ਇੱਕ ਪ੍ਰਾਥਮਿਕ ਸਕੂਲ ਵਿੱਚ ਜਲ ਵਾਹਕ ਦਾ ਕਾਰਜ ਕਰਨ ਵਾਲੀ ਮਹਿਲਾ ਨੂੰ ਪੱਕਾ ਘਰ ਮਿਲਿਆ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸਿੱਖਿਆ ਸੁਨਿਸ਼ਚਿਤ ਕੀਤੀ
“ਪਿਛਲੇ 9 ਵਰ੍ਹਿਆਂ ਵਿੱਚ, ਮਹਿਲਾਵਾਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਰਹੀਆਂ ਹਨ, ਤੁਹਾਡੀਆਂ ਜਿਹੀਆਂ ਮਹਿਲਾਵਾਂ ਸਾਨੂੰ ‘ਚੰਗਾ ਕਾਰਜ ਕਰਦੇ ਰਹਿਣ ਦੀ ਸ਼ਕਤੀ ਦਿੰਦੀਆਂ ਹਨ’”

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰੋਹੜੂ ਵਿੱਚ ਇੱਕ ਪ੍ਰਾਥਮਿਕ ਸਕੂਲ ਵਿੱਚ ਜਲ ਵਾਹਕ ਕੁਸ਼ਲਾ ਦੇਵੀ ਸਕੂਲ ਵਿੱਚ ਵਿਵਿਧ ਕਾਰਜ ਕਰਦੇ ਹਨ ਅਤੇ ਉਹ 2022 ਤੋਂ ਇਸ ਅਹੁਦੇ ‘ਤੇ ਕੰਮ ਕਰ ਰਹੇ ਹਨ। ਦੋ ਬੱਚਿਆਂ ਦੀ ਇਸ ਇਕੱਲੀ ਮਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਦੇ ਲਈ 1.85 ਲੱਖ ਰੁਪਏ ਦੀ ਸਹਾਇਤਾ ਪ੍ਰਾਪਤ ਹੋਈ, ਜਿਸ ਨਾਲ ਉਨ੍ਹਾਂ ਨੂੰ ਪੱਕਾ ਘਰ ਬਣਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਦੇ ਖਾਤੇ ਵਿੱਚ 2000 ਰੁਪਏ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਕੋਲ ਜ਼ਮੀਨ ਵੀ ਹੈ।

ਪ੍ਰਧਾਨ ਮੰਤਰੀ ਨੇ ਜੀਵਨ ਦੀਆਂ ਸਮੱਸਿਆਵਾਂ ਤੋਂ ਹਾਰ ਨਾ ਮੰਨਣ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਸ਼੍ਰੀਮਤੀ ਕੁਸ਼ਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਘਰ ਬਣਨ ਦੇ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਜ਼ਿਕਰਯੋਗ ਰੂਪ ਨਾਲ ਸੁਧਾਰ ਆਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਤਸ਼ਾਹ ਬਣਾਏ ਰੱਖਣ ਅਤੇ ਹੋਰ ਯੋਜਨਾਵਾਂ ਦਾ ਵੀ ਲਾਭ ਉਠਾਉਣ ਦੇ ਲਈ ਕਿਹਾ ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਦਦ ਮਿਲ ਸਕੇ। ਉਨ੍ਹਾਂ ਨੇ ਉਸ ਨੂੰ ਸਾਰੀ ਜ਼ਰੂਰੀ ਜਾਣਕਾਰੀ ‘ਮੋਦੀ ਕੀ ਗਾਰੰਟੀ ਵਾਲੀ ਗੱਡੀ’ ਤੋਂ ਲੈਣ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 9 ਵਰ੍ਹਿਆਂ ਵਿੱਚ, ਮਹਿਲਾਵਾਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਰਹੀਆਂ ਹਨ। ਤੁਹਾਡੇ ਜਿਹੀਆਂ ਮਹਿਲਾਵਾਂ ਸਾਨੂੰ ਚੰਗੇ ਕਾਰਜ ਕਰਦੇ ਰਹਿਣ ਦੀ ਸ਼ਕਤੀ ਦਿੰਦੀਆਂ ਹਨ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Retail sales up 9% in February; apparel, grocery lead as demand stabilises

Media Coverage

Retail sales up 9% in February; apparel, grocery lead as demand stabilises
NM on the go

Nm on the go

Always be the first to hear from the PM. Get the App Now!
...
Governor of Nagaland meets Prime Minister
March 24, 2026