ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਲੇਖਕ ਅਤੇ ਜਨ ਬੁੱਧੀਜੀਵੀ ਸ਼੍ਰੀ ਆਨੰਦ ਸ਼ੰਕਰ ਪਾਂਡਯਾ ਜੀ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਸ਼੍ਰੀ ਆਨੰਦ ਸ਼ੰਕਰ ਪਾਂਡਯਾ ਜੀ ਇੱਕ ਮਹਾਨ ਲੇਖਕ ਅਤੇ ਜਨ ਬੁੱਧੀਜੀਵੀ ਸਨ, ਜਿਨ੍ਹਾਂ ਨੇ ਇਤਿਹਾਸ, ਲੋਕ ਨੀਤੀ ਅਤੇ ਅਧਿਅਤਮਿਕਤਾ ਉੱਤੇ ਵਿਆਪਕ ਤੌਰ ‘ਤੇ ਲਿਖਿਆ। ਉਨ੍ਹਾਂ ਵਿੱਚ ਭਾਰਤ ਦੇ ਵਿਕਾਸ ਦੇ ਪ੍ਰਤੀ ਉਤਸ਼ਾਹ ਸੀ। ਉਹ ਵੀਐੱਚਪੀ ਵਿੱਚ ਸਰਗਰਮ ਸਨ ਅਤੇ ਨਿਰਸੁਆਰਥ ਭਾਵ ਨਾਲ ਸਮਾਜ ਦੀ ਸੇਵਾ ਕਰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ।
ਮੇਰਾ ਮਨ ਸ਼੍ਰੀ ਆਨੰਦ ਸ਼ੰਕਰ ਪਾਂਡਯਾ ਜੀ ਦੇ ਨਾਲ ਕਈ ਵਾਰ ਹੋਈ ਗੱਲਬਾਤ ‘ਤੇ ਜਾਂਦਾ ਹੈ। ਮਹਾਨ ਸੁਤੰਤਰਤਾ ਸੈਨਾਨੀਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਅਤੇ ਕਈ ਮੁੱਦਿਆਂ ‘ਤੇ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਬਾਰੇ ਕਿੱਸੇ ਸੁਣਨਾ, ਮਨ ਨੂੰ ਪ੍ਰਸੰਨਤਾ ਨਾਲ ਭਰ ਦਿੰਦਾ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ। ਓਮ ਸ਼ਾਂਤੀ।”
Shri Anand Shankar Pandya Ji was a prolific author and public intellectual who wrote extensively on history, public policy and spirituality. He was passionate about India’s growth. He was active in the VHP and worked selflessly towards social service. Saddened by his demise.
— Narendra Modi (@narendramodi) November 11, 2021


