵ ਹੈ, ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਵਿੱਚ 250 ਮਿਲੀਅਨ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਭਾਰਤ 10ਵੇਂ ਸਥਾਨ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ‘ਤੇ ਭੀ ਆ ਗਿਆ ਹੈ, ਜੋ ਸਾਡੇ ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ ਦਾ ਪ੍ਰਮਾਣ ਹੈ। ਵਿਕਾਸ ਦਾ ਇਹ ਦੌਰ ਨੌਜਵਾਨਾਂ ਦੇ  ਲਈ ਸਟਾਰਟ-ਅਪ, ਵਿਗਿਆਨ, ਖੇਡਾਂ ਅਤੇ ਉੱਦਮਤਾ ਜਿਹੇ ਵਿਭਿੰਨ ਖੇਤਰਾਂ ਵਿੱਚ ਅਵਸਰਾਂ ਦੇ ਨਾਲ ਭਵਿੱਖ ਦੇ ਲਈ ਨਵੀਂ ਆਸ਼ਾ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਆਤਮਵਿਸ਼ਵਾਸੀ ਯੁਵਾ ਦੇਸ਼ ਨੂੰ ਪ੍ਰਗਤੀ ਦੀ ਤਰਫ਼ ਲੈ ਜਾ ਰਹੇ ਹਨ, ਸਾਨੂੰ ਉਮੀਦ ਹੈ ਕਿ ਇਸ ਨਾਲ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ।”

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਵਿੱਚ ਮਹਿਲਾਵਾਂ ਨੇ ਉੱਦਮਤਾ, ਡ੍ਰੋਨ, ਏਵੀਏਸ਼ਨ ਅਤੇ ਹਥਿਆਰਬੰਦ ਬਲਾਂ ਜਿਹੇ ਖੇਤਰਾਂ ਵਿੱਚ ਜ਼ਿਕਰਯੋਗ ਸਸ਼ਕਤੀਕਰਣ ਹਾਸਲ ਕੀਤਾ ਹੈ। ਉਨ੍ਹਾਂ ਦੀ ਪ੍ਰਗਤੀ ਇਸ ਬਾਤ ‘ਤੇ ਪ੍ਰਕਾਸ਼ ਪਾਉਂਦੀ ਹੈ ਕਿ ਮਹਿਲਾਵਾਂ ਨੂੰ ਸਸ਼ਕਤ ਕੀਤੇ ਬਿਨਾ ਕੋਈ ਭੀ ਦੇਸ਼ ਅੱਗੇ ਨਹੀਂ ਵਧ ਸਕਦਾ। ਸ਼੍ਰੀ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਅਧਿਕ ਮਹਿਲਾਵਾਂ ਕਾਰਜਬਲ ਅਤੇ ਪੇਸ਼ੇਵਰ  ਕਿਰਤ ਸ਼ਕਤੀ (workforce and professional labor force) ਵਿੱਚ ਸ਼ਾਮਲ ਹੁੰਦੀਆਂ ਹਨ, ਇਹ ਭਾਰਤ ਦੇ ਭਵਿੱਖ ਦੇ ਲਈ ਨਵੀਂ ਉਮੀਦ ਲੈ ਕੇ ਆਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੇ ਮੋਬਾਈਲ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਜਿਹੇ ਘੱਟ-ਖੋਜੇ ਗਏ ਖੇਤਰਾਂ (under-explored sectors) ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਜਿਸ ਨਾਲ ਉਹ ਗਲੋਬਲ ਟੈੱਕ ਹੱਬ (global tech hub) ਦੇ ਰੂਪ ਵਿੱਚ ਸਥਾਪਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਟੈਕਨੋਲੋਜੀ ਅਤੇ ਫਿਨਟੈੱਕ(fintech) ਦੇ ਜ਼ਰੀਏ ਗ਼ਰੀਬਾਂ ਨੂੰ ਸਸ਼ਕਤ ਬਣਾ ਰਿਹਾ ਹੈ,ਜਦਕਿ ਨਵੇਂ ਐਕਸਪ੍ਰੈੱਸਵੇ, ਗ੍ਰਾਮੀਣ ਸੜਕ ਸੰਪਰਕ ਅਤੇ ਮੈਟਰੋ ਮਾਰਗਾਂ ਦੇ ਨਾਲ ਅਭੂਤਪੂਰਵ ਗਤੀ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ। ਇਹ ਉਪਲਬਧੀਆਂ ਭਾਰਤ ਦੇ ਭਵਿੱਖ ਦੇ ਲਈ ਆਸ਼ਾ ਅਤੇ ਆਸ਼ਾਵਾਦ ਨੂੰ ਪ੍ਰੇਰਿਤ ਕਰਦੀਆਂ ਹਨ, ਅਤੇ ਦੁਨੀਆ ਹੁਣ ਭਾਰਤ ਨੂੰ ਉਸ ਦੇ ਤੇਜ਼ ਵਿਕਾਸ ਅਤੇ ਸਮਰੱਥਾ ਵਿੱਚ ਉਸੇ ਵਿਸ਼ਵਾਸ ਦੇ ਨਾਲ ਦੇਖ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਈਬਲ ਸਾਨੂੰ ਇੱਕ-ਦੂਸਰੇ ਦਾ ਬੋਝ ਉੱਠਾਉਣਾ ਸਿਖਾਉਂਦੀ ਹੈ, ਸਾਨੂੰ ਇੱਕ-ਦੂਸਰੇ ਦੀ ਦੇਖਭਾਲ਼ ਕਰਨ ਅਤੇ ਇੱਕ-ਦੂਸਰੇ ਦੀ ਭਲਾਈ ਦੇ ਲਈ ਜ਼ਿੰਮੇਦਾਰੀ ਲੈਣ ਦੇ ਲਈ ਪ੍ਰੋਤਸਾਹਿਤ ਕਰਦੀ ਹੈ। ਇਸ ਮਾਨਸਿਕਤਾ (mindset) ਦੇ ਨਾਲ, ਸੰਸਥਾਵਾਂ ਅਤੇ ਸੰਗਠਨ ਸਮਾਜ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਚਾਹੇ ਨਵੇਂ ਸਕੂਲ ਸਥਾਪਿਤ ਕਰਨਾ ਹੋਵੇ, ਸਿੱਖਿਆ ਦੇ ਮਾਧਿਅਮ ਨਾਲ ਭਾਈਚਾਰਿਆਂ ਦਾ ਉਥਾਨ ਕਰਨਾ ਹੋਵੇ ਜਾਂ ਜਨਤਾ ਦੀ ਸੇਵਾ ਦੇ ਲਈ ਸਿਹਤ ਪਹਿਲ ਲਾਗੂ ਕਰਨ ਹੋਵੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਨੂੰ ਸਮੂਹਿਕ ਜ਼ਿੰਮੇਦਾਰੀਆਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਈਸਾ ਮਸੀਹ ਨੇ ਦੁਨੀਆ ਨੂੰ ਕਰੁਣਾ ਅਤੇ ਨਿਰਸੁਆਰਥ ਸੇਵਾ ਦਾ ਮਾਰਗ ਦਿਖਾਇਆ। ਅਸੀਂ ਕ੍ਰਿਸਮਸ ਮਨਾਉਂਦੇ ਹਾਂ ਅਤੇ ਈਸਾ ਮਸੀਹ ਨੂੰ ਯਾਦ ਕਰਦੇ ਹਾਂ, ਤਾਕਿ ਅਸੀਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰ ਸਕੀਏ ਅਤੇ ਹਮੇਸ਼ਾ ਆਪਣੇ ਕਰਤੱਵਾਂ ਨੂੰ ਪ੍ਰਾਥਮਿਕਤਾ ਦੇਈਏ। ਇਹ ਨਾ ਕੇਵਲ ਸਾਡੀ ਵਿਅਕਤੀਗਤ ਜ਼ਿੰਮੇਦਾਰੀ ਹੈ, ਬਲਕਿ ਇੱਕ  ਸਮਾਜਿਕ ਕਰਤੱਵ ਭੀ ਹੈ। “ਅੱਜ ਦੇਸ਼ ਇਸੇ  ਭਾਵਨਾ ਦੇ ਨਾਲ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’(‘Sabka Saath, Sabka Vikas, Sabka Prayas’) ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਅਜਿਹੇ ਕਈ ਵਿਸ਼ੇ ਸਨ, ਜਿਨ੍ਹਾਂ ਬਾਰੇ ਪਹਿਲੇ ਕਦੇ ਸੋਚਿਆ ਗਿਆ ਸੀ, ਲੇਕਿਨ ਉਹ ਮਾਨਵੀ ਦ੍ਰਿਸ਼ਟੀਕੋਣ ਤੋਂ ਸਭ ਤੋਂ ਜ਼ਰੂਰੀ ਸਨ। ਅਸੀਂ ਉਨ੍ਹਾਂ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ। ਅਸੀਂ ਸਰਕਾਰ ਨੂੰ ਕਠੋਰ ਨਿਯਮਾਂ ਅਤੇ ਉਪਚਾਰਿਕਤਾਵਾਂ ਤੋਂ ਬਾਹਰ ਕੱਢਿਆ। ਅਸੀਂ ਸੰਵੇਦਨਸ਼ੀਲਤਾ ਨੂੰ ਇੱਕ ਪੈਰਾਮੀਟਰ ਦੇ ਰੂਪ ਵਿੱਚ ਸੈੱਟ ਕੀਤਾ। ਇਹ ਸੁਨਿਸ਼ਚਿਤ ਕਰਨਾ ਕਿ ਹਰ ਗ਼ਰੀਬ ਨੂੰ ਪੱਕਾ ਘਰ ਮਿਲੇ, ਹਰ ਪਿੰਡ ਵਿੱਚ ਬਿਜਲੀ ਪਹੁੰਚੇ, ਲੋਕਾਂ ਦੇ ਜੀਵਨ ਤੋਂ ਅੰਧਕਾਰ ਦੂਰ ਹੋਵੇ, ਸਵੱਛ ਪੀਣ ਦਾ ਪਾਣੀ ਉਪਲਬਧ ਹੋਵੇ, ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਪੈਸੇ ਦੀ ਕਮੀ ਦੇ ਕਾਰਨ ਕੋਈ ਭੀ ਇਲਾਜ ਤੋਂ ਵੰਚਿਤ ਨਾ ਰਹੇ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਇੱਕ ਸੰਵੇਦਨਸ਼ੀਲ ਪ੍ਰਣਾਲੀ ਬਣਾਈ ਹੈ ਜੋ ਅਜਿਹੀਆਂ ਸੇਵਾਵਾਂ ਅਤੇ ਅਜਿਹੇ ਸ਼ਾਸਨ ਦੀ ਗਰੰਟੀ ਦੇ ਸਕਦੀ ਹੈ। 

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜੋਰ ਦਿੱਤਾ ਕਿ ਸਰਕਾਰ ਦੀਆਂ ਪਹਿਲਾਂ ਨੇ ਵਿੰਭਿਨ ਭਾਈਚਾਰਿਆਂ ਦਾ ਕਾਫ਼ੀ ਉਥਾਨ ਕੀਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ (PM Awas Yojana) ਦੇ ਤਹਿਤ ਜਦੋਂ ਮਹਿਲਾਵਾਂ ਦੇ ਨਾਮ ’ਤੇ ਘਰ ਬਣਾਏ ਜਾਂਦੇ ਹਨ, ਤਾਂ ਇਸ ਨਾਲ ਉਨ੍ਹਾਂ ਦਾ ਸਸ਼ਕਤੀਕਰਣ ਹੁੰਦਾ ਹੈ। ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Act) ਨੇ ਸੰਸਦ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦਿੱਵਯਾਂਗ ਸਮੁਦਾਇ (differently-abled community), ਜੋ ਕਦੇ ਹਾਸ਼ੀਏ ‘ਤੇ ਸੀ (once marginalized), ਹੁਣ ਜਨਤਕ ਬੁਨਿਆਦੀ ਢਾਂਚੇ ਤੋਂ ਲੈ ਕੇ ਰੋਜ਼ਗਾਰ ਤੱਕ ਹਰ ਖੇਤਰ ਵਿੱਚ ਪ੍ਰਾਥਮਿਕਤਾ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਵਿਕਾਸ ਦੇ ਲਈ ਸ਼ਾਸਨ ਵਿੱਚ ਸੰਵੇਦਨਸ਼ੀਲਤਾ ਮਹੱਤਵਪੂਰਨ ਹੈ, ਜਿਵੇਂ ਕਿ ਇੱਕ ਅਲੱਗ ਮੱਛੀ ਪਾਲਣ ਮੰਤਰਾਲੇ ਦੇ ਗਠਨ ਅਤੇ ਕਿਸਾਨ ਕ੍ਰੈਡਿਟ ਕਾਰਡ ਅਤੇ ਮਤਸਯ ਸੰਪਦਾ ਯੋਜਨਾ (Kisan Credit Card and Matsya Sampada Yojana) ਜਿਹੇ ਪ੍ਰੋਗਰਾਮਾਂ ਤੋਂ ਪਤਾ ਚਲਦਾ ਹੈ, ਜਿਸ ਨਾਲ ਲੱਖਾਂ ਮਛੇਰਿਆਂ ਦੇ ਜੀਵਨ ਵਿੱਚ ਸੁਧਾਰ ਹੋਇਆ ਹੈ ਅਤੇ ਅਰਥਵਿਵਸਥਾ ਨੂੰ ਹੁਲਾਰਾ ਮਿਲਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਲਾਲ ਕਿਲੇ ਦੀ ਫ਼ਸੀਲ ਤੋਂ ਮੈਂ "ਸਬਕਾ ਪ੍ਰਯਾਸ" ਜਾਂ ਸਮੂਹਿਕ ਪ੍ਰਯਾਸ ("Sabka Prayas," or collective effort) ਦੀ ਬਾਤ ਕੀਤੀ, ਜਿਸ ਵਿੱਚ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਗਿਆ। ਸਮਾਜਿਕ ਤੌਰ 'ਤੇ ਜਾਗਰੂਕ ਭਾਰਤੀ ਸਵੱਛ ਭਾਰਤ (Swachh Bharat) ਜਿਹੇ ਮਹੱਤਵਪੂਰਨ ਅੰਦੋਲਨਾਂ ਨੂੰ ਅੱਗੇ ਵਧਾ ਰਹੇ ਹਨ, ਜਿਸ ਨਾਲ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਸਵੱਛਤਾ ਅਤੇ ਸਿਹਤ ਪਰਿਣਾਮਾਂ ਵਿੱਚ ਸੁਧਾਰ ਹੋਇਆ ਹੈ।” ਬਾਜਰਾ (ਸ਼੍ਰੀ ਅੰਨ)( millets (Shree Anna)) ਨੂੰ ਹੁਲਾਰਾ ਦੇਣਾ, ਸਥਾਨਕ ਕਾਰੀਗਰਾਂ ਦਾ ਸਮਰਥਨ ਕਰਨਾ, ਅਤੇ "ਏਕ ਪੇੜ ਮਾਂ ਕੇ ਨਾਮ" ਅਭਿਯਾਨ ("Ek Ped Maa ke naam" campaign) ਜਿਹੀ ਪਹਿਲ, ਜੋ ਮਾਂ ਪ੍ਰਕ੍ਰਿਤੀ ਅਤੇ ਸਾਡੀਆਂ ਮਾਤਾਵਾਂ ਦੋਹਾਂ ਦਾ ਸਨਮਾਨ ਕਰਦੀ ਹੈ, ਗਤੀ ਪਕੜ ਰਹੀ ਹੈ। ਇਸਾਈ ਸਮੁਦਾਇ ਦੇ ਕਈ ਲੋਕ ਭੀ ਇਨ੍ਹਾਂ ਪ੍ਰਯਾਸਾਂ ਵਿੱਚ ਸਰਗਰਮ ਹਨ। ਵਿਕਸਿਤ ਭਾਰਤ ਨੇ ਨਿਰਮਾਣ ਦੇ ਲਈ ਇਹ ਸਮੂਹਿਕ ਕਾਰਜ ਜ਼ਰੂਰੀ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਮੂਹਿਕ ਪ੍ਰਯਾਸ ਦੇਸ਼ ਨੂੰ ਅੱਗੇ ਲੈ ਜਾਣਗੇ। ਉਨ੍ਹਾਂ ਨੇ ਕਿਹਾ, "ਇੱਕ ਵਿਕਸਿਤ ਭਾਰਤ (developed India) ਸਾਡਾ ਸਾਂਝਾ ਲਕਸ਼ ਹੈ ਅਤੇ ਅਸੀਂ ਮਿਲ ਕੇ ਇਸ ਨੂੰ ਹਾਸਲ ਕਰਾਂਗੇ। ਇਹ ਸੁਨਿਸ਼ਚਿਤ ਕਰਨਾ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਉੱਜਵਲ ਭਾਰਤ ਛੱਡ ਕੇ ਜਾਈਏ। ਇੱਕ ਵਾਰ ਫਿਰ, ਮੈਂ ਤੁਹਾਨੂੰ ਸਭ ਨੂੰ ਕ੍ਰਿਸਮਸ ਅਤੇ ਜੁਬਲੀ ਵਰ੍ਹੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।"

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's new FTA playbook looks beyond trade and tariffs to investment ties

Media Coverage

India's new FTA playbook looks beyond trade and tariffs to investment ties
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 14 ਜਨਵਰੀ 2026
January 14, 2026

Viksit Bharat Rising: Economic Boom, Tech Dominance, and Cultural Renaissance in 2025 Under the Leadership of PM Modi