ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਪੱਧਰ ਤੱਕ ਉੱਚਾ ਚੁੱਕਣਾ।
ਕਸਟਮ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਪ੍ਰਸ਼ਾਸਕੀ ਸਹਾਇਤਾ 'ਤੇ ਸਮਝੌਤਾ।
ਇਥੋਪੀਆ ਦੇ ਵਿਦੇਸ਼ ਮੰਤਰਾਲੇ ਵਿੱਚ ਡੇਟਾ ਸੈਂਟਰ ਸਥਾਪਤ ਕਰਨ ਲਈ ਸਮਝੌਤਾ ਪੱਤਰ।
ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨਾਂ ਦੀ ਸਿਖਲਾਈ ਵਿੱਚ ਸਹਿਯੋਗ ਲਈ ਪ੍ਰਬੰਧ ਲਾਗੂ ਕਰਨਾ।
ਜੀ-20 ਸਾਂਝੇ ਢਾਂਚੇ ਦੇ ਤਹਿਤ ਇਥੋਪੀਆ ਦੇ ਸਬੰਧ ਵਿੱਚ ਕਰਜ਼ਾ ਪੁਨਰਗਠਨ ਲਈ ਸਮਝੌਤਾ ਪੱਤਰ 'ਤੇ ਦਸਤਖ਼ਤ।
ਆਈਸੀਸੀਆਰ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਇਥੋਪੀਆ ਦੇ ਵਿਦਵਾਨਾਂ ਲਈ ਸਕਾਲਰਸ਼ਿਪਜ਼ ਨੂੰ ਦੁੱਗਣਾ ਕਰਨਾ।
ਆਈਟੀਈਸੀ ਪ੍ਰੋਗਰਾਮ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਇਥੋਪੀਆ ਦੇ ਵਿਦਿਆਰਥੀਆਂ ਅਤੇ ਪੇਸ਼ਾਵਰਾਂ ਲਈ ਵਿਸ਼ੇਸ਼ ਥੋੜ੍ਹੇ ਸਮੇਂ ਦੇ ਕੋਰਸ।
ਭਾਰਤ ਵੱਲੋਂ ਅਦੀਸ ਅਬਾਬਾ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਮਾਵਾਂ ਦੀ ਸਿਹਤ ਸੰਭਾਲ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਦੇ ਖੇਤਰਾਂ ਵਿੱਚ ਸਮਰੱਥਾ ਵਧਾਉਣ ਵਿੱਚ ਸਹਾਇਤਾ।


