Share
 
Comments
ਵਫ਼ਦ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ 'ਅਖੰਡ ਪਾਠ' ਕਰਵਾਉਣ ਵਾਲੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਤੋਂ ਪ੍ਰਸ਼ਾਦ ਅਤੇ ਅਸ਼ੀਰਵਾਦ ਦਿੱਤਾ
ਵਫ਼ਦ ਨੇ ਪਗੜੀ ਬੰਨ੍ਹ ਕੇ ਅਤੇ ਸਿਰੋਪਾ ਦੇ ਕੇ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ
ਵਫ਼ਦ ਨੇ ਸਿੱਖ ਭਾਈਚਾਰੇ ਦੇ ਸਨਮਾਨ ਅਤੇ ਕਲਿਆਣ ਨਾਲ ਜੁੜੀਆਂ ਮੋਹਰੀ ਪਹਿਲਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ‘ਤੇ ਇੱਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ।

ਦਿੱਲੀ ਦੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਅਵਸਰ ‘ਤੇ ‘ਅਖੰਡ ਪਾਠ’ ਦਾ ਆਯੋਜਨ ਕੀਤਾ ਸੀ। ਇਹ ‘ਅਖੰਡ ਪਾਠ’ 15 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਦਿਨ 17 ਸਤੰਬਰ ਨੂੰ ਸੰਪੂਰਨ ਹੋਇਆ ਸੀ। ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਸਾਦ ਅਤੇ ਅਸ਼ੀਰਵਾਦ ਦਿੱਤਾ।

ਮੁਲਾਕਾਤ ਦੇ ਦੌਰਾਨ, ਸਿੱਖ ਵਫ਼ਦ ਨੇ ਪਗੜੀ ਬੰਨ੍ਹ ਕੇ ਅਤੇ ਸਿਰੋਪਾ ਦੇ ਕੇ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ। ਪ੍ਰਧਾਨ ਮੰਤਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੇ ਲਈ ਅਰਦਾਸ ਵੀ ਕੀਤੀ ਗਈ। ਵਫ਼ਦ ਨੇ ਸਿੱਖ ਭਾਈਚਾਰੇ ਦੇ ਸਨਮਾਨ ਅਤੇ ਕਲਿਆਣ ਨਾਲ ਜੁੜੀਆਂ ਮੋਹਰੀ ਪਹਿਲਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ 26 ਦਸੰਬਰ ਨੂੰ “ਵੀਰ ਬਾਲ ਦਿਵਸ” ਦੇ ਰੂਪ ਵਿੱਚ ਐਲਾਨਣ, ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਫਿਰ ਤੋਂ ਖੋਲ੍ਹਣ, ਗੁਰਦੁਆਰਿਆਂ ਦੁਆਰਾ ਚਲਾਏ ਜਾ ਰਹੇ ਲੰਗਰਾਂ ‘ਤੇ ਲਗਣ ਵਾਲੇ ਜੀਐੱਸਟੀ ਨੂੰ ਹਟਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਫ਼ਗ਼ਾਨਿਸਤਾਨ ਤੋਂ ਭਾਰਤ ਲਿਆਉਣ ਸਹਿਤ ਪ੍ਰਧਾਨ ਮੰਤਰੀ ਦੇ ਹੋਰ ਕਈ ਪ੍ਰਯਤਨਾਂ ਨੂੰ ਯਾਦ ਕੀਤਾ।

ਇਸ ਸਿੱਖ ਵਫ਼ਦ ਵਿੱਚ ਆਲ ਇੰਡੀਆ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼੍ਰੀ ਤਰਵਿੰਦਰ ਸਿੰਘ ਮਾਰਵਾਹ; ਆਲ ਇੰਡੀਆ ਕੇਂਦਰੀ ਗੁਰੂ ਸਿੰਘ ਸਭਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਵੀਰ ਸਿੰਘ; ਕੇਂਦਰੀ ਗੁਰੂ ਸਿੰਘ ਸਭਾ ਦੇ ਦਿੱਲੀ ਇਕਾਈ ਦੇ ਪ੍ਰਮੁੱਖ ਸ਼੍ਰੀ ਨਵੀਨ ਸਿੰਘ ਭੰਡਾਰੀ; ਗੁਰਦੁਆਰਾ ਸਿੰਘ ਸਭਾ, ਤਿਲਕ ਨਗਰ ਦੇ ਪ੍ਰਧਾਨ ਸ਼੍ਰੀ ਹਰਬੰਸ ਸਿੰਘ; ਅਤੇ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਸ਼੍ਰੀ ਰਾਜਿੰਦਰ ਸਿੰਘ ਸ਼ਾਮਲ ਸਨ।  

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India's handling of energy-related issues quite impressive: US Deputy Energy Secy David Turk

Media Coverage

India's handling of energy-related issues quite impressive: US Deputy Energy Secy David Turk
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਸਤੰਬਰ 2022
September 24, 2022
Share
 
Comments

Due to the initiatives of the Modi government, J&K has seen a massive influx in tourism.

Citizens appreciate the brilliant work by the government towards infrastructure and economic development.