Your ਮਜੈਸਟੀਜ਼,

Your ਹਾਈਨੈੱਸ,

Excellencies,

Ladies and Gentlemen,


140 ਕਰੋੜ ਭਾਰਤੀਆਂ ਦੀ ਤਰਫ਼ੋਂ ਆਪ ਸਭ ਨੂੰ ਮੇਰਾ ਨਮਸਕਾਰ !

ਅੱਜ ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਾਂਗਾ।

ਮੇਰੇ ਦੁਆਰਾ ਉਠਾਏ ਗਏ ਕਲਾਇਮੇਟ ਜਸਟਿਸ, ਕਲਾਇਮੇਟ ਫਾਇਨੈਂਸ ਅਤੇ ਗ੍ਰੀਨ ਕ੍ਰੈਡਿਟ ਜਿਹੇ ਵਿਸ਼ਿਆਂ ਨੂੰ ਤੁਸੀਂ ਨਿਰੰਤਰ ਸਮਰਥਨ ਦਿੱਤਾ ਹੈ।

 

ਸਾਡੇ ਸਾਰਿਆਂ ਦੇ ਪ੍ਰਯਾਸਾਂ ਨਾਲ ਇਹ ਵਿਸ਼ਵਾਸ ਵਧਿਆ ਹੈ ਕਿ ਵਿਸ਼ਵ ਕਲਿਆਣ ਦੇ ਲਈ ਸਭ ਦੇ ਹਿਤਾਂ ਦੀ ਸੁਰੱਖਿਆ ਜ਼ਰੂਰੀ ਹੈ, ਸਭ ਦੀ ਭਾਗੀਦਾਰੀ ਜ਼ਰੂਰੀ ਹੈ।


Friends,

ਅਜ ਭਾਰਤ ਨੇ Ecology ਅਤੇ Economy ਦੇ ਉੱਤਮ ਸੰਤੁਲਨ ਦੀ ਉਦਾਹਰਣ ਵਿਸ਼ਵ ਦੇ ਸਾਹਮਣੇ ਰੱਖੀ ਹੈ।

ਭਾਰਤ ਵਿੱਚ ਵਿਸ਼ਵ ਦੀ 17 percent ਆਬਾਦੀ ਹੋਣ ਦੇ ਬਾਵਜੂਦ, ਗਲੋਬਲ ਕਾਰਬਨ emissions ਵਿੱਚ ਸਾਡੀ ਹਿੱਸੇਦਾਰੀ only 4 percent ਤੋਂ ਭੀ ਘੱਟ ਹੈ।

ਭਾਰਤ ਵਿਸ਼ਵ ਦੀਆਂ ਉਨ੍ਹਾਂ ਕੁਝ economies ਵਿੱਚੋਂ ਇੱਕ ਹੈ ਜੋ NDC ਟਾਰਗਿਟਸ ਨੂੰ ਪੂਰਾ ਕਰਨ ਦੇ ਰਾਹ ‘ਤੇ ਹੈ।


Emissions intensity ਸਬੰਧੀ ਟਾਰਗਿਟਸ ਨੂੰ ਅਸੀਂ ਗਿਆਰ੍ਹਾਂ ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ।

Non-fossil fuel ਟਾਰਗਿਟਸ ਨੂੰ ਅਸੀਂ ਨਿਰਧਾਰਿਤ ਸਮੇਂ ਤੋਂ 9 ਸਾਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ।

ਅਤੇ ਭਾਰਤ ਇਤਨੇ ‘ਤੇ ਹੀ ਨਹੀਂ ਰੁਕਿਆ ਹੈ।


ਸਾਡਾ ਲਕਸ਼ 2030 ਤੱਕ emissions intensity ਨੂੰ 45 ਪਰਸੈਂਟ ਘਟਾਉਣਾ ਹੈ।

ਅਸੀਂ ਤੈਅ ਕੀਤਾ ਹੈ ਕਿ Non-fossil fuel ਦਾ ਸ਼ੇਅਰ ਅਸੀਂ ਵਧਾ ਕੇ 50 ਪਰਸੈਂਟ ਕਰਾਂਗੇ।

ਅਤੇ, ਅਸੀਂ 2070 ਤੱਕ net zero ਦੇ ਲਕਸ਼ ਦੀ ਤਰਫ਼ ਭੀ ਵਧਦੇ ਰਹਾਂਗੇ।


Friends,
 

ਭਾਰਤ ਨੇ ਆਪਣੀ ਜੀ-20 ਪ੍ਰੈਜ਼ੀਡੈਂਸੀ ਵਿੱਚ One Earth, One Family, One Future ਦੀ ਭਾਵਨਾ ਦੇ ਨਾਲ ਕਲਾਇਮੇਟ ਦੇ ਵਿਸ਼ੇ ਨੂੰ ਨਿਰੰਤਰ ਮਹੱਤਵ ਦਿੱਤਾ ਹੈ।

Sustainable Future ਦੇ ਲਈ, ਅਸੀਂ ਮਿਲ ਕੇ Green Development Pact ‘ਤੇ ਸਹਿਮਤੀ ਬਣਾਈ।

ਅਸੀਂ Lifestyles for Sustainable Development ਦੇ ਸਿਧਾਂਤ ਤੈਅ ਕੀਤੇ।


ਅਸੀਂ ਆਲਮੀ ਪੱਧਰ ‘ਤੇ Renewable Energy ਨੂੰ ਤਿੰਨ ਗੁਣਾ ਕਰਨ ਦੀ ਪ੍ਰਤੀਬੱਧਤਾ ਜਤਾਈ।

ਭਾਰਤ ਨੇ Alternate fuels ਦੇ ਲਈ Hydrogen ਦੇ ਖੇਤਰ ਨੂੰ ਹੁਲਾਰਾ ਦਿੱਤਾ ਅਤੇ Global Biofuels Alliance ਭੀ ਲਾਂਚ ਕੀਤਾ।

ਅਸੀਂ ਮਿਲ ਕੇ ਇਸ ਨਤੀਜੇ ‘ਤੇ ਪਹੁੰਚੇ ਕਿ ਕਲਾਇਮੇਟ ਫਾਇਨੈਂਸ commitment ਨੂੰ ਬਿਲੀਅਨਸ ਤੋਂ ਵਧਾ ਕੇ ਕਈ ਟ੍ਰਿਲੀਅਨ ਤੱਕ ਲੈ ਜਾਣ ਦੀ ਜ਼ਰੂਰਤ ਹੈ।


ਸਾਥੀਓ,

ਗਲਾਸਗੋ ਵਿੱਚ ਭਾਰਤ ਨੇ ‘ਆਇਲੈਂਡ ਸਟੇਟਸ’ ਦੇ ਲਈ ਇਨਫ੍ਰਾਸਟ੍ਰਕਚਰ Resilience initiative ਦੀ ਸ਼ੁਰੂਆਤ ਕੀਤੀ ਸੀ।

ਭਾਰਤ 13 ਦੇਸ਼ਾਂ ਵਿੱਚ ਇਸ ਨਾਲ ਜੁੜੇ ਪ੍ਰੋਜੈਕਟਸ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ।

ਗਲਾਸਗੋ ਵਿੱਚ ਹੀ ਮੈਂ, ਮਿਸ਼ਨ LiFE- Lifestyle for Environment ਦਾ ਵਿਜ਼ਨ ਤੁਹਾਡੇ ਸਾਹਮਣੇ ਰੱਖਿਆ ਸੀ।
 

ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਸਟਡੀ ਕਹਿੰਦੀ ਹੈ ਕਿ ਇਸ ਅਪ੍ਰੋਚ ਨਾਲ ਅਸੀਂ 2030 ਤੱਕ ਪ੍ਰਤੀ ਵਰ੍ਹੇ 2 ਬਿਲੀਅਨ ਟਨ ਕਾਰਬਨ ਐਮਿਸ਼ਨ ਘੱਟ ਕਰ ਸਕਦੇ ਹਾਂ।

ਅੱਜ ਮੈਂ ਇਸ ਫੋਰਮ ਤੋਂ ਇੱਕ ਹੋਰ, pro-planet, proactive ਅਤੇ positive Initiative ਦਾ ਸੱਦਾ ਦੇ ਰਿਹਾ ਹਾਂ।

ਇਹ ਹੈ Green Credits initiative.

ਇਹ ਕਾਰਬਨ ਕ੍ਰੈਡਿਟ ਦੀ ਕਮਰਸ਼ੀਅਲ ਮਾਨਸਿਕਤਾ ਤੋਂ ਅੱਗੇ ਵਧ ਕੇ, ਜਨ ਭਾਗੀਦਾਰੀ ਨਾਲ ਕਾਰਬਨ sink ਬਣਾਉਣ ਦਾ ਅਭਿਯਾਨ ਹੈ।

ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਇਸ ਨਾਲ ਜ਼ਰੂਰ ਜੁੜੋਗੇ।

 

ਸਾਥੀਓ,

ਪਿਛਲੀ ਸ਼ਤਾਬਦੀ ਦੀਆਂ ਗਲਤੀਆਂ ਨੂੰ ਸੁਧਾਰਨ ਦੇ ਲਈ ਸਾਡੇ ਪਾਸ ਬਹੁਤ ਜ਼ਿਆਦਾ ਸਮਾਂ ਨਹੀਂ ਹੈ।

ਮਾਨਵ ਜਾਤੀ ਦੇ ਇੱਕ ਛੋਟੇ ਹਿੱਸੇ ਨੇ ਪ੍ਰਕ੍ਰਿਤੀ ਦਾ ਅੰਧਾਧੁੰਧ ਦੋਹਨ ਕੀਤਾ।

ਲੇਕਿਨ ਇਸ ਦੀ ਕੀਮਤ ਪੂਰੀ ਮਾਨਵਤਾ ਨੂੰ ਚੁਕਾਉਣੀ ਪੈ ਰਹੀ ਹੈ, ਵਿਸ਼ੇਸ਼ ਕਰਕੇ ਗਲੋਬਲ ਸਾਊਥ ਦੇ ਨਿਵਾਸੀਆਂ ਨੂੰ।ਸਿਰਫ਼ ਮੇਰਾ ਭਲਾ ਹੋਵੇ, ਇਹ ਸੋਚ, ਦੁਨੀਆ ਨੂੰ ਇੱਕ ਹਨੇਰੇ ਦੀ ਤਰਫ਼ ਲੈ ਜਾਵੇਗੀ।

ਇਸ ਹਾਲ ਵਿੱਚ ਬੈਠਾ ਹਰੇਕ ਵਿਅਕਤੀ, ਹਰੇਕ ਰਾਸ਼ਟਰਮੁਖੀ ਬਹੁਤ ਬੜੀ ਜ਼ਿੰਮੇਦਾਰੀ ਦੇ ਨਾਲ ਇੱਥੇ ਆਇਆ ਹੈ।

ਸਾਡੇ ਵਿੱਚੋਂ ਸਾਰਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਹੋਣਗੀਆਂ।


ਪੂਰੀ ਦੁਨੀਆ ਅੱਜ ਸਾਨੂੰ ਦੇਖ ਰਹੀ ਹੈ, ਇਸ ਧਰਤੀ ਦਾ ਭਵਿੱਖ ਸਾਨੂੰ ਦੇਖ ਰਿਹਾ ਹੈ।

ਸਾਨੂੰ ਸਫ਼ਲ ਹੋਣਾ ਹੀ ਹੋਵੇਗਾ।

 

We Have to be Decisive:

ਸਾਨੂੰ ਸੰਕਲਪ ਲੈਣਾ ਹੋਵੇਗਾ ਕਿ ਹਰ ਦੇਸ਼ ਆਪਣੇ ਲਈ ਜੋ ਕਲਾਇਮੇਟ ਟਾਰਗਿਟਸ ਤੈਅ ਕਰ ਰਿਹਾ ਹੈ, ਜੋ ਕਮਿਟਮੈਂਟ ਕਰ ਰਿਹਾ ਹੈ, ਉਹ ਪੂਰਾ ਕਰਕੇ ਹੀ ਦਿਖਾਵੇਗਾ।


We have to work in Unity:

ਸਾਨੂੰ ਸੰਕਲਪ ਲੈਣਾ ਹੋਵੇਗਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ, ਇੱਕ ਦੂਸਰੇ ਦਾ ਸਹਿਯੋਗ ਕਰਾਂਗੇ, ਸਾਥ ਦੇਵਾਂਗੇ।

ਸਾਨੂੰ Global carbon budget ਵਿੱਚ ਸਾਰੇ ਵਿਕਾਸਸ਼ੀਲ ਦੇਸ਼ਾਂ ਨੂੰ ਉਚਿਤ ਸ਼ੇਅਰ ਦੇਣਾ ਹੋਵੇਗਾ।

 

We have to be more Balanced:
ਸਾਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ Adaptation, Mitigation, Climate finance, Technology, Loss and damage ਇਨ੍ਹਾਂ ਸਭ ‘ਤੇ ਸੰਤੁਲਨ ਬਣਾਉਂਦੇ ਹੋਏ ਅੱਗੇ ਵਧੀਏ।


We have to be Ambitious:

ਸਾਨੂੰ ਸੰਕਲਪ ਲੈਣਾ ਹੋਵੇਗਾ ਕਿ ਐਨਰਜੀ transition, Just ਹੋਵੇ, ਇਨਕਲੂਸਿਵ ਹੋਵੇ, equitable ਹੋਵੇ।


We have to be Innovative:
ਸਾਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ ਇਨੋਵੇਟਿਵ ਟੈਕਨੋਲੋਜੀ ਦਾ ਲਗਾਤਾਰ ਵਿਕਾਸ ਕਰੀਏ।

ਆਪਣੇ ਸੁਆਰਥ ਤੋਂ ਉੱਪਰ ਉੱਠ ਕੇ ਦੂਸਰੇ ਦੇਸ਼ਾਂ ਨੂੰ ਟੈਕਨੋਲੋਜੀ ਟ੍ਰਾਂਸਫਰ ਕਰੀਏ। ਕਲੀਨ ਐਨਰਜੀ ਸਪਲਾਈ ਚੇਨ ਨੂੰ ਸਸ਼ਕਤ ਕਰੀਏ।


Friends,
ਭਾਰਤ, UN Framework for Climate Change Process ਦੇ ਪ੍ਰਤੀ ਪ੍ਰਤੀਬੱਧ ਹੈ।

ਇਸ ਲਈ, ਅੱਜ ਮੈਂ ਇਸ ਮੰਚ ਤੋਂ 2028 ਵਿੱਚ COP-33 ਸਮਿਟ ਨੂੰ ਭਾਰਤ ਵਿੱਚ host ਕਰਨ ਦਾ ਪ੍ਰਸਤਾਵ ਭੀ ਰੱਖਦਾ ਹਾਂ।

ਮੈਨੂੰ ਆਸ਼ਾ ਹੈ ਕਿ ਆਉਣ ਵਾਲੇ 12 ਦਿਨਾਂ ਵਿੱਚ Global Stock-take ਦੀ ਸਮੀਖਿਆ ਨਾਲ ਸਾਨੂੰ ਸੁਰੱਖਿਅਤ ਅਤੇ ਉੱਜਵਲ ਭਵਿੱਖ ਦਾ ਰਸਤਾ ਮਿਲੇਗਾ।

 

ਕੱਲ੍ਹ, Loss and Damage Fund ਨੂੰ operationalise ਕਰਨ ਦਾ ਜੋ ਨਿਰਣਾ ਲਿਆ ਗਿਆ ਹੈ ਉਸ ਨਾਲ ਸਾਡੀ ਸਭ ਦੀ ਉਮੀਦ ਹੋਰ ਵਧੀ ਹੈ।

ਮੈਨੂੰ ਵਿਸ਼ਵਾਸ ਹੈ, UAE ਦੀ ਮੇਜ਼ਬਾਨੀ ਵਿੱਚ, ਇਹ COP 28 ਸਮਿਟ, ਸਫ਼ਲਤਾ ਦੀ ਨਵੀਂ ਉਚਾਈ ‘ਤੇ ਪਹੁੰਚੇਗਾ।

ਮੈਂ ਮੇਰੇ Brother, ਹਿਜ਼ ਹਾਈਨੈੱਸ ਸ਼ੇਖ ਮੋਹੰਮਦ ਬਿਨ ਜ਼ਾਯਦ ਅਤੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ His Excellencey ਗੁਟਰੇਸ ਜੀ ਦਾ, ਮੈਨੂੰ ਇਹ ਵਿਸ਼ੇਸ਼ ਸਨਮਾਨ ਦੇਣ ਦੇ ਲਈ ਵਿਸ਼ੇਸ ਤੌਰ ‘ਤੇ ਆਭਾਰ ਵਿਅਕਤ ਕਰਦਾ ਹਾਂ।

ਆਪ ਸਭ ਦਾ ਬਹੁਤ ਬਹੁਤ ਧੰਨਵਾਦ। 

 

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
EPFO Payroll data shows surge in youth employment; 15.48 lakh net members added in February 2024

Media Coverage

EPFO Payroll data shows surge in youth employment; 15.48 lakh net members added in February 2024
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਅਪ੍ਰੈਲ 2024
April 21, 2024

Citizens Celebrate India’s Multi-Sectoral Progress With the Modi Government