Your Excellency, ਪ੍ਰਧਾਨ ਮੰਤਰੀ ਲੈਪਿਡ,

Your Highness, ਸੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ,

Your Excellency, ਰਾਸ਼ਟਰਪਤੀ ਬਾਇਡਨ,

ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਲੈਪਿਡ ਨੂੰ ਪ੍ਰਧਾਨ ਮੰਤਰੀ ਦਾ ਕਾਰਜਭਾਰ ਗ੍ਰਹਿਣ ਕਰਨ (ਸੰਭਾਲਣ) ਦੇ ਲਈ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਅੱਜ ਦੀ ਸਮਿਟ ਦੀ ਮੇਜ਼ਬਾਨੀ ਕਰਨ ਦੇ ਲਈ ਵੀ ਮੈਂ ਉਨ੍ਹਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।

ਇਹ ਸਹੀ ਮਾਅਨੇ ਵਿੱਚ ਸਟ੍ਰੈਟੇਜਿਕ ਪਾਰਟਨਰਸ ਦੀ ਮੀਟਿੰਗ ਹੈ।

ਅਸੀਂ ਸਾਰੇ ਅੱਛੇ ਮਿੱਤਰ ਵੀ ਹਾਂ, ਅਤੇ ਸਾਡੇ ਸਭ ਦੇ ਦ੍ਰਿਸ਼ਟੀਕੋਣ ਵਿੱਚ, ਸਾਡੇ interests ਵਿੱਚ ਵੀ ਸਮਾਨਤਾ ਹੈ।

Excellencies, Your Highness,

ਅੱਜ ਦੀ ਇਸ ਪਹਿਲੀ ਸਮਿਟ ਤੋਂ ਹੀ “ਆਈ-ਟੂ-ਯੂ-ਟੂ” ਨੇ ਇੱਕ ਸਕਾਰਾਤਮਕ ਏਜੰਡਾ ਸਥਾਪਿਤ ਕਰ ਲਿਆ ਹੈ।

ਅਸੀਂ ਕਈ ਖੇਤਰਾਂ ਵਿੱਚ Joint Projects ਦੀ ਪਹਿਚਾਣ ਕੀਤੀ ਹੈ, ਅਤੇ ਉਨ੍ਹਾਂ ਵਿੱਚ ਅੱਗੇ ਵਧਣ ਦਾ ਰੋਡਮੈਪ ਵੀ ਬਣਾਇਆ ਹੈ।

“ਆਈ-ਟੂ-ਯੂ-ਟੂ” ਫ੍ਰੇਮਵਰਕ ਦੇ ਤਹਿਤ ਅਸੀਂ ਜਲ, ਊਰਜਾ, ਪਰਿਵਹਨ (ਟ੍ਰਾਂਸਪੋਰਟ), ਸਪੇਸ, ਸਿਹਤ ਅਤੇ ਖੁਰਾਕ ਸੁਰੱਖਿਆ ਦੇ ਛੇ ਮਹੱਤਵਪੂਰਨ ਖੇਤਰਾਂ ਵਿੱਚ Joint Investment ਵਧਾਉਣ ਦੇ ਲਈ ਸਹਿਮਤ ਹੋਏ ਹਾਂ।

ਇਹ ਸਪਸ਼ਟ ਹੈ ਕਿ “ਆਈ-ਟੂ-ਯੂ-ਟੂ” ਦਾ ਵਿਜ਼ਨ ਅਤੇ ਏਜੰਡਾ ਪ੍ਰੋਗ੍ਰੈਸਿਵ ਅਤੇ ਪ੍ਰੈਕਟੀਕਲ ਹੈ।

ਆਪਣੇ ਦੇਸ਼ਾਂ ਦੀਆਂ ਪਰਸਪਰ strengths - Capital, Expertise ਅਤੇ Markets – ਨੂੰ ਮੋਬਿਲਾਈਜ਼ ਕਰਕੇ ਅਸੀਂ ਆਪਣੇ agenda ਨੂੰ ਗਤੀ ਦੇ ਸਕਦੇ ਹਨ, ਅਤੇ ਆਲਮੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ।

ਵਧਦੀਆਂ ਹੋਈਆਂ ਆਲਮੀ ਅਨਿਸ਼ਚਿਤਾਵਾਂ ਦੇ ਦਰਮਿਆਨ ਸਾਡਾ ਕੋਆਪ੍ਰੇਟਿਵ ਫ੍ਰੇਮਵਰਕ ਵਿਵਹਾਰਕ ਸਹਿਯੋਗ ਦਾ ਇੱਕ ਅੱਛਾ ਮਾਡਲ ਵੀ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ “ਆਈ-ਟੂ-ਯੂ-ਟੂ” ਨਾਲ ਅਸੀਂ ਆਲਮੀ ਪੱਧਰ ‘ਤੇ Energy Security, Food Security ਅਤੇ Economic Growth ਦੇ ਲਈ ਮਹੱਤਵਪੂਰਨ ਯੋਗਦਾਨ ਕਰਾਂਗੇ।

ਧੰਨਵਾਦ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre releases Rs 1.09 lakh crore tax devolution; Uttar Pradesh gets biggest share to accelerate development spending

Media Coverage

Centre releases Rs 1.09 lakh crore tax devolution; Uttar Pradesh gets biggest share to accelerate development spending
NM on the go

Nm on the go

Always be the first to hear from the PM. Get the App Now!
...
Governor of Jharkhand meets Prime Minister
August 03, 2026