“ਤਿਰੰਗਾ ਹਰ ਚੁਣੌਤੀ ਨਾਲ ਨਜਿੱਠਣ ਦੀ ਤਾਕਤ ਦਿੰਦਾ ਹੈ”
“ਭਾਰਤ ਆਪਣੀਆਂ ਉਪਲਬਧੀਆਂ ਅਤੇ ਸਫ਼ਲਤਾਵਾਂ ਦੇ ਅਧਾਰ ‘ਤੇ ਇੱਕ ਨਵਾਂ ਪ੍ਰਭਾਵ ਪੈਦਾ ਕਰ ਰਿਹਾ ਹੈ ਅਤੇ ਦੁਨੀਆ ਇਸ ਨੂੰ ਅਹਿਮੀਅਤ ਦੇ ਰਹੀ ਹੈ”
ਗ੍ਰੀਸ ਯੂਰਪ ਲਈ ਭਾਰਤ ਦਾ ਪ੍ਰਵੇਸ਼ ਦੁਆਰ ਬਣ ਜਾਵੇਗਾ ਅਤੇ ਇਹ ਯੂਰਪੀਅਨ ਯੂਨੀਅਨ ਦੇ ਨਾਲ ਭਾਰਤ ਦੇ ਠੋਸ ਸਬੰਧਾਂ ਲਈ ਇੱਕ ਮਜ਼ਬੂਤ ਮਾਧਿਅਮ ਹੋਵੇਗਾ
“21ਵੀਂ ਸਦੀ ਟੈਕਨੋਲੋਜੀ ‘ਤੇ ਅਧਾਰਿਤ ਹੈ ਅਤੇ ਸਾਨੂੰ 2047 ਤੱਕ ਵਿਕਸਿਤ ਭਾਰਤ ਬਣਨ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਦੇ ਮਾਰਗ ‘ਤੇ ਚਲਣਾ ਹੋਵੇਗਾ”
“ਚੰਦਰਯਾਨ ਦੀ ਸਫ਼ਲਤਾ ਨਾਲ ਪੈਦਾ ਹੋਏ ਉਤਸ਼ਾਹ ਨੂੰ ਸ਼ਕਤੀ (Shakti)ਵਿੱਚ ਬਦਲੇ ਜਾਣ ਦੀ ਜ਼ਰੂਰਤ ਹੈ”
“ਮੈਂ ਜੀ -20 ਸਮਿਟ ਦੇ ਦੌਰਾਨ ਦਿੱਲੀ ਦੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਗਾਊਂ ਖਿਮਾ-ਜਾਚਨਾ ਕਰਦਾ ਹਾਂ, ਮੈਨੂੰ ਵਿਸ਼ਵਾਸ ਹੈ ਕਿ ਦਿੱਲੀ ਦੇ ਲੋਕ ਜੀ-20 ਸਮਿਟ ਨੂੰ ਸਫ਼ਲ ਬਣਾ ਕੇ ਸਾਡੇ ਵਿਗਿਆਨੀਆਂ ਦੀਆਂ ਉਪਲਬਧੀਆਂ ਨੂੰ ਨਵੀਂ ਤਾਕਤ ਦੇਣਗੇ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ।  ਚੰਦਰਯਾਨ - 3 ਮੂਨ ਲੈਂਡਰ ਦੀ ਸਫ਼ਲ ਲੈਂਡਿੰਗ  ਦੇ ਕ੍ਰਮ ਵਿੱਚ ਇਸਰੋ ਟੀਮ (ISRO team) ਦੇ ਨਾਲ ਗੱਲਬਾਤ ਕਰਨ  ਦੇ ਬਾਅਦ ਪ੍ਰਧਾਨ ਮੰਤਰੀ ਅੱਜ ਬੰਗਲੁਰੂ ਤੋਂ ਦਿੱਲੀ ਪਹੁੰਚੇ।  ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਚਾਰ ਦਿਨ ਦੀ  ਯਾਤਰਾ ਦੇ ਬਾਅਦ ਸਿੱਧੇ ਬੰਗਲੁਰੂ ਪਹੁੰਚ ਗਏ ਸਨ।  ਸ਼੍ਰੀ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਫ਼ਲ ਯਾਤਰਾ ਦੀਆਂ ਉਪਲਬਧੀਆਂ ਅਤੇ ਭਾਰਤੀ ਵਿਗਿਆਨੀਆਂ ਦੀ ਮਹੱਤਵਪੂਰਨ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ।

 

 

ਗਰਮਜੋਸ਼ੀ ਭਰੇ ਸੁਆਗਤ  ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਦੇ ਲਈ ਲੋਕਾਂ  ਦੇ ਇਸ ਉਤਸ਼ਾਹ ਲਈ ਆਭਾਰ ਵਿਅਕਤ ਕੀਤਾ।  ਪ੍ਰਧਾਨ ਮੰਤਰੀ ਨੇ ਇਸਰੋ ਟੀਮ(ISRO team)  ਦੇ ਨਾਲ ਆਪਣੀ ਗੱਲਬਾਤ ਦਾ ਉਲੇਖ ਕੀਤਾ ਅਤੇ ਦੱਸਿਆ ਕਿ “ਚੰਦਰਯਾਨ-3 ਦਾ ਮੂਨ ਲੈਂਡਰ ਜਿਸ ਬਿੰਦੂ ‘ਤੇ ਉਤਰਿਆ ਸੀ,  ਉਸ ਨੂੰ ਹੁਣ ‘ਸ਼ਿਵ ਸ਼ਕਤੀ’ (‘Shiv Shakti’) ਦੇ ਰੂਪ ਵਿੱਚ ਜਾਣਿਆ ਜਾਵੇਗਾ।”  ਉਨ੍ਹਾਂ ਨੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਕਿ ਸ਼ਿਵ ਦਾ ਮਤਲਬ ਸ਼ੁਭ ਹੈ ਅਤੇ ਸ਼ਕਤੀ ਇੱਕ ਰੂਪ ਵਿੱਚ ਨਾਰੀ ਸ਼ਕਤੀ ਦੀ ਉਦਾਹਰਣ ਹੈ (Shiv denotes Shubh and Shakti exemplifies Nari Shakti)।  ਸ਼ਿਵ ਸ਼ਕਤੀ ਹਿਮਾਲਿਆ ਅਤੇ ਕੰਨਿਆਕੁਮਾਰੀ  ਦੇ ਸਬੰਧ ਦਾ ਭੀ ਪ੍ਰਤੀਕ ਹੈ।

 

ਇਸੇ ਤਰ੍ਹਾਂ,  ਪ੍ਰਧਾਨ ਮੰਤਰੀ ਨੇ ਦੱਸਿਆ ਕਿ 2019 ਵਿੱਚ ਚੰਦਰਯਾਨ 2 ਨੇ ਜਿਸ ਬਿੰਦੂ ‘ਤੇ ਆਪਣੇ ਪਦਚਿੰਨ੍ਹ ਛੱਡੇ ਸਨ,  ਉਸ ਨੂੰ ਹੁਣ ‘ਤਿਰੰਗਾ’(‘Tiranga’) ਕਿਹਾ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਭੀ ਇਸ ਦਾ ਪ੍ਰਸਤਾਵ ਆਇਆ ਸੀ,  ਲੇਕਿਨ ਕਿਸੇ ਤਰ੍ਹਾਂ ਦਿਲ ਤਿਆਰ ਨਹੀਂ ਹੋਇਆ।  ਉਨ੍ਹਾਂ ਨੇ ਕਿਹਾ ਕਿ ਮਿਸ਼ਨ  ਦੇ ਪੂਰੀ ਤਰ੍ਹਾਂ ਸਫ਼ਲ ਹੋਣ ਦੇ ਬਾਅਦ ਹੀ ਚੰਦਰਯਾਨ-2  ਦੇ ਪੁਆਇੰਟ ਨੂੰ ਨਾਮ ਦੇਣ ਦਾ ਸੰਕਲਪ ਲੈ ਲਿਆ ਗਿਆ ਸੀ।  ਪ੍ਰਧਾਨ ਮੰਤਰੀ ਨੇ ਕਿਹਾ,  “ਤਿਰੰਗਾ ਹਰ ਚੁਣੌਤੀ ਨਾਲ ਨਜਿੱਠਣ ਦੀ ਤਾਕਤ ਦਿੰਦਾ ਹੈ।”(“Tiranga gives strength to deal with every Challenge) ਉਨ੍ਹਾਂ ਨੇ 23 ਅਗਸਤ ਨੂੰ ਰਾਸ਼ਟਰੀ ਪੁਲਾੜ(ਅੰਤਰਿਕਸ਼) ਦਿਵਸ (National Space Day) ਦੇ ਰੂਪ ਵਿੱਚ ਮਨਾਉਣ  ਦੇ ਫ਼ੈਸਲੇ ਦੀ ਭੀ ਜਾਣਕਾਰੀ ਦਿੱਤੀ।  ਪ੍ਰਧਾਨ ਮੰਤਰੀ ਨੇ ਆਪਣੀ ਯਾਤਰਾ  ਦੇ ਦੌਰਾਨ ਆਲਮੀ ਸਮੁਦਾਇ ਤੋਂ ਭਾਰਤ ਨੂੰ ਮਿਲੀਆਂ ਵਧਾਈਆਂ ਅਤੇ ਵਧਾਈ ਸੰਦੇਸ਼ਾਂ  ਬਾਰੇ ਦੱਸਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਪਲਬਧੀਆਂ ਅਤੇ ਸਫ਼ਲਤਾਵਾਂ  ਦੇ ਅਧਾਰ ‘ਤੇ ਭਾਰਤ ਦਾ ਇੱਕ ਨਵਾਂ ਪ੍ਰਭਾਵ ਦਿਖ ਰਿਹਾ ਹੈ ਅਤੇ ਦੁਨੀਆ ਉਸ ਨੂੰ ਅਹਿਮੀਅਤ  ਦੇ ਰਹੀ ਹੈ।

 

 

ਪਿਛਲੇ 40 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਗ੍ਰੀਸ ਯਾਤਰਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਸ ਵਿੱਚ ਭਾਰਤ ਦੇ ਲਈ ਪਿਆਰ ਅਤੇ ਸਨਮਾਨ  ਬਾਰੇ ਦੱਸਿਆ ਅਤੇ ਕਿਹਾ ਕਿ ਇੱਕ ਤਰ੍ਹਾਂ ਨਾਲ ਗ੍ਰੀਸ ਯੂਰਪ ਦੇ ਲਈ ਭਾਰਤ ਦਾ ਪ੍ਰਵੇਸ਼  ਦੁਆਰ (India’s gateway to Europe) ਬਣ ਜਾਵੇਗਾ ਅਤੇ ਯੂਰਪੀਅਨ ਯੂਨੀਅਨ  ਦੇ ਨਾਲ ਭਾਰਤ  ਦੇ ਠੋਸ ਸਬੰਧਾਂ (robust India EU relations) ਦੇ ਲਈ ਇੱਕ ਮਜ਼ਬੂਤ ਮਾਧਿਅਮ ਹੋਵੇਗਾ।

 

 

ਪ੍ਰਧਾਨ ਮੰਤਰੀ ਨੇ ਸਾਇੰਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਹੋਰ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਦੀ ਜ਼ਰੂਰਤ ਹੈ ਕਿ ਸੁਸ਼ਾਸਨ ਅਤੇ ਆਮ ਨਾਗਰਿਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਦੇ  ਲਈ ਸਪੇਸ ਸਾਇੰਸ ਦਾ ਕਿਵੇਂ ਲਾਭ ਉਠਾਇਆ ਜਾ ਸਕਦਾ ਹੈ।  ਉਨ੍ਹਾਂ ਨੇ ਸਰਵਿਸ ਡਿਲਿਵਰੀ, ਪਾਦਰਸ਼ਤਾ ਅਤੇ ਪੂਰਨਤਾ ਵਿੱਚ ਸਪੇਸ ਸਾਇੰਸ ਦੇ ਦੋਹਨ ਦੇ ਤਰੀਕਿਆਂ ਨੂੰ ਖੋਜਣ ਦੇ ਕੰਮ ਵਿੱਚ ਸਰਕਾਰੀ ਵਿਭਾਗਾਂ ਨੂੰ ਲਗਾਉਣ ਦੇ ਆਪਣੇ ਫ਼ੈਸਲੇ ਨੂੰ ਦੁਹਰਾਇਆ।  ਇਸ ਦੇ ਲਈ, ਆਉਣ ਵਾਲੇ ਦਿਨਾਂ ਵਿੱਚ ਹੈਕਾਥੌਨਸ (Hackathons) ਦਾ ਆਯੋਜਨ ਕੀਤਾ ਜਾਵੇਗਾ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਟੈਕਨੋਲੋਜੀ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ,  “ਸਾਨੂੰ 2047 ਤੱਕ ਵਿਕਸਿਤ ਭਾਰਤ (Viksit Bharat) ਦਾ ਲਕਸ਼ ਹਾਸਲ ਕਰਨ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਮਾਰਗ ‘ਤੇ ਹੋਰ ਅਧਿਕ ਮਜ਼ਬੂਤੀ ਦੇ ਨਾਲ ਅੱਗੇ ਵਧਣਾ ਹੋਵੇਗਾ।” ਨਵੀਂ ਪੀੜ੍ਹੀ ਵਿੱਚ ਵਿਗਿਆਨਿਕ ਸੋਚ ਪੈਦਾ ਕਰਨ ਦੇ ਲਈ, ਚੰਦਰਯਾਨ ਦੀ ਸਫ਼ਲਤਾ ਨਾਲ ਪੈਦਾ ਉਤਸ਼ਾਹ ਨੂੰ ਸ਼ਕਤੀ (Shakti) ਵਿੱਚ ਪਰਿਵਰਤਿਤ ਕਰਨ ਦੀ ਜ਼ਰੂਰਤ ਹੈ।  ਇਸ ਦੇ ਲਈ 1 ਸਤੰਬਰ ਤੋਂ ਮਾਇਗੌਵ(MyGov) ‘ਤੇ ਇੱਕ ਕਵਿਜ਼ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਾਇੰਸ ਅਤੇ ਟੈਕਨੋਲੋਜੀ ਲਈ ਭੀ ਕਾਫੀ ਪ੍ਰਾਵਧਾਨ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਗਾਮੀ ਜੀ-20 ਸਮਿਟ ਇੱਕ ਐਸਾ ਅਵਸਰ ਹੈ ਜਿੱਥੇ ਪੂਰਾ ਦੇਸ਼ ਮੇਜ਼ਬਾਨ ਹੈ, ਲੇਕਿਨ ਇਸ ਵਿੱਚ ਸਭ ਤੋਂ ਅਧਿਕ ਜ਼ਿੰਮੇਦਾਰੀ ਦਿੱਲੀ ਦੀ ਹੈ।  ਸ਼੍ਰੀ ਮੋਦੀ ਨੇ ਕਿਹਾ,  “ਦਿੱਲੀ ਨੂੰ ਰਾਸ਼ਟਰਾਂ ਦੇ ਸਨਮਾਨਿਤ ਝੰਡਿਆਂ ਨੂੰ ਫਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਨੂੰ ‘ਅਤਿਥਿ ਦੇਵੋ ਭਵ’(‘अतिथि देवो भव’- ‘Atithi Devo Bhava’) ਦੀ ਪਰੰਪਰਾ ਦਾ ਪਾਲਨ ਕਰਨ ਦੀ ਜ਼ਰੂਰਤ ਹੈ,  ਕਿਉਂਕਿ ਇਹ ਭਾਰਤ  ਦੀ ਪ੍ਰਾਹੁਣਚਾਰੀ ਨੂੰ ਦਿਖਾਉਣ ਦਾ ਇੱਕ ਮਹੱਤਵਪੂਰਨ ਅਵਸਰ ਹੈ।

 

ਉਨ੍ਹਾਂ ਨੇ ਕਿਹਾ,  “5-15 ਸਤੰਬਰ  ਦੇ ਦਰਮਿਆਨ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ।  ਦਿੱਲੀ  ਦੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਲਈ ਮੈਂ ਅਗਾਊਂ ਖਿਮਾ-ਜਾਚਨਾ ਕਰਦਾ ਹਾਂ ।  ਇੱਕ ਪਰਿਵਾਰ  ਦੇ ਰੂਪ ਵਿੱਚ,  ਸਾਰੇ ਪਤਵੰਤੇ ਵਿਅਕਤੀ ਸਾਡੇ ਮਹਿਮਾਨ ਹਨ ਅਤੇ ਸਾਨੂੰ ਸਾਮੂਹਿਕ ਪ੍ਰਯਾਸਾਂ ਨਾਲ ਆਪਣੇ ਜੀ20 ਸਮਿਟ ਨੂੰ ਸ਼ਾਨਦਾਰ ਬਣਾਉਣਾ ਹੈ।”

 

ਆਗਾਮੀ ਰਕਸ਼ਾ ਬੰਧਨ (ਰੱਖੜੀ) ਅਤੇ ਚੰਦਰਮਾ ਨੂੰ ਧਰਤੀ ਮਾਤਾ ਦਾ ਭਾਈ ਮੰਨਣ ਦੀ ਭਾਰਤੀ ਪਰੰਪਰਾ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਕਸ਼ਾ ਬੰਧਨ (ਰੱਖੜੀ) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਇਸ ਤਿਉਹਾਰ ਦੀ ਖੁਸ਼ੀ ਨਾਲ ਭਰੀ ਭਾਵਨਾ ਦੁਨੀਆ ਨੂੰ ਸਾਡੀਆਂ ਪਰੰਪਰਾਵਾਂ ਤੋਂ ਪਰੀਚਿਤ ਕਰਵਾਏਗੀ।  ਉਨ੍ਹਾਂ ਨੇ ਕਿਹਾ ਕਿ ਸਤੰਬਰ  ਦੇ ਮਹੀਨੇ ਵਿੱਚ ਦਿੱਲੀ  ਦੇ ਲੋਕ ਜੀ-20 ਸਮਿਟ ਨੂੰ ਸਫ਼ਲ ਬਣਾਕੇ ਸਾਡੇ ਵਿਗਿਆਨੀਆਂ ਦੀਆਂ ਉਪਲਬਧੀਆਂ ਨੂੰ ਨਵੀਂ ਤਾਕਤ ਦੇਣਗੇ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi distributes 6.5 million 'Svamitva property' cards across 10 states

Media Coverage

PM Modi distributes 6.5 million 'Svamitva property' cards across 10 states
NM on the go

Nm on the go

Always be the first to hear from the PM. Get the App Now!
...
PM welcomes naming of Jaffna's iconic India-assisted Cultural Center as ‘Thiruvalluvar Cultural Center.
January 18, 2025

The Prime Minister Shri Narendra Modi today welcomed the naming of the iconic Cultural Center in Jaffna built with Indian assistance, as ‘Thiruvalluvar Cultural Center’.

Responding to a post by India In SriLanka handle on X, Shri Modi wrote:

“Welcome the naming of the iconic Cultural Center in Jaffna built with Indian assistance, as ‘Thiruvalluvar Cultural Center’. In addition to paying homage to the great Thiruvalluvar, it is also a testament to the deep cultural, linguistic, historical and civilisational bonds between the people of India and Sri Lanka.”