Your Excellency ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ ਜੀ,
ਦੋਵਾਂ ਦੇਸ਼ਾਂ ਦੇ delegates,
Media ਦੇ ਸਾਰੇ ਸਾਥੀ,
ਨਮਸਕਾਰ, ਬੋਂਜੂਰ !

140 ਕਰੋੜ ਭਾਰਤੀਆਂ ਦੀ ਤਰਫੋਂ, ਮੈਂ ਮੌਰੀਸ਼ਸ ਦਾ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ ਕਿ ਮੈਨੂੰ ਦੁਬਾਰਾ ਮੌਰੀਸ਼ਸ ਦੇ National Day ‘ਤੇ ਆਉਣ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਵੀਨਚੰਦ੍ਰ ਰਾਮਗੁਲਾਮ ਜੀ ਦਾ ਅਤੇ ਮੌਰੀਸ਼ਸ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ,


ਭਾਰਤ ਅਤੇ ਮੌਰੀਸ਼ਸ ਦਾ ਸਬੰਧ ਸਿਰਫ ਹਿੰਦ ਮਹਾਸਾਗਰ ਨਾਲ ਹੀ ਨਹੀ, ਸਗੋਂ ਸਾਡੀਆਂ ਸਾਂਝੀਆਂ ਸੱਭਿਆਚਾਰਕ, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਨਾਲ ਵੀ ਜੁੜਿਆ ਹੈ। ਅਸੀਂ ਆਰਥਿਕ ਅਤੇ ਸਮਾਜਿਕ ਪ੍ਰਗਤੀ ਦੀ ਰਾਹ ‘ਤੇ ਇੱਕ ਦੂਸਰੇ ਦੇ ਸਾਥੀ ਹਾਂ। ਕੁਦਰਤੀ ਆਫਤ ਹੋਵੇ ਜਾਂ COVID ਮੁਸੀਬਤ, ਅਸੀਂ ਹਮੇਸ਼ਾ ਇੱਕ ਦੂਸਰੇ ਦਾ ਸਾਥ ਦਿੱਤਾ ਹੈ। ਰਕਸ਼ਾ ਹੋਵੇ ਜਾਂ ਸਿੱਖਿਆ, ਸਿਹਤ ਹੋਵੇ ਜਾਂ space, ਅਸੀਂ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਾਂ। ਪਿਛਲੇ ਦਸ ਵਰ੍ਹਿਆਂ ਵਿੱਚ ਅਸੀਂ ਆਪਣੇ ਸਬੰਧਾਂ ਵਿੱਚ ਕਈ ਨਵੇਂ ਆਯਾਮ ਜੋੜੇ ਹਨ। ਵਿਕਾਸ ਸਹਿਯੋਗ ਅਤੇ ਸਮਰੱਥਾ ਨਿਰਮਾਣ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।

 ਮੌਰੀਸ਼ਸ ਵਿੱਚ ਗਤੀ ਦੇ ਲਈ Metro Express, ਨਿਆਂ ਦੇ ਲਈ Supreme Court Building, ਸੁਖਾਲੇ ਪ੍ਰਵਾਸ ਦੇ ਲਈ Social housing, ਚੰਗੀ ਸਿਹਤ ਦੇ ਲਈ ENT Hospital, ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ UPI ਅਤੇ ਰੁਪੈ ਕਾਰਡ; ਕਿਫਾਇਤੀ ਅਤੇ ਬਿਹਤਰ ਕੁਆਲਟੀ ਵਾਲੀਆਂ ਦਵਾਈਆਂ ਦੇ ਲਈ ਜਨ ਔਸ਼ਧੀ ਕੇਂਦਰ, 

ਅਜਿਹੇ ਕਈ people-centric initiatives ਹਨ ਜਿਨ੍ਹਾਂ ਨੇ ਅਸੀਂ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਹੈ। ‘ਅਗਾਲੇਗਾ’ ਵਿੱਚ ਬਿਹਤਰ ਕਨੈਕਟੀਵਿਟੀ ਨਾਲ Cyclone ‘ਚੀਦੋ’ ਤੋਂ ਪ੍ਰਭਾਵਿਤ ਲੋਕਾਂ ਤੱਕ ਮਾਨਵੀ ਸਹਾਇਤਾ ਤੇਜ਼ੀ ਨਾਲ ਪਹੁੰਚਾਈ ਜਾ ਸਕੀ। ਇਸ ਨਾਲ ਕਈ ਜਾਨਾਂ ਬਚਾਈਆਂ ਜਾ ਸਕੀਆਂ। ਹੁਣੇ ਅਸੀਂ  ‘ਕਾਪ ਮਾਲੇਰੇ’ Area Health Centre ਅਤੇ ਵੀਸ ਕਮਿਊਨਿਟੀ development projects ਦਾ ਉਦਘਾਟਨ ਕੀਤਾ। ਕੁਝ ਦੇਰ ਬਾਅਦ, ਪ੍ਰਧਾਨ ਮੰਤਰੀ ਜੀ ਦੇ ਨਾਲ "ਅਟਲ ਬਿਹਾਰੀ ਵਾਜਪੇਈ Institute of Public Service and Innovation” ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲੇਗਾ।

ਸਾਥੀਓ,

ਅੱਜ, ਪ੍ਰਧਾਨ ਮੰਤਰੀ ਨਵੀਨ ਚੰਦ੍ਰ ਰਾਮਗੁਲਾਮ ਅਤੇ ਮੈਂ ਭਾਰਤ ਮੌਰੀਸ਼ਸ ਸਾਂਝੇਦਾਰੀ ਨੂੰ ‘Enhanced ਸਟ੍ਰੈਟੇਜਿਕ ਪਾਰਟਨਰਸ਼ਿਪ’ ਦਾ ਦਰਜਾ ਦੇਣ ਦਾ ਫੈਸਲਾ ਲਿਆ। ਅਸੀਂ ਫੈਸਲਾ ਲਿਆ ਕਿ ਮੌਰੀਸ਼ਸ ਵਿੱਚ Parliament ਦੀ ਨਵੀਂ building ਬਣਾਉਣ ਵਿੱਚ ਭਾਰਤ ਸਹਿਯੋਗ ਕਰੇਗਾ। ਇਹ Mother of Democracy ਦੀ ਤਰਫ ਤੋਂ ਮੌਰੀਸ਼ਸ ਨੂੰ ਭੇਂਟ ਹੋਵੇਗੀ। ਮੌਰੀਸ਼ਸ ਵਿੱਚ 100 ਕਿਲੋਮੀਟਰ ਲੰਬੀ ਪਾਣੀ ਦੀ ਪਾਈਪਲਾਈਨ ਦੇ ਆਧੁਨਿਕੀਕਰਣ ਦੇ ਲਈ ਕੰਮ ਕੀਤਾ ਜਾਵੇਗਾ।

 

 Community development projects ਦੇ ਦੂਸਰੇ ਪੜਾਅ ਵਿੱਚ 500 ਮਿਲੀਅਨ ਮੌਰੀਸ਼ਿਅਨ ਰੁਪਏ ਦੇ ਨਵੇਂ projects ਸ਼ੁਰੂ ਕੀਤੇ ਜਾਣਗੇ। ਅਗਲੇ ਪੰਜ ਵਰ੍ਹਿਆਂ ਵਿੱਚ ਭਾਰਤ ਵਿੱਚ ਮੌਰੀਸ਼ਸ ਦੇ 500 civil servants ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਸਾਡੇ ਦਰਮਿਆਨ local currency ਵਿੱਚ ਆਪਸੀ ਵਪਾਰ ਦੀ settlement ਕਰਨ ‘ਤੇ ਵੀ ਸਹਿਮਤੀ ਬਣੀ ਹੈ।

ਸਾਥੀਓ,

ਪ੍ਰਧਾਨ ਮੰਤਰੀ ਜੀ ਅਤੇ ਮੈਂ ਸਹਿਮਤ ਹਾਂ ਕਿ ਰਕਸ਼ਾ ਸਹਿਯੋਗ ਅਤੇ ਮੈਰੀਟਾਈਮ ਸਿਕਓਰਿਟੀ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਅਹਿਮ ਹਿੱਸਾ ਹੈ। Free, open, secure, and safe Indian Ocean ਸਾਡੀ ਸਾਂਝੀ ਪ੍ਰਾਥਮਿਕਤਾ ਹੈ। ਅਸੀਂ ਮੌਰੀਸ਼ਸ ਦੇ Exclusive Economic Zone ਦੀ ਸੁਰੱਖਿਆ ਵਿੱਚ ਪੂਰਨ ਸਹਿਯੋਗ ਦੇਣ ਦੇ ਲਈ ਪ੍ਰਤੀਬੱਧ ਹਨ। ਇਸ ਸੰਦਰਭ ਵਿੱਚ Coast Guard ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

 ਮੌਰੀਸ਼ਸ ਵਿੱਚ ਪੁਲਿਸ ਅਕਾਦਮੀ ਅਤੇ ਨੈਸ਼ਨਲ ਮੈਰੀਟਾਈਮ ਇਨਫਰਮੇਸ਼ਨ ਸ਼ੇਅਰਿੰਗ ਸੈਂਟਰ ਦੀ ਸਥਾਪਨਾ ਵਿੱਚ ਭਾਰਤ ਸਹਿਯੋਗ ਦੇਵੇਗਾ। White shipping, Blue economy ਅਤੇ hydrography ‘ਤੇ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ।

 ਚਾਗੋਸ ਦੇ ਸੰਦਰਭ ਵਿੱਚ ਅਸੀਂ ਮੌਰੀਸ਼ਸ ਦੀ ਅਖੰਡਤਾ ਦਾ ਪੂਰਨ ਸਨਮਾਨ ਕਰਦੇ ਹਨ। Colombo Security Conclave, Indian Ocean Rim Association ਅਤੇ Indian Ocean Conference ਜਿਹੇ ਮੰਚਾਂ ਦੇ ਤਹਿਤ ਅਸੀਂ ਸਹਿਯੋਗ ਵਧਾਵਾਂਗੇ।

 

ਸਾਥੀਓ,

People to people ਸਬੰਧ, ਸਾਡੀ ਭਾਗੀਦਾਰੀ ਨੂੰ ਮਜ਼ਬੂਤ ਨੀਂਹ ਪ੍ਰਦਾਨ ਕਰਦੇ ਹਨ। Digital health, ਆਯੁਸ਼ centre, ਸਕੂਲ education, skilling, ਅਤੇ mobility ਵਿੱਚ ਸਹਿਯੋਗ ਵਧਾਇਆ ਜਾਵੇਗਾ। ਅਸੀਂ AI ਅਤੇ DPI, ਯਾਨੀ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦਾ ਮਾਨਵੀ ਵਿਕਾਸ ਵਿੱਚ ਉਪਯੋਗ ਦੇ ਲਈ ਮਿਲ ਕੇ ਕੰਮ ਕਰਨਗੇ। 

ਮੌਰੀਸ਼ਸ ਦੇ ਲੋਕਾਂ ਦੇ ਲਈ, ਭਾਰਤ ਵਿੱਚ ਚਾਰ ਧਾਮ ਯਾਤਰਾ ਅਤੇ ਰਾਮਾਇਣ ਟ੍ਰੇਲ ਦੇ ਲਈ ਸੁਵਿਧਾ ਦਿੱਤੀ ਜਾਵੇਗੀ। ਗਿਰਮਿਟ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਨੂੰ ਬਲ ਦਿੱਤਾ ਜਾਵੇਗਾ।

ਸਾਥੀਓ,

 

Global South ਹੋਵੇ, ਹਿੰਦ ਮਹਾਸਾਗਰ ਹੋਵੇ, ਜਾਂ ਅਫਰੀਕਾ ਭੂ-ਭਾਗ, ਮੌਰੀਸ਼ਸ ਸਾਡਾ ਮਹੱਤਵਪੂਰਨ ਸਾਂਝੇਦਾਰ ਹੈ। ਦਸ ਵਰ੍ਹੇ ਪਹਿਲਾਂ, ਵਿਜ਼ਨ SAGAR, ਯਾਨੀ "Security and Growth for All in the Region”, ਦਾ ਨੀਂਹ ਪੱਥਰ ਇੱਥੇ ਹੀ ਮੌਰੀਸ਼ਸ ਵਿੱਚ ਰੱਖਿਆ ਗਿਆ ਸੀ। ਇਸ ਪੂਰੇ ਖੇਤਰ ਦੀ ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਅਸੀਂ SAGAR ਵਿਜ਼ਨ ਲੈ ਕੇ ਚਲੇ ਹਾਂ।

 ਅੱਜ ਇਸ ਨੂੰ ਅੱਗੇ ਵਧਾਉਂਦੇ ਹੋਏ, ਮੈਂ ਕਹਿਣਾ ਚਾਹਾਂਗਾ ਕਿ Global South ਦੇ ਲਈ ਸਾਡਾ ਵਿਜ਼ਨ ਰਹੇਗਾ, SAGAR ਤੋਂ ਅੱਗੇ ਵਧ ਕੇ - MAHASAGAR, ਯਾਨੀ "Mutual and Holistic Advancement for Security and Growth Across Regions”. ਇਸ ਵਿੱਚ trade for development, capacity building for sustainable growth, ਅਤੇ mutual security for shared future ਦੀ ਭਾਵਨਾ ਸਮਾਹਿਤ ਹੈ। ਇਸ ਦੇ ਤਹਿਤ technology sharing, concessional loan ਅਤੇ grant ਦੇ ਜ਼ਰੀਏ ਸਹਿਯੋਗ ਕੀਤਾ ਜਾਵੇਗਾ। 


Excellency,
ਇੱਕ ਵਾਰ ਫਿਰ, ਮੌਰੀਸ਼ਸ ਵਿੱਚ ਮਿਲੇ ਨਿੱਘੇ ਸੁਆਗਤ ਦੇ ਲਈ, ਮੈਂ ਤੁਹਾਡਾ ਅਤੇ ਮੌਰੀਸ਼ਸ ਦੇ ਲੋਕਾਂ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੈਂ ਤੁਹਾਨੂੰ ਭਾਰਤ ਯਾਤਰਾ ਕਰਨ ਦੇ ਲਈ ਸੱਦਾ ਦਿੰਦਾ ਹਾਂ। ਤੁਹਾਡਾ ਭਾਰਤ ਵਿੱਚ ਸੁਆਗਤ ਕਰਨ ਲਈ ਅਸੀਂ ਉਤਸੁਕਤਾ ਨਾਲ ਇੰਤਜ਼ਾਰ ਕਰਾਂਗੇ। 

ਬਹੁਤ ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
₹50,000 cr infrastructure investment drives Varanasi's industrial growth

Media Coverage

₹50,000 cr infrastructure investment drives Varanasi's industrial growth
NM on the go

Nm on the go

Always be the first to hear from the PM. Get the App Now!
...
Prime Minister condoles passing of Smt. Vijaya Mehta Ji
July 01, 2026

The Prime Minister, Shri Narendra Modi, has condoled the passing of Smt. Vijaya Mehta Ji. Shri Modi remarked that Smt. Vijaya Mehta Ji was a pioneer of modern Marathi theatre, known for her creativity and commitment to artistic excellence. And her work inspired generations of actors, directors and theatre lovers.

The Prime Minister posted on X:

Deeply saddened by the passing of Smt. Vijaya Mehta Ji. She will be remembered as one of the towering personalities of culture and cinema.

A pioneer of modern Marathi theatre, she was known for her creativity and commitment to artistic excellence. Her work inspired generations of actors, directors and theatre lovers.

My thoughts are with her family, admirers and the entire artistic fraternity in this hour of grief. Om Shanti.

विजया मेहता जी यांच्या निधनाने अत्यंत दुःख झाले आहे. सांस्कृतिक आणि चित्रपट क्षेत्रातील एक उत्तुंग व्यक्तिमत्त्व म्हणून त्या सदैव स्मरणात राहतील.

​आधुनिक मराठी रंगभूमीच्या त्या प्रणेत्या होत्या, सर्जनशीलता आणि कलात्मक उत्कृष्टता यांच्याप्रती असलेल्या निष्ठेसाठी त्या ओळखल्या जात होत्या. त्यांच्या कार्याने अभिनेते, दिग्दर्शक आणि रंगभूमीप्रेमींच्या अनेक पिढ्यांना प्रेरित केले.

​या दुःखद प्रसंगी त्यांच्या कुटुंबीयांप्रती, चाहत्यांप्रती आणि संपूर्ण कलाक्षेत्राप्रती माझ्या मनःपूर्वक संवेदना व्यक्त करतो. ओम शांती.