ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦਿਵਸ ਦੇ ਮੌਕੇ ’ਤੇ ਬਿਹਾਰ ਦੇ ਲੋਕਾਂ ਨੂੰ ਆਪਣੀਆਂ ਦਿਲੋਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਬੇ ਦੇ ਲੋਕਾਂ ਨੂੰ ਆਪਣੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਬਿਹਾਰ ਨੇ ਲੰਬੇ ਸਮੇਂ ਤੋਂ ਭਾਰਤੀ ਵਿਰਾਸਤ ਨੂੰ ਮਾਣ ਅਤੇ ਅਧਿਆਤਮਿਕਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸੂਬਾ ਮੌਜੂਦਾ ਸਮੇਂ ਵਿੱਚ ਹਰ ਰੋਜ਼ ਪ੍ਰਗਤੀ ਦੇ ਨਵੇਂ ਅਧਿਆਇ ਲਿਖ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਵਿਸ਼ਵਾਸ ਪ੍ਰਗਟਾਇਆ ਕਿ ਬਿਹਾਰ ਦੇ ਮਿਹਨਤੀ ਅਤੇ ਉਤਸ਼ਾਹੀ ਲੋਕਾਂ ਦਾ ਸਮਰਪਣ ਅਤੇ ਸਮਰੱਥਾ ‘ਵਿਕਸਿਤ ਬਿਹਾਰ’ ਦੇ ਸੰਕਲਪ ਨੂੰ ‘ਵਿਕਸਿਤ ਭਾਰਤ’ ਦੇ ਨਾਲ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
“ਬਿਹਾਰ ਦਿਵਸ ਦੇ ਮੌਕੇ ’ਤੇ ਸੂਬੇ ਦੇ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਾਰਤੀ ਵਿਰਾਸਤ ਨੂੰ ਸ਼ਾਨ ਅਤੇ ਅਧਿਆਤਮਿਕਤਾ ਪ੍ਰਦਾਨ ਕਰਨ ਵਾਲਾ ਸਾਡਾ ਇਹ ਸੂਬਾ ਅੱਜ ਪ੍ਰਗਤੀ ਦੇ ਨਵੇਂ-ਨਵੇਂ ਅਧਿਆਇ ਲਿਖਣ ਵਿੱਚ ਜੁਟਿਆ ਹੋਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਵਿਕਸਿਤ ਬਿਹਾਰ ਦੇ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਇੱਥੋਂ ਦੇ ਮਿਹਨਤੀ ਅਤੇ ਉਤਸ਼ਾਹੀ ਲੋਕਾਂ ਦਾ ਸਮਰਪਣ ਅਤੇ ਸਮਰੱਥਾ ਬਹੁਤ ਕੰਮ ਆਵੇਗੀ।”
बिहार दिवस के अवसर पर राज्य के अपने सभी परिवारजनों को अनेकानेक शुभकामनाएं। भारतीय विरासत को भव्यता और दिव्यता प्रदान करने वाला हमारा यह प्रदेश आज प्रगति के नित-नए अध्याय गढ़ने में जुटा है। मुझे विश्वास है कि विकसित बिहार के साथ विकसित भारत के संकल्प को साकार करने में यहां के…
— Narendra Modi (@narendramodi) March 22, 2026


