ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਗਾਲੈਂਡ ਦੇ ਸੀਨੀਅਰ ਨੇਤਾ ਸ਼੍ਰੀ ਇਮਕੋਂਗ ਐੱਲ. ਇਮਚੇਨ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਇਮਚੇਨ ਨੂੰ ਨਾਗਾਲੈਂਡ ਦੇ ਵਿਕਾਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਚੇਤੇ ਕੀਤਾ ਜਾਵੇਗਾ। ਉਹ ਕਈ ਸਾਲਾਂ ਤੋਂ ਜਨਤਕ ਜੀਵਨ ਵਿੱਚ ਸਰਗਰਮ ਸਨ ਅਤੇ ਕਬਾਇਲੀ ਭਾਈਚਾਰਿਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਸਨ। ਉਨ੍ਹਾਂ ਦੇ ਵਿਧਾਨਕ ਅਤੇ ਮੰਤਰੀ ਕਾਰਜਕਾਲ ਨੂੰ ਹਮੇਸ਼ਾ ਉਨ੍ਹਾਂ ਦੇ ਪ੍ਰਭਾਵ ਅਤੇ ਸਮਰਪਣ ਲਈ ਚੇਤੇ ਕੀਤਾ ਜਾਵੇਗਾ।
ਐੱਕਸ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ:
"ਸ਼੍ਰੀ ਇਮਕੋਂਗ ਐੱਲ. ਇਮਚੇਨ ਜੀ ਨੂੰ ਨਾਗਾਲੈਂਡ ਦੇ ਵਿਕਾਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਚੇਤੇ ਕੀਤਾ ਜਾਵੇਗਾ। ਉਹ ਕਈ ਸਾਲਾਂ ਤੋਂ ਜਨਤਕ ਜੀਵਨ ਵਿੱਚ ਸਰਗਰਮ ਸਨ ਅਤੇ ਖ਼ਾਸ ਤੌਰ 'ਤੇ ਕਬਾਇਲੀ ਭਾਈਚਾਰਿਆਂ ਦੀ ਭਲਾਈ ਲਈ ਸਮਰਪਿਤ ਸਨ। ਉਨ੍ਹਾਂ ਦੇ ਵਿਧਾਨਕ ਅਤੇ ਮੰਤਰੀ ਕਾਰਜਕਾਲ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਨਾਗਾਲੈਂਡ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਵਿੱਚ ਵੀ ਯੋਗਦਾਨ ਪਾਇਆ। ਇਸ ਦੁੱਖ ਦੇ ਪਲ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਨ।"
Shri Imkong L. Imchen Ji will be remembered for his outstanding contribution to Nagaland's development. He had been active in public life for several years and was particularly passionate about welfare of tribal communities. His legislative and ministerial tenures will be fondly…
— Narendra Modi (@narendramodi) November 12, 2025


