ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਮਹਾਮਹਿਮ ਵੋਲੋਦੀਮੀਰ ਜ਼ੇਲੈਂਸਕੀ ਦੇ ਸੱਦੇ ‘ਤੇ 23 ਅਗਸਤ 2024 ਨੂੰ ਯੂਕ੍ਰੇਨ ਦੀ ਯਾਤਰਾ ਕੀਤੀ। ਵਰ੍ਹੇ 1992 ਵਿੱਚ ਦੋਵੇਂ ਦੇਸ਼ਾਂ ਦਰਮਿਆਨ ਰਾਜਨੀਤਕ ਸਬੰਧ ਸਥਾਪਿਤ ਹੋਣ ਦੇ ਬਾਅਦ ਨਾਲ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕ੍ਰੇਨ ਦੀ ਪਹਿਲੀ ਯਾਤਰਾ ਸੀ।

ਰਾਜਨੀਤਕ ਸਬੰਧ

ਦੋਨੋ ਨੇਤਾਵਾਂ ਨੇ ਭਵਿੱਖ ਵਿੱਚ ਦੁਵੱਲੇ ਸਬੰਧਾਂ ਨੂੰ ਵਿਆਪਕ ਸਾਂਝੇਦਾਰੀ ਤੋਂ ਵਧਾ ਕੇ ਰਣਨੀਤਕ ਸਾਂਝੇਦਾਰੀ ਤੱਕ ਲੈ ਜਾਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਪ੍ਰਤੀ ਆਪਸੀ ਰੂਚੀ ਵਿਅਕਤ ਕੀਤੀ।

ਉਨ੍ਹਾਂ ਨੇ ਆਪਸੀ ਵਿਸ਼ਵਾਸ, ਸਨਮਾਨ ਅਤੇ ਖੁੱਲ੍ਹੇਪਨ ਦੇ ਅਧਾਰ ‘ਤੇ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਲਾਭ ਦੇ ਲਈ ਦੁਵੱਲੇ ਸਬੰਧਾਂ ਨੂੰ ਹੋਰ ਅਧਿਕ ਵਿਕਸਿਤ ਕਰਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਇਆ।
ਦੋਨੋਂ ਨੇਤਾਵਾਂ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਜ਼ਿਕਰਯੋਗ ਤੌਰ ‘ਤੇ ਮਜ਼ਬੂਤ ਹੋਏ ਦੁਵੱਲੇ ਸਬੰਧਾਂ ਦੇ ਸਥਿਰ ਅਤੇ ਸਕਾਰਾਤਮਕ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਆਪਸੀ ਸਮਝ, ਵਿਸ਼ਵਾਸ ਅਤੇ ਸਹਿਯੋਗ ਨੂੰ ਵਧਾਉਣ ਲਈ ਜੂਨ 2024 ਵਿੱਚ ਅਪੁਲੀਆ ਅਤੇ ਮਈ 2023 ਵਿੱਚ ਜੀ7 ਹਿਰੋਸ਼ਿਮਾ ਵਿੱਚ ਸਮਿਟ ਦੇ ਮੌਕੇ ‘ਤੇ ਉਨ੍ਹਾਂ ਦੀਆਂ ਮੀਟਿੰਗਾਂ, ਮਾਰਚ 2024 ਵਿੱਚ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦੀ ਨਵੀਂ ਦਿੱਲੀ ਯਾਤਰਾ, ਭਾਰਤ ਦੇ ਵਿਦੇਸ਼ ਮੰਤਰੀ ਅਤੇ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਰਮਿਆਨ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਯੂਕ੍ਰੇਨ ਦੇ ਰਾਸ਼ਟਰੀ ਦੇ ਦਫ਼ਤਰ ਦੇ ਪ੍ਰਮੁੱਖ ਦਰਮਿਆਨ ਕੀਤੀ ਗਈ ਗੱਲਬਾਤ ਅਤੇ ਟੈਲੀਫੋਨ ‘ਤੇ ਗੱਲਬਾਤ, ਜੁਲਾਈ 2023 ਵਿੱਚ ਕੀਵ ਵਿੱਚ ਆਯੋਜਿਤ ਵਿਦੇਸ਼ ਦਫ਼ਤਰ ਕਨਸਲਟੇਸ਼ਨ ਦੇ ਨੌਵੇਂ ਦੌਰੇ ਸਹਿਤ ਵਿਭਿੰਨ ਪੱਧਰਾਂ ‘ਤੇ ਭਾਰਤ ਅਤੇ ਯੂਕ੍ਰੇਨ ਦਰਮਿਆਨ ਨਿਯਮਿਤ ਸੰਵਾਦ ਦੁਆਰਾ ਨਿਭਾਈ ਗਈ ਭੂਮਿਕਾ ਦੀ ਸਰਾਹਨਾ ਕੀਤੀ।

ਦੋਨੋਂ ਨੇਤਾਵਾਂ ਨੇ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ 2024 ਅਤੇ ਰਾਇਸੀਨਾ ਡਾਇਲੌਗ 2024 ਵਿੱਚ ਯੂਕ੍ਰੇਨ ਦੇ ਅਧਿਕਾਰਿਕ ਵਫਦਾਂ ਦੀ ਭਾਗੀਦਾਰੀ ਦੀ ਸਰਾਹਨਾ ਕੀਤੀ।

ਵਿਆਪਕ, ਨਿਆਂਪੂਰਣ ਅਤੇ ਸਥਾਈ ਸ਼ਾਂਤੀ ਸੁਨਿਸ਼ਚਿਤ ਕਰਨਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਚਾਰਟਰ ਸਹਿਤ ਖੇਤਰੀ ਅਖੰਡਤਾ ਅਤੇ ਵਿਦੇਸ਼ਾਂ ਦੀ ਪ੍ਰਭੂਸੱਤਾ ਦੇ ਸਨਮਾਨ ਜਿਵੇਂ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਨੂੰ ਬਣਾਏ ਰੱਖਣ ਵਿੱਚ ਅੱਗੇ ਸਹਿਯੋਗ ਦੇ ਪ੍ਰਤੀ ਆਪਣੀ ਤਤਪਰਤਾ ਦੋਹਰਾਈ। ਉਹ ਇਸ ਸਬੰਧ ਵਿੱਚ ਕਰੀਬੀ ਦੁਵੱਲੇ ਸੰਵਾਦ ਦੀ ਜ਼ਰੂਰਤ ‘ਤੇ ਸਹਿਮਤ ਹੋਏ। ਭਾਰਤੀ ਧਿਰ ਨੇ ਆਪਣਾ ਸਿਧਾਂਤਿਕ ਦ੍ਰਿਸ਼ਟੀਕੋਣ ਦੋਹਰਾਇਆ ਅਤੇ ਗੱਲਬਾਤ ਅਤੇ ਕੂਟਨੀਤੀ ਦੇ ਜ਼ਰੀਏ ਸ਼ਾਂਤੀਪੂਰਣ ਸਮਾਧਾਨ ‘ਤੇ ਧਿਆਨ ਕੇਂਦ੍ਰਿਤ ਕੀਤਾ, ਜਿਸ ਦੇ ਇੱਕ ਹਿੱਸੇ ਦੇ ਰੂਪ ਵਿੱਚ, ਭਾਰਤ ਨੇ ਜੂਨ 2024 ਵਿੱਚ ਸਵਿਜ਼ਰਲੈਂਡ ਦੇ ਬਰਗੇਨਸਟੌਕ ਵਿੱਚ ਆਯੋਜਿਤ ਯੂਕ੍ਰੇਨ ਵਿੱਚ ਸ਼ਾਂਤੀ ਨਾਲ ਸਬੰਧਿਤ ਸਮਿਟ ਵਿੱਚ ਹਿੱਸਾ ਲਿਆ।

ਯੂਕ੍ਰੇਨੀ ਧਿਰ ਨੇ ਭਾਰਤ ਦੁਆਰਾ ਅਜਿਹੀ ਭਾਗੀਦਾਰੀ ਦਾ ਸੁਆਗਤ ਕੀਤਾ ਅਤੇ ਅਗਲੇ ਸ਼ਾਂਤੀ ਸਮਿਟ ਵਿੱਚ ਉੱਚ ਪਧਰੀ ਭਾਰਤੀ ਭਾਗੀਦਾਰੀ ਦੇ ਮਹੱਤਵ ‘ਤੇ ਚਾਨਣਾ ਪਾਇਆ।

ਯੂਕ੍ਰੇਨੀ ਧਿਰ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਸ਼ਾਂਤੀ ਨਾਲ ਸਬੰਧਿਤ ਸਮਿਟ ਵਿੱਚ ਅਪਣਾਈ ਗਈ ਸ਼ਾਂਤੀ ਦੀ ਇੱਕ ਰੂਪ-ਰੇਖਾ ਨਾਲ ਸਬੰਧਿਤ ਸੰਯੁਕਤ ਗੱਲਬਾਤ, ਕੂਟਨੀਤੀ ਅਤੇ ਅੰਤਰਰਾਸ਼ਟਰੀ ਕਾਨੂੰਨ ‘ਤੇ ਅਧਾਰਿਤ ਸ਼ਾਂਤੀ ਨੂੰ ਹੁਲਾਰਾ ਦੇਣ ਦੇ ਅੱਗੇ ਦੇ ਪ੍ਰਯਾਸਾਂ ਦੇ ਅਧਾਰ ਦੇ ਰੂਪ ਵਿੱਚ ਕੰਮ ਕਰ ਸਕਦੀ ਹੈ।

ਦੋਨੋਂ ਨੇਤਾਵਾਂ ਨੇ ਯੂਕ੍ਰੇਨੀ ਮਨੁੱਖੀ ਅਨਾਜ ਪਹਿਲ ਸਹਿਤ ਆਲਮੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਵਿਭਿੰਨ ਯਤਨਾਂ ਦੀ ਸਰਾਹਨਾ ਕੀਤੀ। ਆਲਮੀ ਬਜ਼ਾਰਾਂ, ਖਾਸ ਤੌਰ ‘ਤੇ ਏਸ਼ੀਆ ਅਤੇ ਅਫਰੀਕਾ ਵਿੱਚ ਖੇਤੀਬਾੜੀ ਉਤਪਾਦਾਂ ਦੀ ਨਿਰਵਿਘਨ ਅਤੇ ਸੁਚਾਰੂ ਸਪਲਾਈ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਰਚਨਾਤਮਕ ਸਮਾਧਾਨ ਤਿਆਰ ਕਰਨ ਲਈ ਸਾਰੇ ਹਿਤਧਾਰਕਾਂ ਦਰਮਿਆਨ ਇਮਾਨਦਾਰ ਅਤੇ ਵਿਵਹਾਰਿਕ ਜੁੜਾਅ ਦੀ ਜ਼ਰੂਰਤ ਦੋਹਰਾਈ, ਜਿਸ ਦੀ ਵਿਆਪਕ ਸਵੀਕਾਰਤਾ ਹੋਵੇਗਾ ਅਤੇ ਜੋ ਸ਼ਾਂਤੀ ਦੀ ਜਲਦੀ ਬਹਾਲੀ ਵਿੱਚ ਯੋਗਦਾਨ ਦੇਵੇਗਾ। ਉਨ੍ਹਾਂ ਨੇ ਸ਼ਾਂਤੀ ਦੀ ਜਲਦੀ ਬਹਾਲੀ ਦੇ ਲਈ ਹਰ ਸੰਭਵ ਤਰੀਕੇ ਨਾਲ ਯੋਗਦਾਨ ਕਰਨ ਦੀ ਭਾਰਤ ਦੀ ਇੱਛਾ ਦੋਹਰਾਈ।

ਆਰਥਿਕ, ਵਿਗਿਆਨਿਕ ਅਤੇ ਤਕਨੀਕੀ ਸਹਿਯੋਗ

ਦੋਨੋ ਨੇਤਾਵਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਉਦਯੋਗ, ਮੈਨੂਫੈਕਚਰਿੰਗ, ਹਰਿਤ ਊਰਜਾ ਆਦਿ ਜਿਹੇ ਖੇਤਰਾਂ ਵਿੱਚ ਮਜ਼ਬੂਤ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਇਲਾਵਾ, ਵਪਾਰ ਅਤੇ ਵਣਜ, ਖੇਤੀਬਾੜੀ, ਫਾਰਮਾਸਿਊਟੀਕਲ, ਰੱਖਿਆ, ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਅਤੇ ਸੱਭਿਆਚਾਰ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ, ਜਿਸ ਵਿੱਚ ਦੋਨੋਂ ਦੇਸ਼ਾਂ ਦੇ ਵਪਾਰ ਅਤੇ ਉਦਯੋਗ ਜਗਤ ਦੀ ਅਧਿਕ ਭਾਗੀਦਾਰੀ ਸ਼ਾਮਲ ਹੈ, ‘ਤੇ ਚਰਚਾ ਕੀਤੀ।

ਦੋਨੋਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਭਵਿੱਖਮੁਖੀ ਅਤੇ ਮਜ਼ਬੂਤ ਆਰਥਿਕ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ਵਿੱਚ ਵਪਾਰਕ, ਆਰਥਿਕ, ਵਿਗਿਆਨਿਕ, ਤਕਨੀਕੀ, ਉਦਯੋਗਿਕ ਅਤੇ ਸੱਭਿਆਚਾਰਕ ਸਹਿਯੋਗ ਨਾਲ ਸਬੰਧਿਤ ਭਾਰਤੀ-ਯੂਕ੍ਰੇਨੀ ਅੰਤਰ ਸਰਕਾਰੀ ਆਯੋਗ (ਆਈਜੀਸੀ) ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਮਾਰਚ 2024 ਵਿੱਚ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਕੀਤੀ ਗਈ ਆਈਜੀਸੀ ਦੀ ਸਮੀਖਿਆ ਅਤੇ ਆਈਜੀਸੀ ਦੇ ਸੱਤਵੇਂ ਸੈਸ਼ਨ ਨੂੰ 2024 ਵਿੱਚ ਆਪਸੀ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਜਲਦੀ ਬੁਲਾਉਣ ਦੀ ਦ੍ਰਿਸ਼ਟੀ ਨਾਲ ਸੰਯੁਕਤ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਆਯੋਜਿਤ ਕਰਨ ਦੇ ਯਤਨਾਂ ਦੀ ਸਰਾਹਨਾ ਕੀਤੀ। ਯੂਕ੍ਰੇਨੀ ਧਿਰ ਨੇ ਆਈਜੀਸੀ ਦੇ ਸਹਿ-ਪ੍ਰਧਾਨ/ਪ੍ਰਧਾਨ ਦੇ ਰੂਪ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੀ ਨਿਯੁਕਤੀ ਦਾ ਸੁਆਗਤ ਕੀਤਾ।

ਵਰਤਮਾਨ ਵਿੱਚ ਜਾਰੀ ਯੁੱਧ ਨਾਲ ਸਬੰਧਿਤ ਚੁਣੌਤੀਆਂ ਦੇ ਕਾਰਨ ਵਰ੍ਹੇ 2022 ਤੋਂ ਵਸਤੂਆਂ ਦੇ ਸਲਾਨਾ ਦੁਵੱਲੇ ਵਪਾਰ ਵਿੱਚ ਆਈ ਮਹੱਤਵਪੂਰਨ ਕਮੀ ਦੇ ਆਲੋਕ ਵਿੱਚ, ਦੋਨੋਂ ਨੇਤਾਵਾਂ ਨੇ ਆਈਜੀਸੀ ਦੇ ਸਹਿ-ਪ੍ਰਧਾਨਾਂ ਨੂੰ ਨਾ ਸਿਰਫ ਦੁਵੱਲੇ ਵਪਾਰ ਨੂੰ ਬਹਾਲ ਕਰਨ ਅਤੇ ਆਰਥਿਕ ਸਬੰਧਾਂ ਨੂੰ ਸੰਘਰਸ-ਪੂਰਵ ਪੱਧਰ ਤੱਕ ਲੈ ਜਾਣ, ਬਲਕਿ ਉਨ੍ਹਾਂ ਨੂੰ ਹੋਰ ਅਧਿਕ ਵਿਸਤਾਰਿਤ ਅਤੇ ਮਜ਼ਬੂਤ ਕਰਨ ਦੇ ਸਾਰੇ ਸੰਭਾਵਿਤ ਤਰੀਕਿਆਂ ਦਾ ਪਤਾ ਲਗਾਉਣ ਦਾ ਨਿਰਦੇਸ਼ ਦਿੱਤਾ।

ਦੋਨੋਂ ਨੇਤਾਵਾਂ ਨੇ ਭਾਰਤ ਅਤੇ ਯੂਕ੍ਰੇਨ ਦਰਮਿਆਨ ਵਿਆਪਕ ਵਪਾਰ ਅਤੇ ਵਣਜ ਦੇ ਲਈ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਇਲਾਵਾ, ਆਪਸੀ ਆਰਥਿਕ ਗਤੀਵਿਧੀਆਂ ਅਤੇ ਨਿਵੇਸ਼ ਦੇ ਲਈ ਵਪਾਰ ਕਰਨ ਵਿੱਚ ਅਸਾਨੀ ਨੂੰ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਨੋਂ ਧਿਰਾਂ ਨੇ ਸੰਯੁਕਤ ਪ੍ਰੋਜੈਕਟਾਂ, ਸਾਂਝੇਦਾਰੀਆਂ ਅਤੇ ਉੱਦਮਾਂ ਦਾ ਪਤਾ ਲਗਾਉਣ ਲਈ ਅਧਿਕਾਰਿਕ ਅਤੇ ਵਪਾਰਕ ਪੱਧਰਾਂ ‘ਤੇ ਅਧਿਕ ਭਾਗੀਦਾਰੀ ਨੂੰ ਵੀ ਪ੍ਰੋਤਸਾਹਿਤ ਕੀਤਾ।

ਦੋਨੋਂ ਨੇਤਾਵਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਦੋਨੋਂ ਧਿਰਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਮਿਆਰਾਂ ਅਤੇ ਪ੍ਰਮਾਣਨ ਪ੍ਰਕਿਰਿਆਵਾਂ ਦੇ ਤਾਲਮੇਲ ਸਹਿਤ ਪੂਰਕ ਖੇਤਰਾਂ ਵਿੱਚ ਸਮਰੱਥ ਦੇ ਅਧਾਰ ‘ਤੇ ਦੁਵੱਲੀ ਗੱਲਬਾਤ ਅਤੇ ਬਜ਼ਾਰ ਤੱਕ ਪਹੁੰਚ ਵਧਾਉਣ ਦੀ ਜ਼ਰੂਰਤ ਨੂੰ ਯਾਦ ਕੀਤਾ।

ਫਾਰਮਾਸਿਊਟੀਕਲ ਉਤਪਾਦਾਂ ਦੇ ਮਾਮਲੇ ਵਿੱਚ ਸਹਿਯੋਗ ਨੂੰ ਦੁਵੱਲੀ ਸਾਂਝੇਦਾਰੀ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਣਤਾ ਦਿੰਦੇ ਹੋਏ, ਦੋਨੋਂ ਨੇਤਾਵਾਂ ਨੇ ਟੈਸਟਿੰਗ, ਇਨਸਪੈਕਸ਼ਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਸਹਿਤ ਬਜ਼ਾਰ ਤੱਕ ਅਧਿਕ ਪਹੁੰਚ ਅਤੇ ਨਿਵੇਸ਼ ਅਤੇ ਸੰਯੁਕਤ ਉੱਦਮਾਂ ਨਾਲ ਸਬੰਧਿਤ ਇੱਛਾ ਨੂੰ ਦੋਹਰਾਇਆ। ਦੋਨੋਂ ਧਿਰਾਂ ਨੇ ਟ੍ਰੇਨਿੰਗ ਅਤੇ ਸਰਵੋਤਮ ਕਾਰਜਪ੍ਰਣਾਲੀਆਂ ਨੂੰ ਸਾਂਝਾ ਕਰਨ ਸਹਿਤ ਦਵਾਈਆਂ ਅਤੇ ਫਾਰਮਾਸਿਊਟੀਕਲ ਦੇ ਮਾਮਲੇ ਵਿੱਚ ਸਹਿਯੋਗ ਨੂੰ ਵਿਆਪਕ ਬਣਾਉਣ ਦੀ ਇੱਛਾ ਵਿਅਕਤ ਕੀਤੀ। ਉਨ੍ਹਾਂ ਨੇ ਦਵਾਈਆਂ ਅਤੇ ਡ੍ਰਗਸ ਕੰਟਰੋਲ ‘ਤੇ ਭਾਰਤ ਗਣਰਾਤ ਦੇ ਸਹਿਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਯੂਕ੍ਰੇਨ ਦੀ ਰਾਜ ਸੇਵਾ ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਅਤੇ ਅਗਸਤ 2024 ਵਿੱਚ ਵਰਚੁਅਲ ਮੋਡ ਵਿੱਚ ਫਾਰਮਾਸਿਊਟਕੀਲ ਸਹਿਯੋਗ ਨਾਲ ਸਬੰਧਿਤ ਭਾਰਤੀ-ਯੂਕ੍ਰੇਨੀ ਸੰਯੁਕਤ ਕਾਰਜ ਸਮੂਹ ਦੀ ਤੀਸਰੀ ਮੀਟਿੰਗ ਦੇ ਆਯੋਜਨ ਦਾ ਸੁਆਗਤ ਕੀਤਾ। ਯੂਕ੍ਰੇਨੀ ਧਿਰ ਨੇ ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਦੀ ਸਪਲਾਈ ਦੇ ਇੱਕ ਸੁਨਿਸ਼ਚਿਤ ਸਰੋਤ ਦੇ ਰੂਪ ਵਿੱਚ ਭਾਰਤ ਦੀ ਸਰਾਹਨਾ ਕੀਤੀ।

ਦੋਨੋਂ ਧਿਰਾਂ ਦੁਵੱਲੇ ਸਬੰਧਾਂ ਦੇ ਕਾਨੂੰਨੀ ਢਾਂਚੇ ਦੇ ਵਿਸਤਾਰ, ਵਿਸ਼ੇਸ਼ ਤੌਰ ‘ਤੇ ਨਿਵੇਸ਼ ਦੀ ਆਪਸੀ ਸੁਰੱਖਿਆ ਅਤੇ ਅਕਾਦਮਿਕ ਦਸਤਾਵੇਜ਼ਾਂ; ਅਕਾਦਮਿਕ ਡਿਗਰੀਆਂ; ਅਤੇ ਉਪਾਧੀਆਂ ਦੀ ਆਪਸੀ ਮਾਣਤਾ ਦੀ ਸੰਭਾਵਨਾ ਨਾਲ ਜੁੜੇ ਕੰਮ ਵਿੱਚ ਤੇਜ਼ੀ ਲਿਆਉਣ ‘ਤੇ ਸਹਿਮਤ ਹੋਈਆਂ।

ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ਨਾਲ ਸਬੰਧਿਤ ਭਾਰਤ ਅਤੇ ਯੂਕ੍ਰੇਨ ਦਰਮਿਆਨ ਸਮਝੌਤੇ ਦੇ ਸਫਲ ਲਾਗੂਕਰਨ, ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ‘ਤੇ ਭਾਰਤੀ-ਯੂਕ੍ਰੇਨੀ ਸੰਯੁਕਤ ਕਾਰਜ ਸਮੂਹ ਦੇ ਪ੍ਰਭਾਵੀ ਕੰਮਕਾਜ ਅਤੇ ਦੁਵੱਲੇ ਖੋਜ ਪ੍ਰੋਜੈਕਟਾਂ ਦੇ ਪੂਰਾ ਹੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਨੋਂ ਧਿਰਾਂ ਨੇ ਵਿਸ਼ੇਸ਼ ਤੌਰ ‘ਤੇ ਆਈਸੀਟੀ, ਏਆਈ, ਮਸ਼ੀਨ ਲਰਨਿੰਗ, ਕਲਾਉਡ ਸੇਵਾਵਾਂ, ਬਾਓ ਟੈਕਨੋਲੋਜੀ, ਨਵੀਂ ਸਮੱਗਰੀ, ਹਰਿਤ ਊਰਜਾ ਅਤੇ ਪ੍ਰਿਥਵੀ ਵਿਗਿਆਨ ਜਿਹੇ ਖੇਤਰਾਂ ਵਿੱਚ ਨਿਯਮਿਤ ਅਦਾਨ-ਪ੍ਰਦਾਨ ਅਤੇ ਪ੍ਰੋਗਰਾਮਾਂ ਦੇ ਆਯੋਜਨ ਨੂੰ ਪ੍ਰੋਤਸਹਾਤਿ ਕੀਤਾ। ਦੋਨੋਂ ਧਿਰਾਂ ਨੇ 20 ਜੂਨ, 2024 ਨੂੰ ਆਯੋਜਿਤ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ਨਾਲ ਸਬੰਧਿਤ ਜੇਡਬਲਿਊਜੀ ਦੀ ਅੱਠਵੀਂ ਮੀਟਿੰਗ ਦਾ ਸੁਆਗਤ ਕੀਤਾ।

ਰੱਖਿਆ ਸਹਿਯੋਗ

ਭਾਰਤ ਅਤੇ ਯੂਕ੍ਰੇਨ ਦਰਮਿਆਨ ਰੱਖਿਆ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਦੋਨੋਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦੀਆਂ ਰੱਖਿਆ ਸੰਸਥਾਵਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਸੁਵਿਧਾਜਨਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ, ਜਿਸ ਵਿੱਚ ਭਾਰਤ ਵਿੱਚ ਮੈਨੂਫੈਕਚਰਿੰਗ ਦੇ ਲਈ ਸਯੁੰਕਤ ਸਹਿਯੋਗ ਅਤੇ ਸਾਂਝੇਦਾਰੀ ਅਤੇ ਉੱਭਰਦੇ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੈ। ਦੋਨੋਂ ਧਿਰ ਨੇੜਲੇ ਭਵਿੱਖ ਵਿੱਚ 2012 ਦੇ ਰੱਖਿਆ ਸਹਿਯੋਗ ਸਮਝੌਤੇ ਦੇ ਤਹਿਤ ਸਥਾਪਿਤ ਸੈਨਾ-ਤਕਨੀਕੀ ਸਹਿਯੋਗ ਨਾਲ ਸਬੰਧਿਤ ਭਾਰਤੀ-ਯੂਕ੍ਰੇਨੀ ਸੰਯੁਕਤ ਕਾਰਜ ਸਮੂਹ ਦੀ ਦੂਸਰੀ ਮੀਟਿੰਗ ਭਾਰਤ ਵਿੱਚ ਆਯੋਜਿਤ ਕਰਨ ‘ਤੇ ਸਹਿਮਤ ਹੋਏ।

ਸੱਭਿਆਚਾਰਕ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਬੰਧ

ਭਾਰਤ ਅਤੇ ਯੂਕ੍ਰੇਨ ਦਰਮਿਆਨ ਸਥਾਈ ਮਿੱਤਰਤਾ ਵਿੱਚ ਸੱਭਿਆਚਾਰਕ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਦੋਨੋਂ ਧਿਰਾਂ ਨੇ ਸੱਭਿਆਚਾਰਕ ਸਹਿਯੋਗ ਦੇ ਦੁਵੱਲੇ ਪ੍ਰੋਗਰਾਮ ਦੇ ਸਮਾਪਨ ਅਤੇ ਭਾਰਤ ਅਤੇ ਯੂਕ੍ਰੇਨ ਵਿੱਚ ਸੰਸਕ੍ਰਿਤੀ ਦੇ ਮਹੋਤਸਵ ਆਯੋਜਿਤ ਕਰਨ ਦੇ ਫ਼ੈਸਲੇ ਦਾ ਸੁਆਗਤ ਕੀਤਾ। ਦੋਨੋਂ ਨੇਤਾਵਾਂ ਨੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ ਅਤੇ ਭਾਰਤੀ ਸੱਭਿਆਚਾਰ ਸਬੰਧਿਤ ਪਰਿਸ਼ਦ ਦੀ ਸਧਾਰਣ ਸੱਭਿਆਚਾਰਕ ਸਕੌਲਰਸ਼ਿਪ ਯੋਜਨਾ ਦੇ ਤਹਿਤ ਦਿੱਤੀ ਜਾਣ ਵਾਲੀ ਸਕੌਲਰਸ਼ਿਪ ਸਹਿਤ ਦੋਨਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਬਣਾਏ ਰੱਖਣ ਅਤੇ ਅੱਗੇ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਦੋਵੇਂ ਧਿਰਾਂ ਦੋਨੋਂ ਦੇਸ਼ਾਂ ਦੇ ਨਾਗਰਿਕਾਂ ਦੀਆਂ ਅਕਾਦਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਦੀਆਂ ਸ਼ਾਖਾਵਾਂ ਖੋਲ੍ਹਣ ਦੀਆਂ ਸੰਭਾਵਨਾਵਾਂ ਤਲਾਸ਼ਣ ‘ਤੇ ਸਹਿਮਤ ਹੋਈਆਂ ।

ਦੋਨੋਂ ਨੇਤਾਵਾਂ ਨੇ ਦੋਵੇਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸੰਪਰਕ ਦੇ ਵਿਕਾਸ ਵਿੱਚ ਯੂਕ੍ਰੇਨ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਦੀ ਸਰਾਹਨਾ ਕੀਤੀ।

ਭਾਰਤੀ ਧਿਰ ਨੇ ਵਰ੍ਹੇ 2022 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਯੂਕ੍ਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਮਦਦ ਅਤੇ ਸਮਰਥਨ ਪ੍ਰਦਾਨ ਕਰਨ ਅਤੇ ਉਸ ਦੇ ਬਾਅਦ ਯੂਕ੍ਰੇਨ ਪਰਤਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਕਰਨ ਦੇ ਲਈ ਯੂਕ੍ਰੇਨੀ ਧਿਰ ਦੇ ਪ੍ਰਤੀ ਆਪਣਾ ਆਭਾਰ ਦੋਹਰਾਇਆ। ਭਾਰਤੀ ਧਿਰ ਨੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੇ ਲਈ ਅਸਾਨ ਵੀਜ਼ਾ ਅਤੇ ਰਜਿਸਟ੍ਰੇਸ਼ਨ ਸਬੰਧੀ ਸੁਵਿਧਾਵਾਂ ਦੇ ਸਬੰਧ ਵਿੱਚ ਯੂਕ੍ਰੇਨੀ ਧਿਰ ਨੂੰ ਨਿਰੰਤਰ ਸਮਰਥਨ ਦੀ ਤਾਕੀਦ ਕੀਤੀ।

ਯੂਕ੍ਰੇਨੀ ਧਿਰ ਨੇ ਯੂਕ੍ਰੇਨ ਨੂੰ ਪ੍ਰਦਾਨ ਕੀਤੀ ਗਈ ਮਨੁੱਖੀ ਸਹਾਇਤਾ ਦੇ ਲਈ ਭਾਰਤੀ ਧਿਰ ਦੇ ਪ੍ਰਤੀ ਆਪਣਾ ਆਭਾਰ ਵਿਅਕਤ ਕੀਤਾ ਅਤੇ ਭਾਰਤ ਅਤੇ ਯੂਕ੍ਰੇਨ ਦਰਮਿਆਨ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਦੇ ਪ੍ਰੋਜੈਕਟਾਂ ਨਾਲ ਸਬੰਧਿਤ ਸਹਿਮਤੀ ਪੱਤਰ ਦੇ ਸੰਪੰਨ ਹੋਣ ਦਾ ਸੁਆਗਤ ਕੀਤਾ, ਜੋ ਭਾਰਤੀ ਅਨੁਦਾਨ ਸਹਾਇਤਾ ਦੇ ਮਾਧਿਅਮ ਨਾਲ ਆਪਸੀ ਤੌਰ ‘ਤੇ ਸਹਿਮਤ ਪ੍ਰੋਜੈਕਟਾਂ ਦੇ ਵਿਕਾਸ ਨੂੰ ਸੰਭਵ ਬਣਾਵੇਗਾ।

ਦੋਨੋਂ ਧਿਰਾਂ ਯੂਕ੍ਰੇਨ ਦੇ ਮੁੜ-ਨਿਰਮਾਣ ਅਤੇ ਪੁਨਰ-ਉਥਾਨ ਦੀ ਪ੍ਰਕਿਰਿਆ ਵਿੱਚ ਉਚਿਤ ਤਰੀਕੇ ਨਾਲ ਭਾਰਤੀ ਕੰਪਨੀਆਂ ਦੀ ਭਾਗੀਦਾਰੀ ਦੀ ਸੰਭਾਵਨਾ ਤਲਾਸ਼ਣ ‘ਤੇ ਸਹਿਮਤ ਹੋਈਆਂ।

ਦੋਨੋਂ ਨੇਤਾ ਅੱਤਵਾਦ ਦੀ ਨਿੰਦਾ ਕਰਨ ਦੇ ਮਾਮਲੇ ਵਿੱਚ ਸਪਸ਼ਟ ਸਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਅਧਾਰ ‘ਤੇ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਤਵਾਦ ਅਤੇ ਉਗਰਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਦੇ ਖਿਲਾਫ ਬਿਨਾ ਕੋਈ ਸਮਝੌਤਾ ਕੀਤੇ ਇੱਕ ਸਿੱਧੀ ਲੜਾਈ ਦਾ ਸੱਦਾ ਦਿੱਤਾ।

ਦੋਨਾਂ ਧਿਰਾਂ ਨੇ ਸਮਕਾਲੀਨ ਆਲਮੀ ਵਾਸਤਵਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀਆਂ ਸਮੱਸਿਆਵਾਂ ਨਾਲ ਨਿਪਟਣ ਦੇ ਕ੍ਰਮ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਅਧਿਕ ਪ੍ਰਤੀਨਿਧੀਤਵਪੂਰਣ, ਪ੍ਰਭਾਵੀ ਅਤੇ ਕੁਸ਼ਲ ਬਣਾਉਣ ਲਈ ਉਸ ਵਿੱਚ ਵਿਆਪਕ ਸੁਧਾਰ ਦਾ ਸੱਦਾ ਦਿੱਤਾ। ਯੂਕ੍ਰੇਨ ਨੇ ਸੰਸ਼ੋਧਿਤ ਅਤੇ ਵਿਸਤਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਪ੍ਰਤੀ ਆਪਣਾ ਸਮਰਥਨ ਦੋਹਰਾਇਆ।

ਭਾਰਤੀ ਧਿਰ ਨੇ ਯੂਕ੍ਰੇਨ ਦੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਵਿੱਚ ਸ਼ਾਮਲ ਹੋਣ ਦੇ ਪ੍ਰਤੀ ਉਤਸੁਕਤਾ ਜਤਾਈ।

ਦੋਨੋਂ ਨੇਤਾਵਾਂ ਦੁਆਰਾ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ‘ਤੇ ਕੀਤੀ ਗਈ ਵਿਆਪਕ ਚਰਚਾ ਅਤੇ ਸਾਂਝਾ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਕੀਤਾ ਗਿਆ ਵਿਚਾਰਾਂ ਦਾ ਅਦਾਨ-ਪ੍ਰਦਾਨ ਭਾਰਤ-ਯੂਕ੍ਰੇਨ ਸਬੰਧਾਂ ਦੀ ਗਹਿਰਾਈ ਦੇ ਨਾਲ-ਨਾਲ ਆਪਸੀ ਸਮਝ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫਦ ਨੂੰ ਦਿੱਤੇ ਗਏ ਗਰਮਜੋਸ਼ੀ ਨਾਲ ਭਰੇ ਮਹਿਮਾਨ ਦੇ ਲਈ ਰਾਸ਼ਟਰਪਤੀ ਸ਼੍ਰੀ ਜ਼ੇਲੈਂਸਕੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਪਸੀ ਤੌਰ ‘ਤੇ ਸੁਵਿਧਾਜਨਕ ਅਵਸਰ ‘ਤੇ ਭਾਰਤ ਆਉਣ ਦਾ ਸੱਦਾ ਦਿੱਤਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian professionals flagbearers in global technological adaptation: Report

Media Coverage

Indian professionals flagbearers in global technological adaptation: Report
NM on the go

Nm on the go

Always be the first to hear from the PM. Get the App Now!
...
PM congratulates Indian contingent for their historic performance at the 10th Asia Pacific Deaf Games 2024
December 10, 2024

The Prime Minister Shri Narendra Modi today congratulated the Indian contingent for a historic performance at the 10th Asia Pacific Deaf Games 2024 held in Kuala Lumpur.

He wrote in a post on X:

“Congratulations to our Indian contingent for a historic performance at the 10th Asia Pacific Deaf Games 2024 held in Kuala Lumpur! Our talented athletes have brought immense pride to our nation by winning an extraordinary 55 medals, making it India's best ever performance at the games. This remarkable feat has motivated the entire nation, especially those passionate about sports.”