ਨਵੇਂ ਵੈਰੀਐਂਟ ਦੇ ਮੱਦੇਨਜ਼ਰ, ਸਾਨੂੰ ਸਤਰਕ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੋ ਕੇ, ਰਾਜਾਂ ਵਿੱਚ ਸਿਹਤ ਪ੍ਰਣਾਲੀਆਂ ਮਜ਼ਬੂਤ ਹੋਣ ਨੂੰ ਸੁਨਿਸ਼ਚਿਤ ਕਰੋ : ਪ੍ਰਧਾਨ ਮੰਤਰੀ
ਸਰਕਾਰ ਸੁਚੇਤ ਹੈ ਅਤੇ ਵਰਤਮਾਨ ਸਥਿਤੀ ਤੋਂ ਜਾਣੂ ਹੈ; 'ਸਮੁੱਚੀ ਸਰਕਾਰ' ਪਹੁੰਚ ਦੇ ਤਹਿਤ ਰਾਜਾਂ ਦਾ ਸਮਰਥਨ ਕਰਨ ਅਤੇ ਰੋਗ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਸਰਗਰਮ ਕਾਰਵਾਈ ਕਰ ਰਹੀ ਹੈ - ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ: ਤੁਰੰਤ ਅਤੇ ਪ੍ਰਭਾਵੀ ਸੰਪਰਕ ਟ੍ਰੇਸਿੰਗ, ਟੈਸਟਿੰਗ ਨੂੰ ਵਧਾਉਣ, ਟੀਕਾਕਰਣ ਨੂੰ ਤੇਜ਼ ਕਰਨ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਫੋਕਸ ਹੋਣਾ ਚਾਹੀਦਾ ਹੈ
ਘੱਟ ਟੀਕਾਕਰਣ, ਵੱਧ ਰਹੇ ਕੇਸਾਂ, ਨਾਕਾਫ਼ੀ ਸਿਹਤ ਢਾਂਚੇ ਵਾਲੇ ਰਾਜਾਂ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਕੇਂਦਰ ਟੀਮਾਂ ਭੇਜੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ-19 ਅਤੇ  ਚਿੰਤਾ ਦੇ ਨਵੇਂ ਵੈਰੀਐਂਟ (ਵੀਓਸੀ) ਓਮੀਕ੍ਰੋਨ ਦੀ ਸਥਿਤੀ, ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂ, ਦਵਾਈਆਂ ਦੀ ਉਪਲਬਧਤਾ, ਆਕਸੀਜਨ ਸਿਲੰਡਰ ਅਤੇ ਕੰਸੰਟ੍ਰੇਟਰ, ਵੈਂਟੀਲੇਟਰ, ਪੀਐੱਸਏ ਪਲਾਂਟ, ਆਈਸੀਯੂ/ਆਕਸੀਜਨ ਸਮਰਥਿਤ ਬੈੱਡ, ਮਾਨਵ ਸੰਸਾਧਨ, ਆਈਟੀ ਦਖਲਅੰਦਾਜ਼ੀ ਅਤੇ ਟੀਕਾਕਰਣ ਦੀ ਸਥਿਤੀ ਸਮੇਤ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਉੱਚ ਟੀਕਾਕਰਣ ਕਵਰੇਜ ਅਤੇ ਓਮੀਕ੍ਰੋਨ ਵੈਰੀਐਂਟ ਦੀ ਮੌਜੂਦਗੀ ਵਾਲੇ ਦੇਸ਼ਾਂ ਵਿੱਚ ਮਾਮਲਿਆਂ ਵਿੱਚ ਵਾਧੇ ਦੀ ਸੰਖੇਪ ਜਾਣਕਾਰੀ ਦੇ ਨਾਲ, ਨਵੇਂ ਵੈਰੀਐਂਟ ਦੁਆਰਾ ਸੰਚਾਲਿਤ ਵਿਸ਼ਵ ਪੱਧਰ 'ਤੇ ਉਭਰ ਰਹੇ ਦ੍ਰਿਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਓਮੀਕ੍ਰੋਨ ਦੇ ਸੰਦਰਭ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਸਿਫਾਰਸ਼ ਕੀਤੀਆਂ ਤਕਨੀਕੀ ਸੰਖੇਪ ਅਤੇ ਤਰਜੀਹੀ ਕਾਰਵਾਈਆਂ ਤੋਂ ਵੀ ਜਾਣੂ ਕਰਵਾਇਆ ਗਿਆ। ਦੇਸ਼ ਵਿੱਚ ਕੋਵਿਡ-19 ਅਤੇ ਓਮੀਕ੍ਰੋਨ ਦੀ ਸਥਿਤੀ ਦਾ ਇੱਕ ਸਨੈਪਸ਼ੌਟ, ਜਿਸ ਵਿੱਚ ਵਧੇਰੇ ਕੇਸਾਂ ਦੀ ਰਿਪੋਰਟ ਕਰਨ ਵਾਲੇ ਰਾਜ, ਵਧੇਰੇ ਸਕਾਰਾਤਮਕਤਾ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹੇ ਅਤੇ ਵੱਧ ਗਿਣਤੀ ਵਿੱਚ ਕਲਸਟਰਾਂ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤੀ ਗਈ। ਦੇਸ਼ ਵਿੱਚ ਰਿਪੋਰਟ ਕੀਤੇ ਗਏ ਓਮੀਕ੍ਰੋਨ ਕੇਸਾਂ ਦੇ ਵੇਰਵੇ, ਉਹਨਾਂ ਦਾ ਯਾਤਰਾ ਇਤਿਹਾਸ, ਟੀਕਾਕਰਣ ਸਥਿਤੀ ਅਤੇ ਮੌਜੂਦਾ ਸਥਿਤੀ ਵੀ ਪੇਸ਼ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੂੰ 25 ਨਵੰਬਰ 2021 ਤੋਂ ਬਾਅਦ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ ਜਦੋਂ ਕੇਂਦਰੀ ਸਿਹਤ ਮੰਤਰਾਲੇ ਦੀ ਪਹਿਲੀ ਅਡਵਾਇਜ਼ਰੀ ਰਾਜਾਂ ਨਾਲ ਸਾਂਝੀ ਕੀਤੀ ਗਈ ਸੀ। ਅੰਤਰਰਾਸ਼ਟਰੀ ਯਾਤਰੀਆਂ ਲਈ ਸੰਸ਼ੋਧਿਤ ਯਾਤਰਾ ਅਡਵਾਇਜ਼ਰੀ, ਕੋਵਿਡ-19 ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਮੀਖਿਆ ਮੀਟਿੰਗਾਂ, ਟੀਕਾਕਰਣ ਵਧਾਉਣ, ਆਕਸੀਜਨ ਸਪਲਾਈ ਉਪਕਰਣਾਂ ਦੀ ਸਥਾਪਨਾ ਆਦਿ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ।

ਅਧਿਕਾਰੀਆਂ ਦੁਆਰਾ ਪੇਸ਼ਕਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਹਰ ਪੱਧਰ 'ਤੇ ਉੱਚ ਪੱਧਰੀ ਨਿਗਰਾਨੀ ਅਤੇ ਚੌਕਸੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ 'ਸਮੁੱਚੀ ਸਰਕਾਰ' ਪਹੁੰਚ ਦੇ ਤਹਿਤ ਰੋਕਥਾਮ ਅਤੇ ਪ੍ਰਬੰਧਨ ਦੇ ਜਨਤਕ ਸਿਹਤ ਉਪਾਵਾਂ ਦੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਲਈ ਰਾਜਾਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਹਾਮਾਰੀ ਦੇ ਵਿਰੁੱਧ ਸਰਗਰਮ, ਫੋਕਸ, ਤਾਲਮੇਲ ਵਾਲੀ ਅਤੇ ਸਹਿਯੋਗੀ ਲੜਾਈ ਲਈ ਕੇਂਦਰ ਦੀ ਰਣਨੀਤੀ ਸਾਡੀਆਂ ਭਵਿੱਖੀ ਕਾਰਵਾਈਆਂ ਦਾ ਮਾਰਗਦਰਸ਼ਨ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਸਾਨੂੰ ਸਤਰਕ ਅਤੇ ਸਾਵਧਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮਹਾਮਾਰੀ ਵਿਰੁੱਧ ਲੜਾਈ ਖ਼ਤਮ ਨਹੀਂ ਹੋਈ ਅਤੇ ਕੋਵਿਡ ਸੁਰੱਖਿਅਤ ਵਿਵਹਾਰ ਦੀ ਨਿਰੰਤਰ ਪਾਲਣਾ ਦੀ ਜ਼ਰੂਰਤ ਅੱਜ ਵੀ ਬਹੁਤ ਮਹੱਤਵ ਰੱਖਦੀ ਹੈ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਉਣ ਕਿ ਰਾਜਾਂ ਵਿੱਚ ਸਿਹਤ ਪ੍ਰਣਾਲੀਆਂ, ਜਿਲ੍ਹਾ ਪੱਧਰ ਤੋਂ ਸ਼ੁਰੂ ਹੋ ਕੇ, ਨਵੇਂ ਵੈਰੀਐਂਟ ਦੁਆਰਾ ਖੜ੍ਹੀ ਕੀਤੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਮਜ਼ਬੂਤ ਹੋਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜਾਂ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਆਕਸੀਜਨ ਸਪਲਾਈ ਉਪਕਰਣ ਸਥਾਪਿਤ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਯਮਿਤ ਅਧਾਰ 'ਤੇ ਰਾਜਾਂ ਨਾਲ ਕੰਮ ਕਰਨ ਅਤੇ ਮਾਨਵ ਸੰਸਾਧਨਾਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ, ਐਂਬੂਲੈਂਸਾਂ ਦੀ ਸਮੇਂ ਸਿਰ ਉਪਲਬਧਤਾ, ਸੰਸਥਾਗਤ ਕੁਆਰੰਟੀਨ ਲਈ ਕੋਵਿਡ ਸੁਵਿਧਾਵਾਂ ਨੂੰ ਚਲਾਉਣ ਲਈ ਰਾਜਾਂ ਦੀ ਤਿਆਰੀ ਸਮੇਤ ਸਿਹਤ ਬੁਨਿਆਦੀ ਢਾਂਚੇ ਦੇ ਵੱਖ-ਵੱਖ ਹਿੱਸਿਆਂ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਘਰ ਵਿੱਚ ਇਕਾਂਤਵਾਸ ਕਰਨ ਵਾਲਿਆਂ ਦੀ ਪ੍ਰਭਾਵੀ ਅਤੇ ਨਿਰੀਖਣ ਕੀਤੀ ਨਿਗਰਾਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਟੈਲੀ-ਮੈਡੀਸਿਨ ਅਤੇ ਟੈਲੀ-ਕੰਸਲਟੇਸ਼ਨ ਲਈ ਆਈਟੀ ਟੂਲਸ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵੀ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਉੱਭਰ ਰਹੇ ਕਲਸਟਰਾਂ ਅਤੇ ਹੌਟਸਪੌਟਸ ਦੀ ਉੱਚ ਅਤੇ ਨਜ਼ਦੀਕੀ ਅਤੇ ਸਰਗਰਮ, ਤੁਰੰਤ ਅਤੇ ਪ੍ਰਭਾਵੀ ਨਿਗਰਾਨੀ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਜੀਨੋਮ ਸੀਕਐਂਸਿੰਗ ਲਈ ਚੰਗੀ ਸੰਖਿਆ ਵਿੱਚ ਸਕਾਰਾਤਮਕ ਨਮੂਨੇ ਤੁਰੰਤ ਇੰਸਾਕੋਗ ਲੈਬਾਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਸਮੇਂ ਸਿਰ ਰੋਕਥਾਮ ਅਤੇ ਇਲਾਜ ਲਈ ਕੇਸਾਂ ਦੀ ਜਲਦੀ ਪਹਿਚਾਣ ਨੂੰ ਯਕੀਨੀ ਬਣਾਉਣ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸਾਰ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਸੰਪਰਕ ਟ੍ਰੇਸਿੰਗ 'ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੇਂਦਰ ਸਰਕਾਰ ਨੂੰ ਸਥਿਤੀ ਨੂੰ ਸੁਧਾਰਨ ਵਿੱਚ ਸਹਾਇਤਾ ਕਰਨ ਲਈ ਘੱਟ ਟੀਕਾਕਰਣ, ਵਧ ਰਹੇ ਕੇਸਾਂ, ਨਾਕਾਫ਼ੀ ਸਿਹਤ ਬੁਨਿਆਦੀ ਢਾਂਚੇ ਵਾਲੇ ਰਾਜਾਂ ਵਿੱਚ ਟੀਮਾਂ ਭੇਜਣੀਆਂ ਚਾਹੀਦੀਆਂ ਹਨ।

ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਵਿੱਚ ਟੀਕਾਕਰਣ ਵਿੱਚ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ 88% ਤੋਂ ਵੱਧ ਯੋਗ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾਂਦੀ ਹੈ ਅਤੇ 60% ਤੋਂ ਵੱਧ ਯੋਗ ਆਬਾਦੀ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਲੋਕਾਂ ਨੂੰ ਲਾਮਬੰਦ ਕਰਨ ਅਤੇ ਟੀਕਾਕਰਣ ਕਰਨ ਲਈ ਘਰ-ਘਰ ਜਾ ਕੇ ਹਰ ਘਰ ਦਸਤਕ ਟੀਕਾਕਰਣ ਮੁਹਿੰਮ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲੈਣ ਲਈ ਪ੍ਰੇਰਿਤ ਕਰਨ ਦੇ ਯੋਗ ਹੋ ਗਈ ਹੈ ਅਤੇ ਇਸ ਨੇ ਵੈਕਸੀਨ ਕਵਰੇਜ ਨੂੰ ਵਧਾਉਣ ਵਿੱਚ ਉਤਸ਼ਾਹਜਨਕ ਨਤੀਜੇ ਦਿਖਾਏ ਹਨ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਯੋਗ ਆਬਾਦੀ ਨੂੰ ਪੂਰੀ ਤਰ੍ਹਾਂ ਕੋਵਿਡ-19 ਦੇ ਵਿਰੁੱਧ ਟੀਕਾਕਰਣ ਕੀਤਾ ਗਿਆ ਹੈ ਅਤੇ ਸੰਤ੍ਰਿਪਤ ਮੋਡ ਵਿੱਚ ਲਕਸ਼ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਹੈ।

ਮੀਟਿੰਗ ਵਿੱਚ ਕੈਬਨਿਟ ਸਕੱਤਰ; ਡਾ. ਵੀ ਕੇ ਪਾਲ, ਮੈਂਬਰ (ਸਿਹਤ), ਨੀਤੀ ਆਯੋਗ; ਸ੍ਰੀ ਏ ਕੇ ਭੱਲਾ, ਗ੍ਰਹਿ ਸਕੱਤਰ; ਸ੍ਰੀ ਰਾਜੇਸ਼ ਭੂਸ਼ਣ, ਸਿਹਤ ਸਕੱਤਰ, ਸਕੱਤਰ (ਫ਼ਾਰਮਾਸਿਊਟੀਕਲ); ਰਾਜੇਸ਼ ਗੋਖਲੇ, ਸਕੱਤਰ (ਬਾਇਓਟੈਕਨੋਲੋਜੀ); ਡਾ ਬਲਰਾਮ ਭਾਰਗਵ, ਡੀਜੀ ਆਈਸੀਐੱਮਆਰ; ਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਸਕੱਤਰ (ਆਯੁਸ਼); ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ (ਸ਼ਹਿਰੀ ਵਿਕਾਸ); ਸ਼੍ਰੀ ਆਰ ਐੱਸ ਸ਼ਰਮਾ ਸੀਈਓ ਐੱਨਐੱਚਏ; ਪ੍ਰੋ. ਕੇ ਵਿਜੈ ਰਾਘਵਨ (ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ) ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Microsoft to invest $17.5 billion in India; CEO Satya Nadella thanks PM Narendra Modi

Media Coverage

Microsoft to invest $17.5 billion in India; CEO Satya Nadella thanks PM Narendra Modi
NM on the go

Nm on the go

Always be the first to hear from the PM. Get the App Now!
...
PM Modi welcomes inclusion of Deepavali in UNESCO Intangible Heritage List
December 10, 2025
Deepavali is very closely linked to our culture and ethos, it is the soul of our civilisation and personifies illumination and righteousness: PM

Prime Minister Shri Narendra Modi today expressed joy and pride at the inclusion of Deepavali in the UNESCO Intangible Heritage List.

Responding to a post by UNESCO handle on X, Shri Modi said:

“People in India and around the world are thrilled.

For us, Deepavali is very closely linked to our culture and ethos. It is the soul of our civilisation. It personifies illumination and righteousness. The addition of Deepavali to the UNESCO Intangible Heritage List will contribute to the festival’s global popularity even further.

May the ideals of Prabhu Shri Ram keep guiding us for eternity.

@UNESCO”