"ਗੁਰਬਾਣੀ ਤੋਂ ਸਾਨੂੰ ਜੋ ਦਿਸ਼ਾ ਮਿਲੀ ਹੈ, ਉਹ ਪਰੰਪਰਾ, ਵਿਸ਼ਵਾਸ ਤੇ ਵਿਕਸਿਤ ਭਾਰਤ ਦੀ ਦ੍ਰਿਸ਼ਟੀ ਹੈ"
"ਹਰ ਪ੍ਰਕਾਸ਼ ਪਰਵ ਦੀ ਰੋਸ਼ਨੀ ਦੇਸ਼ ਨੂੰ ਸੇਧ ਦੇ ਰਹੀ ਹੈ"
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਦੇਸ਼ 130 ਕਰੋੜ ਭਾਰਤੀਆਂ ਦੀ ਭਲਾਈ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ
"ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ, ਦੇਸ਼ ਨੇ ਦੇਸ਼ ਦੀ ਸ਼ਾਨ ਅਤੇ ਅਧਿਆਤਮਕ ਪਹਿਚਾਣ ਦੇ ਮਾਣ ਦੀ ਭਾਵਨਾ ਨੂੰ ਮੁੜ ਜਗਾਇਆ ਹੈ"
"ਕਰਤੱਵ ਦੀ ਪਰਮ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ, ਦੇਸ਼ ਨੇ ਇਸ ਪੜਾਅ ਨੂੰ ਕਰਤਵਯ ਕਾਲ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹ ਵਿੱਚ ਹਾਜ਼ਰੀ ਭਰੀ ਅਤੇ ਅਰਦਾਸ ਕੀਤੀ। ਪ੍ਰਧਾਨ ਮੰਤਰੀ ਨੂੰ ਸ਼ਾਲ, ਸਿਰੋਪਾਓ ਅਤੇ ਕ੍ਰਿਪਾਨ ਦੇ ਕੇ ਸਨਮਾਨਿਤ ਕੀਤਾ ਗਿਆ।

.

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਗੁਰਪੁਰਬ ਅਤੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਅਤੇ ਦੇਵ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ, ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਜਿਹੇ ਪ੍ਰਮੁੱਖ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਇਨ੍ਹਾਂ ਸ਼ੁਭ ਮੌਕਿਆਂ ਦੀ ਪ੍ਰੇਰਣਾ ਅਤੇ ਅਸ਼ੀਰਵਾਦ ਨਵੇਂ ਭਾਰਤ ਦੀ ਊਰਜਾ ਨੂੰ ਵਧਾ ਰਹੇ ਹਨ... ਹਰ ਪ੍ਰਕਾਸ਼ ਪੁਰਬ ਦੀ ਰੋਸ਼ਨੀ ਦੇਸ਼ ਲਈ ਰੋਸ਼ਨੀ ਦੇ ਸਰੋਤ ਵਜੋਂ ਕੰਮ ਕਰ ਰਹੀ ਹੈ।" ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਦਾ ਜੋ ਅਰਥ ਸਿੱਖ ਰਾਸ਼ਟਰ ਨੇ ਅਪਣਾਇਆ ਹੈ, ਉਸ ਨੇ ਰਾਸ਼ਟਰ ਨੂੰ ਕਰਤੱਵ ਅਤੇ ਸਮਰਪਣ ਦਾ ਮਾਰਗ ਦਿਖਾਇਆ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪਵਿੱਤਰ ਮੌਕਿਆਂ 'ਤੇ ਗੁਰੂ ਕ੍ਰਿਪਾ, ਗੁਰਬਾਣੀ ਅਤੇ ਲੰਗਰ ਕਾ ਪ੍ਰਸ਼ਾਦ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅੱਗੇ ਕਿਹਾ,"ਇਸ ਨਾਲ ਨਾ ਸਿਰਫ਼ ਅੰਦਰੂਨੀ ਸ਼ਾਂਤੀ ਪ੍ਰਦਾਨ ਹੁੰਦੀ ਹੈ, ਬਲਕਿ ਸਮਰਪਣ, ਸਦੀਵੀ ਸੇਵਾ ਕਰਨ ਦੀ ਇੱਛਾ ਵੀ ਪੈਦਾ ਹੁੰਦੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ, "ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ, ਦੇਸ਼ 130 ਕਰੋੜ ਭਾਰਤੀਆਂ ਦੀ ਭਲਾਈ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਅਧਿਆਤਮਕ ਗਿਆਨ, ਸੰਸਾਰਿਕ ਖੁਸ਼ਹਾਲੀ ਅਤੇ ਸਮਾਜਿਕ ਸਦਭਾਵਨਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਕਾਲ ਨੇ ਦੇਸ਼ ਦੀ ਸ਼ਾਨ ਅਤੇ ਅਧਿਆਤਮਕ ਪਹਿਚਾਣ ਦੇ ਮਾਣ ਦੀ ਭਾਵਨਾ ਨੂੰ ਮੁੜ ਜਗਾਇਆ ਹੈ। ਕਰਤੱਵ ਦੀ ਪਰਮ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ, ਦੇਸ਼ ਨੇ ਇਸ ਪੜਾਅ ਨੂੰ ਕਰਤਵਯ ਕਾਲ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਕਾਲ ਦੇ ਇਸ ਪੜਾਅ ਦੌਰਾਨ ਬਰਾਬਰਤਾ, ਸਦਭਾਵਨਾ, ਸਮਾਜਕ ਨਿਆਂ ਅਤੇ ਏਕਤਾ ਦਾ ਕੰਮ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਨਾਲ ਚਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ,“ਗੁਰਬਾਣੀ ਤੋਂ ਸਾਨੂੰ ਜੋ ਦਿਸ਼ਾ ਮਿਲੀ ਹੈ, ਉਹ ਪਰੰਪਰਾ, ਵਿਸ਼ਵਾਸ ਦੇ ਨਾਲ-ਨਾਲ ਵਿਕਸਿਤ ਭਾਰਤ ਦੀ ਦ੍ਰਿਸ਼ਟੀ ਵੀ ਹੈ।”

ਗੁਰੂ ਦੇ ਉਪਦੇਸ਼ ਦੀ ਸਦੀਵੀ ਪ੍ਰਾਸੰਗਿਕਤਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਜੋ ਅੰਮ੍ਰਿਤ ਹੈ, ਉਸ ਦੀ ਮਹੱਤਤਾ ਸਮੇਂ ਅਤੇ ਭੂਗੋਲ ਦੀ ਸੀਮਾ ਤੋਂ ਪਰੇ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਸੰਕਟ ਵੱਡਾ ਹੋ ਜਾਂਦਾ ਹੈ ਤਾਂ ਇਨ੍ਹਾਂ ਹੱਲਾਂ ਦੀ ਸਾਰਥਕਤਾ ਹੋਰ ਵੀ ਵੱਧ ਜਾਂਦੀ ਹੈ। ਸੰਸਾਰ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਦੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਇੱਕ ਮਸ਼ਾਲ ਵਾਂਗ ਦੁਨੀਆ ਨੂੰ ਦਿਸ਼ਾ ਦਿਖਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੰਨਾ ਜ਼ਿਆਦਾ ਅਸੀਂ ਆਪਣੇ ਗੁਰੂਆਂ ਦੇ ਆਦਰਸ਼ਾਂ ਨੂੰ ਜਿਉਂਦੇ ਹਾਂ, ਜਿੰਨਾ ਜ਼ਿਆਦਾ ਅਸੀਂ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਧਾਰਨ ਕਰਦੇ ਹਾਂ, ਜਿੰਨਾ ਜ਼ਿਆਦਾ ਅਸੀਂ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੇ ਹਾਂ, ਗੁਰੂ ਸਾਹਿਬ ਦੀਆਂ ਉੱਚ ਤੇ ਸਪਸ਼ਟ ਸਿੱਖਿਆਵਾਂ ਹਰ ਵਿਅਕਤੀ ਤੱਕ ਪੁੱਜਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਸਦਕਾ ਸਾਨੂੰ ਪਿਛਲੇ 8 ਸਾਲਾਂ ਦੌਰਾਨ ਮਹਾਨ ਸਿੱਖ ਵਿਰਾਸਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸ਼ਰਧਾਲੂਆਂ ਦੀ ਸੁਵਿਧਾ ਲਈ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਤੱਕ ਰੋਪਵੇਅ ਅਤੇ ਦਿੱਲੀ ਊਨਾ ਵੰਦੇ ਭਾਰਤ ਐਕਸਪ੍ਰੈੱਸ ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਸਥਾਨਾਂ ਦੇ ਬਿਜਲੀਕਰਣ ਅਤੇ ਦਿੱਲੀ ਕਟੜਾ ਅੰਮ੍ਰਿਤਸਰ ਐਕਸਪ੍ਰੈੱਸਵੇਅ ਨਾਲ ਵੀ ਸੁਵਿਧਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਇਸ 'ਤੇ 35 ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯਤਨ ਸੁਵਿਧਾਵਾਂ ਅਤੇ ਟੂਰਿਜ਼ਮ ਦੀ ਸੰਭਾਵਨਾ ਤੋਂ ਪਰੇ ਹਨ, ਇਹ ਸਾਡੇ ਆਸਥਾ, ਸਿੱਖ ਵਿਰਾਸਤ, ਸੇਵਾ, ਪਿਆਰ ਅਤੇ ਸ਼ਰਧਾ ਦੇ ਸਥਾਨਾਂ ਦੀ ਊਰਜਾ ਬਾਰੇ ਹੈ। ਪ੍ਰਧਾਨ ਮੰਤਰੀ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ, ਅਫ਼ਗ਼ਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਵਾਪਸ ਲਿਆਉਣ ਅਤੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਦੇ ਸਨਮਾਨ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਐਲਾਨਣ ਜਿਹੇ ਕਦਮਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,“ਸਾਡੇ ਪੰਜਾਬ ਦੇ ਲੋਕਾਂ ਦੁਆਰਾ ਵੰਡ ਵੇਲੇ ਦਿੱਤੀਆਂ ਕੁਰਬਾਨੀਆਂ ਦੀ ਯਾਦ ਵਿੱਚ, ਦੇਸ਼ ਨੇ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਵੀ ਸ਼ੁਰੂ ਕੀਤਾ ਹੈ। ਅਸੀਂ ਸੀਏਏ ਐਕਟ ਲਿਆ ਕੇ ਵੰਡ ਤੋਂ ਪ੍ਰਭਾਵਿਤ ਹਿੰਦੂ-ਸਿੱਖ ਪਰਿਵਾਰਾਂ ਨੂੰ ਨਾਗਰਿਕਤਾ ਦੇਣ ਦਾ ਤਰੀਕਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।”

ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ,"ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂਆਂ ਦੇ ਅਸ਼ੀਰਵਾਦ ਨਾਲ, ਭਾਰਤ ਆਪਣੀ ਸਿੱਖ ਪਰੰਪਰਾ ਦੀ ਸ਼ਾਨ ਨੂੰ ਵਧਾਉਂਦਾ ਰਹੇਗਾ ਅਤੇ ਤਰੱਕੀ ਦੇ ਰਾਹ 'ਤੇ ਅੱਗੇ ਵਧਦਾ ਰਹੇਗਾ।"

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How NPS transformed in 2025: 80% withdrawals, 100% equity, and everything else that made it a future ready retirement planning tool

Media Coverage

How NPS transformed in 2025: 80% withdrawals, 100% equity, and everything else that made it a future ready retirement planning tool
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology